Page 1323

ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥
ਗੋਲਾ ਨਾਨਕ, ਬਲਵਾਨ ਅਤੇ ਪੂਰੇ ਪ੍ਰਕਾਸ਼ਵਾਨ ਪ੍ਰਭੂ ਦੀ ਪਨਾਹ ਲੋੜਦਾ ਹੈ।

ਕਲਿਆਨੁ ਮਹਲਾ ੫ ॥
ਕਲਿਆਣ ਪੰਜਵੀਂ ਪਾਤਿਸ਼ਾਹੀ।

ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥
ਸਿਆਣਾ ਅਤੇ ਅੰਦਰਲੀਆਂ ਜਾਜਣਨਹਾਰ ਹੈ ਮੇਰਾ ਸਾਈਂ ਹਰੀ।

ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
ਤੂੰ ਮੇਰੇ ਉਤੇ ਮਿਹਰ ਧਾਰ, ਹੇ ਮੇਰੇ ਮੁਕੰਮਲ ਵਿਸ਼ਾਲ ਵਾਹਿਗੁਰੂ ਤਾਂ ਜੋ ਮੈਂ ਤੇਰੇ ਸੱਚੇ ਅਤੇ ਸਦੀਵੀ ਨਾਮ ਦੇ ਝੰਡੇ ਦੀ ਦਾਤ ਨੂੰ ਪਾ ਸਕਾ। ਠਹਿਰਾਉ।

ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥
ਤੇਰੇ ਬਾਝੋਂ, ਹੇ ਹਰੀ! ਕੋਈ ਹੋਰ ਬਲਵਾਨ ਨਹੀਂ। ਮੇਰੀ ਉਮੈਦ ਤੇਰੇ ਵਿੱਚ ਹੈ ਅਤੇ ਮੇਰੇ ਚਿੱਤ ਵਿੱਚ ਤੇਰੀ ਹੀ ਤਾਕਤ ਦਾ ਮਾਣ ਹੈ।

ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥
ਹੇ ਮੇਰੇ ਮਾਲਕ! ਤੂੰ ਹੀ ਸਾਰਿਆਂ ਦਿਲਾਂ ਦਾ ਦਾਤਾਰ ਹੈ। ਮੈਂ ਉਹੀ ਪਹਿਰਦਾ ਅਤੇ ਖਾਂਦਾ ਹਾਂ, ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ।

ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥
ਸਮਝ, ਅਕਲ-ਸਆਣਪ, ਪ੍ਰਭਤਾ, ਸੁੰਦਰਤਾ, ਰੰਗਰਲੀਆਂ, ਧਨ-ਦੌਲਤ, ਇਜਤ ਆਬਰੂ,

ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥
ਸਾਰੇ ਆਰਾਮ, ਖੁਸ਼ੀ ਅਤੇ ਮੁਕਤੀ; ਸੁਆਮੀ ਦੇ ਨਾਮ ਦੇ ਉਚਾਰਨ ਕਰਨ ਵਿੱਚ ਹੀ ਹਨ, ਹੇ ਨਾਨਕ।

ਕਲਿਆਨੁ ਮਹਲਾ ੫ ॥
ਕਲਿਆਣ ਪੰਜਵੀਂ ਪਾਤਿਸ਼ਾਹੀ।

ਹਰਿ ਚਰਨ ਸਰਨ ਕਲਿਆਨ ਕਰਨ ॥
ਪ੍ਰਭੂ ਦੇ ਪੈਰਾ ਦੀ ਪਨਾਹ ਬੰਦੇ ਨੂੰ ਮੁਕਤ ਕਰ ਦਿੰਦੀ ਹੈ।

ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥
ਸੁਆਮੀ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਠਹਿਰਾਉ।

ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥
ਸੰਤਾਂ ਨਾਲ ਮਿਲ ਕੇ ਜੋ ਕੋਈ ਭੀ ਨਿਧੜਕ ਹੋ ਆਪਣੇ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਮੌਤ ਦਾ ਫਰੇਸ਼ਤਾ ਉਸ ਨੂੰ ਖਾਦਾ ਨਹੀਂ।

ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥
ਮੋਖਸ਼, ਸੰਸਾਰੀ ਸਿਧਤਾ ਅਤੇ ਅਨੇਕਾਂ ਆਰਾਮ, ਵਾਹਿਗੁਰੂ ਦੀ ਪਿਆਰੀ ਉਪਾਸ਼ਨਾ ਨੂੰ ਉਹ, ਨਹੀਂ ਪੁਜਦੇ।

ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥
ਗੋਲਾ ਨਾਨਕ ਸੁਆਮੀ ਦੇ ਦਰਸ਼ਨ ਨੂੰ ਲਲਚਾਉਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਵਿੱਚ ਚੱਕਰ ਨਹੀਂ ਕਟੇਗਾ।

ਕਲਿਆਨ ਮਹਲਾ ੪ ਅਸਟਪਦੀਆ ॥
ਗਲਿਆਨ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥
ਹੇ ਮੇਰੇ ਸੁਆਮੀ! ਤੇਰੇ ਸੁੰਦਰ ਨਾਮ ਨੂੰ ਸੁਣਨ ਦੁਆਰਾ, ਮੇਰੀ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੀ ਹੈ।

ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
ਸੁਆਮੀ ਵਾਹਿਗੁਰੂ ਦਾ ਨਾਮ ਸੁਰਜੀਤ ਕਰਨ ਵਾਲਾ ਮਿੱਠੜਾ ਆਬਿ-ਹਿਥਾਤ ਹੈ। ਗੁਰਾਂ ਜੀ ਸਿਖਿਆ ਦੁਆਰਾ ਜਿਸ ਨੂੰ ਜੀਵ ਸੁਤੇ ਸਿਧ ਹੀ ਪਾਨ ਕਰ ਲੈਂਦਾ ਹੈ। ਠਹਿਰਾਉ।

ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥
ਜਿਸ ਤਰ੍ਹਾਂ ਲੱਕੜ ਵਿੱਚ ਅੱਗ ਬੰਦ ਹੈ, ਪ੍ਰੰਤੂ ਉਹ ਪ੍ਰਾਣੀ ਹੀ ਇਸ ਨੂੰ ਪ੍ਰਗਟ ਕਰਦਾ ਹੈ, ਜੋ ਲੱਕੜ ਨੂੰ ਰਗੜਨ ਦੀ ਜੁਗਤੀ ਨੂੰ ਜਾਣਦਾ ਹੈ।

ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥
ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਸਾਰਿਆਂ ਦੇ ਅੰਦਰ ਹੈ, ਪ੍ਰੰਤੂ ਗੁਰੂ ਦੀ ਸਿਖਮਤ ਰਾਹੀਂ ਹੀ ਇਸ ਦਾ ਜੌਹਰ ਪਾਇਆ ਜਾਂਦਾ ਹੈ।

ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥
ਦੇਹ ਦੋ ਨੋ ਦੁਆਰੇ ਹਨ ਪ੍ਰੰਤੂ ਫਿਕਲਾ ਹੈ ਸੁਆਦ ਨੌ ਹੀ ਦੁਆਰਿਆਂ ਦਾ। ਇਹ ਦਸਵਾਂ ਦੁਆਰਾ ਹੀ ਹੈ ਜਿਸ ਵਿੱਚ ਸੁਰਜੀਤ ਕਰਨ ਵਾਲਾ ਨਾਮ-ਅੰਮ੍ਰਿਤ ਟਪਕਦਾ ਹੈ।

ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥
ਮੇਰੇ ਉਤੇ ਤੂੰ ਆਪਣੀ ਰਹਿਮਤ, ਕਿਰਪਾ ਅਤੇ ਬਖਸ਼ਸ਼ ਧਾਰ, ਹੇ ਮੇਰੇ ਪ੍ਰੀਤਮਾ! ਤਾਂ ਜੋ ਗੁਰਾਂ ਦੀ ਬਾਣੀ ਰਾਹੀਂ ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਸਕਾਂ।

ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥
ਦੇਹ ਦਾ ਪਿੰਡ ਇਕ ਸੁੰਦਰ ਪਿੰਡ ਹੈ, ਜਿਸ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਵਣਜ-ਵਪਾਰ ਕੀਤਾ ਜਾਂਦਾ ਹੈ।

ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥
ਅਣਮੁੱਲੇ, ਪਰਮ ਅਣਮੁੱਲੇ ਜਵੇਹਰ ਅਤੇ ਮਾਣਕ ਸੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਪਤ ਹੋ ਜਾਂਦੇ ਹਨ।

ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥
ਬੇਥਾਹ ਅਤੇ ਖੋਜ-ਰਹਿਤ ਹੈ ਸੁਆਮੀ, ਜੋ ਕਿ ਪ੍ਰਸੰਨਤਾ ਦਾ ਪਰੀਪੂਰਨ ਸਮੁੰਦਰ ਹੈ। ਸੱਚੇ ਗੁਰਾਂ ਦੇ ਰਾਹੀਂ ਤੂੰ ਉਸ ਦੀ ਪ੍ਰੇਮਮਈ ਉਪਾਸ਼ਨਾ ਧਾਰਨ ਕਰ।

ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥
ਹੇ ਸਾਈਂ! ਤੂੰ ਮੈਂ ਮਸਕੀਨ ਪਪੀਹੇ ਉਤੇ ਮਿਹਰ, ਅਤੇ ਰਹਿਮਤ ਧਾਰ ਅਤੇ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਇਕ ਕਣੀ ਪਾ।

ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥
ਐ ਮੇਰੇ ਪਿਆਰੇ ਪ੍ਰਮੇਸ਼ਰ ਮੇਰੇ ਮਨ ਨੂੰ ਲਾਲਾ ਰੂਪ ਲਾਲ ਰੰਗ ਨਾਲ ਰੰਗ ਦੇ ਜਿਸ ਨੂੰ ਰੰਗਣ ਵਾਸਤੇ ਮੈਂ ਗੁਰੂ ਜੀ ਦੇ ਅਰਪਨ ਕਰ ਦਿੱਤਾ ਹੋਇਆ ਹੈ।

ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥
ਹੇ ਮੇਰੇ ਅਕਾਲ ਪੁਰਖ, ਸੁਆਮੀ ਵਿਆਪਕ ਵਾਹਿਗੁਰੂ ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਸਦੀਵ ਹੀ ਸੁਆਦ ਨਾਲ ਤੇਰੇ ਨਾਮ ਅੰਮ੍ਰਿਤ ਨੂੰ ਗਟਾਗਟ ਪਾਨ ਕਰਦੇ ਹਨ।

ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥
ਜੇਕਰ ਧਰਤੀ ਦੇ ਸੱਤਾ ਹੀ ਮਹਾਂਦੀਪਾਂ ਅਤੇ ਸਮੁੰਦਰਾਂ ਦਾ ਸੋਨਾ ਕੱਢ ਕੇ ਉਨ੍ਹਾਂ ਮੂਹਰੇ ਰਖ ਦੇਈਏ।

ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥
ਮੇਰੇ ਮਾਲਕ ਦੇ ਗੋਲੇ ਇਸ ਨੂੰ ਨਹੀਂ ਚਾਹੁੰਦੇ ਉਹ ਸੁਆਮੀ ਵਾਹਿਗੁਰੂ ਪਾਸੋ ਉਸ ਦੇ ਨਾਮ ਅੰਮ੍ਰਿਤ ਦੀ ਦਾਤ ਮੰਗਦੇ ਹਨ।

ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥
ਹਮੇਸ਼ਾਂ ਹੀ ਭੁਖੇ ਰਹਿੰਦੇ ਹਨ ਅਧਰਮੀ ਪੁਰਸ਼ ਅਤੇ ਜੀਵ, ਭੁਖ, ਭੁਖ ਹੀ ਉਹ ਸਦਾ ਪੁਕਾਰਦੇ ਹਨ।

ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥
ਧਨ-ਦੌਲਤ ਦੇ ਪਿਆਰ ਰਾਹੀਂ, ਉਹ ਦੌੜਦੇ ਭੌਦੇ ਅਤੇ ਭਟਕਦੇ ਫਿਰਦੇ ਹਨ ਅਤੇ ਲੱਖਾਂ ਹੀ ਮੀਲਾਂ ਦਾ ਫਾਸਲਾ ਤੈ ਕਰ ਜਾਂਦੇ ਹਨ।

ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ਹ੍ਹ ਦੀਜੈ ॥
ਸ਼੍ਰੇਸ਼ਟ ਹਨ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੇ ਸੰਤ। ਇਨਸਾਨ ਉਨ੍ਹਾਂ ਨੂੰ ਕਿਹੜੀ ਮਹਿਮਾ ਪ੍ਰਦਾਨ ਕਰ ਸਕਦਾ ਹੈ?

copyright GurbaniShare.com all right reserved. Email