ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥ ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਸਮਝਦਾ ਹੈ ਕਿ ਕਰਤਾਰ ਖੁਦ ਹੀ ਸਾਰੀਆਂ ਖੇਡਾ ਖੇਡਦਾ ਹੈ। ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥ ਸੰਸਾਰੀ ਲਗਨ ਨੂੰ ਛੱਡ ਕੇ, ਅੰਮ੍ਰਿਤ ਵੇਲੇ ਤੂੰ ਆਪਣੇ ਸੁਆਮੀ ਦੇ ਨਾਜਮ ਦਾ ਸਿਮਰਨ ਕਰ। ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥ ਨਾਨਕ ਬੇਨਤੀ ਕਰਦਾ ਹੈ, ਜੇ ਕੋਈ ਭੀ ਪ੍ਰਭੂ ਦੇ ਗੋਲਿਆਂ ਦਾ ਗੋਲਾ ਥੀ ਵੰਞਦਾ ਹੈ, ਉਹ ਜਿੱਤ ਜਾਂਦਾ ਹੈ ਅਤੇ ਸੰਸਾਰ ਹਾਰ ਜਾਂਦਾ ਹੈ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥ ਮਨੂਆ ਇਕ ਛਲੀਆ ਹੈ, ਮਨੂਆ ਫਿਰਤੂ ਘਿਰਤੂ ਹੈ ਅਤੇ ਮਨੂਆ ਪਰਿੰਦੇ ਦੀ ਤਰ੍ਹਾਂ ਅਸਮਾਨ ਅੰਦਰ ਉਡਦਾ ਫਿਰਦਾ ਹੈ। ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥ ਜਦ ਗੁਰਾਂ ਦੀ ਬਾਣੀ ਰਾਹੀਂ, ਮਨੂਆ ਚੋਰ ਕਾਬੂ ਕਰ ਲਿਆ ਜਾਂਦਾ ਹੈ, ਤਾਂ ਦੇਹ ਦਾ ਪਿੰਡ ਰੰਗੀ ਵਸਦਾ ਹੈ ਅਤੇ ਪ੍ਰਾਣੀ ਨੂੰ ਵਧਾਈਆਂ ਮਿਲਦੀਆਂ ਹਨ। ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥ ਜਦ ਤੂੰ ਜੀਵ ਨੂੰ ਬਚਾਉਣਾ ਚਾਹੁੰਦਾ ਹੈ, ਤੂੰ ਉਸ ਨੂੰ ਬਚਾਅ ਲੈਂਦਾ ਹੈ ਅਤੇ ਉਸ ਦੀ ਪੂੰਜੀ ਸਹੀ ਸਲਾਮਤ ਰਹਿੰਦੀ ਹੈ। ਐਸਾ ਨਾਮੁ ਰਤਨੁ ਨਿਧਿ ਮੇਰੈ ॥ ਮੈਨੂੰ ਐਹੋ ਜਿਹਾ ਖਜਾਨਾ ਬਖਸ਼ ਜੋ ਤੇਰੇ ਨਾਮ ਦੇ ਜਵਾਹਿਰਾਤ ਨਾਲ ਪਰੀਪੂਰਨ ਹੋਵੇ, ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥ ਮੇਰੇ ਸਾਈਂ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਤੇਰੇ ਪੈਰੀ ਪੈਦਾ ਹਾਂ। ਠਹਿਰਾਉ। ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥ ਮਨੂਆ ਵਿਰਕਤ ਹੈ, ਮਨੂਆ ਅਨੰਦ ਮਾਨਣ ਵਾਲਾ ਭੀ ਹੈ ਅਤੇ ਮਨੂਆ ਅਣਜਾਣ ਅਤੇ ਅਗਿਆਨੀ ਹੈ। ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥ ਮਨੂਆ ਦਾਤਾਰ ਹੈ, ਮਨੂਆ ਭਿਖਾਰੀ ਭੀ ਹੈ ਅਤੇ ਮਨੂਆ ਸੱਚੇ ਗੁਰੂ, ਸਿਰਜਣਹਾਰ ਦੇ ਰਾਹੀਂ ਸਰ ਕੀਤਾ ਜਾਂਦਾ ਹੈ। ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥ ਐਹੋ ਜੇਹਾ ਹੈ ਸੁਆਮੀ ਦਾ ਸਿਮਰਨ ਕਿ ਇਸ ਦੇ ਰਾਹੀਂ ਪੰਜਾਂ ਭੂਤਨਿਆਂ ਨੂੰ ਵਸ ਕਰਦੇ, ਜਪੀਵ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਜਾਂਦਾ ਹੈ। ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥ ਇਕ ਪ੍ਰਭੂ ਹਰ ਦਿਲ ਅੰਦਰ ਪ੍ਰਗਟ ਆਖਿਆ ਜਾਂਦਾ ਹੈ, ਪ੍ਰੰਤੂ ਕੋਈ ਭੀ ਉਸ ਨੂੰ ਵੇਖ ਨਹੀਂ ਸਕਦਾ। ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥ ਕੂੜੇ ਪੁਰਸ਼ ਨੂੰ ਮੁਧਾ ਕਰਕੇ ਗਰਭ ਵਿੱਚ ਸੁੱਟਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਉਹ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ। ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥ ਜੇਕਰ ਐਹੋ ਜੇਹੀ ਹੋਵੇ ਤੇਰੀ ਰਜਾ ਅਤੇ ਜੇਕਰ ਤੂੰ ਜੋੜੇ, ਕੇਵਲ ਤਦ ਹੀ ਮੈਂ ਤੇਰੇ ਨਾਲ ਜੁੜਿਆ ਰਹਿ ਸਕਦਾ ਹਾਂ, ਹੇ ਸੁਆਮੀ! ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਪ੍ਰਭੂ ਪ੍ਰਾਣੀ ਦੀ ਜਾਤੀ ਅਤੇ ਪੈਦਾਇਸ਼ ਬਾਰੇ ਪੁਛ ਗਿਛ ਨਹੀਂ ਕਰਦਾ, ਇਸ ਲਈ ਤੂੰ ਸੁਆਮੀ ਦੇ ਸੱਚੇ ਧਾਮ ਦੀ ਭਾਲ ਕਰ। ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ ਕੇਵਲ ਉਹ ਹੀ ਬੰਦੇ ਦਾ ਵਰਨ ਹੈ ਅਤੇ ਉਹ ਹੀ ਸੋਪਾ ਜੇਹੋ ਜੇਹੇ ਕਿ ਅਮਲ ਉਹ ਕਮਾਉਂਦਾ ਹੈ। ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥ ਨਾਨਕ ਸੁਆਮੀ ਦੇ ਨਾਮ ਦੇ ਰਾਹੀਂ, ਬੰਦਾ ਬੰਦਖਲਾਸ ਹੋ ਜਾਂਦਾ ਹੈ ਅਤੇ ਉਸ ਦੀ ਜੰਮਣ ਅਤੇ ਮਰਨ ਦੀ ਪੀੜ ਮਿਟ ਜਾਂਦੀ ਹੈ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਜਾਗਤੁ ਬਿਗਸੈ ਮੂਠੋ ਅੰਧਾ ॥ ਜਾਗਦਾ ਹੋਇਆ ਵੀ ਅੰਨ੍ਹਾਂ ਇਨਸਾਨ ਲੁੱਟਿਆ ਪੁੱਟਿਆ ਜਾ ਰਿਹਾ ਹੈ ਅਤੇ ਫਿਰ ਭੀ ਉਹ ਖੁਸ਼ ਪ੍ਰਸੰਨ ਹੈ। ਗਲਿ ਫਾਹੀ ਸਿਰਿ ਮਾਰੇ ਧੰਧਾ ॥ ਭਾਵੇਂ ਫਾਂਸੀ ਉਸ ਦੀ ਗਰਦਨ ਦੁਆਲੇ ਹੈ, ਤਦ ਵੀ ਉਹ ਸੰਸਾਰੀ ਕੰਮਾਂ ਅੰਦਰ ਆਪਣਾ ਸਿਰ ਖਪਾ ਰਿਹਾ ਹੈ। ਆਸਾ ਆਵੈ ਮਨਸਾ ਜਾਇ ॥ ਉਮੈਦ ਅੰਦਰ ਉਹ ਆਉਂਦਾ ਹੈ ਅਤੇ ਖਾਹਿਸ਼ ਅੰਦਰ ਟੁਰ ਜਾਂਦਾ ਹੈ। ਉਰਝੀ ਤਾਣੀ ਕਿਛੁ ਨ ਬਸਾਇ ॥੧॥ ਉਸ ਦੇ ਜੀਵਨ ਦੇ ਧਾਗੇ ਉਲਝੇ ਹੋਏ ਹਨ ਅਤੇ ਉਸ ਦੇ ਹਢੋ ਹੀ ਕੋਈ ਵੱਸ ਨਹੀਂ ਚਲਦਾ। ਜਾਗਸਿ ਜੀਵਣ ਜਾਗਣਹਾਰਾ ॥ ਜਗਤ ਦੀ ਜਿੰਦ-ਜਾਨ, ਸਦਾ ਹੀ ਜਾਗਣ ਵਾਲਾ ਸੁਆਮੀ ਖਬਰਦਾਰ ਰਹਿੰਦਾ ਹੈ। ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥ ਸੁਆਮੀ ਆਰਾਮ ਦਾ ਸਮੁੰਦਰ ਅਤੇ ਨਾਮ-ਅੰਮ੍ਰਿਤ ਦਾ ਖਜਾਨਾ ਹੈ। ਠਹਿਰਾਉ। ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥ ਅੰਨ੍ਹੇ ਇਨਸਾਨ ਨੂੰ ਦਿਸਦਾ ਨਹੀਂ ਤੇ ਜਿਹੜਾ ਕੁਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਸਮਝਦਾ ਨਹੀਂ ਅਤੇ ਮੰਦੇ ਕਰਮ ਕਰਦਾ ਹੈ। ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥ ਸੁਆਮੀ ਖੁਦ ਹੀ ਬੰਦੇ ਦੇ ਅੰਦਰ ਆਪਣੀ ਪਿਰਹੜੀ ਅਤੇ ਮੁਹੱਬਤ ਪਾਉਂਦਾ ਹੈ ਅਤੇ ਆਪਣੀ ਰਹਿਮਤ ਦੁਆਰਾ ਉਸ ਨੂੰ ਪ੍ਰਭਤਾ ਬਖਸ਼ਦਾ ਹੈ। ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥ ਹਰ ਇਕਸ ਦਿਹੁੰ ਦੇ ਆਉਣ ਨਾਲ ਆਦਮੀ ਦੀ ਉਮਰ ਭੋਰਾ ਭੋਰਾ ਕਰਕੇ ਘਟਦੀ ਜਾ ਰਹੀ ਹੈ ਤਾ ਵੀ ਧਨ-ਦੌਲਤ ਦਾ ਪਿਆਰ ਉਸ ਦੇ ਚਿੱਤ ਵਿੱਚ ਰਮ ਰਿਹਾ ਹੈ। ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥ ਜਦ ਤਾਂਈ ਬੰਦੇ ਦੇ ਅੰਦਰ ਇਕ ਭੋਰਾ ਭਰ ਭੀ ਦਵੈਤ-ਭਾਵ ਹੈ ਅਤੇ ਉਹ ਗੁਰੂ ਦੇ ਬਗੈਰ ਹੈ, ਉਦੋਂ ਤਾਈ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ ਤੇ ਉਹ ਡੁਬ ਜਾਂਦਾ ਹੈ। ਅਹਿਨਿਸਿ ਜੀਆ ਦੇਖਿ ਸਮ੍ਹ੍ਹਾਲੈ ਸੁਖੁ ਦੁਖੁ ਪੁਰਬਿ ਕਮਾਈ ॥ ਦਿਹੁੰ ਤੇ ਰੈਣ, ਸੁਆਮੀ ਆਪਣੇ ਜੀਵ ਜੰਤੂਆਂ ਨੂੰ ਦੇਖ ਭਾਲ ਅਤੇ ਉਲ੍ਹਾਂ ਦੀ ਸੰਭਾਲ ਕਰਦਾ ਹੈ ਅਤੇ ਉਨ੍ਹਾਂ ਦੇ ਪਿਛੇ ਕਰਮਾਂ ਦੇ ਅਨੁਸਾਰ ਉਨ੍ਹਾਂ ਨੂੰ ਖੁਸ਼ੀ ਤੇ ਗਮੀ ਦਿੰਦਾ ਹੈ। ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥ ਬਦਨਸੀਬ ਨਾਨਕ ਸੱਚੇ ਨਾਮ ਦੀ ਖੈਰ ਦੀ ਯਾਚਨਾ ਕਰਦਾ ਹੈ। ਹੇ ਸੁਆਮੀ! ਤੂੰ ਉਸ ਨੂੰ ਇਹ ਪ੍ਰਭਤਾ ਪ੍ਰਦਾਨ ਕਰ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਮਸਟਿ ਕਰਉ ਮੂਰਖੁ ਜਗਿ ਕਹੀਆ ॥ ਜੇਕਰ ਮੈਂ ਚੁਪ ਕਰ ਰਹਾਂ ਤਾਂ ਦੁਨੀਆਂ ਮੈਨੂੰ ਬੇਵਕੂਫ ਆਖਦੀ ਹੈ। ਅਧਿਕ ਬਕਉ ਤੇਰੀ ਲਿਵ ਰਹੀਆ ॥ ਜੇਕਰ ਮੈਂ ਬਹੁਤਾ ਬੋਲਾਂ ਤਾਂ ਮੈਂ ਤੇਰੀ ਪ੍ਰੀਤ ਤੋਂ ਵਾਂਝਿਆ ਰਹਿ ਜਾਂਦਾ ਹਾਂ, ਹੇ ਸੁਆਮੀ। ਭੂਲ ਚੂਕ ਤੇਰੈ ਦਰਬਾਰਿ ॥ ਆਦਮੀ ਦੀਆਂ ਗਲਤੀਆਂ ਅਤੇ ਉਣਤਾਈਆਂ ਤੈਡੀ ਦਰਗਾਹ ਅੰਦਰ ਪਰਖੀਆਂ ਜਾਂਦੀਆਂ ਹਨ। ਨਾਮ ਬਿਨਾ ਕੈਸੇ ਆਚਾਰ ॥੧॥ ਨਾਮ ਦੇ ਬਾਝੋਂ ਚੰਗਾ ਚਾਲ ਚਲਨ ਕਿਸ ਤਰ੍ਹਾਂ ਹੋ ਸਕਦਾ ਹੈ? ਐਸੇ ਝੂਠਿ ਮੁਠੇ ਸੰਸਾਰਾ ॥ ਐਹੋ ਜਿਹਾ ਹੈ ਜਹਾਨ ਕਿ ਇਸ ਨੂੰ ਕੂੜ ਠੱਗੀ ਜਾ ਰਿਹਾ ਹੈ। ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥ ਮੈਨੂੰ ਮਿਠੜਾ ਲਗਦਾ ਹੈ ਬਦਖੋਈ ਕਰਨ ਵਾਲਾ ਜੋ ਬਦਖੋਈ ਕਰਦਾ ਹੈ। ਠਹਿਰਾਉ। ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥ ਕੇਵਲ ਉਹ ਹੀ ਜੀਵਨ ਰਹੁਰੀਤੀ ਨੂੰ ਜਾਣਦਾ ਹੈ, ਜਿਸ ਦੀ ਬਦਖੋਈ ਹੁੰਦੀ ਹੈ; ਗੁਰ ਕੈ ਸਬਦੇ ਦਰਿ ਨੀਸਾਣੈ ॥ ਪਰ ਗੁਰਾਂ ਦੀ ਬਾਣੀ ਰਾਹੀਂ ਉਹ ਸੁਆਮੀ ਦੀ ਦਰਗਾਹ ਅੰਦਰ ਪ੍ਰਗਟ ਥੀ ਵੰਞਦਾ ਹੈ। ਕਾਰਣ ਨਾਮੁ ਅੰਤਰਗਤਿ ਜਾਣੈ ॥ ਆਪਣੇ ਮਨ ਅੰਦਰ ਉਹ ਹੇਤੂਆਂ ਦੇ ਹੈਤੂ, ਨਾਮ ਦੀ ਉਚਤਾ ਨੂੰ ਅਨੁਭਵ ਕਰ ਲੈਂਦਾ ਹੈ। ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥ ਜਿਸ ਕਿਸੇ ਉਤੇ ਵਾਹਿਗੁਰੂ ਦੀ ਮਿਹਰ ਹੈ, ਕੇਵਲ ਉਹ ਹੀ ਜੀਵਨ ਦੀ ਨੇਕ ਰਹੁ-ਰੀਤੀ ਨੂੰ ਜਾਣਦਾ ਹੈ। ਮੈ ਮੈਲੌ ਊਜਲੁ ਸਚੁ ਸੋਇ ॥ ਮੈਂ ਮਲੀਨ ਹਾਂ ਜਦ ਕਿ ਪਵਿੱਤਰ ਹੈ ਉਹ ਸੱਚਾ ਸੁਆਮੀ। ਊਤਮੁ ਆਖਿ ਨ ਊਚਾ ਹੋਇ ॥ ਆਪਣੇ ਆਪ ਨੂੰ ਸ਼੍ਰੇਸ਼ਟ ਕਹਿਣ ਦੁਆਰਾ ਕੋਈ ਚੰਗਾ ਨਹੀਂ ਬਣ ਜਾਂਦਾ। ਮਨਮੁਖੁ ਖੂਲ੍ਹ੍ਹਿ ਮਹਾ ਬਿਖੁ ਖਾਇ ॥ ਮਨਮਤੀਆਂ ਖੁਲ੍ਹਮ-ਖੁਲਾ ਪਰਮ ਜ਼ਹਿਰ ਨੂੰ ਖਾਂਦਾ ਹੈ। ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥ ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ! ਉਹ ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਅੰਧੌ ਬੋਲੌ ਮੁਗਧੁ ਗਵਾਰੁ ॥ ਮੈਂ ਅੰਨ੍ਹਾਂ ਡੋਰਾ, ਮੂਰਖ, ਬੇਵਕੂਫ, copyright GurbaniShare.com all right reserved. Email |