ਹੀਣੌ ਨੀਚੁ ਬੁਰੌ ਬੁਰਿਆਰੁ ॥ ਬਹੁਤ ਨੀਵਾਂ ਅਧਮ ਅਤੇ ਮੰਦਿਆਂ ਦਾ ਪਰਮ ਮੰਦਾ ਹਾਂ। ਨੀਧਨ ਕੌ ਧਨੁ ਨਾਮੁ ਪਿਆਰੁ ॥ ਮੇਰੇ, ਗਰੀਬ ਦੇ ਪੱਲੇ ਪ੍ਰਭੂ ਦੇ ਨਾਮ ਦਾ ਪ੍ਰੇਮ ਦਾ ਪਦਾਰਥ ਹੈ। ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥ ਸ਼੍ਰੇਸ਼ਟ ਹੈ ਇਹ ਪਦਾਰਥ। ਹੋਰ ਸਾਰੇ ਮਾਲਮਤਾ ਨਿਰੇਪੁਰੇ ਜ਼ਹਿਰ ਅਤੇ ਸੁਆਹ ਹਨ। ਉਸਤਤਿ ਨਿੰਦਾ ਸਬਦੁ ਵੀਚਾਰੁ ॥ ਲੋਕਾਂ ਦੀ ਵਡਿਆਈ ਅਤੇ ਬੁਰਿਆਈ ਨੂੰ ਤਿਆਗ, ਮੈਂ ਨਾਮ ਦਾ ਸਿਮਰਨ ਕਰਦਾ ਹਾਂ। ਜੋ ਦੇਵੈ ਤਿਸ ਕਉ ਜੈਕਾਰੁ ॥ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜਿਹੜਾ ਮੈਨੂੰ ਬਖਸ਼ੀਸ਼ਾ ਬਖਸ਼ਦਾ ਹੈ। ਤੂ ਬਖਸਹਿ ਜਾਤਿ ਪਤਿ ਹੋਇ ॥ ਜਿਸ ਕਿਸੇ ਨੂੰ ਤੂੰ ਮੁਆਫ ਕਰ ਦਿੰਦਾ ਹੈ, ਉਸ ਨੂੰ ਉਚੀ ਜਾਤੀ ਅਤੇ ਇੱਜ਼ਤ ਪ੍ਰਾਪਤ ਹੋ ਜਾਂਦੀਆਂ ਹਨ। ਨਾਨਕੁ ਕਹੈ ਕਹਾਵੈ ਸੋਇ ॥੫॥੧੨॥ ਗੁਰੂ ਜੀ ਆਖਦੇ ਹਨ, ਉਹ ਸੁਆਮੀ ਦੀ ਬੰਦੇ ਪਾਸੋਂ ਆਪਣਾ ਨਾਮ ਉਚਾਰਨ ਕਰਵਾਉਂਦਾ ਹੈ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥ ਵੱਧ ਖਾਣ ਦੁਆਰਾ ਆਦਮੀ ਮੈਨੇ ਨੂੰ ਵਧਾਉਂਦਾ ਹੈ ਅਤੇ ਵਧੀਆ ਪਹਿਨਣੇ ਦੁਆਰਾ ਉਹ ਆਪਣੇ ਘਰਾਨੇ ਦੀ ਹਾਨੀ ਕਰਵਾਉਂਦਾ ਹੈ। ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥ ਬੜ ਬੜ ਕਰਨ ਦੁਆਰਾ, ਬੰਦਾ ਬਖੇੜੇ ਖੜੇ ਕਰ ਲੈਂਦਾ ਹੈ। ਤੂੰ ਸਮਝ ਲੈ, ਹੇ ਬੰਦੇ! ਕਿ ਨਾਮ ਦੇ ਬਗੈਰ ਹਰ ਸ਼ੈ ਨਿਰੀਪੁਰੀ ਜ਼ਹਿਰ ਹੀ ਹੈ। ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥ ਹੇ ਪਿਤਾ! ਮੇਰੀ ਆਤਮਾ ਐਹੋ ਜੇਹੇ ਜਬਰਦਸਤ ਫੰਧੇ ਵਿੱਚ ਫਸ ਗਈ ਹੈ, ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥ ਕਿ ਕੇਵਲ ਝਖੜ ਝਾਂਜੇ ਵਿਚੋਂ ਲੰਘ ਕੇ ਹੀ, ਇਸ ਨੂੰ ਬ੍ਰਹਿਮ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਠਹਿਰਾਉ। ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥ ਇਨਸਾਨ ਜ਼ਹਿਰ ਖਾਂਦੇ ਹਨ, ਜ਼ਹਿਰ ਬੋਲਦੇ ਹਨ ਅਤੇ ਜ਼ਹਿਰ ਦੇ ਹੀ ਕੰਮ ਕਰਦੇ ਹਨ। ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥ ਉਨ੍ਹਾਂ ਨੂੰ ਮੌਤ ਦੇ ਬੂਹੇ ਉਤੇ ਬੰਨ੍ਹ ਕੇ ਸਜਾ ਮਿਲਦੀ ਹੈ। ਕੇਵਲ ਸੱਚੇ ਨਾਮ ਦੇ ਰਾਹੀਂ ਹੀ ਉਹ ਬੰਦਖਲਾਸ ਹੋ ਸਕਦੇ ਹਨ। ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥ ਜਿਸ ਤਰ੍ਹਾਂ ਬੰਦਾ ਆਇਆ ਸੀ, ਉਸੇ ਤਰ੍ਹਾਂ ਹੀ ਉਹ ਟੁਰ ਜਾਵੇਗਾ। ਉਸ ਦੇ ਅਮਲ ਲਿਖ ਲਏ ਜਾਂਦੇ ਹਨ ਅਤੇ ਉਸ ਦੇ ਨਾਲ ਜਾਂਦੇ ਹਨ। ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥ ਮਨਮਤੀਆਂ ਆਪਣੀ ਅਸਲ ਪੂੰਜੀ ਭੀ ਗੁਆ ਲੈਂਦਾ ਹੈ ਅਤੇ ਉਸ ਨੂੰ ਸੁਆਮੀ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ। ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥ ਸੰਸਾਰ ਅਪਵਿੱਤਰ ਹੈ ਅਤੇ ਪਾਵਨ ਪੁਨੀਤ ਹੈ ਸੱਚਾ ਸੁਆਮੀ। ਇਸ ਲਈ, ਤੂੰ ਗੁਰਾਂ ਦੀ ਬਾਣੀ ਰਾਹੀਂ, ਉਸ ਦਾ ਸਿਮਰਨ ਕਰ। ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥ ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਹੰਕਾਰ ਦੇ ਵੈਰੀ ਹਰੀ ਦੀ ਗਿਆਤ ਹੈ। ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥ ਜੋ ਕੋਈ ਭੀ ਅਸਹਿ ਨੂੰ ਸਹਾਰਦਾ ਹੈ, ਉਸ ਦੇ ਲਈ ਪ੍ਰਸੰਨਤਾ ਸਰੂਪ, ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਇਕ ਰਸ ਟਪਕਦਾ ਹੈ। ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥ ਨਾਨਕ, ਜਿਸ ਤਰ੍ਹਾਂ ਦਾ ਪਿਆਰ ਮੱਛੀ ਦਾ ਪਾਣੀ ਨਾਲ ਹੈ, ਹੇ ਸੁਆਮੀ! ਤੂੰ ਪ੍ਰਸੰਨ ਹੋ ਆਪਣੇ ਲਈ, ਉਹੋ ਜੇਹਾ ਪਿਆਰ ਮੇਰੇ ਅੰਦਰ ਅਸਥਾਪਨ ਕਰ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਗੀਤ ਨਾਦ ਹਰਖ ਚਤੁਰਾਈ ॥ ਗੀਤਾਂ, ਰਾਗਾਂ, ਦਿਲ ਦੀਆਂ ਹੁਸ਼ਿਆਰੀਆਂ, ਰਹਸ ਰੰਗ ਫੁਰਮਾਇਸਿ ਕਾਈ ॥ ਛਾਂਤੀ, ਰੰਗ-ਰਲੀਆਂ, ਕਈ ਹੁਕਮਾਂ, ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ ਪੁਸ਼ਾਕਾਂ ਅਤੇ ਭੋਜਨ ਨੂੰ ਮੇਰੇ ਮਨ ਅੰਦਰ ਥਾਂ ਨਹੀਂ ਮਿਲਦੀ। ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥ ਸੱਚੀ ਅਡੋਲਤਾ ਅਤੇ ਆਰਾਮ ਸਾਈਂ ਦੇ ਨਾਮ ਅੰਦਰ ਵਸਦੇ ਹਨ। ਕਿਆ ਜਾਨਾਂ ਕਿਆ ਕਰੈ ਕਰਾਵੈ ॥ ਮੈਂ ਕੀ ਜਾਣਦਾ ਹਾਂ, ਕਿ ਸੁਆਮੀ ਕੀ ਰਕਦਾ ਅਤੇ ਕਰਾਉਂਦਾ ਹੈ? ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥ ਪ੍ਰਭੂ ਦੇ ਨਾਮ ਦੇ ਬਗੈਰ, ਮੇਰੀ ਦੇਹ ਨੂੰ ਕੁਝ ਭੀ ਚੰਗਾ ਨਹੀਂ ਲਗਦਾ। ਠਹਿਰਾਉ। ਜੋਗ ਬਿਨੋਦ ਸ੍ਵਾਦ ਆਨੰਦਾ ॥ ਮੈਂ ਯੋਗਾਂ, ਖੇਲ-ਤਮਾਸ਼ਿਆ ਅਤੇ ਸੁਆਦਾ ਦੀਆਂ ਸਾਰੀਆਂ ਖੁਸ਼ੀਆਂ ਪਾ ਲਈਆਂ ਹਨ, ਮਤਿ ਸਤ ਭਾਇ ਭਗਤਿ ਗੋਬਿੰਦਾ ॥ ਸ਼੍ਰਿਸ਼ਟੀ ਦੇ ਸੁਆਮੀ ਦੀ ਸੱਚੀ ਪ੍ਰੀਤ ਅਤੇ ਬੰਦਗੀ ਰਾਹੀਂ। ਕੀਰਤਿ ਕਰਮ ਕਾਰ ਨਿਜ ਸੰਦਾ ॥ ਮੇਰਾ ਨਿੱਜ ਦਾ ਕੰਮ ਤੇ ਕਾਰ-ਵਿਹਾਰ ਸਾਈਂ ਦੀ ਸਿਫ਼ਤ ਸਨਾ ਹੈ। ਅੰਤਰਿ ਰਵਤੌ ਰਾਜ ਰਵਿੰਦਾ ॥੨॥ ਆਪਣੇ ਹਿਰਦੇ ਅੰਦਰ ਮੈਂ ਸੂਰਜ ਅਤੇ ਚੰਦ ਦੇ ਪ੍ਰਕਾਸ਼ਕ ਆਪਣੇ ਸੁਆਮੀ ਨੂੰ ਸਿਮਰਦਾ ਹਾਂ। ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥ ਆਪਣੇ ਪਿਆਰੇ ਪ੍ਰੀਤਮ ਦੀ ਪਿਰਹੜੀ, ਮੈਂ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਈ ਹੋਈ ਹੈ। ਦੀਨਾ ਨਾਥੁ ਪੀਉ ਬਨਵਾਰੀ ॥ ਜੰਗਲਾਂ ਦਾ ਸੁਆਮੀ ਮੇਰਾ ਕੰਤ ਮਸਕੀਨਾਂ ਦਾ ਮਾਲਕ ਹੈ। ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥ ਰੈਣ ਅਤੇ ਦਿਹੂੰ ਨਾਮ ਦਾ ਸਿਮਰਨ ਕਰਨਾ ਹੀ ਮੇਰਾ ਦਾਨ-ਪੁੰਨ ਕਰਨਾ ਅਤੇ ਵਰਤ ਰਖਣਾ ਹੈ। ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥ ਸਾਈਂ ਦੇ ਜੌਹਰ ਦੀ ਸੋਚ-ਵਿਚਾਰ ਕਰਨ ਦੁਆਰਾ, ਮੈਂ ਖੁਸ਼ੀ ਦੀਆਂ ਲਹਿਰਾ ਨਾਲ ਰਜ ਗਿਆ ਹਾਂ। ਅਕਥੌ ਕਥਉ ਕਿਆ ਮੈ ਜੋਰੁ ॥ ਅਕਹਿ ਪ੍ਰਭੂ ਨੂੰ ਕਹਿਨ ਦੀ ਮੇਰੇ ਵਿੱਚ ਕਿਹੜੀ ਸੱਤਿਆ ਹੈ? ਭਗਤਿ ਕਰੀ ਕਰਾਇਹਿ ਮੋਰ ॥ ਜੇਕਰ ਤੂੰ ਹੇ ਸੁਆਮੀ! ਕੋਲੋ ਪੂਜਾ ਕਰਵਾਵੇ, ਕੇਵਲ ਤਾਂ ਹੀ ਮੈਂ ਤੇਰੀ ਪੂਜਾ ਕਰ ਸਕਦਾ ਹਾਂ। ਅੰਤਰਿ ਵਸੈ ਚੂਕੈ ਮੈ ਮੋਰ ॥ ਜੇਕਰ ਤੂੰ ਮੇਰੇ ਅੰਦਰ ਵਸ ਜਾਵੇ, ਤਾਂ ਮੈਂ ਸਵੈ-ਹੰਗਤਾ ਅਤੇ ਅਪਨਤ ਤੋਂ ਖਲਾਸੀ ਪਾ ਜਾਂਦਾ ਹਾਂ। ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥ ਮੈਂ ਹੋਰ ਕੀਹਦੀ ਸੇਵਾ ਕਰਾਂ, ਹੇ ਮੇਰੇ ਸੁਆਮੀ! ਤੇਰੇ ਬਗੈਰ ਹੋਰਸ ਕੋਈ ਹੈ ਹੀ ਨਹੀਂ। ਗੁਰ ਕਾ ਸਬਦੁ ਮਹਾ ਰਸੁ ਮੀਠਾ ॥ ਮਿਠੜੀ ਅਤੇ ਪਰਮ ਅੰਮ੍ਰਿਤ ਹੈ ਗੁਰਾਂ ਦੀ ਬਾਣੀ। ਐਸਾ ਅੰਮ੍ਰਿਤੁ ਅੰਤਰਿ ਡੀਠਾ ॥ ਐਹੋ ਜੇਹੇ ਆਬਿ-ਹਿਯਾਤ ਦੇ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ। ਜਿਨਿ ਚਾਖਿਆ ਪੂਰਾ ਪਦੁ ਹੋਇ ॥ ਜੋ ਕੋਈ ਭੀ ਇਸ ਆਬਿ ਹਿਯਾਤ ਨੂੰ ਚਖਦਾ ਹੈ, ਉਹ ਪੁਰਨ ਮਰਤਬੇ ਨੂੰ ਪਾ ਲੈਂਦਾ ਹੈ। ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥ ਉਹ ਰੱਜ ਜਾਂਦਾ ਹੈ, ਹੇ ਨਾਨਕ! ਅਤੇ ਉਸ ਦੀ ਦੇਹ ਸੁਖੀ ਥੀ ਵੰਝਦੀ ਹੈ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥ ਆਪਣੇ ਅੰਦਰ ਸੁਆਮੀ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਹੋਰ ਕੋਈ ਮੇਰੀ ਜਿੰਦੜੀ ਨੂੰ ਰੰਗਾ ਨਹੀਂ ਸਕਦਾ। ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥ ਦਿਹੁੰ ਅਤੇ ਰੈਣ ਉਹ ਆਪਣੇ ਜੀਵਾਂ ਨੂੰ ਵੇਖਦਾ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਹੈ। ਕੇਵਲ ਉਹ ਹੀ ਸਾਰਿਆਂ ਦਾ ਸੁਲਤਾਨ ਹੈ। ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥ ਮੈਡਾ ਸੁਆਮੀ ਅੰਤਾਂ ਦੀ ਸੁੰਦਰਤਾ ਦੀ ਬਹੁਤਾਤ ਅੰਦਰ ਰੰਗਿਆ ਹੋਇਆ ਹੈ। ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥ ਮੇਰੀ ਜਿੰਦੜੀ ਨੂੰ ਮੋਹਿਤ ਕਰ ਲੈਣ ਵਾਲਾ ਦਿਲਬਰ ਮਸਕੀਨਾਂ ਤੇ ਮਿਹਰਬਾਨ, ਬਹੁਤ ਹੀ ਰਸੀਲਾ ਅਤੇ ਗੂੜ੍ਹੇ ਸੂਹੇ ਰੰਗ ਵਾਲਾ ਹੈ। ਠਹਿਰਾਉ। ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ ਉਤੇ ਦਸਮ ਦੁਆਰ ਵਿੱਚ ਆਬਿ-ਹਿਯਾਤ ਦਾ ਕੂੰਆ ਹੈ। ਮੇਰਾ ਮਨੂਆ ਉਸ ਆਬਿ ਹਿਯਾਤ ਨੂੰ ਕੱਢ ਕੇ ਪਾਨ ਕਰਦਾ ਹੈ। ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥ ਗੁਰਾਂ ਦੀ ਦਇਆ ਦੁਆਰਾ, ਮੈਂ ਇਹ ਸਿਆਣਪ ਅਨੁਭਵ ਕਰ ਲਈ ਹੈ ਅਤੇ ਜਿਸ ਦੀ ਇਹ ਖਲਕਤ ਹੈ ਕੇਵਲ ਉਹ ਹੀ ਇਸ ਦੀ ਰਮਜ਼ ਨੂੰ ਜਾਣਦਾ ਹੈ। copyright GurbaniShare.com all right reserved. Email |