Page 1342

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ
ਪ੍ਰਭਾਤੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ ਬਿਭਾਗ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਦੁਬਿਧਾ ਬਉਰੀ ਮਨੁ ਬਉਰਾਇਆ ॥
ਕਮਲੇ ਦਵੈਤ-ਭਾਵ ਨੇ ਮਨੁਸ਼ ਦੇ ਮਨੂਏ ਨੂੰ ਕਮਲਾ ਕਰ ਦਿੱਤਾ ਹੈ।

ਝੂਠੈ ਲਾਲਚਿ ਜਨਮੁ ਗਵਾਇਆ ॥
ਕੂੜੇ ਲਾਲਚ ਅੰਦਰ ਉਸ ਨੇ ਆਪਣਾ ਜੀਵਨ ਗੁਆ ਲਿਆ ਹੈ।

ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥
ਦਵੈਤ-ਭਾਵ ਪ੍ਰਾਣੀਆਂ ਨੂੰ ਚਿਮੜੀ ਹੋਈ ਹੈ ਅਤੇ ਕਿਸੇ ਨੇ ਭੀ ਇਸ ਨੂੰ ਠੱਲ੍ਹ ਨਹੀਂ ਪਾਈ।

ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥
ਉਸ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਕਰਕੇ ਕੇਵਲ ਸੱਚੇ ਗੁਰੂ ਹੀ ਮਨੁਸ਼ ਨੂੰ ਇਸ ਤੋਂ ਬਚਾ ਲੈਂਦੇ ਹਨ।

ਨਾ ਮਨੁ ਮਰੈ ਨ ਮਾਇਆ ਮਰੈ ॥
ਮਨੂਆ ਨੂੰ ਕਾਬੂ ਕੀਤੇ ਬਿਨਾ ਸੋਹਨੀ ਨਹੀਂ ਮਰਦੀ।

ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥
ਜਿਸ ਨੇ ਇਹ ਸਾਰਾ ਕੁਛ ਰਚਿਆ ਹੈ, ਕੇਵਲ ਉਹ ਹੀ ਇਸ ਦੇ ਭੇਤ ਨੂੰ ਸਮਝਦਾ ਹੈ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।

ਮਾਇਆ ਸੰਚਿ ਰਾਜੇ ਅਹੰਕਾਰੀ ॥
ਧਨ ਇਕੱਤਰ ਕਰਨ ਦੁਆਰਾ, ਪਾਤਿਸ਼ਾਹ, ਮਗਰੂਰ ਹੋ ਜਾਂਦੇ ਹਨ।

ਮਾਇਆ ਸਾਥਿ ਨ ਚਲੈ ਪਿਆਰੀ ॥
ਪ੍ਰੰਤੂ ਮਿਠੜੀ ਧਨ ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੀ।

ਮਾਇਆ ਮਮਤਾ ਹੈ ਬਹੁ ਰੰਗੀ ॥
ਘਣੇਰੀਆਂ ਕਿਸਮਾਂ ਦੀ ਹੈ, ਧਨ-ਦੌਲਤ ਦੀ ਪ੍ਰੀਤ।

ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥
ਨਾਮ ਦੇ ਬਗੈਰ, ਇਨਸਾਨ ਦਾ ਕੋਈ ਭੀ ਮਿਤਰ ਅਤੇ ਸਾਥੀ ਨਹੀਂ।

ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥
ਜਿਸ ਤਰ੍ਹਾਂ ਦਾ ਬੰਦੇ ਦਾ ਆਪਣਾ ਮਨੂਆ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋਰਸ ਦੇ ਮਨੂਏ ਨੂੰ ਵੇਖਦਾ ਹੈ।

ਜੈਸੀ ਮਨਸਾ ਤੈਸੀ ਦਸਾ ॥
ਜੇਹੋ ਜਿਹੀ ਬੰਦੇ ਦੀ ਖਾਹਿਸ਼ ਹੁੰਦੀ ਹੈ, ਉਹੋ ਜੇਹੀ ਹੀ ਹੋ ਜਾਂਦੀ ਹੈ, ਉਸ ਦੇ ਮਨ ਦੀ ਅਵਸਥਾ।

ਜੈਸਾ ਕਰਮੁ ਤੈਸੀ ਲਿਵ ਲਾਵੈ ॥
ਜੇਹੋ ਜੇਹੇ ਜੀਵ ਦੇ ਅਮਲ ਹਨ, ਉਹੋ ਜੇਹਾ ਹੀ ਉਸ ਦਾ ਪ੍ਰੇਮ ਪੈਦਾ ਹੈ।

ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥
ਸੱਚੇ ਗੁਰਾਂ ਦੀ ਸਿਖਮਤ ਲੈਣ ਦੁਆਰਾ, ਪ੍ਰਾਣੀ ਆਰਾਮ ਦੇ ਧਾਮ ਨੂੰ ਪਾ ਲੈਂਦਾ ਹੈ।

ਰਾਗਿ ਨਾਦਿ ਮਨੁ ਦੂਜੈ ਭਾਇ ॥
ਸੰਸਾਰੀ ਤਰਾਨੇ ਗਾਉਣ ਅਤੇ ਸ੍ਰਵਣ ਕਰਨ ਦੁਆਰਾ, ਮਨੁਸ਼ ਦਾ ਮਨੂਆ ਦਵੈਤ ਭਾਵ ਨਾਲ ਜੁੜ ਜਾਂਦਾ ਹੈ।

ਅੰਤਰਿ ਕਪਟੁ ਮਹਾ ਦੁਖੁ ਪਾਇ ॥
ਉਸ ਦੇ ਅੰਦਰ ਵਲ ਛਲ ਹੈ ਅਤੇ ਉਹ ਬਹੁਤ ਕਸ਼ਟ ਉਠਾਉਂਦਾ ਹੈ।

ਸਤਿਗੁਰੁ ਭੇਟੈ ਸੋਝੀ ਪਾਇ ॥
ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਉਸ ਨੂੰ ਸਹੀ ਸਮਝ ਪ੍ਰਾਪਤ ਹੋ ਜਾਂਦੀ ਹੈ,

ਸਚੈ ਨਾਮਿ ਰਹੈ ਲਿਵ ਲਾਇ ॥੪॥
ਅਤੇ ਫਿਰ ਉਹ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।

ਸਚੈ ਸਬਦਿ ਸਚੁ ਕਮਾਵੈ ॥
ਸਤਿਨਾਮ ਦੇ ਰਾਹੀਂ, ਉਹ ਸੱਚ ਦੀ ਕਮਾਈ ਕਰਦਾ ਹੈ,

ਸਚੀ ਬਾਣੀ ਹਰਿ ਗੁਣ ਗਾਵੈ ॥
ਅਤੇ ਗੁਰਾਂ ਦੀ ਸੱਚੀ ਬਾਣੀ ਤੇ ਸਾਈਂ ਦਾ ਜੱਸ ਗਾਇਨ ਕਰਦਾ ਹੈ।

ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥
ਜਦ ਪ੍ਰਾਣੀ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੋਇਆ ਵੀ ਅਬਿਨਾਸ਼ੀ ਦਰਜੇ ਨੂੰ ਪਾ ਲੈਂਦਾ ਹੈ,

ਤਾ ਦਰਿ ਸਾਚੈ ਸੋਭਾ ਪਾਵੈ ॥੫॥
ਕੇਵਲ ਤਦ ਹੀ ਉਸ ਨੂੰ ਸੱਚੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।

ਗੁਰ ਸੇਵਾ ਬਿਨੁ ਭਗਤਿ ਨ ਹੋਈ ॥
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ, ਬੰਦਾ ਹਰੀ ਦਾ ਸਿਮਰਨ ਨਹੀਂ ਕਰ ਸਕਦਾ,

ਅਨੇਕ ਜਤਨ ਕਰੈ ਜੇ ਕੋਈ ॥
ਭਾਵੇਂ ਉਹ ਘਣੇਰੇ ਹੀ ਉਪਰਾਲੇ ਕਿਉਂ ਨਾਂ ਪਿਆ ਰਕੇ।

ਹਉਮੈ ਮੇਰਾ ਸਬਦੇ ਖੋਈ ॥
ਜੇਕਰ ਨਾਮ ਦੇ ਰਾਹੀਂ, ਬੰਦਾ ਆਪਣੀ ਹੰਗਤਾ ਅਤੇ ਅਪਣਤ ਨੂੰ ਗੁਆ ਦੇਵੇ,

ਨਿਰਮਲ ਨਾਮੁ ਵਸੈ ਮਨਿ ਸੋਈ ॥੬॥
ਤਦ ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।

ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥
ਏਸ ਜਹਾਨ ਅੰਦਰ ਸ਼੍ਰੇਸ਼ਟ ਹੈ ਸੁਆਮੀ ਦੇ ਨਾਮ ਦੀ ਕਿਰਤ।

ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥
ਨਾਮ ਦੇ ਬਗੈਰ ਹੋਰ ਸਾਰਾ ਕੁਝ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।

ਸਬਦੇ ਨਾਮੁ ਰਖੈ ਉਰਿ ਧਾਰਿ ॥
ਗੁਰਾਂ ਦੀ ਪਵਿਤ੍ਰ ਬਾਣੀ ਰਾਹੀਂ, ਇਨਸਾਨ ਨਾਮ ਨੂੰ ਆਪਣੇ ਅੰਤਰ ਆਤਮੇ ਟਿਕਾਈ ਰਖਦਾ ਹੈ।

ਸਬਦੇ ਗਤਿ ਮਤਿ ਮੋਖ ਦੁਆਰੁ ॥੭॥
ਗੁਰਾਂ ਦੀ ਪਵਿੱਤ੍ਰ ਬਾਣੀ ਰਾਹੀਂ ਇਨਸਾਨ ਨੂੰ ਸ਼ੇਸ਼ਟ ਸਮਝ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦੇ ਹਨ।

ਅਵਰੁ ਨਾਹੀ ਕਰਿ ਦੇਖਣਹਾਰੋ ॥
ਵੇਖਣਹਾਰ ਵਾਹਿਗੁਰੂ ਦੇ ਬਗੈਰ ਹੋਰ ਕੋਈ ਸਿਰਜਣਹਾਰ ਨਹੀਂ।

ਸਾਚਾ ਆਪਿ ਅਨੂਪੁ ਅਪਾਰੋ ॥
ਸੱਚਾ ਸੁਆਮੀ ਖੁਦ ਹੀ ਪਰਮ ਸੁੰਦਰ ਅਤੇ ਬੇਅੰਤ ਹੈ।

ਰਾਮ ਨਾਮ ਊਤਮ ਗਤਿ ਹੋਈ ॥
ਸੁਆਮੀ ਦੇ ਰਾਹੀਂ, ਪ੍ਰਾਣੀ ਨੂੰ ਪ੍ਰਸੰਨਤਾ ਦੀ ਸ਼੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੀ ਹੈ।

ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥
ਨਾਨਕ, ਕੋਈ ਵਿਰਲਾ ਪੁਰਸ਼ ਹੀ ਖੋਜ-ਭਾਲ ਕੇ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਮਾਇਆ ਮੋਹਿ ਸਗਲ ਜਗੁ ਛਾਇਆ ॥
ਸਾਰੇ ਜਹਾਨ ਉਤੇ ਸੰਸਾਰੀ ਪਦਾਰਥਾਂ ਦੀ ਮਮਤਾ ਫੈਲੀ ਹੋਈ ਹੈ।

ਕਾਮਣਿ ਦੇਖਿ ਕਾਮਿ ਲੋਭਾਇਆ ॥
ਸੁੰਦਰ ਇਸਤ੍ਰੀ ਨੂੰ ਵੇਖ ਬੰਦਾ ਵਿਸ਼ੇ ਦੇ ਅਸਰ ਹੇਠਾ ਆ ਜਾਂਦਾ ਹੈ।

ਸੁਤ ਕੰਚਨ ਸਿਉ ਹੇਤੁ ਵਧਾਇਆ ॥
ਆਪਣੇ ਪੁੱਤਰਾਂ ਤੇ ਸੋਲੇ ਨਾਲ ਜੀਵ ਆਪਣਾ ਪਿਆਰ ਵਧਾ ਲੈਂਦਾ ਹੈ।

ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥
ਇਨਸਾਨ ਹਰ ਸ਼ੈ ਨੂੰ ਆਪਣੀ ਨਿਜ ਦੀ ਜਾਣਦਾ ਹੈ, ਪ੍ਰੰਤੂ ਉਹ ਇਕ ਪ੍ਰਭੂ ਨੂੰ ਨਹੀਂ ਅਪਨਾਉਂਦਾ।

ਐਸਾ ਜਾਪੁ ਜਪਉ ਜਪਮਾਲੀ ॥
ਮੈਂ ਵਾਹਿਗੁਰੂ ਦੀ ਐਹੋ ਜੇਹੀ ਮਾਲਾ ਫੇਰਦਾ ਹਾਂ,

ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥
ਕਿ ਖੁਸ਼ੀ ਤੇ ਗਮੀ ਤੋਂ ਉਚੇਰਾ ਉਠ ਕੇ ਮੈਂ ਸੁਆਮੀ ਦੀ ਅਦਭੁਤ ਸੇਵਾ ਕਮਾਉਂਦਾ ਹਾਂ। ਠਹਿਰਾਉ।

ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥
ਹੇ ਨੇਕੀਆਂ ਦੇ ਖਜਾਨੇ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।

ਸਾਚ ਸਬਦਿ ਤੁਝ ਮਾਹਿ ਸਮਾਇਆ ॥
ਸੱਚੇ ਨਾਮ ਦੇ ਰਾਹੀਂ, ਮੈਂ ਤੇਰੇ ਵਿੱਚ ਲੀਨ ਹੋ ਗਿਆ ਹਾਂ।

ਆਵਾ ਗਉਣੁ ਤੁਧੁ ਆਪਿ ਰਚਾਇਆ ॥
ਤੂੰ ਖੁਦ ਹੀ ਆਉਣਾ ਅਤੇ ਜਾਣਾ ਰਚਿਆ ਹੈ।

ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥
ਕੇਵਲ ਉਹ ਹੀ ਸਚੇ ਸੰਤ ਹਨ, ਜੋ ਆਪਣੇ ਮਨ ਨੂੰ ਸੱਚੇ ਸਾਈਂ ਨਾਲ ਜੋੜਦੇ ਹਨ।

ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥
ਮਨੁਸ਼ਾਂ ਦੇ ਲਿਰਲੇਪ ਵਾਹਿਗੁਰੂ ਦੀ ਗਿਆਤ ਅਤੇ ਸਿਮਰਨ ਨੂੰ,

ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥
ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਕੋਈ ਜਣਾ ਭੀ ਨਹੀਂ ਜਾਣਦਾ।

ਸਗਲ ਸਰੋਵਰ ਜੋਤਿ ਸਮਾਣੀ ॥
ਸਾਰਿਆਂ ਦਿਲਾਂ ਦੇ ਤਾਲਬਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ।

ਆਨਦ ਰੂਪ ਵਿਟਹੁ ਕੁਰਬਾਣੀ ॥੩॥
ਮੈਂ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਉਤੇ ਬਲਿਹਾਰ ਵੰਞਦਾ ਹਾਂ।

ਭਾਉ ਭਗਤਿ ਗੁਰਮਤੀ ਪਾਏ ॥
ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਨੂੰ ਪ੍ਰਭੂ ਦਾ ਪ੍ਰੇਮ ਅਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ,

ਹਉਮੈ ਵਿਚਹੁ ਸਬਦਿ ਜਲਾਏ ॥
ਅਤੇ ਨਾਮ ਦੇ ਰਾਹੀਂ, ਉਸ ਅੰਦਰੋ, ਹੰਗਤਾ ਸੜ ਬਲ ਜਾਂਦੀ ਹੈ।

copyright GurbaniShare.com all right reserved. Email