Page 1341

ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥
ਅਤੇ ਗੁਰਾਂ ਦੀ ਬਾਣੀ ਮੇਰੇ ਹਿਰਦੇ ਵਿੱਚ ਟਿਕ ਗਈ ਹੈ।

ਗੁਰ ਸਮਰਥ ਸਦਾ ਦਇਆਲ ॥
ਮੇਰੇ ਗੁਰੂ ਜੀ ਸਰਬ-ਸ਼ਕਤੀਵਾਨ ਤੇ ਹਮੇਸ਼ਾਂ ਮਿਹਰਬਾਨ ਹਨ।

ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥
ਸੁਆਮੀ ਦਾ ਸਿਮਰਨ ਤੇ ਆਰਾਧਨ ਕਰਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ, ਗੁਰੂ ਨਾਨਕ ਦੇਵ ਜੀ ਫੁਰਮਾਂਦੇ ਹਨ।

ਪ੍ਰਭਾਤੀ ਮਹਲਾ ੫ ॥
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥
ਵੱਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ, ਮੈਨੂੰ ਸਦੀਵੀ ਆਰਾਮ ਪ੍ਰਾਪਤ ਹੋ ਗਿਆ ਹੈ।

ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥
ਮਸਕੀਨਾਂ ਤੇ ਮਿਹਰਬਾਨ ਮਾਲੂਕ, ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਆਪਣੇ ਨਾਮ ਦਾ ਉਚਾਰਨ ਮੇਰੇ ਪਾਸੋਂ ਕਰਵਾਇਆ ਹੈ। ਠਹਿਰਾਉ।

ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥
ਸਾਧ ਸੰਗਤ ਨਾਲ ਜੁੜਨ ਦੁਆਰਾ, ਮੇਰਾ ਮਨ ਰੌਸ਼ਨ ਹੋ ਗਿਆ ਹੈ।

ਹਰਿ ਹਰਿ ਜਪਤ ਪੂਰਨ ਭਈ ਆਸ ॥੧॥
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਉਮੈਦ ਪੂਰੀ ਹੋ ਗਈ ਹੈ।

ਸਰਬ ਕਲਿਆਣ ਸੂਖ ਮਨਿ ਵੂਠੇ ॥
ਮੈਨੂੰ ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ ਅਤੇ ਆਰਾਮ ਮੇਰੇ ਚਿੱਤ ਅੰਦਰ ਪ੍ਰਵੇਸ਼ ਕਰ ਗਿਆ ਹੈ।

ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥
ਗੁਰੂ ਨਾਨਕ ਦੇਵ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਮੈਂ ਹੁਣ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹਾਂ।

ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ, ਬਿਭਾਸ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਅਵਰੁ ਨ ਦੂਜਾ ਠਾਉ ॥
ਹੋਰ ਕੋਈ ਦੂਸਰੀ ਜਗ੍ਹਾਂ ਆਰਾਮ ਦੀ ਨਹੀਂ,

ਨਾਹੀ ਬਿਨੁ ਹਰਿ ਨਾਉ ॥
ਵਾਹਿਗੁਰੂ ਦੇ ਨਾਮ ਦੇ ਬਗੈਰ।

ਸਰਬ ਸਿਧਿ ਕਲਿਆਨ ॥
ਇਸ ਤਰ੍ਹਾਂ ਜੀਵ ਦੇ ਸਾਰੇ ਕਾਰਜ ਪੁਰੇ ਥੀ ਵੰਝਦੇ ਹਨ

ਪੂਰਨ ਹੋਹਿ ਸਗਲ ਕਾਮ ॥੧॥
ਅਤੇ ਉਸ ਨੂੰ ਸਾਰੀਆਂ ਕਾਮਯਾਬੀਆਂ ਤੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ।

ਹਰਿ ਕੋ ਨਾਮੁ ਜਪੀਐ ਨੀਤ ॥
ਤੂੰ ਸਦਾ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥
ਇਸ ਰਾਹੀਂ, ਤੂੰ ਵਿਸ਼ੇ ਭੋਗ, ਗੁੱਸੇ ਅਤੇ ਹੰਕਾਰ ਤੋਂ ਖਲਾਸੀ ਪਾ ਜਾਵੇਗਾ ਅਤੇ ਇਕ ਪ੍ਰਭੂ ਨਾਲ ਤੇਰੀ ਪਿਰਹੜੀ ਹੋ ਜਾਵੇਗੀ। ਠਹਿਰਾਉ।

ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥
ਨਾਮ ਨਾਲ ਜੁੜਨ ਦੁਆਰਾ, ਦੁਖੜਾ ਦੂਰ ਹੋ ਜਾਂਦਾ ਹੈ ਅਤੇ ਜੋ ਕੋਈ ਭੀ ਹਰੀ ਦੀ ਪਨਾਹ ਲੈਂਦਾ ਹੈ, ਉਸ ਦੀ ਉਹ ਪ੍ਰਵਰਸ਼ ਕਰਦਾ ਹੈ।

ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥
ਜਿਸ ਦੀ ਮੁੱਢਲੀ ਐਹੋ ਜੇਹੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਤੇ ਜਮਦੂਤ ਦੇ ਪੰਜੇ ਵਿੱਚ ਨਹੀਂ ਫਸਦਾ।

ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥
ਆਪਣੇ ਚਿੱਤ ਦੇ ਵਹਿਮਾਂ ਨੂੰ ਛੱਡ ਕੇ, ਤੂੰ ਰਾਤ੍ਰੀ ਤੇ ਦਿਹੁੰ ਆਪਣੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।

ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥
ਜਿਸ ਦੀ ਪ੍ਰਾਲਭਧ ਐਨ ਪੂਰੀ ਹੈ, ਸਤਿਸੰਗਤ ਰਾਹੀਂ ਉਸ ਨੂੰ ਸੁਆਮੀ ਮਿਲ ਪੈਦਾ ਹੈ।

ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥
ਜਿਸ ਕਿਸੇ ਦੀ ਪ੍ਰਭੂ ਖੁਦ ਰੱਖਿਆ ਕਰਦਾ ਹੈ, ਉਸ ਦੇ ਕ੍ਰੋੜਾ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।

ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥
ਹੇ ਗੋਲੇ ਨਾਨਕ! ਕੇਵਲ ਸੁਆਮੀ ਹੀ ਤੇਰੀ ਅੰਮੜੀ, ਬਾਬਲ, ਮਿੱਤਰ ਅਤੇ ਭਰਾ ਹੈ, ਇਸ ਲਈ ਤੂੰ ਸਦਾ ਹੀ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ।

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ ਬਿਭਾਸ ਪੜਤਾਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਮ ਰਾਮ ਰਾਮ ਰਾਮ ਜਾਪ ॥
ਤੂੰ ਆਪਣੇ ਸੁੰਦਰ ਸੁਆਮੀ-ਮਾਲਕ ਦੇ ਨਾਮ ਦਾ ਉਚਾਰਨ ਕਰ।

ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਝਗੜਿਆਂ, ਦੁਖੜਿਆਂ, ਲਾਲਚ ਸੰਸਾਰੀ ਮਮਤਾ ਤੇ ਹੰਕਾਰ ਦੀ ਬੀਮਾਰੀ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।

ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥
ਆਪਣੀ ਸਵੈ-ਹੰਗਤਾ ਨੂੰ ਛੱਡਣ ਅਤੇ ਸਾਧੂਆਂ ਦੇ ਪੈਰੀ ਪੈਣ ਦੁਆਰਾ, ਤੇਰੀ ਆਤਮਾ ਪਾਵਨ ਪੁਨੀਤ ਹੋ ਜਾਵੇਗੀ ਅਤੇ ਤੇਰੇ ਕਸਮਲ ਧੋਤੇ ਜਾਣਗੇ।

ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥
ਨਾਨਕ, ਤੇਰਾ ਬੱਚਾ, ਕੁਝ ਭੀ ਨਹੀਂ ਜਾਣਦਾ, ਮੇਰੀ ਰੱਖਿਆ ਕਰ, ਹੇ ਮੇਰੇ ਸੁਆਮੀ ਕਿਉਂ ਜੋ ਤੂੰ ਮੇਰੀ ਮਾਤਾ ਭੀ ਹੈ ਅਤੇ ਪਿਤਾ ਵੀ।

ਪ੍ਰਭਾਤੀ ਮਹਲਾ ੫ ॥
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

ਚਰਨ ਕਮਲ ਸਰਨਿ ਟੇਕ ॥
ਮੈਨੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਅਤੇ ਆਸਰਾ ਹੈ।

ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥
ਬੁਲੰਦ, ਵੱਡਾ ਅਤੇ ਅਨੰਤ ਹੈ ਤੂੰ ਹੇ ਮੇਰੇ ਪ੍ਰਭੂ! ਕੇਵਲ ਤੂੰ ਹੀ ਸਾਰਿਆਂ ਦੇ ਉਤੋਂ ਦੀ ਹੈ ਠਹਿਰਾਉ।

ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥
ਹਰ ਜਿੰਦਗੀ ਦਾ ਆਸਰਾ, ਕਲੇਸ਼ ਕੱਟਣਹਾਰ ਅਤੇ ਪ੍ਰਬੀਨ ਅਕਲ ਦੇਣ ਵਾਲਾ ਹੈ, ਵਾਹਿਗੁਰੂ।

ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥
ਆਪਣੇ ਚਿੱਤ ਅੰਦਰ ਤੂੰ ਰੱਖਣਹਾਰ ਅਦੁੱਤੀ ਸੁਆਮੀ ਦਾ ਸਿਮਰਨ ਕਰ ਜੋ ਪ੍ਰਨਾਮ ਕਰਨ ਯੋਗ ਹੈ।

ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥
ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਨ ਦੁਆਰਾ, ਨਾਨਕ ਨੂੰ ਘਣੇਰੇ ਹੀ ਆਰਾਮ ਪ੍ਰਾਪਤ ਹੋ ਗਏ ਹਨ।

copyright GurbaniShare.com all right reserved. Email