ਪ੍ਰਭਾਤੀ ਮਹਲਾ ੩ ਬਿਭਾਸ ਪ੍ਰਭਾਤੀ ਤੀਜੀ ਪਾਤਿਸ਼ਾਹੀ। ਬਿਭਾਸ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ ਗੁਰਾਂ ਦੀ ਦਇਆ ਦੁਆਰਾ ਤੂੰ ਦੇਖ ਕਿ ਵਾਹਿਗੁਰੂ ਦਾ ਮਹਿਲ ਤੇਰੇ (ਅੰਦਰ) ਜਾਂ (ਸਾਥ) ਹੀ ਹੈ। ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹ੍ਹਾਲਿ ॥੧॥ ਵਾਹਿਗੁਰੂ ਦਾ ਮਹਿਲ ਨਾਮ ਦੇ ਰਾਹੀਂ ਖੋਜਿਆ ਭਾਲਿਆ ਜਾਂਦਾ ਹੈ, ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥ ਹੇ ਮੇਰੀ ਜਿੰਦੜੀਏ! ਪ੍ਰਭੁ ਦੇ ਨਾਮ ਨਾਲ ਰੰਗੀਜਣ ਦੁਆਰਾ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥ ਸੱਚੀ ਹੈ ਹਰੀ ਦੀ ਪ੍ਰੇਮਮਈ ਸੇਵਾ, ਸੱਚਾ ਹੈ ਹਰੀ ਦਾ ਮਹਿਲ ਅਤੇ ਸੱਚੀ ਹੈ ਪ੍ਰਭਤਾ ਜੋ ਹਰੀ ਰਾਹੀਂ ਪਰਤਖਸ਼ ਹੁੰਦੀ ਹੈ। ਠਹਿਰਾਉ। ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਇਹ ਦੇਹ ਮਾਲਕ ਦਾ ਮਹਿਲ ਹੈ, ਜਿਸ ਵਿੱਚ ਬ੍ਰਹਮ ਵੀਚਾਰ ਦਾ ਜਵੇਹਰ ਜਾਹਰ ਹੁੰਦਾ ਹੈ। ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥ ਆਪ-ਹੁਦਰੇ ਹਢੋਂ ਹੀ ਨਹੀਂ ਜਾਣਦੇ ਅਤੇ ਆਖਦੇ ਹਨ ਕਿ ਪ੍ਰਾਣੀ ਦੇ ਅੰਦਰ ਹਰੀ ਦਾ ਮਹਿਲ ਨਹੀਂ। ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ ਹਰੀ ਦਾ ਮਹਿਲ, ਮਹਾਰਾਜਾ ਹਰੀ ਨੇ ਰਚਿਆ ਹੈ ਤੇ ਉਹ ਆਪਣੀ ਰਜਾ ਅੰਦਰ ਇਸ ਨੂੰ ਸ਼ਿੰਗਾਰ ਕੇ ਰਖਦਾ ਹੈ। ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥ ਆਦਮੀ ਕੇਵਲ ਉਹੀ ਕੁਛ ਕਰਦਾ ਹੈ ਜੋ ਕਿ ਮੁਢ ਦੀ ਲਿਖੀ ਹੋਈ ਲਿਖਤਾਕਾਰ ਹੈ, ਕੋਈ ਜਣਾ ਭੀ ਉਸ ਲਿਖਤ ਨੂੰ ਮੇਟ ਨਹੀਂ ਸਕਦਾ। ਸਬਦੁ ਚੀਨ੍ਹ੍ਹਿ ਸੁਖੁ ਪਾਇਆ ਸਚੈ ਨਾਇ ਪਿਆਰ ॥ ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਨਾਲ ਪ੍ਰੇਮ ਕਰਨ ਦੁਆਰਾ ਬੰਦੇ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ ਵਾਹਿਗੁਰੂ ਦਾ ਮਹਿਲ ਉਸ ਦੇ ਨਾਮ ਨਾਲ ਸ਼ਸ਼ੋਭਤ ਹੁੰਦਾ ਹੈ। ਇਹ ਇਕ ਅਮੋਲਕ ਸੋਨੇ ਦਾ ਕਿਲ੍ਹਾ ਹੈ। ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥ ਇਹ ਸੰਸਾਰ ਭੀ ਸੁਆਮੀ ਦਾ ਮਹਿਲ ਹੈ। ਗੁਰਾਂ ਦੇ ਬਗੈਰ ਇਹ ਅੰਦਰ ਘਨ੍ਹੇਰ-ਘੁੱਪ ਹੈ। ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥ ਹੋਰਸ ਦੇ ਪਿਆਰ ਦੀ ਖਾਤਿਰ ਅੰਨ੍ਹੇ ਅਤੇ ਬੇਸਮਝ ਮਨ-ਮਤੀਏ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ। ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥ ਜਿਥੇ ਬੰਦੇ ਪਾਸੋਂ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਉਥੇ ਉਸ ਦੇ ਨਾਲ ਕਾਇਆ ਅਤੇ ਜਾਤੀ ਨਹੀਂ। ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥ ਜੋ ਸੱਚ ਨਾਲ ਰੰਗੀਜੇ ਹਨ, ਉਹ ਬਚ ਜਾਂਦੇ ਹਨ। ਦੁਖਾਂਤਰ ਹਨ ਉਹ, ਜੋ ਹੋਰਸ ਨੂੰ ਪਿਆਰ ਕਰਦੇ ਹਨ। ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਰੱਬ ਦੇ ਮਹਿਲ ਅੰਦਰ ਨਾਮ ਦਾ ਖਜਾਨਾ ਹੈ ਪ੍ਰੰਤੂ ਮੂਰਖ ਵਹਿਸ਼ੀ ਇਸ ਨੂੰ ਨਹੀਂ ਜਾਣਦੇ। ਗੁਰ ਪਰਸਾਦੀ ਚੀਨ੍ਹ੍ਹਿਆ ਹਰਿ ਰਾਖਿਆ ਉਰਿ ਧਾਰਿ ॥੭॥ ਗੁਰਾਂ ਦੀ ਦਇਆ ਦੁਆਰਾ ਮੈਂ ਇਸ ਨੂੰ ਅਨੁਭਵ ਕਰ ਲਿਆ ਹੈ ਤੇ ਹੁਣ ਮੈਂ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਈ ਰਖਦਾ ਹਾਂ। ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥ ਜੋ ਪਿਆਰ ਸਹਿਤ ਨਾਮ ਰੰਗੀਜੇ ਹਨ, ਉਹ ਗੁਰਾਂ ਦੀ ਬਾਣੀ ਨੂੰ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦੇ ਹਨ। ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥ ਪਵਿੱਤਰ, ਪੁਨੀਤ ਅਤੇ ਬੇਦਾਗ ਹਨ ਉਹ ਇਮਸਾਨ, ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦੇ ਹਨ। ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਵਾਹਿਗੁਰੂ ਦਾ ਮਹਿਲ ਵਾਹਿਗੁਰੂ ਦੀ ਹੱਟੀ ਹੈ, ਜਿਸ ਨੂੰ ਉਹ ਆਪਣੇ ਨਾਮ ਨਾਲ ਸ਼ਸ਼ੋਭਤ ਕਰੀ ਰਖਦਾ ਹੈ। ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥ ਉਸ ਹੱਟੀ ਅੰਦਰ ਇਕ ਨਾਮ ਦਾ ਹੀ ਸੌਦਾ ਸੂਤ ਹੈ, ਜਿਸ ਨਾਲ ਗੁਰੂ ਅਨੁਸਾਰੀ ਆਪਣੇ ਆਪ ਨੂੰ ਆਰਾਸਤਾ ਕਰਦੇ ਹਨ। ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਇਹ ਜੰਗਾਲੇ ਹੋਏ ਲੋਹੇ ਵਰਗਾ ਮਨੂਆ ਸੁਆਮੀ ਦੇ ਮਹਿਲ ਅੰਦਰ ਹੈ ਅਤੇ ਇਸ ਨੂੰ ਦਵੈਤ ਭਾਵ ਨੇ ਮੋਹਿਤ ਕਰ ਲਿਆ ਹੈ। ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥ ਗੁਰੂ ਰਸਾਇਣ ਨਾਲ ਮਿਲ ਕੇ, ਇਹ ਸੋਨਾ ਹੋ ਜਾਂਦਾ ਹੈ ਅਤੇ ਫਿਰ ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਵਾਹਿਗੁਰੂ ਦੇ ਮਹਿਲ ਅੰਦਰ ਵਾਹਿਗੁਰੂ ਵਸਦਾ ਹੈ। ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥ ਗੁਰਾਂ ਦੇ ਰਾਹੀਂ, ਰਬ ਨਾਲ ਵਾਪਾਰ ਕਰਨ ਦੁਆਰਾ ਹੇ ਨਾਨਕ! ਸੱਚਾ ਸੌਦਾ ਸੂਤ ਖਰੀਦ ਲਿਆ ਜਾਂਦਾ ਹੈ। ਪ੍ਰਭਾਤੀ ਮਹਲਾ ੩ ॥ ਪ੍ਰਭਾਤੀ ਤੀਜੀ ਪਾਤਿਸ਼ਾਹੀ। ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥ ਜਿਹੜੇ ਪੁਰਸ਼ ਪ੍ਹਭੂ ਦੇ ਡਰ ਅਤੇ ਪਿਆਰ ਅੰਦਰ ਜਾਗਦੇ ਹਨ, ਉਹ ਖਬਰਦਾਰ ਰਹਿੰਦੇ ਹਨ ਅਤੇ ਆਪਣੇ ਸਵੈ-ਹੰਗਤਾ ਦੀ ਗੰਦਗੀ ਨੂੰ ਲਾਹ ਸੁਟਦੇ ਹਨ। ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥ ਉਹ ਹਮੇਸ਼ਾਂ ਸਾਵਧਾਨ ਰਹਿੰਦੇ ਹਨ ਅਤੇ ਆਪਣੇ ਧਾਮ ਨੂੰ ਸਹੀ ਸਲਾਮਤ ਰਖਦੇ ਹਨ। ਪੰਜਾਂ ਚੋਰਾਂ ਨੂੰ ਉਹ ਕੁੱਟ ਡਾਟ ਕੇ ਬਾਹਰ ਕੱਢ ਦਿੰਦੇ ਹਨ। ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥ ਹੇ ਮੇਰੀ ਜਿੰਦੜੀਏ! ਗੁਰਾਂ ਦੀ ਦਇਆ ਦੁਆਰਾ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ। ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥ ਹੇ ਮੇਰੀ ਜਿੰਦੇ! ਤੂੰ ਕੇਵਲ ਉਹ ਕੰਮ ਹੀ ਕਰ, ਜਿਹੜੇ ਤੈਨੂੰ ਤੇਰੇ ਸੁਆਮੀ ਦੇ ਰਸਤੇ ਤੇ ਲੈ ਜਾਣ। ਠਹਿਰਾਉ। ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥ ਗੁਰਾਂ ਦੀ ਦਇਆ ਦੁਆਰਾ, ਰਬੀ ਕੀਰਤਨ ਉਤਪੰਨ ਹੁੰਦਾ ਅਤੇ ਜੀਵ ਦੇ ਅੰਦਰੋ ਹੰਕਾਰ ਦੀ ਪੀੜ ਦੂਰ ਹੋ ਜਾਂਦੀ ਹੈ। ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥ ਸਾਈਂ ਹਰੀ ਦਾ ਨਾਮ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਜੀਵ ਸੁਖੈਨ ਹੀ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ। ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥ ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ, ਸੁੰਦਰ ਦਿਸਦੇ ਹਨ, ਉਨ੍ਹਾਂ ਦੇ ਚਿਹਰੇ। ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥ ਏਥੇ ਅਤੇ ਓਥੇ ਉਹ ਅਤਿਅੰਤ ਅਨੰਦ ਅੰਦਰ ਵਸਦੇ ਹਨ ਅਤੇ ਆਪਣੇ ਹਰੀ ਸਾਈਂ ਦੇ ਸਿਮਰਨ ਦੁਆਰਾ ਉਹ ਪਾਰ ਉਤਰ ਜਾਂਦੇ ਹਨ। copyright GurbaniShare.com all right reserved. Email |