ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥ ਹੰਕਾਰ ਅੰਦਰ ਬੰਦਾ ਜਾਗਦਾ ਨਹੀਂ ਰਹਿ ਸਕਦਾ ਅਤੇ ਉਸ ਦੀ ਰੱਬ ਦੀ ਭਗਤੀ ਕਬੂਲ ਨਹੀਂ ਪੈਦੀ। ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥ ਆਪ ਹੁਦਰੇ ਨੂੰ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ ਅਤੇ ਦਵੈਤ-ਭਾਵ ਅੰਦਰ ਖਚਤ ਹੋ ਉਹ ਕੰਮ ਕਰਦਾ ਹੈ। ਧ੍ਰਿਗੁ ਖਾਣਾ ਧ੍ਰਿਗੁ ਪੈਨ੍ਹ੍ਹਣਾ ਜਿਨ੍ਹ੍ਹਾ ਦੂਜੈ ਭਾਇ ਪਿਆਰੁ ॥ ਧ੍ਰਿਕਾਰਯੋਗ ਹੈ ਉਨ੍ਹਾਂ ਦਾ ਭੋਜਨ ਤੇ ਧ੍ਰਿਕਾਰਯੋਗ ਪੁਸ਼ਾਕ, ਜਿਨ੍ਹਾਂ ਦੀ ਸੰਸਾਰੀ ਲਗਨ ਨਾਲ ਪ੍ਰੀਤ ਹੈ। ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥ ਉਹ ਮੇਨੇ (ਗੰਦਗੀ) ਦੇ ਕਿਰਮ ਹਨ ਅਤੇ ਮੈਨੇ ਵਿੱਚ ਹੀ ਗਰਕ ਹੋ ਜਾਂਦੇ ਹਨ। ਮਰਨ ਤੇ ਜੰਮਣ ਅੰਦਰ ਹੀ ਉਹ ਬਰਬਾਦ ਥੀ ਵੰਝਦੇ ਹਨ। ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥ ਜੋ ਆਪਣੇ ਸੱਚੇ ਗੁਰਾਂ ਨੂੰ ਮਿਲ ਪਏ ਹਨ, ਉਨ੍ਹਾਂ ਉਤੋਂ ਮੈਂ ਕੁਰਬਾਨ ਵੰਝਦਾ ਹਾਂ। ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥ ਉਨ੍ਹਾਂ ਦੇ ਮੇਲ-ਮਿਲਾਪ ਅੰਦਰ ਮੈਂ ਜੁੜਿਆ ਰਹਿੰਦਾ ਹਾਂ ਅਤੇ ਤੇ ਸੱਚੇ ਨਾਮ ਦੇ ਰਾਹੀਂ ਮੈਂ ਸੱਚੇ ਸਾਈਂ ਅੰਦਰ ਲੀਨ ਹੋ ਜਾਵਾਂਗਾ। ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥ ਪੂਰਨ ਪ੍ਰਾਲਭਧ ਰਾਹੀਂ ਗੁਰੂ ਜੀ ਪਰਾਪਤ ਹੁੰਦੇ ਹਨ। ਕਿਸੇ ਹੋਰ ਉਪਰਾਲੇ ਦੁਆਰਰਾ ਉਹ ਪਾਏ ਨਹੀਂ ਜਾਂਦੇ। ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥ ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦਾ ਹੈ ਅਤੇ ਉਨ੍ਹਾਂ ਦੇ ਉਪਦੇਸ਼ ਦੁਆਰਾ, ਹੰਗਤਾ ਸੜ-ਬਲ ਜਾਂਦੀ ਹੈ। ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥ ਹੇ ਮੇਰੀ ਜਿੰਦੇ! ਤੂੰ ਦੌੜ ਕੇ ਆਪਣੇ ਵਾਹਿਗੁਰੂ ਦੀ ਪਨਾਹ ਲੈ ਨੇ। ਉਹ ਸਾਰਾ ਕੁਝ ਕਰਨ ਨੂੰ ਸਮਰਥ ਹੈ। ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥ ਹੇ ਨਾਨਕ! ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ, ਜਿਹੜਾ ਕੁਝ ਉਹ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ਬਿਭਾਸ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮਾਤ ਪਿਤਾ ਭਾਈ ਸੁਤੁ ਬਨਿਤਾ ॥ ਮਾਂ, ਪਿਉ, ਵੀਰ, ਪੁੱਤਰ ਅਤੇ ਵਹੁਟੀ। ਚੂਗਹਿ ਚੋਗ ਅਨੰਦ ਸਿਉ ਜੁਗਤਾ ॥ ਉਨ੍ਹਾਂ ਨਾਲ ਜੁੜ ਕੇ ਇਨਸਾਨ ਖੁਸ਼ੀਆਂ ਦਾ ਚੋਗਾ ਚੁਗਦਾ ਹੈ। ਉਰਝਿ ਪਰਿਓ ਮਨ ਮੀਠ ਮੋੁਹਾਰਾ ॥ ਮਨੂਆ ਮਿੱਠੀ ਸੰਸਾਰੀ ਮਮਤਾ ਅੰਦਰ ਫਸਿਆ ਹੋਇਆ ਹੈ। ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥ ਸਾਹਿਬ ਦੀਆਂ ਨੇਕੀਆਂ ਦੇ ਵਣਜਾਰੇ, ਮੈਡੀ ਜਿੰਦ-ਜਾਨ ਦਾ ਆਸਰਾ ਹਨ। ਏਕੁ ਹਮਾਰਾ ਅੰਤਰਜਾਮੀ ॥ ਮੇਰੀ ਅਦੁਤੀ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ। ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥ ਕੇਵਲ ਉਹ ਹੀ ਮੇਰਾ ਆਸਰਾ ਹੈ ਅਤੇ ਕੇਵਲ ਉਹ ਹੀ ਮੇਰੀ ਪਨਾਹ। ਉਹ ਵਿਸ਼ਾਲ ਸੁਆਮੀ-ਮਾਲਕ ਸਾਰਿਆਂ ਪਾਤਿਸ਼ਾਹਾਂ ਦੇ ਸੀਸ ਉਪਰ ਹੈ ਠਹਿਰਾਉ। ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥ ਧੋਖੇਬਾਜ ਮਾਇਆ ਸਰਪਣੀ ਨਾਲ ਮੇਰੀ ਟੁੱਟ-ਭਜ ਹੋ ਗਈ ਹੈ। ਗੁਰਿ ਕਹਿਆ ਇਹ ਝੂਠੀ ਧੋਹੀ ॥ ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ ਕਿ ਇਹ ਕੂੜੀ ਅਤੇ ਫਰੇਬਣ ਹੈ। ਮੁਖਿ ਮੀਠੀ ਖਾਈ ਕਉਰਾਇ ॥ ਚਿਹਰੇ ਤੋਂ ਉਹ ਮਿੱਠੀ ਮਾਲੂਮ ਹੁੰਦੀ ਹੈ ਪ੍ਰੰਤੂ ਚੱਖਣ ਨੂੰ ਉਹ ਕੌੜੀ ਹੈ। ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥ ਪ੍ਰਭੂ ਦੇ ਸੁਧਾ ਸਰੂਪ ਨਾਮ ਨਾਲ ਮੇਰੀ ਜਿੰਦੜੀ ਤ੍ਰਿਪਤ ਹੋਈ ਹੋਈ ਹੈ। ਲੋਭ ਮੋਹ ਸਿਉ ਗਈ ਵਿਖੋਟਿ ॥ ਲਾਲਚ ਅਤੇ ਸੰਸਾਰੀ ਮਮਤਾ ਨਾਲੋ ਮੈਂ ਆਪਣਾ ਸੰਬੰਧ ਤੋੜ ਲਿਆ ਹੈ। ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥ ਦਇਆਲੂ ਗੁਰਾਂ ਨੇ ਮੈਨੂੰ ਉਨ੍ਹਾਂ ਕੋਲੋਂ ਛੁਡਾ ਲਿਆ ਹੈ। ਇਹ ਠਗਵਾਰੀ ਬਹੁਤੁ ਘਰ ਗਾਲੇ ॥ ਇਨ੍ਹਾਂ ਠਗਣੀਆਂ ਨੇ ਘਣੇਰਿਆਂ ਧਾਮਾਂ ਨੂੰ ਬਰਬਾਦ ਕਰ ਦਿੱਤਾ ਹੈ। ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥ ਮਾਇਆਵਾਨ ਗੁਰਦੇਵ ਜੀ ਨੇ ਮੈਨੂੰ ਰੱਖ ਕੇ ਬਚਾ ਲਿਆ ਹੈ। ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥ ਵਿਸ਼ੇ ਭੋਗ ਅਤੇ ਗੁੱਸੇ ਨਾਲ ਮੇਰਾ ਕੋਈ ਕਾਰ-ਵਿਹਾਰ ਨਹੀਂ ਰਿਹਾ, ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥ ਆਪਣੇ ਕੰਨਾਂ ਨਾਲ ਜਦ ਦੀ ਮੈਂ ਗੁਰਾਂ ਦੀ ਸਿਖਮਤ ਸੁਣੀ ਹੈ। ਜਹ ਦੇਖਉ ਤਹ ਮਹਾ ਚੰਡਾਲ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਨ੍ਹਾਂ ਪਰਮ ਪਾਂਬਰ ਭੂਤਨਿਆਂ ਨੂੰ ਵੇਖਦਾ ਹਾਂ। ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥ ਮੇਰੇ ਗੁਰੂ-ਪ੍ਰਮੇਸ਼ਰ ਨੇ ਮੈਨੂੰ ਉਨ੍ਹਾਂ ਪਾਸੋਂ ਬਚਾ ਲਿਆ ਹੈ। ਦਸ ਨਾਰੀ ਮੈ ਕਰੀ ਦੁਹਾਗਨਿ ॥ ਮੈਂ (ਦਸਾਂ ਇੰਦ੍ਰੀਆਂ) ਜਾ (ਦਸਾਂ ਤ੍ਰੀਮਤਾਂ) ਨੂੰ ਰੰਡੀਆ ਕਰ ਦਿਤਾ ਹੈ। ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥ ਗੁਰਾਂ ਨੇ ਮੈਨੂੰ ਦਸ ਦਿੱਤਾ ਹੈ, ਕਿ ਇਹ ਸੁਆਦ ਤਾਂ ਵਿਸ਼ਿਆਂ ਦੀ ਅੱਗ ਸਮਾਨ ਹਨ। ਇਨ ਸਨਬੰਧੀ ਰਸਾਤਲਿ ਜਾਇ ॥ ਉਨ੍ਹਾਂ ਦੇ ਮੇਲ ਮਿਲਾਪੀ ਨਰਕ ਨੂੰ ਜਾਂਦੇ ਹਨ! ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥ ਹਰੀ ਨਾਲ ਮੇਰੀ ਪ੍ਰੀਤ ਪਾ ਗੁਰਾਂ ਨੇ ਮੈਨੂੰ ਬਚਾ ਲਿਆ ਹੈ। ਅਹੰਮੇਵ ਸਿਉ ਮਸਲਤਿ ਛੋਡੀ ॥ ਮੈਂ ਹੰਕਾਰ ਨਾਲ ਸਲਾਹ ਸਾਰੇ ਮਸ਼ਵਰੇ ਤਿਆਗ ਦਿਤੇ ਹਨ। ਗੁਰਿ ਕਹਿਆ ਇਹੁ ਮੂਰਖੁ ਹੋਡੀ ॥ ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ, ਕਿ ਹੰਕਾਰ ਅੰਦਰ ਇਨਸਾਨ ਬੇਵਕੂਫ ਅਤੇ ਜਿੱਦਲ ਹੋ ਜਾਂਦਾ ਹੈ। ਇਹੁ ਨੀਘਰੁ ਘਰੁ ਕਹੀ ਨ ਪਾਏ ॥ ਇਹ ਹੰਕਾਰ ਨਿਘਰ ਹੈ ਅਤੇ ਇਸ ਨੂੰ ਧਾਮ ਕਦੇ ਭੀ ਪਰਾਪਤ ਨਹੀਂ ਹੁੰਦਾ। ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥ ਪ੍ਰਭੂ ਨਾਲ ਮੇਰਾ ਪਿਆਰ ਪਾ, ਗੁਰਾਂ ਨੇ ਮੈਨੂੰ ਬਚਾ ਲਿਆ ਹੈ। ਇਨ ਲੋਗਨ ਸਿਉ ਹਮ ਭਏ ਬੈਰਾਈ ॥ ਇਨ੍ਹਾਂ ਲੋਕਾਂ ਨਾਲੋ, ਮੈਂ ਬਿਗਾਨਾ ਹੋ ਗਿਆ ਹਾਂ। ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥ ਇਕ ਘਰ ਵਿੱਚ, ਇਹੋ ਜਿਹੇ ਦੋ ਸਮਾਂ ਨਹੀਂ ਸਕਦੇ। ਆਏ ਪ੍ਰਭ ਪਹਿ ਅੰਚਰਿ ਲਾਗਿ ॥ ਗੁਰਾਂ ਦੇ ਪੱਲੇ ਨਾਲ ਜੁੜ, ਮੈਂ ਸੁਆਮੀ ਕੋਲ ਆਇਆ ਹਾਂ। ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥ ਹੇ ਮੇਰੇ ਸਭ ਕੁਛ ਜਾਨਣਹਾਰ ਸੁਆਮੀ! ਤੂੰ ਹੁਣ ਮੇਰਾ ਲਿਆ ਕਰ। ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥ ਸਾਈਂ ਨੇ ਮੁਸਕਰਾਉਦਿਆਂ ਹੋਇਆ ਮੈਨੂੰ ਸੰਬੋਧਨ ਕੀਤਾ ਅਤੇ ਆਪਣਾ ਫੈਸਲਾ ਸੁਣਾ ਦਿਤਾ। ਸਗਲ ਦੂਤ ਮੇਰੀ ਸੇਵਾ ਲਾਏ ॥ ਸਾਰਿਆਂ ਭੂਤਨਿਆਂ ਨੂੰ ਉਸ ਨੇ ਮੇਰੀ ਮੇਰੀ ਟਹਿਲ ਅੰਦਰ ਜੋੜ ਦਿੱਤਾ ਹੈ। ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥ ਕਿ ਤੂੰ ਮਾਲਕ ਹੈ ਅਤੇ ਇਹ ਘਰ ਸਮੂਹ ਤੇਰੀ ਮਲਕੀਅਤ ਹੈ, ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥ ਗੁਰੂ ਜੀ ਆਖਦੇ ਹਨ, ਵਿਸ਼ਾਲ ਵਾਹਿਗੁਰੂ ਨੇ ਇਹ ਫੈਸਲਾ ਕੀਤਾ ਹੈ। ਪ੍ਰਭਾਤੀ ਮਹਲਾ ੫ ॥ ਪਰਭਾਤੀ ਪੰਜਵੀਂ ਪਾਤਿਸ਼ਾਹੀ। copyright GurbaniShare.com all right reserved. Email |