ਆਸਾ ਇਤੀ ਆਸ ਕਿ ਆਸ ਪੁਰਾਈਐ ॥ ਮੇਰੀ ਖਾਹਿਸ਼ ਐਨੀ ਪਰਬਲ ਹੈ ਮੇਰੀ ਖਾਹਿਸ਼ ਤੈਨੂੰ ਵੇਖਣ ਦੀ, ਹੇ ਮੇਰੇ ਪ੍ਰੀਤਮਾ! ਕਿ ਤੈਨੂੰ ਇਹ ਖਾਹਿਸ਼ ਪੂਰੀ ਕਰ ਦੇਣੀ ਚਾਹੀਦੀ ਹੈ। ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥ ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਕੇਵਲ ਤਦ ਹੀ ਪੂਰਨ ਪ੍ਰਭੂ ਪਰਾਪਤ ਹੁੰਦਾ ਹੈ। ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥ ਮੇਰੀ ਦੇਹ ਅੰਦਰ ਐਨੀਆਂ ਜਿਆਦਾ ਬਦੀਆਂ ਹਨ, ਕਿ ਮੈਂ ਬਦੀਆਂ ਨਾਲ ਢਕਿਆ ਹੋਇਆ ਹਾਂ। ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥੫॥ ਹੇ ਮੇਰੇ ਵਾਹਿਗੁਰੂ! ਜਦ ਸੱਚੇ ਗੁਰੂ ਮਿਹਰਬਾਨ ਹੁੰਦੇ ਹਨ, ਕੇਵਲ ਤਾਂ ਹੀ ਮਨੂਆ ਅਸਥਿਰ ਹੁੰਦਾ ਹੈ। ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥ ਗੁਰੂ ਜੀ ਆਖਦੇ ਹਨ, ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ, ਜੋ ਅਨੰਤ ਤੇ ਅਖੀਰ ਰਹਿਤ ਹੈ। ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥ ਪਾਰ ਕਰਨ ਨੂੰ ਅੋਖਾ ਹੈ ਇਹ ਜਗਤ ਸਮੁੰਦਰ, ਪਰ ਸੱਚੇ ਗੁਰਾਂ ਨੇ ਮੈਨੂੰ ਇਸ ਤੋਂ ਪਾਰ ਕਰ ਦਿੱਤਾ ਹੈ। ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥ ਜਦ ਪੂਰਨ ਪ੍ਰਭੂ ਮਿਲ ਪੈਦਾ ਹੈ ਤਾਂ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ। ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥ ਹਰਿਹਾਂ! ਵਾਹਿਗੁਰੂ ਦਾ ਸੁਧਾ ਸਰੂਪ ਨਾਮ ਮੈਂ ਸੱਚੇ ਗੁਰਾਂ ਪਾਸੋ ਪਰਾਪਤ ਕੀਤਾ ਹੈ। ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥ ਮੇਰੇ ਹੱਥ ਉਤੇ ਸੁਲੱਖਣੇ ਕੰਵਲ ਦਾ ਚਿੰਨ ਹੈ ਅਤੇ ਮੇਰੇ ਦਿਲ ਦੇ ਵਿਹੜੇ ਅੰਦਰ ਖੁਸ਼ੀ ਵਸਦੀ ਹੈ। ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥ ਮੇਰੇ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਵੇਹਰ ਹੈ ਜਿਸ ਨੂੰ ਵੇਖ ਕੇ ਮੇਰਾ ਗਮ ਦੂਰ ਹੋ ਗਿਆ ਹੈ, ਨੀ ਮੇਰੀ ਸਹੇਲੀਏ। ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥ ਮੈਂ ਆਲਮ ਦੇ ਪਾਲਣ-ਪੋਸਣਹਾਰ ਵਾਹਿਗੁਰੂ ਦੇ ਨਾਲ ਵਸਦਾ ਹਾਂ, ਜੋ ਸਾਰਿਆਂ ਆਰਾਮਾਂ ਦਾ ਮੂਲ ਧਨ ਹੈ, ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥ ਅਤੇ ਜਿਸ ਦੇ ਹੱਥ ਵਿੱਚ, ਧਨ-ਸੰਪਦਾ, ਪੂਰਨਤਾ ਅਤੇ ਨੌ ਖਜਾਨੇ ਸਦੀਵ ਹੀ ਵਸਦੇ ਹਨ, ਨੀ ਹਰਿਹਾ! ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥ ਜੋ ਹੋਰਨਾਂ ਪੁਰਸ਼ਾਂ ਦੀਆਂ ਇਸਤਰੀਆਂ ਨੂੰ ਮਾਨਣ ਜਾਂਦੇ ਹਨ ਕੇਵਲ ਉਹ ਹੀ ਸ਼ਰਮ ਉਠਾਉਣਗੇ। ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥ ਜੋ ਸਦਾ ਹੀ ਹੋਰਨਾਂ ਦੀ ਧਨ ਸੰਪਦਾ ਚੁਰਾਉਂਦੇ ਹਨ, ਉਨ੍ਹਾਂ ਦੇ ਪਾਪ ਕਿਸ ਤਰ੍ਹਾਂ ਕੱਜੇ ਜਾ ਸਕਦੇ ਹਨ? ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥ ਜੋ ਵਾਹਿਗੁਰੂ ਦੀਆਂ ਪਾਵਨ-ਪੁਨੀਤ ਸਿਫਤਾਂ ਉਚਾਰਦੇ ਹਨ, ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਲੈਂਦੇ ਹਨ। ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥ ਹਰਿਹਾਂ! ਜੋ ਹਰੀ ਦੇ ਨਾਮ ਨੂੰ ਸੁਣਦੇ ਹਨ ਅਤੇ ਪਰਮ ਪ੍ਰਭੂ ਦਾ ਧਿਆਨ ਧਾਰਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ। ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥ ਉਤੇ ਅਸਮਾਨ ਸੋਹਣਾ ਦਿਸਦਾ ਹੈ ਅਤੇ ਹੇਠਾ ਧਰਤੀ ਸੁੰਦਰ ਜਾਪਦੀ ਹੈ। ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥ ਦਸੀ ਪਾਸੀ ਬਿਜਲੀ ਚਮਕ ਰਹੀ ਹੈ ਅਤੇ ਮੈਂ ਆਪਣੇ ਪ੍ਰੀਤਮ ਦੇ ਮੁਖਾਰਬਿੰਦ ਨੂੰ ਵੇਖਣ ਨੂੰ ਲੋਚਦੀ ਹਾਂ। ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥ ਮੈਂ ਲੱਭਣ ਲਈ ਪਰਦੇਸੀ ਜਾਂਦੀ ਹਾਂ, ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ? ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥ ਹਰਿਹਾਂ! ਜੇਕਰ ਮੇਰੇ ਮੱਥੇ ਉਤੇ ਪ੍ਰਾਲਭਧ ਦੀ ਐਹੋ ਜੇਹੀ ਲਿਖਤਕਾਰ ਹੋਵੇ, ਕੇਵਲ ਤਾਂ ਹੀ ਮੈਂ ਉਸ ਦੇ ਦੀਦਾਰ ਵਿੱਚ ਲੀਨ ਹੋ ਸਕਦੀ ਹਾਂ। ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਮੈਂ ਸਾਰੀਆਂ ਥਾਵਾਂ ਵੇਖੀਆਂ ਹਨ, ਪ੍ਰੰਤੂ ਤੇਰੇ ਵਰਗੀ ਕੋਈ ਭੀ ਨਹੀਂ। ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥ ਖੁਦ ਹੀ ਸਿਰਜਣਹਾਰ ਸੁਆਮੀ ਨੇ ਤੈਨੂੰ ਕਾਇਮ ਕੀਤਾ ਹੈ, ਏਸੇ ਲਈ ਹੀ ਤੂੰ ਸੁੰਦਰ ਹੈ। ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਰਾਮਦਾਸਪੁਰ ਬੜਾ ਸੰਘਣਾ ਆਬਾਦ ਹੈ, ਇਹ ਲਾਸਾਨੀ ਅਤੇ ਪਰਮ ਸੁੰਦਰ ਹੈ। ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥ ਗੁਰੂ ਜੀ ਆਖਦੇ ਹਨ, ਨੀ ਹਰਿਹਾ! ਰਾਮਦਾਸ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਪਾਪ ਧੋਤੇ ਜਾਂਦੇ ਹਨ। ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥ ਸਿਆਣਾ ਪਪੀਹਾ, ਆਪਣੇ ਦਿਲ ਅੰਦਰ ਉਸ ਮਿੱਤਰ ਮੀਂਹ ਨੂੰ ਚਾਹੁੰਦਾ ਹੈ। ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥ ਉਹ ਕੇਵਲ ਉਸ ਲਈ ਹੀ ਤਾਂਘਦਾ ਹੈ, ਜਿਸ ਲਾਲ ਉਸ ਦੀ ਜਿੰਦ-ਜਾਨ ਜੁੜੀ ਹੋਈ ਹੈ। ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥ ਉਹ ਪਾਣੀ ਦੇ ਇਕ ਤੁਪਕੇ ਦੀ ਖਾਤਰ ਸ਼ੋਕਵਾਨ ਹੋ ਜੰਗ ਜੰਗਲ ਅੰਦਰ ਭਟਕਦਾ ਫਿਰਦਾ ਹੈ। ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥ ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਨਾਮ ਮੰਗਦਾ ਹੈ। ਨਾਨਕ ਉਸ ਉਤੋਂ ਕੁਰਬਾਨ ਵੰਞਦਾ ਹੈ। ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥ ਮੇਰੇ ਮਿੱਤਰ ਦਾ ਦਿਲ ਪਰਮ ਸੁੰਦਰ ਹੈ। ਇਸਦਾ ਭੇਤ ਜਾਣਿਆ ਨਹੀਂ ਜਾ ਸਕਦਾ। ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ ਜੋ ਲਾਸਾਨੀ ਨੇਕੀਆਂ ਦਾ ਖਰੀਦਦਾਰ ਹੀ ਹੈ, ਕੇਵਲ ਉਹ ਹੀ ਅਸਲੀਅਤ ਨੂੰ ਸਿੰਞਾਣਦਾ ਹੈ। ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥ ਜਦ ਇਨਸਾਨ ਦਾ ਮਨ ਸਾਈਂ ਦੇ ਮਨ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਘਣੇਰੀ ਖੁਸ਼ੀ ਨੂੰ ਪਰਾਪਤ ਹੋ ਜਾਂਦਾ ਹੈ। ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥ ਹਰਿਹਾਂ! ਜਦ ਬੰਦਾ ਆਪਣੇ ਚੁਲਬੁਨੇ ਮਨ ਦੇ ਤਸਕਰ ਨੂੰ ਮਾਰ ਲੈਂਦਾ ਹੈ, ਤਾਂ ਉਹ ਸੱਚੀ ਦੌਲਤ ਨੂੰ ਪਾ ਲੈਂਦਾ ਹੈ। ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥ ਸੁਫਨੇ ਵਿੱਚ ਮੈਂ ਆਪਣੇ ਪ੍ਰੀਤਮ ਵਲ ਉਤੇ ਨੂੰ ਚਲੀ ਗਈ, ਪ੍ਰੰਤੂ ਮੈਂ ਉਸ ਦਾ ਪੱਲਾ ਉਦੋਂ ਕਿਉਂ ਨਾਂ ਫੜ੍ਹ ਲਿਆ? ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥ ਆਪਣੇ ਸੋਹਣੇ ਸੁਨੱਖੇ ਪਤੀ ਨੂੰ ਲੇਟਿਆ ਹੋਇਆ ਵੇਖ, ਮੇਰਾ ਮਨੂਆ ਮੋਹਿਤ ਹੋ ਗਿਆ। ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥ ਮੈਂ ਉਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਢੁੰਡਦੀ ਫਿਰਦੀ ਹਾਂ। ਦਸੋ, ਮੇਰਾ ਪ੍ਰੀਤਮ ਮੈਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥ ਹੇ ਮੇਰੀ ਸਈਏ ਹਰਿਹਾ! ਮੈਨੂੰ ਉਹ ਉਪਰਾਲਾ ਦੱਸ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ। ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥ ਨੇਤ੍ਰ ਜੋ ਰੱਬ ਦੇ ਸੰਤ ਨੂੰ ਨਹੀਂ ਵੇਖਦੇ, ਉਹ ਨੇਤ੍ਰ ਸਦਾ ਹੀ ਦੁਖੀ ਰਹਿੰਦੇ ਹਨ। ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥ ਕੰਨ, ਜੋ ਈਸ਼ਵਰੀ ਬਾਣੀ ਨੂੰ ਨਹੀਂ ਸੁਣਦੇ, ਉਨ੍ਹਾਂ ਕੰਨਾਂ ਵਿੱਚ ਮੌਦਾ ਲਾ ਦੇਣਾ ਚਾਹੀਦਾ ਹੈ। ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥ ਜਿਹੜੀ ਜੀਭ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਭੋਰਾ ਭੋਰਾ ਕਰ ਕੇ ਵੱਢ ਦੇਣੀ ਚਾਹੀਦੀ ਹੈ। ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥ ਹਰਿਹਾਂ! ਜਦ ਬੰਦਾ ਆਪਣੇ ਪ੍ਰਭੂ ਪਾਤਿਸ਼ਾਹ ਨੂੰ ਭੁੱਲ ਜਾਂਦਾ ਹੈ, ਉਹ ਰੋਜ-ਬ-ਰੋਜ਼ ਘਟਦਾ ਜਾਂਦਾ ਹੈ। ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥ ਭੌਰੇ ਦੇ ਪੰਖ ਕੰਵਲ ਦੀਆਂ ਪਰਮ ਗੁੰਦੀਆਂ ਹੋਈਆਂ ਸੁੰਗਧਤ ਪੰਖੜੀਆਂ ਵਿੱਚ ਫਸ ਜਾਂਦੇ ਹਨ। ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥ ਪੰਖੜੀਆਂ ਨਾਲ ਫਸ ਕੇ, ਉਸ ਦੇ ਹੋਸ਼ ਹਵਾਸ ਮਾਰੇ ਜਾਂਦੇ ਹਨ। copyright GurbaniShare.com all right reserved. Email |