ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥ ਕੀ ਮੋਈ ਮੇਰਾ ਐਹੋ ਜੇਹਾ ਮਿੱਤਰ ਹੈ, ਜੋ ਸਖਤ ਗੰਢ ਨੂੰ ਤੋੜ ਦੇਵੇ? ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥ ਨਾਨਕ ਧਰਤੀ ਦਾ ਇਕ ਪੂਜਯ ਪ੍ਰਭੂ ਹੀ ਐਸਾ ਹੈ, ਜੋ ਵਿਛੁੜਿਆਂ ਹੋਇਆ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥ ਆਪਣੇ ਪ੍ਰਭੂ ਦੇ ਪਿਆਰ ਨੂੰ ਪਰਾਪਤ ਕਰਨ ਲਈ ਮੈਂ ਅਨੇਕਾਂ ਪਾਸਿਆਂ ਵਲ ਭਜਿਆ ਫਿਰਦਾ ਹਾਂ। ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥ ਪੰਜ ਦੁਸ਼ਮਨ ਮੈਨੂੰ ਤੰਗ ਕਰਦੇ ਹਨ। ਕਿਸ ਤਰੀਕੇ ਨਾਲ ਮੈਂ ਉਨ੍ਹਾਂ ਨੂੰ ਮਾਰ ਸਕਦਾ ਹਾਂ। ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯ੍ਯਾਈਐ ॥ ਉਨ੍ਹਾਂ ਨੂੰ ਸੁਆਮੀ ਦੇ ਨਾਮ ਦੇ ਸਿਮਰਨ ਦੇ ਤਿੱਖੇ ਤੀਰ ਮਾਰ। ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥ ਹਰਿਹਾਂ! ਪਰਮ ਦੁਖਦਾਈ ਦੁਸ਼ਮਨਾਂ ਨੂੰ ਮਾਰ ਸੁਟਣ ਦਾ ਤਰੀਕਾ ਪੂਰੇ ਗੁਰਾਂ ਪਾਸੋ ਪਰਾਪਤ ਹੁੰਦਾ ਹੈ। ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ ਅਤੇ ਇਹ ਕਦਾਚਿਤ ਮੁਕਦੀ ਨਹੀਂ। ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥ ਇਸ ਨੂੰ ਖਾਣ ਅਤੇ ਖਰਚਣ ਦੁਆਰਾ ਸਾਰਿਆਂ ਪਵਿੱਤਰ ਪੁਰਸ਼ਾਂ ਦੀ ਕਲਿਆਣ ਹੋ ਜਾਂਦੀ ਹੈ। ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥ ਪ੍ਰੰਸਨ ਹੋ, ਸੁਆਮੀ ਨੇ ਮੈਨੂੰ ਆਪਣੇ ਸੁਧਾ ਸਰੂਪ ਨਾਮ ਦਾ ਖਜਾਨਾ ਬਖਸ਼ਿਆ ਹੈ। ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥ ਨਾਨਕ, ਤੂੰ ਹਮੇਸ਼ਾਂ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਕਦਾਚਿਤ ਮਰਦਾ ਨਹੀਂ। ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥ ਜਿਥੇ ਕਿਤੇ ਸੁਆਮੀ ਦਾ ਸਾਧੂ ਜਾਂਦਾ ਹੈ, ਸੋਹਣਾ ਥੀ ਵੰਞਦਾ ਹੈ, ਉਹ ਅਸਥਾਨ। ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ ਲੋਕ ਸੁਆਮੀ ਦੇ ਸਾਧੂ ਨੂੰ ਵਾਹ ਵਾਹ ਕਰਦੇ ਹਨ ਅਤੇ ਉਸ ਦੀ ਬਦਖੋਈ ਕਰਨ ਵਾਲੇ ਗਲ-ਸੜ ਕੇ ਮਰ ਜਾਂਦੇ ਹਨ। ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥ ਗੁਰੂ ਜੀ ਆਖਦੇ ਹਨ, ਹੇ ਮਿੱਤਰ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਖੁਸ਼ੀ ਤੇਰੇ ਚਿੱਤ ਅੰਦਰ ਨਿਵਾਸ ਕਰ ਲਵੇਗੀ। ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥ ਪ੍ਰਾਣੀ ਕਦੇ ਭੀ ਪਵਿੱਤਰ ਪ੍ਰਭੂ ਦੀ ਟਹਿਲ ਨਹੀਂ ਕਮਾਉਂਦਾ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥ ਕੁੜੀਆਂ ਰੰਗ-ਰਲੀਆਂ ਅੰਦਰ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਕਿਨੇ ਚਿੱਤ ਤਾਂਈ ਉਹ ਕਿਸ ਤਰ੍ਹਾਂ ਗੁਜਾਰਾ ਕਰ ਸਕਦਾ ਹੈ। ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥ ਦ੍ਰਿਸ਼ਟਮਾਨ ਧੋਖੇ ਨੂੰ ਵੇਖ, ਤੂੰ ਕਿਉਂ ਖੁਸ਼ ਹੁੰਦਾ ਹੈ, ਹੇ ਪ੍ਰਾਣੀ? ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥ ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਵੰਞਦਾ ਹਾਂ ਜੋ ਪ੍ਰਭੂ ਦੇ ਦਰਬਾਰ ਅੰਦਰ ਪਰਵਾਨ ਹੋਏ ਹੋਏ ਹਨ। ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥ ਬੇਅਕਲ ਬੰਦਾ ਅਨੇਕਾਂ ਕੁਕਰਮ ਅਤੇ ਘਦੇਰੇ ਪਾਪ ਕਮਾਉਂਦਾ ਹੈ। ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥ ਮੂਰਖ ਦੀ ਦੇਹ ਪਰਮ ਬਦਬੂ ਦਾ ਟਿਕਾਣਾ ਹੈ ਅਤੇ ਮਿੱਟੀ ਹੋ ਜਾਉਗੀ। ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥ ਉਹ ਹੰਕਾਰ ਦੇ ਹਨੇਰੇ ਅੰਦਰ ਭਟਕਦਾ ਫਿਰਦਾ ਹੈ ਅਤੇ ਆਪਦੀ ਮੌਤ ਦਾ ਖਿਆਲ ਨਹੀਂ ਕਰਦਾ। ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥ ਹਰਿਹਾਂ! ਹਵਾ ਵਿੱਚ ਗੰਧਰਬ-ਨਗਰੀ ਵੇਖ ਤੂੰ ਇਸ ਨੂੰ ਕਿਉਂ ਸੱਚੀ ਤਸਲੀਮ ਕਰਦਾ ਹੈ? ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥ ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਦੀ ਉਮਰ ਮੁੱਕ ਗਈ ਹੈ? ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥ ਕਿੰਨੇ ਚਿਰ ਤਾਂਈ ਵੈਦ ਅਨੇਕਾਂ ਉਪਰਾਲੇ ਦਸੀ ਜਾਣਗੇ? ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥ ਹੇ ਬੇਸਮਝ ਬੰਦੇ! ਤੂੰ ਆਪਣੇ ਇਕ ਸੁਆਮੀ ਦਾ ਸਿਮਰਨ ਕਰ, ਜੋ ਤੇਰੇ ਕੰਮ ਆਉਗਾ। ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥ ਹਰਿਹਾਂ! ਨਾਮ ਦੇ ਬਗੈਰ ਦੇਹ ਮਿੱਟੀ ਹੋ ਜਾਉਗੀ ਅਤੇ ਹਰ ਸ਼ੈ ਵਿਅਰਥ ਚਲੀ ਜਾਉਗੀ। ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥ ਤੂੰ ਲਾਸਾਨੀ ਅਤੇ ਅਣਮੁੱਲੇ ਨਾਮ ਦੀ ਦਵਾਈ ਪਾਨ ਕਰ। ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ ਇਕੱਠੇ ਮਿਲ ਕੇ ਸਾਧੂ ਇਸ ਨੂੰ ਛਕਦੇ ਹਨ ਅਤੇ ਹੋਰ ਸਾਰਿਆਂ ਨੂੰ ਦਿੰਦੇ ਹਨ। ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥ ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ। ਹਰਿਹਾਂ ਹਉ ਬਲਿਹਾਰੀ ਤਿੰਨ੍ਹ੍ਹ ਜਿ ਹਰਿ ਰੰਗੁ ਰਾਵਣੇ ॥੨੨॥ ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਵਾਹਿਗੁਰੂ ਦੀ ਪ੍ਰੀਤ ਨੂੰ ਮਾਣਦੇ ਹਨ। ਵੈਦਾ ਸੰਦਾ ਸੰਗੁ ਇਕਠਾ ਹੋਇਆ ॥ ਹਕੀਮਾਂ ਦੀ ਸਭਾ ਇਕੱਠਾ ਹੋ ਬਹਿੰਦੀ ਹੈ, ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥ ਦਵਾਈਆਂ ਕਾਰਗਰ ਹੋ ਜਾਂਦੀਆਂ ਹਨ, ਜਦ ਪ੍ਰਭੂ ਖੁਦ ਉਨ੍ਹਾਂ ਵਿੱਚ ਆ ਖੜਾ ਹੁੰਦਾ ਹੈ। ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥ ਜਿਹੜੇ ਭੀ ਚੰਗੇ ਅਤੇ ਮੰਦੇ ਉਨ੍ਹਾਂ ਦੇ ਅਮਲ ਹਨ, ਸਾਖਿਆਤ ਉਹ ਹੀ ਅਮਲ ਪਰਗਟ ਹੋ ਜਾਂਦੇ ਹਨ। ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥ ਹਰਿਹਾਂ! ਤਕਲੀਫਾਂ, ਬੀਮਾਰੀਆਂ ਅਤੇ ਕਸਮਲ ਸਾਰੇ ਸੰਤਾਂ ਦੀ ਦੇਹ ਤੇ ਅਲੋਪ ਹੋ ਜਾਂਦੇ ਹਨ। ਚਉਬੋਲੇ ਮਹਲਾ ੫ ਚਉਬੋਲੇ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਯ੍ਯਿਹੁ ਹੋਤੀ ਸਾਟ ॥ ਸੰਮਨ! ਜੇਕਰ ਧਨ-ਦੌਲਤ ਦੇ ਵਟਾਦਰੇ ਨਾਲ ਇਹ ਪ੍ਰੀਤ ਮਿਲ ਸਕਦੀ ਹੁੰਦੀ, ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥ ਤਦ ਉਹ ਰਾਵਨ ਕੋਈ ਕੰਗਾਲ ਤਾਂ ਨਹੀਂ ਸੀ, ਜਿਸ ਨੇ ਆਪਣੇ ਸੀਸ ਵੱਢ ਕੇ ਸ਼ਿਵ ਜੀ ਨੂੰ ਭੇਟਾ ਕੀਤਾ। ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥ ਮੂਸਨ! ਮੇਰੀ ਦੇਹ ਪ੍ਰਭੂ ਦੀ ਮੁਹੱਬਤ ਅਤੇ ਪਿਰਹੜੀ ਅੰਦਰ ਲੀਨ ਹੋਈ ਹੋਈ ਹੈ ਅਤੇ ਮੇਰੇ ਤੇ ਪ੍ਰਭੂ ਦੇ ਵਿਚਕਾਰ ਇਕ ਸਰ੍ਹੋ ਦੇ ਦਾਣੇ ਜਿੰਨਾ ਭੀ ਫਰਕ ਨਹੀਂ। ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥ ਪ੍ਰਭੂ ਦੇ ਕੰਵਲ ਪੈਰਾ ਨੇ ਮੇਰੀ ਜਿੰਦੜੀ ਵਿੰਨ੍ਹ ਸੁੱਟੀ ਹੈ। ਕੇਵਲ ਤਦ ਹੀ ਇਨਸਾਨ ਪ੍ਰਭੂ ਨੂੰ ਅਨੁਭਵ ਕਰਦਾ ਹੈ, ਜੇ ਉਸ ਦਾ ਮਨ ਉਸ ਨਾਲ ਜੁੜਿਆ ਹੋਵੇ। copyright GurbaniShare.com all right reserved. Email |