ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥ ਮੈਂ ਸੁਆਮੀ ਦੇ ਸਿਮਰਨ ਦੀ ਗਠੜੀ ਬੰਨ੍ਹ ਕੇ ਚੁਕ ਲਈ ਹੈ, ਇਸਨੂੰ ਸੁਟ ਕੇ ਹੁਣ ਮੈਂ ਕਿਵੇਂ ਜਾਵਾਂਗਾ? ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ ਮੈਂ ਕੁਛ ਨਹੀਂ ਸੀ ਜਾਣਦਾ, ਮੈਨੂੰ ਕੁਛ ਭੀ ਨਹੀਂ ਦਿਸਦਾ, ਕਿਉਂ ਕਿ ਸੰਸਾਰ ਸੁਲਘਦੀ ਹੋਈ ਅੱਗ ਹੈ। ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥ ਮੇਰੇ ਮਾਲਕ ਨੇ ਭਲਾ ਕੀਤਾ ਕਿ ਮੈਨੂੰ ਖਬਰਦਾਰ ਕਰ ਦਿੱਤਾ, ਨਹੀਂ ਤਾਂ ਮੈਂ ਭੀ ਸੜ ਬਲ ਜਾਂਦਾ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥ ਫਰੀਦ! ਜੇਕਰ ਮੈਂ ਜਾਣਦਾ ਹੁੰਦਾ ਕਿ ਮੇਰੇ ਸੁਆਸਾ ਦੇ ਕੁੰਗਦ ਐਨੇ ਥੋੜ੍ਹੇ ਹਨ, ਤਾਂ ਮੈਂ ਸੋਚ ਸਮਝ ਕੇ ਆਪਣਾ ਉਂਜਲ ਭਰਦਾ। ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਕੰਤ ਐਨ ਨਿਆਣਾ ਹੈ, ਤਦ ਮੈਂ ਘਟ ਹੰਕਾਰ ਕਰਦੀ। ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਪੱਲਾ ਛੁਟ ਜਾਣਾ ਹੈ ਤਾਂ ਮੇ ਸਖਤ ਗੰਢ ਮਾਰ ਲੈਂਦਾ। ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥ ਤੇਰੇ ਜਿਡਾ ਵੱਡਾ ਹੇ ਪ੍ਰਭੂ! ਮੈਨੂੰ ਕੋਈ ਨਹੀਂ ਲੱਭਾ। ਮੈਂ ਸਾਰਾ ਸੰਸਾਰ ਵੇਖਿਆ ਅਤੇ ਢੁੰਡਿਆ ਹੈ। ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਫਰੀਦਾ, ਜੇਕਰ ਤੂੰ ਬਰੀਕ ਸਮਝ ਰਖਦਾ ਹੈ, ਤਾਂ ਤੂੰ ਹੋਰਨਾ ਦੇ ਖਿਲਾਫ ਸਿਆਹ ਲਿਖਤਾ ਨਾਂ ਲਿਖ। ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥ ਆਪਦਾ ਸੀਸ ਝੁਕਾ ਅਤੇ ਆਪਣੇ ਗਲਾਵੇ ਹੇਠ ਝਾਤੀ ਮਾਰ। ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥ ਫਰੀਦ! ਜਿਹੜੇ ਤੈਨੂੰ ਹੂਰੇ ਮਾਰਦੇ ਹਨ, ਪਰਤ ਕੇ ਤੂੰ ਉਨ੍ਹਾਂ ਨੂੰ ਇੰਜ ਨਾਂ ਮਾਰ। ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥ ਤੂੰ ਉਨ੍ਹਾਂ ਦੇ ਪੈਰ ਚੁੰਮ ਅਤੇ ਅਤੇ ਆਪਣੇ ਗ੍ਰਹਿ ਨੂੰ ਜਾ। ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥ ਫਰੀਦ! ਜਦ ਤੇਰਾ ਖਟਣ ਕਮਾਉਣ ਦਾ ਸਮਾ ਹੈ, ਤਦ ਤੂੰ ਸੰਸਾਰ ਨਾਲ ਪਿਆਰ ਪਾਇਆ ਹੋਇਆ ਹੈ। ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥ ਮੌਤ ਦੀ ਬੁਨਿਆਦ ਮਜਬੂਤ ਹੈ। ਜਦ ਸੁਆਸਾਂ ਦਾ ਪਿਆਲਾ ਲਬਾਲਬ ਭਰ ਜਾਂਦਾ ਹੈ, ਤਦ ਆਤਮਾ ਲੱਦ ਦਿੱਤੀ ਜਾਂਦੀ ਹੈ। ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ ਵੇਖ, ਹੇ ਫਰੀਦ! ਕੀ ਹੋ ਗਿਆ ਹੈ। ਤੇਰੀ ਦਾੜੀ ਚਿੱਟੀ ਥੀ ਗਈ ਹੈ। ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥ ਇਸ ਲਈ ਭਵਿੱਖਤ ਲਾਗੇ ਹੀ ਆ ਗਿਆ ਹੈ ਅਤੇ ਭੁਤਕਾਲ ਬਹੁਤ ਦੁਰੇਡੇ ਰਹਿ ਗਿਆ ਹੈ। ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ ਵੇਖ, ਹੇ ਫਰੀਦ! ਕੀ ਹੋ ਗਿਆ ਹੈ, ਖੰਡ ਜ਼ਹਿਰ ਬਣ ਗਈ ਹੈ। ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥ ਆਪਣੇ ਸੁਆਮੀ ਦੇ ਬਗੈਰ, ਮੈਂ ਆਪਣਾ ਗਮ ਕੀਹਨੂੰ ਦਸਾਂ? ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥ ਵੇਖਣ ਦੁਆਰਾ ਮੇਰੇ ਨੈਣ ਕਮਜੋਰ ਹੋ ਗਏ ਹਨ ਅਤੇ ਸੁਣਨ ਸੁਣਨ ਦੁਆਰਾ ਮੇਰੇ ਕੰਨ ਬੋਲੇ ਥੀ ਗਏ ਹਨ। ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥ ਦੇਹ ਦੀ ਖੇਤੀ ਪਕ ਗਈ ਹੈ ਅਤੇ ਇਸ ਨੇ ਹੋਰ ਹੀ ਰੰਗ ਧਾਰਨ ਕਰ ਲਿਆ ਹੈ। ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਫਰੀਦ! ਜਿਹੜੀਆਂਕਾਲੇ ਵਾਲ ਹੁੰਦੇ ਹੋਏ ਆਪਣੇ ਕੰਤ ਨੂੰ ਨਹੀਂ ਮਾਣਦੀਆਂ, ਉਨ੍ਹਾਂ ਵਿਚੋਂ ਕੋਈ ਵਿਰਲੀ ਹੀ, ਜਦ ਉਸ ਦੇ ਵਾਲ ਚਿੱਟੇ ਹੋਣ, ਉਸ ਨੂੰ ਮਾਣਦੀ ਹੈ। ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥ ਤੂੰ ਆਪਣੇ ਸੁਆਮੀ ਨਾਲ ਪਿਆਰ ਕਰ, ਤਾਂ ਜੋ ਤੈਨੂੰ ਨਵਾ ਰੰਗ ਚੜ੍ਹ ਜਾਵੇ। ਮਃ ੩ ॥ ਤੀਜੀ ਪਾਤਿਸ਼ਾਹੀ। ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਫਰੀਦ! ਭਾਵੇਂ ਇਸਤਰੀ ਦੇ ਵਾਲ ਕਾਲੇ ਹੋਣ ਜਾਂ ਚਿੱਟੇ, ਪ੍ਰਭੂ ਹਮੇਸ਼ਾਂ ਹਾਜਰ ਨਾਜਰ ਹੈ, ਜੇਕਰ ਕੋਈ ਜਣਾ ਉਸ ਨੂੰ ਚੇਤੇ ਕਰੇ। ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਜੀਵ ਦੇ ਆਜਣੇ ਪਾਉਣ ਨਾਲ, ਪ੍ਰਭੂ ਦੇ ਨਾਲ ਪਿਆਰ ਨਹੀਂ ਪੈਦਾ ਭਾਵੇਂ ਸਾਰੇ ਹੀ ਇਸ ਲਈ ਤਰਸਦੇ ਹੋਣ। ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥ ਇਹ ਪ੍ਰੇਮ ਦਾ ਕਟੋਰਾ ਸੁਆਮੀ ਦੀ ਮਲਕੀਅਤ ਹੈ। ਜਿਸ ਨੂੰ ਉਹ ਚਾਹੁੰਦਾ ਹੈ, ਉਸ ਨੂੰ ਹੀ ਉਹ ਦਿੰਦਾ ਹੈ। ਫਰੀਦਾ ਜਿਨ੍ਹ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥ ਫਰੀਦ! ਜਿਨ੍ਹਾਂ ਅੱਖਾਂ ਨੇ ਦੁਨੀਆਂ ਨੂੰ ਫਰੇਫਤਾ ਕਰ ਲਿਆ ਸੀ, ਉਹ ਅੱਖਾਂ ਮੈਂ ਵੇਖੀਆਂ ਹਨ। ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥ ਉਹ ਸੂਰਮੇ ਦੀ ਲਕੀਰ ਤਾਂ ਸਹਾਰ ਨਹੀਂ ਸਨ ਸਕਦੀਆਂ, ਪ੍ਰੰਤੂ ਹੁਣ ਉਨ੍ਹਾਂ ਵਿੱਚ ਪਰਿੰਦਿਆਂ ਨੇ ਬੱਚੇ ਦਿਤੇ ਹੋਏ ਹਨ। ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਫਰੀਦ! ਸਾਧੂ ਪੁਕਾਰਦੇ, ਲਲਕਾਰਦੇ ਅਤੇ ਸਦੀਵ ਹੀ ਨੇਕ ਸਿਖਮਤ ਦਿੰਦੇ ਹਨ। ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥ ਜਿਨ੍ਹਾਂ ਨੂੰ ਸ਼ੈਤਾਨ ਨੇ ਖਰਾਬ ਕਰ ਦਿੱਤਾ ਹੈ। ਉਹ ਆਪਣੇ ਮਨ ਨੂੰ ਰੱਬ ਵੱਲ ਕਿਸ ਤਰ੍ਹਾਂ ਤੋੜ ਸਕਦੇ ਹਨ? ਫਰੀਦਾ ਥੀਉ ਪਵਾਹੀ ਦਭੁ ॥ ਫਰੀਦ! ਤੂੰ ਰਸਤੇ ਦੀ ਕੁਸਾ ਹੋ ਜਾ, ਜੇ ਸਾਂਈ ਲੋੜਹਿ ਸਭੁ ॥ ਜੇਕਰ ਸਾਰਿਆਂ ਦੇ ਸੁਆਮੀ ਨੂੰ ਚਾਹੁੰਦਾ ਹੈਂ। ਇਕੁ ਛਿਜਹਿ ਬਿਆ ਲਤਾੜੀਅਹਿ ॥ ਜਦ ਇਕ ਜਣਾ ਤੈਨੂੰ ਭੰਨ੍ਹ ਤੋੜੂਗਾ ਤੇ ਦੂਜਾ ਤੈਨੂੰ ਲਤਾੜੂਗਾ, ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥ ਕੇਵਲ ਤਦ ਹੀ ਤੂੰ ਪ੍ਰਭੁ ਦੇ ਦਰਬਾਰ ਅੰਦਰ ਪ੍ਰਵੇਸ਼ ਕਰੇਗਾ। ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ ਫਰੀਦ ਤੂੰ ਮਿੱਟੀ ਦੀ ਬਦਖੋਈ ਲਾ ਕਰ। ਕੁਝ ਭੀ ਮਿੱਟੀ ਜਿੱਡਾ ਵਡਾ ਨਹੀਂ। ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥ ਜਦ ਬੰਦਾ ਜੀਉਂਦਾ ਹੁੰਦਾ ਹੈ, ਇਹ ਉਸ ਦੇ ਪਗਾਂ ਹੇਠ ਹੁੰਦੀ ਹੈ ਤੇ ਜਦ ਉਹ ਮਰ ਜਾਂਦਾ ਹੈ, ਇਹ ਉਸ ਦੇ ਉਤੇ ਹੋ ਜਾਂਦਾ ਹੈ। ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥ ਫਰੀਦ! ਜਦ ਲਾਲਚ ਹੈ, ਤਾਂ ਪਿਆਰ ਕੀ ਹੋ ਸਕਦਾ ਹੈ? ਜੇਕਰ ਲਾਲਚ ਹੈ, ਤਾਂ ਝੂਠਾ ਹੈ ਪਿਆਰ। ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥ ਟੁਟੀ ਹੋਈ ਛਪਰੀ ਅੰਦਰ ਮੀਂਹ ਵਿੱਚ ਇਨਸਾਨ ਕਿੰਨਾ ਕੁ ਚਿਰ ਵੇਲਾ ਗੁਜਾਰ ਸਕਦਾ ਹੈ। ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਫਰੀਦ ਤੂੰ ਬਣ ਬਣ ਅੰਦਰ ਦਰਖਤਾਂ ਦੇ ਕੰਡੇ ਕਿਉਂ ਤੋੜਦਾ ਫਿਰਦਾ ਹੈ? ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਸੁਆਮੀ ਦਿਲ ਅੰਦਰ ਵਸਦਾ ਹੈ, ਤਾਂ ਤੂੰ ਉਸ ਨੂੰ ਬਣ ਵਿੱਚ ਕਿਉਂ ਲਭਦਾ ਹੈ? ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ੍ਹਿ ॥ ਕਬੀਰ, ਇਨ੍ਹਾਂ ਛੋਟੀਆਂ ਲੱਤਾਂ ਨਾਲ, ਮੈਂ ਮਾਰੂਥਲਾਂ ਅਤੇ ਪਰਬਤਾਂ ਵਿੱਚ ਦੀ ਲੰਘਿਆ ਹਾਂ। ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥ ਪਰ ਅੱਜ, ਫਰੀਦ ਲਈ ਉਸ ਦਾ ਕੁੱਜ ਸੈਕੜੇ ਮੀਲਾਂ ਦੇ ਫਾਸਨੇ ਤੇ ਹੋ ਗਿਆ ਹੈ। ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥ ਫਰੀਦਾ, ਲੰਮੀਆਂ ਹਨ ਰਾਤ੍ਰੀਆਂ ਅਤੇ ਦੁਖਦੇ ਅਤੇ ਪੀੜਤ ਹਨ ਮੇਰੇ ਪਾਸੇ। copyright GurbaniShare.com all right reserved. Email |