ਧਿਗੁ ਤਿਨ੍ਹ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥ ਧਿਕਾਰਯੋਗ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਉਮੈਦ ਕਿਸੇ ਹੋਰਸ ਤੇ ਹੈ। ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥ ਫਰੀਦ ਜਦ ਮੇਰਾ ਮਿਤ੍ਰ ਆਇਆ ਸੀ, ਜੇਕਰ ਮੈਂ ਉਦੋਂ ਹਾਜਰ ਹੁੰਦਾ, ਮੈਂ ਆਪਣਾ ਆਪ ਉਸ ਤੋਂ ਕੁਰਬਾਨ ਕਰ ਦਿੰਦਾ। ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥ ਹੁਣ ਮੇਰਾ ਮਾਸ, ਬਲਦੇ ਹੋਏ ਕੋਲਿਆਂ ਉਤੇ ਮਜੀਠ ਦੀ ਮਾਨੰਦ ਮੱਚਦਾ ਹੈ। ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਫਰੀਦ! ਜਿਮੀਦਾਰ ਕਿਕਰ ਬੀਜਦਾ ਹੈ ਅਤੇ ਚਾਹੁੰਦਾ ਹੈ ਬਿਜੋਰ ਦੇਸ ਦੇ ਅੰਗੂਰ। ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥ ਉਹ ਉਨ ਕਤਾਉਂਦਾ ਫਿਰਦਾ ਹੈ, ਪ੍ਰੰਤੂ ਉਹ ਪਹਿਨਣਾ ਚਾਹੁੰਦਾ ਹੈ ਰੇਸ਼ਮ। ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ ਫਰੀਦ! ਕੂਚੇ ਗਾਰੇ ਨਾਲ ਅਟੇ ਹਨ ਅਤੇ ਬਹੁਤ ਦੂਰ ਹੈ ਗ੍ਰਹਿ ਮੇਰੇ ਪ੍ਰੀਤਮ ਦਾ, ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥ ਜੇਕਰ ਮੈਂ ਜਾਵਾਂ, ਤਦ ਮੇਰੀ ਲੋਈ ਭਿਜ ਜਾਊਗੀ ਤੇ ਜੇਕਰ ਮੈਂ ਘਰ ਹੀ ਰਹਾਂ, ਤਦ ਮੇਰਾ ਪਿਆਰ ਟੁਟ ਜਾਵੇਗਾ। ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਪ੍ਰੰਤੂ ਪ੍ਰਭੂ ਦੇ ਮੀਂਹ ਦੇ ਪੈਣ ਨਾਲ ਬੇਸ਼ਕ ਮੇਰੀ ਕੰਮਲੀ ਗਿਲੀ ਤੇ ਗਚ ਹੋ ਜਾਵੇ। ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥ ਮੈਂ ਜਾ ਉਸ ਮਿੱਤਰ ਨੂੰ ਮਿਲ ਪਵਾਂਗਾ, ਤਾਂ ਜੋ ਮੇਰਾ ਪਿਆਰ ਟੁਟੇ ਨਾਂ। ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ ਫਰੀਦ ਮੈਨੂੰ ਆਪਣੇ ਸਾਫੇ ਬਾਰੇ ਡਰ ਹੈ ਕਿ ਮਤੇ ਇਹ ਲਿਬੜ ਜਾਵੇ। ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥ ਪ੍ਰੰਤੂ ਮੇਰੀ ਜਿੰਦੜੀ ਨੂੰ ਖਬਰ ਨਹੀਂ ਕਿ ਮੇਰੇ ਸੀਸ ਨੂੰ ਭੀ ਮਾਟੀ ਨੇ ਖਾ ਜਾਣਾ ਹੈ। ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥ ਫਰੀਦ! ਸ਼ੱਕਰ, ਚੀਨੀ, ਮਿਸਰੀ ਗੁੜ ਸ਼ਹਿਦ ਅਤੇ ਮਹਿੰ ਦਾ ਦੁੱਧ। ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥ ਇਹ ਸਾਰੀਆਂ ਚੀਜਾਂ ਮਿੱਠੀਆਂ ਹਨ ਪ੍ਰੰਤੂ ਹੇ ਸੁਆਮੀ! ਉਹ ਤੇਰੇ ਬਰਾਬਰ ਨਹੀਂ ਪੁਜਦੀਆਂ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਫਰੀਦ! ਮੇਰੀ ਰੋਟੀ ਲੱਕੜ ਦੀ ਹੈ ਅਤੇ ਖੁਦਿਆਂ ਮੇਰਾ ਸਲੂਣਾ ਹੈ। ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ ਜਿਹੜੇ ਚੋਪੜੀ ਹੋਈ ਰੋਟੀ ਖਾਂਦੇ ਹਨ ਉਹ ਭਾਰੀ ਤਕਲੀਫ ਉਠਾਉਣਗੇ। ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਤੂੰ ਸਖਤ ਖੁਸ਼ਕ ਰੋਟੀ ਖਾਹ ਅਤੇ ਸਸੀਤਲ ਜਲ ਪਾਨ ਕਰ। ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥ ਫਰੀਦ ਹੋਰਨਾ ਦੀ ਚੋਪੜੀ ਹੋਈ ਵੇਖ ਕੇ ਤੂੰ ਆਪਣਾ ਮਨ ਨੂੰ ਨਾਂ ਲਲਚਾ। ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਮੈਂ ਅੱਜ ਰਾਤ ਆਪਣੇ ਪਤੀ ਦੇ ਨਾਲ ਨਹੀਂ ਸੁੱਤੀ ਅਤੇ ਮੇਰੀ ਦੇਹ ਦੇ ਸਾਰੇ ਅੰਗ ਤੜਫ ਤੜਫ ਜਾਂਦੇ ਹਨ। ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥ ਤੂੰ ਜਾ ਕੇ ਛੁਟੜ ਤ੍ਰੀਮਤ ਨੂੰ ਪੁਛ ਲੈ, ਕਿ ਉਸ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ। ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ ਉਸ ਨੂੰ ਆਪਣੇ ਸਹੁਰੇ ਘਰ ਕੋਈ ਪਨਾਹ ਨਹੀਂ ਮਿਲਦੀ ਅਤੇ ਨਾਂ ਹੀ ਕੋਈ ਥਾਂ ਆਪਣੇ ਪੇਕੀ। ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥ ਉਸ ਦਾ ਪਤੀ ਉਸ ਦੀ ਬਾਤ ਹੀ ਨਹੀਂ ਪੁਛਦਾ ਭਾਵੇਂ ਉਹ ਸੁਲੱਖਣੀ ਭਾਗਾਂ ਵਾਲੀ ਪਤਨੀ ਸਮਝੀ ਜਾਂਦੀ ਹੈ। ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਏਥੇ ਅਤੇ ਓਥੇ ਪਤਨੀ ਆਪਣੇ ਪਤੀ ਦੀ ਮਲਕੀਅਤ ਹੈ, ਪਤੀ ਜੋ ਪਹੁੰਚ ਤੋਂ ਪਰੇ ਅਤੇ ਬੇਥਾਹ ਹੈ। ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥ ਠਾਨਕ, ਕੇਵਲ ਉਹ ਹੀ ਪ੍ਰਸੰਨ ਪਤਨੀ ਹੈ, ਜੋ ਆਪਣੇ ਮੁਛੰਦਗੀ-ਰਹਿਤ ਸਾਈਂ ਨੂੰ ਚੰਗੀ ਲਗਦੀ ਹੈ। ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥ ਨ੍ਹਾ, ਧੋ ਅਤੇ ਆਪਣੇ ਆਪ ਨੂੰ ਸ਼ਿੰਗਾਰ ਕੇ ਉਹ ਆ ਕੇ ਬੇਫਿਕਰ ਹੋ ਸੋ ਜਾਂਦੀ ਹੈ। ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥ ਫਰੀਦ! ਉਹ ਹਿੰਙ ਦੇ ਨਾਲ ਲਿਬੜੀ ਹੋਈ ਰਹਿੰਦੀ ਹੈ ਅਤੇ ਕਸਤੂਰੀ ਦੀ ਮਹਿਕ ਉਸ ਕੋਲੋ ਚਲੀ ਜਾਂਦੀ ਹੈ। ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ ਮੈਂ ਆਪਣੀ ਜੁਆਨੀ ਟੁਰ ਜਾਣ ਤੋਂ ਨਹੀਂ ਡਰਦੀ, ਜੇਕਰ ਮੇਰੇ ਪਤੀ ਦਾ ਧਿਆਨ ਮੇਰੇ ਪਾਸੋਂ ਨਾਂ ਜਾਵੇ। ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥ ਫਰੀਦ! ਕ੍ਰੋੜਾਂ ਹੀ ਜੁਆਨੀਆਂ ਪ੍ਰਭੂ ਦੇ ਪਿਆਰ ਦੇ ਬਗੈਰ, ਮੁਰਝਾ ਕੇ ਸੁਕ ਸੜ ਗਈਆਂ ਹਨ। ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ ਫਰੀਦਾ, ਫਿਕਰ ਚਿੰਤਾ ਮੇਰੀ ਮੰਜੀ ਹੈ, ਤਕਲੀਫ ਮੇਰਾ ਬਾਣ ਅਤੇ ਵਾਹਿਗੁਰੂ ਨਾਲੋ ਵਿਛੋੜੇ ਦਾ ਦੁਖ ਮੇਰਾ ਬਿਸਤਰਾ ਅਤੇ ਰਜਾਈ। ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥ ਇਹ ਹੈ ਮੇਰੀ ਜਿੰਦਗੀ, ਤੂੰ ਦੇਖ ਹੇ ਮੇਰੇ ਸੱਚੇ ਸੁਆਮੀ! ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥ ਲੋਕ ਪ੍ਰਭੂ ਦੇ ਪ੍ਰੇਮ ਅਤੇ ਇਸ ਦੀਆਂ ਤਕਲੀਫਾ ਦੀਆਂ ਗੱਲਾ ਕਰਦੇ ਹਨ। ਹੇ ਪ੍ਰਭੂ ਦੇ ਪ੍ਰੇਮ! ਤੂੰ ਸਾਰਿਆਂ ਦਾ ਪਾਤਿਸ਼ਾਹ ਹੈ। ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥ ਫਰੀਦ ਜਿਸ ਦੇਹ ਅੰਦਰ ਪ੍ਰਭੂ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ ਉਸ ਦੇਹ ਨੂੰ ਤੂੰ ਸ਼ਮਸ਼ਾਨ ਭੂਮੀ ਹੀ ਸਮਝ। ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥ ਫਰੀਦ! ਇਹ ਸੁਆਦ ਜ਼ਹਿਰੀਲੀਆਂ ਗੋਭਾ ਚੀਨੀ ਨਾਲ ਲਿਪ ਕੇ ਰਖੀਆਂ ਹੋਈਆਂ ਹਨ। ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥ ਕਈ ਪਾਪ ਬੀਜਦੇ ਬੀਜਦੇ ਮਰ ਜਾਂਦੇ ਹਨ ਅਤੇ ਕਈ ਉਨ੍ਹਾਂ ਨੂੰ ਵਢਦੇ ਤੇ ਕਮਾਉਂਦੇ ਉਜੜ ਗਏ ਹਨ। ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ ਫਰੀਦ! ਇਨਸਾਨ ਦਿਨ ਦੇ ਚਾਰ ਪਹਿਰ ਤੁਰਨ ਫਿਰਨ ਵਿੱਚ ਵੰਞਾ ਲੈਂਦੇ ਹਨ ਅਤੇ ਰਾਤ ਦੇ ਚਾਰ ਸੋਣ ਵਿੱਚ। ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥ ਵਾਹਿਗੁਰੂ ਤੇਰੇ ਕੋਲੋ ਤੇਰਾ ਹਿਸਾਬ-ਕਿਤਾਬ ਮੰਗੇਗਾ ਅਤੇ ਤੈਨੂੰ ਪੁਛੇਗਾ ਕਿ ਤੂੰ ਕਿਹੜੇ ਕੰਮ ਲਈ ਜਗ ਵਿੱਚ ਆਇਆ ਸੈਂ? ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥ ਫਰੀਦਾ, ਕਚਹਿਰੀ ਦੇ ਬੂਹੇ ਤੇ ਜਾ ਕੇ ਤੂੰ ਟੱਲ ਨੂੰ ਕਿਉਂ ਨਹੀਂ ਦੇਖਿਆ? ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥ ਇਹ ਬੇਗੁਨਾਹਾ ਮਾਰਿਆ ਜਾਂਦਾ ਹੈ, ਸਾਡੀ, ਗੁਨਾਹਗਾਰਾਂ ਦੀ ਕੀ ਹਾਲਤ ਹੋਊਗੀ? ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥ ਹਰ ਘੜੀ ਇਹ ਕੁਟਿਆ ਜਾਂਦਾ ਹੈ ਅਤੇ ਹਰ ਪਹਿਰ ਇਸ ਨੂੰ ਡੰਡ ਮਿਲਦਾ ਹੈ। ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥ ਸੁੰਦਰ ਦੇਹ ਟੱਲ ਦੀ ਮਾਨੰਦ ਹੈ ਅਤੇ ਤਕਲੀਫ ਅੰਦਰ ਰਾਤ੍ਰੀ ਨੂੰ ਬਿਤਾਉਂਦੀ ਹੈ। copyright GurbaniShare.com all right reserved. Email |