ਸਾਈ ਜਾਇ ਸਮ੍ਹ੍ਹਾਲਿ ਜਿਥੈ ਹੀ ਤਉ ਵੰਞਣਾ ॥੫੮॥ ਤੂੰ ਉਸ ਜਗ੍ਹਾ ਨੂੰ ਚੇਤੇ ਰਖ, ਜਿਥੇ ਤੂੰ ਜਾਣਾ ਹੈ। ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਫਰੀਦ! ਜਿਨ੍ਹਾਂ ਕੰਮਾਂ-ਕਾਜਾ ਦਾ ਕੋਈ ਫਾਇਦਾ ਨਹੀਂ, ਤੂੰ ਉਨ੍ਹਾਂ ਕੰਮਾਂ-ਕਾਜਾਂ ਨੂੰ ਤਿਆਗ ਦੇ, ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥ ਮਤੇ ਤੈਨੂੰ ਸੁਆਮੀ ਦੀ ਕਚਹਿਰੀ ਅੰਦਰ ਸ਼ਰਮਿੰਦਗੀ ਉਠਾਉਣੀ ਪਵੇ। ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥ ਫਰੀਦ! ਤੂੰ ਆਪਣੇ ਸੁਆਮੀ ਦੀ ਟਹਿਲ ਸੇਵਾ ਕਮਾ ਅਤੇ ਆਪਣੇ ਮਨ ਦੇ ਭਰਮ ਨੂੰ ਦੂਰ ਕਰ ਦੇ। ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥ ਸੰਤਾਂ ਨੂੰ ਬਿਰਛਾ ਵਰਗਾ ਜੇਰਾ ਰਖਣਾ ਚਾਹੀਦਾ ਹੈ। ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਫਰੀਦ! ਸਿਆਹ ਹਨ ਮੇਰੇ ਬਸਤਰ ਅਤੇ ਸਿਆਹ ਮੇਰਾ ਪਹਿਰਾਵਾ। ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ ਪਾਪਾਂ ਨਾਲ ਲਿਬੜਿਆ ਹੋਇਆ ਮੈਂ ਫਿਰਦਾ ਹਾਂ ਅਤੇ ਲੋਕੀਂ ਮੈਨੂੰ ਸਾਧੂ ਆਖਦੇ ਹਨ। ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥ ਜਿਹੜੀ ਫਸਲ ਪਾਣੀ ਨੇ ਸਾੜ ਸੁਟੀ ਹੁੰਦੀ ਹੈ, ਉਹ ਪ੍ਰਫੁਲਤ ਨਹੀਂ ਹੁੰਦੀ, ਭਾਵੇਂ ਉਸ ਨੂੰ ਪਾਣੀ ਵਿੱਚ ਡੁਬੋ ਰਖੀਏ। ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥ ਫਰੀਦ ਜੋ ਵਾਹਿਗੁਰੂ ਦੀ ਤਿਆਗੀ ਹੋਈ ਹੈ, ਉਹ ਪਛਤਾਉਂਦੀ ਤੇ ਅਫਸੋਸ ਕਰਦੀ ਰਹਿੰਦੀ ਹੈ। ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥ ਜਦ ਕੁੜੀ ਅਣ-ਵਿਆਹੀ ਹੁੰਦੀ ਹੈ, ਤਦ ਉਹ ਚਾਅ ਨਾਲ ਭਰੀ ਹੁੰਦੀ ਹੈ ਅਤੇ ਜਦ ਉਹ ਵਿਆਹੀ ਜਾਂਦੀ ਹੈ, ਤਦ ਉਸਦੇ ਦੁਖੜੇ ਸ਼ੁਰੂ ਹੋ ਜਾਂਦੇ ਹਨ। ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥ ਫਰੀਦ ਫਿਰ ਉਸ ਨੂੰ ਇਹ ਝੁਰੇਵਾਂ ਰਹਿੰਦਾ ਹੈ, ਕਿ ਉਹ ਮੁੜ ਕੇ ਅਣ ਵਿਆਹੀ ਨਹੀਂ ਹੋ ਸਕਦੀ। ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਹੰਸ ਸਲੂਣੇ, ਪਾਣੀ ਦੇ ਛੋਟੇ ਜੇਹੇ ਟੋਪੇ ਵਿੱਚ ਆ ਉਤਰੇ ਹਨ। ਚਿੰਜੂ ਬੋੜਨ੍ਹ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥ ਉਹ ਆਪਣੀਆਂ ਚੁੰਝਾ ਡੋਬਦੇ ਹਨ, ਪਰ ਪੀਦੇ ਨਹੀਂ। ਤਰੇਹ ਦੇ ਮਾਰੇ ਉਹ ਉਡ ਜਾਂਦੇ ਹਨ। ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥ ਉਡ ਕੇ ਹੰਸ ਜਵਾਂ ਦੀ ਪੈਲੀ ਤੇ ਜਾ ਉਤਰਦੇ ਹਨ ਅਤੇ ਬੰਦੇ ਉਨ੍ਹਾਂ ਨੂੰ ਪਰੇ ਹਟਾਉਣ ਲਈ ਜਾਂਦੇ ਹਨ। ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥ ਬੇਖਬਰ ਪ੍ਰਾਣੀ ਨਹੀਂ ਜਾਣਦੇ ਕਿ ਹੰਸ ਮੋਟੇ ਅਨਾਜ ਨੂੰ ਨਹੀਂ ਖਾਂਦਾ। ਚਲਿ ਚਲਿ ਗਈਆਂ ਪੰਖੀਆਂ ਜਿਨ੍ਹ੍ਹੀ ਵਸਾਏ ਤਲ ॥ ਪੰਛੀ ਜੋ ਤਾਲਾਬ ਤੇ ਵਸਦੇ ਸਨ, ਉਡਾਰੀ ਮਾਰ ਗਏ ਹਨ। ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥ ਫਰੀਦ! ਲਬਾ-ਲਬ ਭਰੀ ਹੋਈ ਝੀਲ ਭੀ ਟੁਰ ਜਾਏਗੀ ਅਤੇ ਕੇਵਲ ਕੰਵਲ ਦੇ ਫੁਲ ਹੀ ਰਹਿ ਜਾਣਗੇ। ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ ਫਰੀਦ ਟਿਕ ਤੇਰਾ ਸਰਾਹਣਾ ਹੋਵੇਗਾ, ਧਰਤੀ ਤੇਰੇ ਸਾਉਣ ਲਈ ਵਿਛਾਉਣਾ ਅਤੇ ਕਿਰਮ ਤੇਰੇ ਮਾਸ ਨੂੰ ਖਾਣਗੇ। ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥ ਤੈਨੂੰ ਇਕ ਪਾਸੇ ਪਏ ਹੋਏ ਨੂੰ ਅਨੇਕਾਂ ਹੀ ਜੁਗ ਬੀਤ ਜਾਣਗੇ। ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ ਫਰੀਦ! ਸਰੀਰ ਦਾ ਸੋਹਣਾ ਸੁਨੱਖਾ ਘੜਾ ਟੁਟ ਜਾਵੇਗਾ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਕਿਆ ਜਾਵੇਗਾ। ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥ ਅਜਰਾਈਲ, ਮੌਤ ਦਾ ਦੂਤ, ਅੱਜ ਕੀਹਦੇ ਗ੍ਰਹਿ ਵਿੱਚ ਪ੍ਰਾਹੁਣਾ ਹੋਵੇਗਾ? ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥ ਫਰੀਦ ਦੇਹ ਦੀ ਸੁੰਦਰ ਮਟਕੀ ਫੁਟ ਜਾਉਗੀ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਟ ਜਾਵੇਗਾ। ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥ ਜਿਹੜੇ ਮ੍ਰਿਤ, ਧਰਤੀ ਉਤੇ ਬੋਝ ਸਨ, ਉਹ ਅੱਜ ਕਿਸ ਤਰ੍ਹਾਂ ਵਾਪਸ ਆ ਸਕਦੇ ਹਨ? ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਹੇ ਅਰਦਾਸ-ਵਿਹੁਣ ਕੂਕਰ, ਫਰੀਦ! ਚੰਗੀ ਨਹੀਂ ਤੇਰੀ ਇਹ ਆਦਤ। ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥ ਤੂੰ ਕਦੇ ਭੀ ਨਮਾਜ਼ ਲਈ ਪੰਜੇ ਵਕਤ ਮਸਜਦ ਨੂੰ ਨਹੀਂ ਆਇਆ। ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਖੜਾ ਹੋ, ਓ ਫਰੀਦ! ਉਜੂ ਕਰ ਅਤੇ ਸਵੇਰ ਦੀ ਨਮਾਜ ਪੜ੍ਹ। ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ ਜਿਹੜਾ ਸੀਸ, ਸੁਆਮੀ ਮੂਹਰੇ ਨਹੀਂ ਨਿਉਂਦਾ, ਤੂੰ ਉਹ ਸੀਸ ਨੂੰ ਵਢ ਕੇ ਲਾਹ ਸੁਟ। ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥ ਜਿਹੜਾ ਸਿਰ, ਸੁਆਮੀ ਮੁਹਰੇ ਨਹੀਂ ਝੁਕਦਾ, ਉਸ ਸਿਰ ਦਾ ਕੀ ਕੀਤਾ ਜਾਵੇ? ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥ ਤੂੰ ਇਸ ਨੂੰ ਈਧਨ ਦੀ ਜਗ੍ਹਾਂ ਤੇ ਮਿਟੀ ਦੇ ਭਾਂਡੇ ਥੱਲੇ ਸਾੜ ਸੁਟ। ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ ॥ ਫਰੀਦ! ਕਿਥੇ ਹਨ ਅੱਜ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ? ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥ ਤੇਰੇ ਕੋਲੋ, ਉਹ ਕੂਚ ਕਰ ਗਏ ਹਨ। ਤਾਂ ਭੀ ਤੈਨੂੰ ਯਕੀਨ ਨਹੀਂ ਆਇਆ ਕਿ ਤੂੰ ਭੀ ਮਰ ਵੰਞਣਾ ਹੈ। ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ ਫਰੀਦ ਤੂੰ ਆਪਣੇ ਚਿੱਤ ਨੂੰ ਪਧਰ ਕਰ ਦੇ ਅਤੇ ਇਸ ਦੇ ਨਿਵਾਣਾ ਤੇ ਉਚਾਣਾ ਨੂੰ ਹਮਵਾਰ ਕਰ ਦੇ। ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥ ਏਦੂੰ ਮਗਰੋ ਨਰਕ ਦੀ ਅੱਗ ਕਦਾਚਿਤ ਤੇਰੇ ਨੇੜੇ ਨਹੀਂ ਆਵੇਗੀ। ਮਹਲਾ ੫ ॥ ਪੰਜਵੀਂ ਪਾਤਿਸ਼ਾਹੀ। ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਫਰੀਦ! ਰਚਨਹਾਰ ਰਚਨਾ ਅੰਦਰ ਵਸਦਾ ਹੈ ਅਤੇ ਰਚਨਾ ਰਚਣਹਾਰ ਅੰਦਰ ਵਸਦੀ ਹੈ। ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ ਅਸੀਂ ਕੀਹਨੂੰ ਮਾੜਾ ਕਹੀਏ, ਜਦ ਕਿ ਉਸ ਦੇ ਬਗੇਰ ਹੋਰ ਕੋਈ ਹੈ ਨਹੀਂ। ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ ਫਰੀਦ! ਜੇਕਰ ਜਿਸ ਦਿਨ ਮੇਰਾ ਨਾੜੂਆਂ ਵਢਿਆ ਸੀ, ਜੇ ਉਸ ਦਿਨ ਮੇਰਾ ਗਦ ਭੀ ਭੋਰਾ ਭਰ ਵੱਢ ਦਿੱਤਾ ਜਾਂਦਾ, ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥ ਮੈਨੂੰ ਐਨੀਆਂ ਤਕਲੀਫਾਂ ਨਾਂ ਵਾਪਰਦੀਆਂ, ਨਾਂ ਹੀ ਮੈਂ ਐਨੇ ਦੁਖੜੇ ਉਠਾਉਂਦਾ। ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ ਮੇਰਿਆਂ ਦੰਦਾਂ, ਪੈਰਾਂ, ਨੇਤ੍ਰਾਂ ਅਤੇ ਕੰਨਾਂ ਇਨ੍ਹਾਂ ਨੇ ਆਪਣੇ ਕੰਮ ਛੱਡ ਦਿਤੇ ਹਨ। ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥ ਮੇਰੀ ਦੇਹ ਨੇ ਭੁਬ ਮਾਰੀ, "ਉਹ ਮੈਡੇ ਯਾਰ ਮੈਨੂੰ ਛੱਡ ਗਏ ਹਨ"। ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਫਰੀਦ! ਤੂੰ ਮੰਦੇ ਦਾ ਚੰਗਾ ਕਰ ਅਤੇ ਆਪਣੇ ਮਨ ਅੰਦਰ ਰੋਹ ਨਾਂ ਲਿਆ। copyright GurbaniShare.com all right reserved. Email |