Page 1407

ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
ਅਡੋਲਤਾ ਅੰਦਰ, ਮੈਂ ਗੁਰੂ ਅਰਜਨ ਦੇਵ ਜੀ ਦੀਆਂ ਨੇਕੀਆਂ ਦਾ ਧਿਆਨ ਧਰਦਾ ਹਾਂ।

ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥
ਉਹ ਗੁਰੂ ਰਾਮਦਾਸ ਦੇ ਧਾਮ ਅੰਦਰ ਪ੍ਰਗਟ ਹੋਏ,

ਸਗਲ ਮਨੋਰਥ ਪੂਰੀ ਆਸਾ ॥
ਅਤੇ ਸਾਰੀਆਂ ਖਾਹਿਸ਼ਾਂ ਤੇ ਊਮੈਦਾਂ ਪੂਰੀਆਂ ਹੋ ਗਈਆਂ।

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥
ਗੁਰਾਂ ਦੇ ਉਪਦੇਸ਼ ਰਾਹੀਂ, ਤੂੰ ਹੇ ਗੁਰਦੇਵ! ਆਪਣੀ ਪੈਦਾਇਸ਼ ਵੇਲੇ ਤੋਂ ਹੀ ਸਾਈਂ ਨੂੰ ਅਨੁਭਵ ਕੀਤਾ ਹੋਇਆ ਹੈ।

ਕਲ੍ਯ੍ਯ ਜੋੜਿ ਕਰ ਸੁਜਸੁ ਵਖਾਣਿਓ ॥
ਆਪਣੇ ਹੱਥ ਬੰਨ੍ਹ ਕੇ, ਕਲ, ਭਟ ਤੇਰੀਆਂ ਸ਼੍ਰੇਸ਼ਟ ਕੀਰਤੀ ਉਚਾਰਨ ਕਰਦਾ ਹੈ।

ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥
ਵਾਹਿਗੁਰੂ ਨੇ ਤੈਨੂੰ ਆਪਣੇ ਸਿਮਰਨ ਦੇ ਯੋਗ ਦੀ ਕਮਾਈ ਕਰਨ ਦੇ ਲਈ ਜਨਕ ਦੀ ਮਾਨੰਦ, ਇਸ ਸੰਸਾਰ ਅੰਦਰ ਲਿਆਦਾ ਹੈ।

ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
ਤੇਰੇ ਰਾਹੀਂ, ਗੁਰਾਂ ਦੀ ਬਾਣੀ ਪਰਗਟ ਹੁੰਦੀ ਹੈ ਅਤੇ ਪ੍ਰਭੂ ਤੇਰੀ ਜੀਭ੍ਹਾ ਉਤੇ ਵਸਦਾ ਹੈ।

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥
ਆਪਣੇ ਆਪ ਨੂੰ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਨਾਲ ਜੋੜ ਕੇ, ਤੂੰ ਸ਼੍ਰੇਸ਼ਟ ਮਰਤਬੇ ਨੂੰ ਪਰਾਪਤ ਕਰ ਲਿਆ ਹੈ।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥
ਗੁਰੂ ਰਾਮਦਾਸ ਦੇ ਗ੍ਰਹਿ ਅੰਦਰ, ਗੁਰੂ ਅਰਜਨ ਦੇਵ ਜੀ ਸੁਆਮੀ ਦੇ ਸੰਤ ਪੈਦਾ ਹੋਏ।

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥
ਭਾਰੇ ਨਸੀਬਾਂ ਵਾਲੇ ਹੋ ਤੁਸੀਂ ਜਿਨ੍ਹਾਂ ਦਾ ਮਨ ਪਰਸੰਨਤਾ ਦੀ ਪਰਮ ਅਵਸਥਾ ਅੰਦਰ ਵਸਦਾ ਹੈ। ਸਾਈਂ ਦੇ ਨਾਮ ਨੂੰ ਤੁਸੀਂ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ।

ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜ੍ਹ੍ਹਾਯਉ ॥
ਤੇਰੇ ਚਿੱਤ ਦਾ ਜਵੇਹਰ ਸੰਤੁਸ਼ਟ ਹੈ ਅਤੇ ਗੁਰਾਂ ਨੇ ਤੇਰੇ ਅੰਦਰ ਨਾਮ ਪੱਕਾ ਕਰ ਦਿਤਾ ਹੈ।

ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥
ਪਹੁੰਚ ਤੋਂ ਪਰੇ ਅਤੇ ਅਲਖ ਪਰਮ ਪ੍ਰਭੁ ਤੇਰੇ ਰਾਹੀਂ ਵੇਖਿਆ ਜਾਂਦਾ ਹੈ, ਹੇ ਸੱਚੇ ਗੁਰਦੇਵ!

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥੨॥
ਗੁਰੂ ਰਾਮਦਾਸ ਦੇ ਘਰਰਾਣੇ ਵਿੱਚ ਗੁਰੂ ਅਰਜਨ ਦੇਵ ਜੀ ਨਿੱਡਰ ਪ੍ਰਭੂ ਦੇ ਸਰੂਪ ਵਲੋ ਥਾਪੇ ਗਏ ਹਨ।

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥
ਕਲਜੁਗ ਅੰਦਰ, ਗੁਰਾਂ ਨੇ ਰਾਜੇ ਜਨਕ ਦੀ ਪਾਤਿਸ਼ਾਹੀ ਕਾਇਮ ਕੀਤੀ ਹੈ ਅਤੇ ਸੱਚਾ ਯੁਗ ਉਂਦੇ ਹੋ ਆਇਆ ਹੈ।

ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥
ਗੁਰਾਂ ਦੀ ਬਾਣੀ ਰਾਹੀਂ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਭੁਖੀ ਆਤਮਾ ਤ੍ਰਿਪਤ ਥੀ ਵੰਞਦੀ ਹੈ।

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥
ਸੱਚੀ ਬੁਨਿਆਦ ਰਖ ਕੇ, ਗੁਰੂ ਨਾਨਕ ਦੇਵ ਜੀ ਸੱਚੇ ਗੁਰੂ ਆਪਣੇ ਪ੍ਰਭੂ ਨਾਲ ਅਭੇਦ ਹੋ ਗਏ ਹਨ।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥
ਗੁਰੂ ਰਾਮਦਾਸ ਦੇ ਘਰਾਣੇ ਅੰਦਰ, ਗੁਰੂ ਅਰਜਨ ਦੇਵ ਹਦ ਬੰਨਾ-ਰਹਿਤ ਸੁਆਮੀ ਦਾ ਰੂਪ ਵੇਖਿਆ ਜਾਂਦਾ ਹੈ।

ਖੇਲੁ ਗੂੜ੍ਹ੍ਹਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਯ੍ਯਿਓ ਬਿਮਲ ਬੁਧਿ ਸਤਿਗੁਰਿ ਸਮਾਣਉ ॥
ਵਾਹਿਗੁਰੂ, ਪਾਤਿਸ਼ਾਹ ਨੇ ਅਸਚਰਜ ਖੇਡ ਰਚੀ ਹੈ ਅਤੇ ਸੰਚੇ ਗੁਰਾਂ ਅੰਦਰ ਸੰਤੁਸ਼ਟਤਾ ਤੇ ਪਵਿੱਤਰ ਸਮਝ ਫੂਕੀ ਤੇ ਇਕੱਤਰ ਕਰ ਦਿੱਤੀ ਹੈ।

ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ ॥
ਕਲ ਵਰਗੇ ਕਵੀਸ਼ਰ, ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ, ਗੁਰਾਂ ਦੀ ਸ਼੍ਰੇਸ਼ਟ ਕੀਰਤੀ ਉਚਾਰਨ ਕਰਦੇ ਹਨ।

ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ ॥
ਗੁਰੂ ਨਾਨਕ ਨੇ ਅੰਗਦ ਨੂੰ ਵਰੋਸਾਇਆ ਤੇ ਗੁਰੂ ਅੰਗਦ ਨੇ ਅਮਰਦਾਸ ਨੂੰ ਨਾਮ ਦਾ ਖਜਾਨਾ ਬਖਸ਼ਿਆ।

ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ ॥੪॥
ਗੁਰੂ ਰਾਮਦਾਸ ਨੇ ਅਰਜਨ ਦੇਵ ਨੂੰ ਵਰੋਸਾਇਆ ਜੋ ਰਸਾਇਣ ਨਾਲ ਲਗ ਕੇ ਪ੍ਰਮਾਣੀਕ ਥੀ ਗਿਆ।

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥
ਤੂੰ ਹੇ ਗੁਰੂ ਅਰਜਨ, ਸਦੀਵੀ-ਸੁਰਜੀਤ, ਅਮੋਲਕ, ਅਜਨਮਾ, ਖੁਦ-ਬ-ਖੁਦ ਹੋਣ ਵਾਲਾ,

ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥
ਡਰ ਨਾਸ ਕਰਨਹਾਰ, ਹੋਰਨਾ ਦੀ ਪੀੜ ਦੂਰ ਕਰਨ ਵਾਲਾ ਬੇਅੰਤ ਅਤੇ ਭੈ-ਰਹਿਤ ਹੈ।

ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥
ਤੂੰ ਅਪਕੜ ਸੁਆਮੀ ਨੂੰ ਪਕੜ ਲਿਆ ਹੈ ਅਤੇ ਸੰਦੇਹ ਤੇ ਗਲਤ-ਫਹਿਮੀ ਨੂੰ ਸਾੜ ਸੁਟਿਆ ਹੈ ਅਤੇ ਤੂੰ ਪ੍ਰਾਣੀਆਂ ਨੂੰ ਠੰਢਾ ਆਰਾਮ ਬਖਸ਼ਦਾ ਹੈ।

ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥
ਤੇਰੇ ਸਰੂਪ ਅੰਦਰ, ਸਵੈ-ਪ੍ਰਕਾਸ਼ਵਾਨ ਕਰਤਾਰ ਅਤੇ ਮੁਕੰਮਲ ਮਾਲਕ ਨੇ ਅਵਤਾਰ ਧਾਰਿਆ ਹੈ।

ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥
ਆਦੀ ਗੁਰੂ ਨਾਨਕ ਅੰਗਦ ਦੇਵ, ਅਮਰਦਾਸ ਅਤੇ ਸੱਚੇ ਗੁਰਦੇਵ ਜੀ ਸਾਰੇ ਸੁਆਮੀ ਅੰਦਰ ਲੀਨ ਹੋ ਗਏ ਹਨ।

ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥
ਮੁਬਾਰਕ ਸਚ ਮੁਚ ਮੁਬਾਰਕ ਹਨ ਵਿਸ਼ਾਲ ਗੁਰੂ ਰਾਮਦਾਸ ਜੀ ਜਿਨ੍ਹਾ ਨੇ ਰਸਾਇਣ ਦੀ ਮਾਨੰਦ ਅਰਜਨ ਦੇਵ ਨੂੰ ਛੂਹ ਕੇ, ਉਸ ਨੂੰ ਆਪਣੇ ਵਰਗਾ ਬਣਾ ਲਿਆ ਹੈ।

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥
ਜਿਸ ਦੀ ਫਤਹ ਸੰਸਾਰ ਵਿੱਚ ਗੂੰਜਦੀ ਹੈ, ਉੱਚੀ ਹੈ ਜਿਸ ਦੀ ਪ੍ਰਾਲਭਧ ਆਪਣੇ ਗ੍ਰਹਿ ਅੰਦਰ ਅਤੇ ਜੋ ਆਪਣੇ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥
ਭਾਰੇ ਚੰਗੇ ਨਸੀਬਾਂ ਰਾਹੀਂ, ਮੈਂ ਉਨ੍ਹਾਂ ਪੂਰਨ ਗੁਰਾਂ ਨੂੰ ਪਾ ਲਿਆ ਹੈ, ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਪਈ ਹੋਈ ਹੈ ਅਤੇ ਜੋ ਧਰਤੀ ਦੇ ਬੋਝ ਨੂੰ ਸਹਾਰਦੇ ਹਨ।

ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ ॥
ਗੁਰੂ ਜੀ ਡਰ ਨਾਸ ਕਰਨਹਾਰ ਅਤੇ ਹੋਰਨਾ ਦੀ ਪੀੜ ਨੂੰ ਦੂਰ ਕਰਨਹਾਰ ਹਨ। ਭੱਟ ਕਲਸਹਾਰ, ਹੇ ਗੁਰਦੇਵ! ਤੇਰੀ ਕੀਰਤੀ ਉਚਾਰਨ ਕਰਦਾ ਹੈ।

ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥
ਸੋਢੀਆਂ ਦੀ ਵੰਸ਼ ਵਿੱਚ, ਗੁਰੂ ਰਾਮਦਾਸ ਜੀ ਦਾ ਪੁਤ੍ਰ ਅਰਜਨ, ਵਾਹਿਗੁਰੂ ਦਾ ਸੰਤ ਹੋ ਪੈਦਾ ਹੋਇਆ ਹੈ ਤੇ ਉਹ ਪਵਿੱਤਰਤਾ ਦਾ ਝੰਡਾ ਹੈ।

ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥
ਉਹ ਈਸ਼ਵਰੀ ਈਮਾਨ ਦਾ ਆਸਰਾ, ਗੁਰਾਂ ਦੀ ਸਿਆਣਪ ਵਿੱਚ ਡੂੰਘੇ ਅਤੇ ਹੋਰਨਾ ਦੀ ਤਕਲੀਫ ਦੂਰ ਕਰਨ ਵਾਲੇ ਹਨ।

ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥
ਸ਼੍ਰੇਸ਼ਟ ਹੈ ਉਨ੍ਹਾਂ ਦੀ ਬਾਣੀ, ਵਾਹਿਗੁਰੂ ਦੀ ਤਰ੍ਹਾਂ ਉਹ ਦਾਤਾਰ ਅਤੇ ਹੰਕਾਰ ਨੂੰ ਵੀ ਨਾਸ ਕਰਨ ਵਾਲੇ ਹਨ।

ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥
ਉਹ ਭਾਰੇ ਦਾਨੀ ਤੇ ਸੱਚੇ ਗੁਰਾਂ ਦੀ ਗਿਆਤ ਵਾਲੇ ਹਨ। ਆਪਣੇ ਸੁਆਮੀ ਦਾ ਸਿਮਰਨ ਕਰਨ ਦੀ ਉਨ੍ਹਾਂ ਦੇ ਚਿੱਤ ਦੀ ਚਾਹਨਾ ਥਕਦੀ ਨਹੀਂ।

ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥
ਉਨ੍ਹਾਂ ਦੇ ਪਾਸ ਪ੍ਰਭੂ ਦੇ ਨਾਮ ਅਤੇ ਗੁਰਬਾਣੀ ਦੇ ਪਵਿੱਤਰ ਨੌ ਖਜਾਨੇ ਹਨ ਅਤੇ ਉਹ ਕਦੇ ਭੀ ਮੁਕਦੇ ਨਹੀਂ।

ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥
ਹੇ ਗੁਰੂ ਰਾਮਦਾਸ ਦੇ ਪੁੱਤਰ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਬ੍ਰਹਿਮ-ਗਿਆਨ ਦੀ ਚਾਨਣੀ ਤੇਰੇ ਸਿਰ ਤੇ ਤਣੀ ਹੋਈ ਹੈ।

ਗੁਰ ਅਰਜੁਨ ਕਲ੍ਯ੍ਯੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥
ਕਲ, ਭੱਟ, ਉਚਾਰਨ ਕਰਦਾ ਹੈ, ਹੇ ਗੁਰੂ ਅਰਜਨ ਦੇਵ! ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਪਾਤਿਸ਼ਾਹੀਆਂ ਦੇ ਸੁਆਦਾ ਨੂੰ ਜਾਣਦਾ ਹੈ।

copyright GurbaniShare.com all right reserved. Email