ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥ ਉਸ ਦੇ ਡਰ ਅੰਦਰ ਵਸ, ਤੂੰ ਨਿੱਡਰ ਸੁਆਮੀ ਦਾ ਅਨੰਦ ਭੋਗਦਾ ਹੈ, ਅਤੇ ਅਦ੍ਰਿਸ਼ਟ ਵਾਹਿਗੁਰੂ ਨੂੰ ਲੱਖਾਂ ਜੀਵਾਂ ਅੰਦਰ ਵੇਖਦਾ ਹੈ। ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥ ਸੱਚੇ ਗੁਰਾਂ ਦੇ ਰਾਹੀਂ, ਤੂੰ ਆਪਣੇ ਬੇਥਾਹ ਅਗਾਧ ਅਤੇ ਡੂੰਘੇ ਸੁਆਮੀ ਦੀ ਅਵਸਥਾ ਨੂੰ ਜਾਣ ਲਿਆ ਹੈ। ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥ ਆਪਣੇ ਗੁਰਾਂ ਨੂੰ ਮਿਲਣ ਦੁਆਰਾ ਤੁਸੀਂ ਕਬੂਲ ਹੋ ਗਏ ਹੋ ਅਤੇ ਦੁਨਿਆਵੀ ਸੁਖਾ ਵਿੱਚ ਵੀ ਨਿਰਲੇਪ ਰਹਿੰਦ ਹੋ। ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥ ਮੁਬਾਰਕ ਮੁਬਾਰਕ ਅਤੇ ਪਰਮ ਮੁਬਾਰਕ ਹਨ ਗੁਰੂ ਜੀ ਜਿੰਨਾਂ ਨੇ ਉਹ ਸਰੋਵਰ ਵੀ ਪੂਰਨ ਤੌਰ ਤੇ ਭਰ ਦਿਤੇ ਹਨ ਜੋ ਭਰੇ ਨਹੀਂ ਜਾ ਸਕਦੇ। ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥ ਪ੍ਰਮਾਣੀਕ ਗੁਰਾਂ ਤਾਂਈ ਪਹੁੰਚ ਤੂੰ ਅਸਹਿ ਨੂੰ ਸਹਾਰਦਾ ਹੈ ਅਤੇ ਸੰਤੁਸ਼ਟਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ। ਗੁਰ ਅਰਜੁਨ ਕਲ੍ਯ੍ਯੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥ ਕਲ ਆਖਦਾ ਹੈ, ਹੇ ਗੁਰੂ ਅਰਜਨ! ਤੈਨੂੰ ਸੁਖੈਨ ਹੀ ਆਪਣੇ ਨਿਜ ਦੇ ਪ੍ਰਭੂ ਨਾਲ ਮਿਲਾਪ ਪਰਾਪਤ ਹੋ ਗਿਆ ਹੈ। ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਯ੍ਯਉ ॥ ਹੇ ਅਗਾਧ ਅਤੇ ਬੇਅੰਤ ਯੋਧੇ ਗੁਰਦੇਵ! ਤੇਰੀ ਜੀਭਾ ਤੋਂ ਅੰਮ੍ਰਿਤ ਵਰਸਦਾ ਹੈ। ਤੇਰਾ ਮੁਖਾਰਥਿੰਦ ਦਾਤਾ ਬਖਸ਼ਦਾ ਹੈ ਅਤੇ ਤੇਰੀ ਬਾਣੀ ਹੰਗਤਾ ਨੂੰ ਨਾਸ ਕਰਦੀ ਹੈ। ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਯ੍ਯਉ ॥ ਤੂੰ ਪੰਜਾਂ ਹੀ ਲੁਭਾਉਣ ਵਾਲੇ ਭੂਤਨਿਆਂ ਨੂੰ ਕੁਚਲ ਛਡਿਆ ਹੈ ਅਤੇ ਸੁਆਮੀ ਨੂੰ ਸੁਖੈਨ ਹੀ ਆਪਣੇ ਨਿਜ ਦੇ ਧਾਮ ਅੰਦਰ ਟਿਕਾ ਲਿਆ ਹੈ। ਹਰਿ ਨਾਮਿ ਲਾਗਿ ਜਗ ਉਧਰ੍ਯ੍ਯਉ ਸਤਿਗੁਰੁ ਰਿਦੈ ਬਸਾਇਅਉ ॥ ਸੁਆਮੀ ਦੇ ਨਾਮ ਨਾਲ ਜੁੜ ਕੇ ਸੰਸਾਰ ਦਾ ਪਾਰ ਉਤਾਰਾ ਥੀ ਵੰਞਦਾ ਹੈ। ਉਹ ਨਾਮ, ਸੱਚੇ ਗੁਰਾਂ ਨੇ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ। ਗੁਰ ਅਰਜੁਨ ਕਲ੍ਯ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥ ਕਲ ਭੱਟ, ਆਖਦਾ ਹੈ, ਹੇ ਗੁਰੂ ਅਰਜਨ ਦੇਵ! ਤੈ ਆਪਣੇ ਗੋਲਿਆਂ ਦੀ ਪ੍ਰਭਤਾ ਦੇ ਮੁਨਾਰੇ ਨੂੰ ਰੋਸ਼ਨ ਕੀਤਾ ਹੈ। ਸੋਰਠੇ ॥ ਸੋਰਠੇ। ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥ ਗੁਰੂ ਅਰਜਨ ਦੇਵ ਜੀ ਪ੍ਰਮਾਣੀਕ ਪੁਰਸ਼ ਹਨ ਅਤੇ ਅਰਜਨ ਕੁੰਤੀ ਦੇ ਪੁਤ੍ਰ ਦੀ ਮਾਨੰਦ, ਰਣਭੂਮੀ ਨੂੰ ਛੱਡਦੇ ਨਹੀਂ। ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥ ਉਸ ਦਾ ਭੱਲਾ ਅਤੇ ਝੰਡਾ ਨਾਮ ਹੈ ਅਤੇ ਉਸ ਨੂੰ ਗੁਰਾਂ ਦੀ ਬਾਣੀ ਨੇ ਸ਼ਸ਼ੋਭਤ ਕੀਤਾ ਹੈ। ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥ ਰੱਬ ਦਾ ਨਾਮ ਸੰਸਾਰ ਸਮੁੰਦਰ ਦੇ ਭਿਆਨਕ ਪਾਣੀ ਤੋਂ ਪਾਰ ਹੋਣ ਲਈ ਪੁਲ ਅਤੇ ਜਹਾਜ ਹੈ। ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯ੍ਯਉ ॥੨॥ ਤੇਰਾ ਸੱਚੇ ਗੁਰਾਂ ਨਾਲ ਪਿਆਰ ਹੈ। ਨਾਮ ਨਾਲ ਜੋੜ ਕੇ, ਤੂੰ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਗੁਰੂ! ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥ ਸੱਚੇ ਗੁਰਾਂ ਦੀ ਪਰਸੰਨਤਾ ਰਾਹੀਂ, ਮੈਨੂੰ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ, ਨਾਮ ਪਰਾਪਤ ਹੋਇਆ ਹੈ। ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥ ਹੁਣ ਮੇਰਾ ਹੋਰਸ ਕਿਸੇ ਨਾਲ ਕੋਈ ਵਿਹਾਰ ਨਹੀਂ। ਤੇਰੇ ਬੂਹੇ ਤੇ ਆ ਕੇ ਮੇਰੀ ਨਿਸਾ ਹੋ ਗਈ ਹੈ, ਹੇ ਗੁਰਦੇਵ! ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਪ੍ਰਕਾਸ਼ ਦੇ ਸਰੂਪ, ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ। ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਉਨ੍ਹਾਂ ਤੋਂ ਅੰਗਦ ਦੇਵ ਗੁਰੂ ਹੋਇਆ ਜਿਸ ਨੂੰ ਉਨ੍ਹਾਂ ਨੇ ਤੁਰੰਤ ਹੀ ਆਦੀ ਪ੍ਰਭੂ ਨਾਲ ਮਿਲਾ ਦਿਤਾ। ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਆਪਣੀ ਮਿਹਰ ਨਿਛਾਵਰ ਕਰਕੇ, ਅੰਗਦ ਦੇਵ ਜੀ ਨੇ ਅਮਰਦਾਸ ਨੂੰ ਸੱਚਾ ਗੁਰੂ ਅਸਥਾਪਨ ਕੀਤਾ। ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥ ਅਮਰਦਾਸ ਨੇ ਅੰਮ੍ਰਿਤਮਈ ਚੋਰ ਛਤ੍ਰ ਗੁਰੂ ਰਾਮਦਾਸ ਨੂੰ ਬਖਸ਼ਿਆ। ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮਥੁਰਾ ਆਖਦਾ ਹੈ, ਗੁਰੂ ਰਾਮਦਾਸ ਜੀ ਦਾ ਦੀਦਾਰ ਦੇਖ, ਅੰਮ੍ਰਿਤ ਵਰਗੇ ਮਿਠੇ ਥੀ ਗਏ ਅਰਜਨ ਦੇਵ ਜੀ ਦੇ ਬਚਨ-ਬਿਲਾਸ। ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥ ਆਪਣੇ ਨੇਤ੍ਰਾਂ ਨਾਲ ਤੂੰ ਪ੍ਰਮਾਣੀਕ ਪੁਰਸ਼, ਅਰਜਨ ਦੇਵ, ਪੰਜਵੇ ਗੁਰੂ ਜੀ ਦੇ ਸਰੂਪ ਨੂੰ ਵੇਖ। ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥ ਸੱਚ ਦੇ ਸਰੂਪ ਹਰੀ ਦਾ ਸੱਚਾ ਨਾਮ, ਸੱਚਾਈ ਤੇ ਸੰਤੁਸ਼ਟਤਾ, ਗੁਰੂ ਅਰਜਨ ਦੇਵ ਨੇ ਆਪਣੇ ਮਨ ਅੰਦਰ ਟਿਕਾਈਆਂ ਹੋਈਆਂ ਹਨ। ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ ॥ ਐਨ ਆਰੰਭ ਤੋਂ ਹੀ ਆਦੀ ਪ੍ਰਭੂ ਨੇ ਪ੍ਰਗਟ ਤੌਰ ਤੇ ਉਨ੍ਹਾਂ ਦੇ ਮੱਥੇ ਉਤੇ ਇਹ ਪ੍ਰਾਲਭਧ ਲਿਖੀ ਹੋਈ ਸੀ। ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥ ਉਨ੍ਹਾਂ ਦਾ ਈਸ਼ਵਰੀ ਨੂਰ ਪ੍ਰਤੱਖ ਹੀ ਚਮਕ ਰਿਹਾ ਹੈ ਅਤੇ ਉਨ੍ਹਾਂ ਦਾ ਪਰਤਾਪ ਸੰਸਾਰ ਦੀ ਪੁਰੀ ਅੰਦਰ ਫੇਲ ਰਿਹਾ ਹੈ। ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥ ਗੁਰੂ ਰਸਾਇਣ ਨਾਲ ਮਿਲ, ਮਿਲ, ਅਤੇ ਪਰਸ ਕੇ ਉਹ ਗੁਰੂ ਕਹਿਲਾਏ। ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥ ਮਥੁਰਾ ਆਖਦਾ ਹੈ, ਮੈਂ ਆਪਣੀ ਬਿਰਤੀ ਸਦੀਵ ਹੀ ਉਨ੍ਹਾਂ ਦੇ ਸਰੂਪ ਨਾਲ ਜੋੜਦਾ ਹਾਂ ਅਤੇ ਉਨ੍ਹਾਂ ਦਾ ਆਗਿਆਕਾਰੀ ਰਹਿੰਦਾ ਹਾਂ। ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥ ਕਲਯੁਗ ਅੰਦਰ, ਗੁਰੂ ਅਰਜਨ ਜੀ ਬੋਹਿਥ ਹਨ। ਉਨ੍ਹਾਂ ਨਾਲ ਜੁੜ ਕੇ ਸਾਰਾ ਸੰਸਾਰ ਸਹੀ ਸਲਾਮਤ ਪਾਰ ਉਤਰ ਜਾਂਦਾ ਹੈ। ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥ ਮੈਂ ਕੇਵਲ ਉਸ ਪੁਰਸ਼ ਪਾਸੋ ਮੰਗਦਾ ਹਾਂ, ਜੋ ਜਹਾਨ ਉਤੇ ਪਰਸਿੱਧ ਹੈ ਅਤੇ ਜੋ ਦਿਹੂੰ ਅਤੇ ਰੈਣ ਨਾਮ ਅੰਦਰ ਵਸਦਾ ਅਤੇ ਉਸ ਨੂੰ ਪਿਆਰ ਕਰਦਾ ਹੈ। ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯ੍ਯੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥ ਉਹ ਮਹਾਨ ਨਿਰਲੇਪ, ਸ਼੍ਰੋਮਣੀ ਸਾਹਿਬ ਦੇ ਪ੍ਰੇਮ ਵਿੱਚ ਰੰਗੇ ਹੋਏ ਅਤੇ ਖਾਹਿਸ਼-ਰਹਿਤ ਹਨ ਪਰ ਦੇਖਣ ਨੂੰ ਗ੍ਰਿਹਸਥੀ ਹਨ। ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਯ੍ਯੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥ ਉਨ੍ਹਾਂ ਦੀ ਬੇਅੰਤ ਅਤੇ ਹੱਦਬੰਨਾ-ਰਹਿਤ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ ਅਤੇ ਆਪਣੇ ਮਾਲਕ ਦੇ ਬਗੈਰ, ਉਨ੍ਹਾਂ ਦਾ ਕਿਸੇ ਹੋਰਸ ਸੁਆਦ ਨਾਲ ਕੋਈ ਵਾਸਤਾ ਨਹੀਂ। ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥ ਮਥੁਰਾ ਭੱਟ ਦਾ ਸਾਂਈ, ਗੁਰੂ ਅਰਜਨ ਦੇਵ ਸਰਬ-ਵਿਆਪਕ ਹਰੀ ਹੈ। ਉਸ ਦੇ ਸਿਮਰਨ ਦੀ ਖਾਤਰ, ਉਹ ਸੁਆਮੀ ਦੇ ਪੈਰਾ ਨਾਲ ਜੁਡਿਆ ਰਹਿੰਦਾ ਹੈ। copyright GurbaniShare.com all right reserved. Email |