ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥ ਸਾਰਿਆਂ ਦੇਵਤਿਆਂ ਰਿਸ਼ੀਆਂ, ਇੰਦ੍ਰ ਅਤੇ ਯੋਗ ਕਮਾਉਣ ਵਾਲੇ ਵੱਡੇ ਸ਼ਿਵਜੀ ਨੂੰ ਸੁਆਮੀ ਦੇ ਓੜਕ ਦਾ ਪਤਾ ਨਹੀਂ ਲੱਗਾ ਅਤੇ ਬਰਹਮੇ ਨੂੰ ਭੀ ਨਹੀਂ, ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਯ੍ਯਿਉ ਏਕ ਘਰੀ ॥ ਜੋ ਵੇਦਾਂ ਦੀ ਸੋਚ-ਵਿਚਾਰ ਕਰੀ ਜਾ ਰਿਹਾ ਹੈ; ਇਸ ਲਈ ਮੈਂ ਸੁਆਮੀ ਦੇ ਸਿਮਰਨ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਛੱਡਦਾ। ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥ ਗੋਲੇ ਮਥੁਰਾ ਦਾ ਮਾਲਕ ਮਸਕੀਨਾ ਉਤੇ ਮਿਹਰਬਾਨ ਹੈ। ਸਾਰੇ ਸੰਸਾਰ ਅੰਦਰ ਉਹ ਸਾਧ ਸੰਗਤ ਨੂੰ ਵਰੋਸਾਉਂਦਾ ਹੈ। ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥ ਸੰਸਾਰ ਦਾ ਪਾਰ ਉਤਾਰਾ ਕਰਨ ਦੇ ਲਈ, ਗੁਰੂ ਰਾਮਦਾਸ ਨੇ ਗੁਰਾਂ ਦਾ ਨੂਰ ਗੁਰੂ ਅਰਜਨ ਦੇ ਅੰਗਦ ਟਿਕਾ ਦਿਤਾ। ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥ ਇਸ ਜਹਾਨ ਵਿੱਚ ਕੋਈ ਹੋਰ ਮਹਾਤਮਾ ਨਹੀਂ ਸੀ। ਅਰਜਨ ਨੂੰ ਪ੍ਰਭੂ ਨੇ ਖੁਦ ਆਪਦਾ ਪੈਗੰਬਰ ਪ੍ਰਗਟ ਕੀਤਾ ਹੈ। ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ਹ੍ਹ ਅੰਮ੍ਰਿਤ ਨਾਮੁ ਪੀਅਉ ॥ ਉਨ੍ਹਾਂ ਦੇ ਕ੍ਰੋੜਾਂ ਹੀ ਦੁਖੜੇ ਦੂਰ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਰਾਹੀਂ ਨਾਮ-ਸੁਧਾਰਸ ਨੂੰ ਪਾਨ ਕਰਦੇ ਹਨ, ਮਥੁਰਾ ਆਖਦਾ ਹੈ। ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥ ਹੇ ਬੰਦੇ, ਤੂੰ ਗੁਰਾਂ ਦੇ ਇਸ ਮਾਰਗ ਤੋਂ ਨਾਂ ਖੁੰਝ ਅਤੇ ਗੁਰੂ ਅਤੇ ਵਾਹਿਗੁਰੂ ਦੇ ਵਿਚਕਾਰ ਫਰਕ ਦੇ ਖਿਆਲ ਨੂੰ ਹੀ ਨਾਸ ਕਰਦੇ ਅਤੇ ਗੁਰਾਂ ਨੂੰ ਉਸ ਤੋਂ ਵਖਰਾ ਬਿਲਕੁਲ ਨਾਂ ਜਾਣ। ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥ ਸਰਬ-ਵਿਆਪਕ ਸੁਆਮੀ ਵਾਹਿਗੁਰੂ ਨੇ ਪ੍ਰਗਟ ਹੀ ਗੁਰੂ ਅਰਜਨ ਦੇ ਹਿਰਦੇ ਅੰਦਰ ਵਾਸਾ ਇਖਤਿਆਰ ਕਰ ਲਿਆ ਹੈ। ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਜਦ ਤਾਂਈ ਮੇਰੇ ਮੱਥੇ ਦੀ ਪ੍ਰਾਲਭਧ ਨਹੀਂ ਸੀ ਉਘੜੀ, ਉਦੋਂ ਤਾਈ ਭਟਕਦਾ ਅਤੇ ਕਈ ਥਾਂਈ ਭਜਿਆ ਫਿਰਦਾ ਸਾਂ। ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ ਮੈਂ ਇਸ ਕਲਯੁਗ ਦੇ ਭਿਆਨਕ ਸਾਗਰ ਅੰਦਰ ਡੁਬ ਰਿਹਾ ਸਾਂ ਅਤੇ ਮੇਰਾ ਅਫਸੋਸ ਕਰਨਾ ਕਦੇ ਭੀ ਮੁਕਣਾ ਨਹੀਂ ਸੀ। ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਹੇ ਮਥੁਰਾ! ਤੂੰ ਇਸ ਨੂੰ ਸਾਰ ਅਸਲੀਅਤ ਖਿਆਲ ਕਰ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਸੁਆਮੀ ਨੇ ਆਪੇ ਹੀ ਅਵਤਾਰ ਧਾਰਿਆ ਹੈ। ਜਪ੍ਯ੍ਯਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ ਜੋ ਕੋਈ ਗੁਰੂ ਅਰਜਨ ਦੇਵ ਜੀ ਦਾ ਸਿਮਰਨ ਕਰਦਾ ਹੈ, ਉਹ ਮੁੜ ਕੇ ਜੂਨੀਆ ਅਤੇ ਉਦਰ ਦੀਆਂ ਤਕਲੀਫਾ ਅੰਦਰ ਦੀ ਨਹੀਂ ਲੰਘਦਾ। ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥ ਕਲਯੁਗ ਦੇ ਸਾਗਰ ਅੰਦਰ ਦੁਨੀਆ ਦਾ ਪਾਰ ਉਤਾਰਾ ਕਰਨ ਲਈ ਪ੍ਰਭੂ ਦਾ ਨਾਮ ਗੁਰਾਂ ਦੇ ਸਰੂਪ ਵਿੱਚ ਪ੍ਰਤੱਖ ਹੋਇਆ ਹੈ। ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥ ਜਿਸ ਦੇ ਅੰਤਰ ਆਤਮੇ ਸਾਧੂ ਵਸਦਾ ਹੈ, ਉਸ ਦੀ ਪੀੜ ਅਤੇ ਗਰੀਬੀ ਦੂਰ ਹੋ ਜਾਂਦੀਆਂ ਹਨ। ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥ ਗੁਰੂ ਜੀ ਬੇਅੰਤ ਪ੍ਰਭੂ ਦੇ ਪਵਿੱਤਰ ਸਰੂਪ ਹਨ। ਉਨ੍ਹਾਂ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ। ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥ ਜੋ ਕੋਈ ਖਿਆਲ ਅਤੇ ਬਚਨ ਰਾਹੀਂ ਗੁਰਾਂ ਨੂੰ ਜਾਣ ਲੈਂਦਾ ਹੈ, ਉਹ ਉਨ੍ਹਾਂ ਵਰਗਾ ਹੀ ਥੀ ਵੰਞਦਾ ਹੈ। ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥ ਉਹ ਪ੍ਰਭੂ ਦੇ ਪ੍ਰਕਾਸ਼ ਦੇ ਰੂਪ ਵਿੱਚ ਧਰਤੀ, ਆਕਾਸ਼ ਅਤੇ ਨੌ ਖਿਤਿਆਂ ਵਿੱਚ ਪਰੀਪੂਰਨ ਹੋ ਰਹੇ ਹਨ। ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥ ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫਰਕ ਨਹੀਂ। ਗੁਰੂ ਅਰਜਨ ਜੀ ਪ੍ਰਗਟ ਤੌਰ ਤੇ ਖੁਦ ਹੀ ਪ੍ਰਭੂ ਹਨ। ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥ ਅਜਿੱਤ ਅਤੇ ਅਚੂਕ ਹੈ ਗੁਰਾਂ ਦੀ ਸੁਰਸਰੀ ਦਾ ਪਾਣੀ। ਊਨ੍ਹਾਂ ਦੇ ਮੁਰੀਦ ਅਤੇ ਸੰਗਤ ਉਸ ਅੰਦਰ ਇਸ਼ਨਾਨ ਕਰਦੇ ਹਨ। ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥ ਪੁਰਾਣ ਸਦੀਵ ਹੀ ਗੁਰਾਂ ਦੀ ਕੀਰਤੀ ਵਾਚਦੇ ਹਨ ਅਤੇ ਬਰਮਾ ਭੀ ਆਪਣੇ ਵੇਦਾਂ ਰਾਹੀਂ ਉਨ੍ਹਾਂ ਦੀ ਸਿਫ਼ਤ ਸਨਾ ਆਪਣੇ ਮੂੰਹ ਨਾਲ ਗਾਇਨ ਕਰਦਾ ਹੈ। ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥ ਉਨ੍ਹਾਂ ਦੇ ਸੀਸ ਉਤੇ ਅਜਿੱਤ ਚੌਰ ਝੂਲਦਾ ਅਤੇ ਆਪਦੇ ਮੂੰਹ ਨਾਲ ਉਹ ਨਾਮ ਸੁਧਾਰਸ ਪਾਨ ਕਰਦੇ ਹਨ। ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਪਰਮ ਪ੍ਰਭੂ ਨੇ ਆਪੇ ਹੀ ਗੁਰੂ ਅਰਜਨ ਦੇਵ ਜੀ ਦੇ ਸੀਸ ਉਤੇ ਪਾਤਿਸ਼ਾਹੀ ਛਤ੍ਰ ਟਿਕਾਇਆ ਹੈ। ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਨਾਨਕ ਦੇਵ, ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਪ੍ਰਭੂ ਦੇ ਪਾਸ ਗਏ ਅਤੇ ਉਸ ਨਾਲ ਅਭੇਦ ਹੋ ਗਏ। ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥ ਹਰਬੰਸ ਭੱਟ ਆਖਦਾ ਹੈ, ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਅੰਦਰ ਰਮੀ ਹੋਈ ਹੈ। ਕੌਣ ਆਖਦਾ ਹੈ ਕਿ ਪੂਜਯ ਗੁਰੂ ਜੀ ਫੌਤ ਹੋ ਗਹੇ ਹਨ। ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ ਜਦ ਪਰਮ ਪ੍ਰਭੂ ਨੂੰ ਖੁਦ ਐਸ ਤਰ੍ਹਾਂ ਚੰਗਾ ਲੱਗਾ ਗੁਰੂ ਰਾਮਦਾਸ ਜੀ ਪ੍ਰਭੂ ਦੀ ਪੁਰੀ ਵਿੱਚ ਗਏ। ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣਾ ਪਾਤਿਸ਼ਾਹੀ ਤਖਤ ਦਿੱਤਾ ਅਤੇ ਗੁਰੂ ਮਹਾਰਾਜ ਨੂੰ ਉਸ ਉੱਤੇ ਬਹਾਲਿਆ। ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥ ਫ਼ਰਿਸ਼ਤੇ ਅਤੇ ਦੇਵਤੇ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਤੇਰੀ ਜਿੱਤ ਅਤੇ ਮਹਿਮਾ ਦੇ ਨਾਅਰੇ ਲਾਏ, ਹੇ ਗੁਰਦੇਵ! ਅਸੁਰ ਗਏ ਤੇ ਭਾਗਿ ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥ ਰਾਖਸ਼, ਉਹ ਦੌੜ ਗਏ ਕਿਉਂਕਿ ਉਨ੍ਹਾਂ ਦੇ ਗੁਨਾਹ ਉਨ੍ਹਾਂ ਦੇ ਅੰਦਰ ਕੰਬਦੇ ਸਨ। ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥ ਜਿਹੜੇ ਪੁਰਸ਼ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਏ ਹਨ, ਉਹ ਕਸਮਲਾ ਤੋਂ ਖਲਾਸੀ ਪਾ ਗਏ ਹਨ। ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥ ਗੁਰੂ ਜੀ ਛਤ੍ਰ ਅਤੇ ਧਰਤੀ ਦਾ ਤਾਜ-ਤਖਤ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਏ ਹਨ। copyright GurbaniShare.com all right reserved. Email |