ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ ਸਾਰਿਆ ਦਿਲਾਂ ਅੰਦਰ ਕੰਤ ਵਸਦਾ ਹੈ। ਬਗੈਰ ਕੰਤ ਦੇ ਹੋਰ ਕੋਈ ਦਿਲ ਭੀ ਨਹੀਂ। ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥ ਨਾਨਕ ਕੇਵਲ ਉਹ ਹੀ ਪਵਿੱਤਰ ਪਤਨੀਆਂ ਹਨ, ਜਿਨ੍ਹਾਂ ਉਤੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਸੁਆਮੀ ਪ੍ਰਤੱਖ ਹੁੰਦਾ ਹੈ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਜੇਕਰ ਤੈਨੂੰ ਪਿਆਰ ਦੀ ਖੇਡ ਖੇਡਣ ਦੀ ਸਧਰ ਹੈ, ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਤਾਂ ਆਪਣੇ ਹੱਥ ਦੀ ਹਥੇਲੀ ਉੱਤੇ ਆਪਣਾ ਸੀਸ ਰੱਖ ਕੇ ਤੂੰ ਮੇਰੇ ਕੂਚੇ ਵਿੱਚ ਆ। ਇਤੁ ਮਾਰਗਿ ਪੈਰੁ ਧਰੀਜੈ ॥ ਜੇ ਤੂੰ ਇਸ ਰਸਤੇ ਉਤੇ ਆਪਣੇ ਪੈਰ ਧਰ ਦੇਵੇਂ, ਸਿਰੁ ਦੀਜੈ ਕਾਣਿ ਨ ਕੀਜੈ ॥੨੦॥ ਫਿਰ ਤੂੰ ਆਪਣਾ ਸੀਸ ਮੂਹਰੇ ਧਰ ਅਤੇ ਲੋਕ-ਲੱਜਿਆ ਦੀ ਪਰਵਾਹ ਨਾਂ ਕਰ। ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ ਝੂਠੀ ਹੈ ਯਾਰੀ ਮਾਇਆ ਦੇ ਪੁਜਾਰੀਆਂ ਦੀ, ਝੂਠੀ ਹੈ ਇਸ ਦੀ ਬੁਨਿਆਦ। ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥ ਹੇ ਮੂਲੇ! ਇਹ ਪਤਾ ਨਹੀਂ ਕਿ ਪ੍ਰਾਣੀ ਨੂੰ ਮੌਤ ਕਿਸ ਜਗ੍ਹਾ ਤੇ ਆਉਗੀ। ਗਿਆਨ ਹੀਣੰ ਅਗਿਆਨ ਪੂਜਾ ॥ ਰੱਬੀ ਗਿਆਤ ਤੋਂ ਵਿਹੁਣ ਬੰਦਾ ਅਗਿਆਨਤਾ ਦੀ ਉਪਾਸ਼ਨਾ ਕਰਦਾ ਹੈ। ਅੰਧ ਵਰਤਾਵਾ ਭਾਉ ਦੂਜਾ ॥੨੨॥ ਦਵੈਤ ਭਾਵ ਦੇ ਰਾਹੀਂ ਉਹ ਅੰਧੇਰੇ ਵਿੱਚ ਭਟਕਦਾ ਫਿਰਦਾ ਹੈ। ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥ ਗੁਰਾਂ ਦੇ ਬਗੈਰ ਬ੍ਰਹਮ-ਬੋਧ ਅਤੇ ਈਮਾਨ ਦੇ ਬਗੈਰ ਸਿਮਰਨ ਪਰਾਪਤ ਨਹੀਂ ਹੁੰਦਾ। ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥ ਸੱਚ ਦੇ ਬਾਝੋਂ ਸਾਖ ਅਤੇ ਅਸਲ ਜਰ ਦੇ ਬਾਝੋਂ ਬਚਤ ਨਹੀਂ ਹੁੰਦਾ। ਮਾਣੂ ਘਲੈ ਉਠੀ ਚਲੈ ॥ ਮਨੁਸ਼ ਸੰਸਾਰ ਵਿੱਚ ਭੇਜਿਆ ਜਾਂਦਾ ਹੈ ਅਤੇ ਮੁੜ ਖੜ੍ਹਾਂ ਹੋ ਉਹ ਟੁਰ ਜਾਂਦਾ ਹੈ। ਸਾਦੁ ਨਾਹੀ ਇਵੇਹੀ ਗਲੈ ॥੨੪॥ ਜੇਕਰ ਉਹ ਲਾਭ ਨਹੀਂ ਉਠਾਉਂਦਾ ਤਾਂ ਇਸ ਗਲ ਵਿੱਚ ਕੋਈ ਖੁਸ਼ੀ ਨਹੀਂ। ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥ ਆਪਣੇ ਮਨ ਦੇ ਬਹੁਤੇ ਜੋਰ ਨਾਲ, ਰਾਮ ਚੰਦ੍ਰ ਉਦਾਸੀਨ ਹੋ ਆਪਣੀ ਸੈਨਾ ਇਕੱਤਰ ਕਰਦਾ ਹੈ। ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ ਬਾਂਦਰਾਂ ਦੀ ਫੌਜ ਵੀ ਇਸ ਦੀ ਸੇਵਾ ਵਿੱਚ ਹਾਜਰ ਸੀ ਅਤੇ ਆਪਣੇ ਚਿੱਤ ਅਤੇ ਸਰੀਰ ਅੰਦਰ ਉਹ ਲੜਾਈ ਦਾ ਬੇਅੰਤ ਹੀ ਚਾਹਵਾਨ ਹੋ ਗਿਆ। ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥ ਦਸਾਂ-ਸਿਰਾਂ ਵਾਲਾ ਰਾਵਣ, ਉਸ ਦੀ ਪਤਲੀ ਸੀਤਾ ਨੂੰ ਲੈ ਗਿਆ ਸੀ ਅਤੇ ਲਛਮਣ ਬਦ-ਦੂਆ ਨਾਲ ਮਰ ਗਿਆ ਸੀ। ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥ ਨਾਨਕ, ਸਿਰਜਣਹਾਰ-ਸੁਆਮੀ! ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ। ਜੋ ਉਸ ਨੇ ਆਪ ਉਤਪੰਨ ਕੀਤਾ ਹੈ ਉਸ ਨੂੰ ਨਾਸ ਕਰ, ਉਹ ਆਪ ਹੀ ਵੇਖਦਾ ਹੈ। ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥ ਆਪਣੇ ਚਿੱਤ ਅੰਦਰ ਰਾਮ ਚੰਦਰ ਸੀਤਾ ਲਛਮਣ ਲਈ ਸ਼ੋਕ ਕਰਦਾ ਸੀ। ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ ਉਸ ਨੇ ਬਾਂਦਰਾਂ ਦੇ ਦੇਵਤੇ ਹਨੁਮਾਨ ਨੂੰ ਯਾਦ ਕੀਤਾ ਅਤੇ ਉਹ ਉਸ ਨੂੰ ਮਿਲਣ ਦੇ ਲਈ ਆਇਆ। ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥ ਭੁੱਲਿਆ ਹੋਇਆ ਰਾਖਸ਼ ਜਾਣਦਾ ਨਹੀਂ ਕਿ ਅਸਚਰਜ ਹਨ ਕੰਮ, ਜਿਹੜੇ ਕਿ ਉਹ ਸੁਆਮੀ ਕਰਦਾ ਹੈ। ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥ ਨਾਨਕ, ਨਾਂ ਮਿਸਣ ਵਾਲੇ ਹਨ ਪੂਰਬਲੇ ਕਰਮ ਜਿਨ੍ਹਾਂ ਦਾ ਬਦਲਾ ਉਹ ਮੁਛੰਦਗੀ-ਰਹਿਤ ਸੁਆਮੀ ਭੁਗਤਾਉਂਦਾ ਹੈ। ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥ ਸਵਾ ਤਿੰਨ ਘੰਟੇ ਲਈ ਗੁੱਸੇ ਅਤੇ ਜੁਲਮ ਨੇ ਲਾਹੌਰ ਸ਼ਹਿਰ ਦਾ ਸੱਤਿਆਨਾਸ ਕਰ ਦਿਛਾ। ਮਹਲਾ ੩ ॥ ਤੀਜੀ ਪਾਤਿਸ਼ਾਹੀ। ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥ ਲਾਹੌਰ ਦਾ ਸ਼ਹਿਰ ਸੁਧਾਰਸ ਦਾ ਸਰੋਵਰ ਅਤੇ ਪ੍ਰਭਤਾ ਦਾ ਧਾਮ ਹੈ। ਮਹਲਾ ੧ ॥ ਪਹਿਲੀ ਪਾਤਿਸ਼ਾਹੀ। ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥ ਮਾਲਦਾਰ ਪੁਰਸ਼ ਦੀ ਕੀ ਚਿੰਨ੍ਹ ਹੈ। ਅਮੁਕ ਹੈ ਉਸ ਦਾ ਅਨਾਜ ਦਾ ਭੰਡਾਰ। ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥ ਬਹੁਤਾਤ ਉਸ ਦੇ ਧਾਮ ਅੰਦਰ ਵਸਦੀ ਹੈ, ਜਿਥੇ ਕਿ ਗੂੰਜਦੀ ਹੈ ਕੁੜੀਆਂ ਤੇ ਤ੍ਰੀਮਤਾ ਦੀ ਧੌਮ ਸਲੁਟੀ। ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ ਉਸ ਦੇ ਧਾਮ ਦੀਆਂ ਕਈ ਕੁ (ਸੱਤੇ ਹੀ) ਵਹੁਟੀਆਂ ਨਿਕੰਮੀਆਂ ਗੱਲਾਂ ਤੇ ਵਿਰਲਾਪ ਅਤੇ ਰੁਦਨ ਕਰਦੀਆਂ ਹਨ। ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥ ਜਿਹੜਾ ਕੁਛ ਉਹ ਲੈਂਦਾ ਹੈ, ਉਸ ਨੂੰ ਵਾਪਸ ਨਹੀਂ ਦਿੰਦਾ ਅਤੇ ਭਾਰੀ ਤਕਲੀਫ ਨਾਲ ਵਧ ਤੋਂ ਵਧ ਉਹ ਧਨ-ਦੌਲਤ ਕਮਾਉਣ ਵਿੱਚ ਰਹਿੰਦਾ ਹੈ। ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥ ਹੇ ਚਪਤੀ, ਤੂੰ ਕਮਲ ਵਰਗੀ ਸਰ-ਸਬਜ ਸੈ ਅਤੇ ਸੋਲੇ ਵਰਗਾ ਤੇਰਾ ਰੰਗ ਸੀ। ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥ ਗੁਰੂ ਜੀ ਆਖਦੇ ਹਨ, ਕਿਹੜੀ ਪੀੜ ਨੇ ਤੈਨਰੇ ਲੂਹ ਅਤੇ ਤੇਰੇ ਸਰੀਰ ਨੂੰ ਕਾਲਾ ਕਰ ਸੁੱਟਿਆ ਹੈ? ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥ (ਚੁਪਤੀ ਉਤਰੀ ਦਿੰਦੀ ਹੈ:) ਮੇਰੀ ਦੇਹ ਚੀਰੀ ਹੋਈ ਹੈ ਕਿਉਂਕਿ ਮੈਨੂੰ ਆਪਣਾ ਜਾਨੀ ਜਲ ਦਿਸ ਨਹੀਂ ਆਉਂਦਾ ਜਿਸ ਨਾਲ ਮੇਰੀ ਯਾਰੀ ਹੈ, ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥ ਅਤੇ ਜਿਸ ਨੂੰ ਵੇਖ ਮੇਰੀ ਦੇਹ ਪ੍ਰਫੁਲਤ ਹੁੰਦੀ ਹੈ ਅਤੇ ਮੈਨੂੰ ਚਾਰ ਗੁਣਾ ਰੰਗ ਚੜ੍ਹ ਜਾਂਦਾ ਹੈ। ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ ਕੋਈ ਇਨਸਾਨ ਆਪਣੀ ਨਿਸ਼ਾ ਹੋਣ ਤਾਂਈ ਜੀਉਂਦਾ ਨਹੀਂ ਰਹਿੰਦਾ ਅਤੇ ਕੋਈ ਭੀ ਆਪਣੇ ਮਨੋਰਥ ਨੂੰ ਹਾਸਲ ਕਰਕੇ ਨਹੀਂ ਤੁਰਦਾ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥ ਕੇਵਲ ਬ੍ਰਹਮ ਬੇਤਾ ਹੀ ਹਮੇਸ਼ਾਂ ਹੇਮਸ਼ਾਂ ਲਈ ਜੀਉਂਦਾ ਰਹਿੰਦਾ ਹੈ। ਸਿਮਰਨ ਦੇ ਰਾਹੀਂ ਹੀ ਜੀਵ ਦੀ ਇਜਤ-ਆਬਰੂ ਹੁੰਦੀ ਹੈ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥ ਹੋਲੀ ਹੋਲੀ ਹੀ, ਸਕੁੰਚਦਿਆਂ ਤੇ ਬਚਾਉਂਦੇ ਹੋਇਆ ਜਿੰਦਗੀ ਬੇਅਰਥ ਬੀਤ ਜਾਂਦੀ ਹੈ। ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥ ਨਾਨਕ, ਜੀਵ ਕੀਹਦੇ ਕੋਲ ਫਰਿਆਦੀ ਹੋਵੇ? ਉਸ ਦੀ ਰਜਾ-ਮਰਜੀ ਦੇ ਬਗੈਰ ਹੀ, ਮੌਤ ਪ੍ਰਾਣੀ ਨੂੰ ਲੈ ਜਾਂਦੀ ਹੈ। ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥ ਪਾਤਿਸ਼ਾਹ ਪ੍ਰਮੇਸ਼ਰ ਨੂੰ ਦੂਸ਼ਣ ਨਾਂ ਲਾ ਜਦ ਉਹ ਬਿਰਧ ਹੋ ਜਾਂਦਾ ਹੈ, ਇਨਸਾਨ ਦੀ ਅਕਲ ਉਸ ਨੂੰ ਛੱਡ ਜਾਂਦੀ ਹੈ। ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥੩੨॥ ਅੰਨ੍ਹਾਂ ਮਨੁੱਸ਼ ਬਹੁਤੀਆਂ ਬਾਤਾ ਕਰਦਾ ਹੈ ਅਤੇ ਤਦ ਖਾਈਆਂ ਅਤੇ ਟੋਇਆ ਵਿੱਚ ਡਿਗਦਾ ਹੈ। ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥ ਸਾਰਾ ਕੁਝ ਜੋ ਪੂਰਨ ਪ੍ਰਭੂ ਕਰਦਾ ਹੈ, ਪੂਰਨ ਹੈ ਇਸ ਵਿੱਚ ਕੋਈ ਕਮੀ ਜਾਂ ਵਾਧਾ ਨਹੀਂ। ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥ ਨਾਨਕ, ਗੁਰਾਂ ਦੀ ਦਇਆ ਦੁਆਰਾ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। copyright GurbaniShare.com all right reserved. Email |