ਸਲੋਕ ਮਹਲਾ ੩ ਸਲੋਕ ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥ ਇਹ ਤਿਆਗੀ ਨਹੀਂ ਕਹੇ ਜਾਂਦੇ, ਜਿਨ੍ਹਾਂ ਦੇ ਚਿੱਤ ਅੰਦਰ ਸੰਦੇਹ ਹੈ। ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥ ਜੋ ਕੋਈ ਉਨ੍ਹਾਂ ਨੂੰ ਦਾਨ-ਪੁਨ ਦਿੰਦਾ ਹੈ ਉਸ ਨੂੰ ਉਹੋ ਜੇਹੀ ਹੀ ਨੇਕੀ ਪਰਾਪਤ ਹੁੰਦੀ ਹੈ, ਹੇ ਨਾਨਕ! ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥ ਕਿਸੇ ਨੂੰ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦਾ ਮੰਗਤਾ ਹੋਣ ਦੀ ਮਹਾਨ ਪਦਵੀ ਦੀ ਦਾਤ ਮਿਲ ਜਾਂਦੀ ਹੈ। ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥ ਕਿਸੇ ਟਾਵੇ ਅੱਲੇ ਨੂੰ ਹੀ ਹੇ ਲਾਨਕ ਉਸ ਨੂੰ ਪ੍ਰਸ਼ਾਦ ਛਕਾਉਣ ਦਾ ਮੌਕਾ ਮਿਲਦਾ ਹੈ। ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ ਜੇਕਰ ਮੈਂ ਵਿਦਵਾਨ, ਜੋਤਸ਼ੀ ਅਤੇ ਮੂੰਹ-ਜਬਾਨੀ ਚਾਰ ਵੇਦਾਂ ਨੂੰ ਪੜਨ ਵਾਲਾ ਹੋ ਜਾਵਾਂ। ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥ ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ। ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥ ਜੋ ਬ੍ਰਾਹਮਣਜਾਂ ਪ੍ਰਮਾਤਮਾ ਦੀਆਂ ਪਿਆਰੀਆਂ ਗਾਈਆਂ ਅਤੇ ਧੀਆਂ ਮਾਰਦਾ ਹੈ ਅਤੇ ਮੰਦੇ ਮਨੁਸ਼ ਦਾ ਭੋਜਨ ਸਵੀਕਾਰ ਕਰਦਾ ਹੈ, ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥ ਉਹ ਕਲੰਕ, ਮੰਦੇ ਕਰਮ ਅਤੇ ਸਦੀਵ ਸਦੀਵੀ ਹੰਕਾਰ ਦੇ ਕੋਹੜ ਨਾਲ ਸਰਾਪਿਆ ਹੈ। ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥ ਐਨੇ ਪਾਪ ਉਸ ਨੂੰ ਚਿਮੜਦੇ ਹਨ, ਜੋ ਇਕ ਨਾਮ ਨੂੰ ਭੁਲਾ ਦਿੰਦਾ ਹੈ, ਹੇ ਨਾਨਕ! ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥ ਰੱਬ ਕਰੇ ਕੇਵਲ ਸਵਾਮੀ ਦੀ ਸਿਆਣਪ ਤੋਂ ਬਿਨਾ ਸਾਰੀਆਂ ਖੂਬੀਆਂ ਸੜ ਜਾਣ। ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ ਜਿਹੜਾ ਕੁਛ ਮੱਥੇ ਉਤੇ ਪ੍ਰਭੂ ਨੇ ਲਿਖ ਛਡਿਆ ਹੈ, ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ। ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥ ਨਾਨਕ ਜਿਹੜਾ ਕੁਛ ਲਿਖਿਆ ਹੋਇਆ ਹੈ, ਉਹੀ ਹੁੰਦਾ ਹੈ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਉਤੇ ਰੱਬ ਦੀ ਮਿਹਰ ਹੈ। ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥ ਝੂਠੇ ਲੋਭ ਨਾਲ ਲਗ ਕੇ, ਜੋ ਨਾਮ ਨੂੰ ਭੁਲਾਉਂਦੇ ਹਨ, ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥ ਉਨ੍ਹਾਂ ਦੇ ਮਨ ਵਿੱਚ ਖਾਹਿਸ਼ ਦੀ ਅੱਗ ਹੈ, ਅਤੇ ਉਹ ਫਰੇਫਤਾ ਕਰ ਲੈਣ ਵਾਲੀ ਮੋਹਨੀ ਦੇ ਵਿਹਾਰਾਂ ਵਿੱਚ ਖਚਤ ਹੋਏ ਹੋਏ ਹਨ। ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥ ਜੋ ਤੁੰਬੀ ਦੀ ਮਾਨੰਦ ਵੇਲ ਉੱਤੇ ਨਹੀਂ ਚੜ੍ਹਦੇ, ਉਨ੍ਹਾਂ ਨੂੰ ਮੋਹਨੀ ਠਗਣੀ ਠਗ ਲੈਂਦੀ ਹੈ। ਮਨਮੁਖ ਬੰਨ੍ਹ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥ ਆਪ ਹੁਦਰੇ, ਸਤਿ ਸੰਗਤ ਦੇ ਵਗਾ ਨਾਲ ਨਹੀਂ ਮਿਲਦੇ ਅਤੇ ਨਰੜ ਕੇ ਅੱਗੇ ਨੂੰ ਧੱਕ ਦਿਤੇ ਜਾਂਦੇ ਹਨ। ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥ ਉਸ ਦੇ ਗੁਮਰਾਹ ਕਰਨ ਦੁਆਰਾ, ਬੰਦਾ ਗੁਮਰਾਹ ਹੁੰਦਾ ਹੈ। ਸੁਆਮੀ, ਖੁਦ ਹੀ, ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥ ਨਾਨਕ ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ। ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥ ਪਰਸੰਸਾ-ਯੋਗ ਪ੍ਰਭੂ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਪੁਨਾ ਸੱਚੇ ਸੁਆਮੀ ਦੀ ਮਹਿਮਾ ਗਾਉਂਦਾ ਹਾਂ। ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥ ਨਾਨਕ ਕੇਵਲ ਇਕ ਪ੍ਰਭੂ ਹੀ ਸੱਚਾ ਹੈ, ਇਸ ਲਈ ਤੂੰ ਹੋਰ ਸਾਰੇ ਦੁਆਰੇ ਛੱਡ ਦੇ। ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥ ਨਾਨਕ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਸੱਚੇ ਸੁਆਮੀ ਨੂੰ ਪਾਉਂਦਾ ਹਾਂ। ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥ ਜਿਥੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਕ ਪ੍ਰਭੂ ਨੂੰ ਹੀ ਵੇਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਉਹ ਪਰਤਖ ਹੁੰਦਾ ਹੈ। ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥ ਨਾਮ ਦਰਦ ਨੂੰ ਦੂਰ ਕਰਨ ਵਾਲਾ ਹੈ, ਜੇਕਰ ਕੋਈ ਜਣਾ ਇਸ ਨੂੰ ਚਿੱਤ ਅੰਦਰ ਟਿਕਾ ਲਵੇ। ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥ ਗੁਰਾਂ ਦੀ ਮਿਹਰ ਸਦਕਾ, ਇਹ ਚਿੱਤ ਅੰਦਰ ਵਸਦਾ ਹੈ ਤੇ ਹਰੀ ਦੀ ਮਿਹਰ ਸਦਕਾ ਗੁਰੂ ਜੀ ਮਿਲਦੇ ਹਨ। ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥ ਨਾਨਕ, ਹੰਕਾਰ ਤੇ ਸਵੈ-ਹੰਗਤਾ ਕਰਦੇ ਹੋਏ ਲੱਖਾਂ, ਕ੍ਰੋੜਾ ਤੇ ਅਣਗਿਣਤ ਬੰਦੇ ਸੁਕ-ਸੜ ਕੇ ਮਰ ਗਏ ਹਨ। ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਭੇਦ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ। ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥ ਜੋ ਇਕ ਚਿੱਤ ਨਾਲ ਸੱਚੇ ਗੁਰਾ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਪੁਰਸ਼ਾਂ ਦੇ ਮੈਂ ਪੈਰੀ ਪੈਦਾ ਹਾਂ। ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥ ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਮਨ ਅੰਦਰ ਟਿਕ ਜਾਂਦਾ ਹੈ ਅਤੇ ਦੌਲਤ ਦੀ ਖੁਦਿਆਂ ਦੂਰ ਹੋ ਜਾਂਦੀ ਹੈ। ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥ ਪਵਿੱਤਰ ਅਤੇ ਸਾਫ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ। ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥ ਨਾਨਕ, ਝੂਠੀਆਂ ਹਨ ਹੋਰ ਬਾਦਸ਼ਾਹੀਆਂ ਕੇਵਲ ਵੁਹ ਹੀ ਸੱਚੇ ਰਾਜੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ। ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥ ਜਿਸ ਤਰ੍ਹਾਂ ਜਾਂ-ਨਿਸਾਰ ਵਹੁਟੀ ਆਪਦੇ ਪਤੀ ਦੇ ਗ੍ਰਹਿ ਵਿੱਚ ਉਸ ਦੀ ਪ੍ਰੇਮ-ਮਈ ਸੇਵਾ ਕਰਨ ਦੀ ਪਰਮ ਚਾਹਨਾ ਅੰਦਰ, ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥ ਅਨੇਕਾਂ ਸੁਆਦਾ ਵਾਲੀਆਂ ਸਲੂਣੀਆਂ, ਖੱਟੀਖਆਂ ਤੇ ਮਿੱਠੀਆਂ ਨਿਆਮਤਾ ਬਣਾ ਕੇ ਉਸ ਅਗੇ ਪ੍ਰੋਸਦੀ ਹੈ; ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥ ਏਸੇ ਤਰ੍ਹਾਂ ਹੀ ਸਾਧੂ ਗੁਰਾਂ ਦੀ ਬਾਣੀ ਦੀ ਮਹਿਮਾ ਕਰਦੇ ਹਨ ਅਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ। ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥ ਉਹ ਆਪਣੀ ਆਤਮਾ, ਦੇਹ ਅਤੇ ਦੌਲਤ ਨੂੰ ਗੁਰਾਂ ਮੂਹਰੇ ਭੇਟਾ ਕਰਦੇ ਹਨ ਅਤੇ ਉਨ੍ਹਾਂ ਅਗੇ ਜਾ ਕੇ ਆਪਣਾ ਸੀਸ ਭੀ ਵੇਚ ਦਿੰਦੇ ਹਨ। ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥ ਉਸ ਦੇ ਡਰ ਅੰਦਰ, ਉਸ ਦੇ ਅਨੁਰਾਗੀ, ਸੁਆਮੀ ਦੇ ਸਿਮਰਨ ਦੀ ਭਾਰੀ ਚਾਹਨਾ ਕਰਦੇ ਹਨ। ਉਨ੍ਹਾਂ ਦੀ ਸੱਧਰ ਪੂਰੀ ਕਰ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। copyright GurbaniShare.com all right reserved. Email |