ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥ ਉਹ ਸਰਬ ਵਿਆਪਕ ਰੂਹ ਦੀ ਉਪਾਸ਼ਨਾ ਨਹੀਂ ਕਰਦੇ। ਉਨ੍ਹਾਂ ਨੂੰ ਹੋਰਸ ਪਾਸੋ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ? ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥ ਉਨ੍ਹਾਂ ਦੇ ਅੰਦਰ ਹੰਕਾਰ ਦੀ ਗੰਦਗੀ ਹੈ। ਪ੍ਰਭੂ ਦੇ ਨਾਮ ਨਾਲ ਧੋ ਕੇ, ਉਹ ਇਸ ਨੂੰ ਬਾਹਰ ਨਹੀਂ ਕਢਦੇ। ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥ ਨਾਨਕ, ਨਾਮ ਦੇ ਬਗੈਰ ਅਮੋਲਕ ਮਨੁਸ਼ੀ-ਜੀਵਨ ਨੂੰ ਗੁਆ ਕੇ, ਉਹ ਗੰਦਗੀ ਅੰਦਰ ਹੀ ਮਰ ਜਾਂਦੇ ਹਨ। ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥ ਮਨਮਤੀਏ ਡੋਰੇ ਅਤੇ ਅੰਨ੍ਹੇ ਹਨ। ਉਨ੍ਹਾਂ ਦੇ ਅੰਦਰ ਖਾਹਿਸ਼ਾਂ ਦੀ ਅੱਗ ਹੈ। ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥ ਉਹ ਗਹੁ ਨਾਲ ਗੁਰਬਾਣੀ ਨੂੰ ਨਹੀਂ ਸਮਝਦੇ ਅਤੇ ਆਪਦੇ ਮਨ ਨੂੰ ਨਾਮ ਨਾਲ ਰੋਸ਼ਲ ਨਹੀਂ ਕਰਦੇ। ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥ ਉਹ ਆਪਣੇ ਅੰਤ੍ਰੀਵ ਨੂੰ ਨਹੀਂ ਜਾਣਦੇ ਅਤੇ ਗੁਰਾਂ ਦੇ ਸ਼ਬਦ ਤੇ ਭਰੋਸਾ ਨਹੀਂ ਧਾਰਾਦੇ। ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥ ਰੱਬ ਨੂੰ ਜਾਣਨ ਵਾਲੇ ਜੀਵਾਂ ਦੇ ਮਨ ਅੰਦਰ ਗੁਰਾਂ ਦੀ ਬਾਣੀ ਟਿੱਕੀ ਹੋਈ ਹੈ ਅਤੇ ਆਪਣੇ ਪ੍ਰਭੂ ਦੇ ਪਿਆਰ ਅੰਦਰ ਉਹ ਸਦੀਵ, ਅਤੇ ਹਮੇਸ਼ਾਂ ਹੀ ਖਿੜੇ ਰਹਿੰਦੇ ਹਨ। ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥ ਵਾਹਿਗੁਰੂ ਬ੍ਰਹਮ ਬੇਤਿਆਂ ਦੀ ਇੱਜ਼ਤ ਰਖਦਾ ਹੈ। ਉਨ੍ਹਾਂ ਉਤੋਂ ਮੈਂ ਹਮੇਸ਼ਾਂ ਕੁਰਬਾਨ ਵੰਞਦਾ ਹਾਂ। ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥ ਨੌਕਰ ਨਾਲਕ ਉਨ੍ਹਾਂ ਦਾ ਗੋਲਾ ਹੈ, ਜੋ ਗੁਰਾਂ ਦੀ ਦਹਿਆ ਦੁਆਰਾ ਆਪਦੇ ਪ੍ਰਭੂ ਦੀ ਘਾਲ ਕਮਾਉਂਦੇ ਹਨ। ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥ ਹੇ ਮਾਤਾ! ਸੰਸਾਰ ਨੂੰ ਧਨ-ਦੌਲਤ ਦੇ ਜ਼ਹਿਰੀਲੇ ਨਾਗ ਅਤੇ ਸੱਪ ਨੇ ਆਪਣੇ ਲਪੇਟੇ ਵਿੱਚ ਲਿਆ ਹੋਇਆ ਹੈ। ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ ਇਸ ਵਿਹੁ ਦਾ ਜ਼ਹਿਰ-ਮੁਹਰਾ ਪ੍ਰਭੂ ਦਾ ਨਾਮ ਹੈ। ਗੁਰੂ ਜੀ ਨਾਮ ਦੇ ਨੀਲੇ-ਕੰਠ ਦੇ ਮੰਤ੍ਰ ਨੂੰ ਮਨੁਸ਼ ਦੇ ਮੂੰਹ ਵਿੱਚ ਪਾਉਂਦੇ ਹਨ। ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥ ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ। ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥ ਸੱਚੇ ਗੁਰਾਂ ਨਾਲ ਮਿਲ ਕੇ, ਉਹ ਪਵਿੱਤਰ ਥੀ ਵੰਞਦੇ ਹਨ ਅਤੇ ਉਨ੍ਹਾਂ ਦੀ ਹੰਕਾਰ ਦੀ ਜ਼ਹਿਰ ਦੂਰ ਹੋ ਜਾਂਦੀ ਹੈ। ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥ ਰੋਸ਼ਨ ਹਨ ਚਿਹਰੇ ਗੁਰੂ-ਅਨੁਸਾਰੀਆਂ ਦੇ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਉਹ ੲੱਖ਼ਤ ਪਾਉਂਦੇ ਹਨ। ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥ ਗੋਲਾ ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ ਜੋ ਸੱਚੇ ਗੁਰਾਂ ਦੀ ਰਜਾ ਅੰਦਰ ਟੁਰਦੇ ਹਨ। ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥ ਦੁਸ਼ਮਨੀ ਰਹਿਤ ਹਨ ਈਸ਼ਵਰ ਰੂਪ ਸੱਚੇ ਗੁਰੂ ਜੀ, ਜੋ ਆਪਣੇ ਰਿਦੇ ਵਿੱਚ ਹਮੇਸ਼ਾਂ ਹੀ ਪ੍ਰਭੂ ਨਾਲ ਪ੍ਰੀਤ ਪਾਈ ਰਖਦੇ ਹਨ। ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥ ਜੋ ਕੋਈ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਆਪਦੇ ਨਿਜ ਦੇ ਗ੍ਰਹਿ ਨੂੰ ਅੱਗ ਲਾ ਲੈਂਦਾ ਹੈ। ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥ ਉਸ ਦੇ ਅੰਦਰ ਗੁੱਸਾ ਅਤੇ ਹੰਗਤਾ ਹੈ, ਜਿਸ ਨਾਲ ਉਹ ਰੈਣ ਤੇ ਦਿਹੂੰ ਸੜਦਾ ਹੈ ਅਤੇ ਹਮੇਸ਼ਾਂ ਕਸ਼ਟ ਉਠਾਉਂਦਾ ਹੈ। ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥ ਜੋ ਹੋਰਸ ਦੇ ਪਿਆਰ ਦੀ ਜ਼ਹਿਰ ਨੂੰ ਖਾਂਦੇ ਹਨ, ਉਹ ਝੂਠ ਬਕਦੇ ਤੇ ਬੋਲਦੇ ਹਨ ਅਤੇ ਹਮੇਸ਼ਾਂ ਬਕਵਾਸ ਕਰੀ ਜਾਂਦੇ ਹਨ। ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥ ਜ਼ਹਿਰੀਲੀ ਦੌਲਤ ਦੀ ਖਾਤਰ ਉਹ ਗ੍ਰਹਿ ਗ੍ਰਹਿ ਤੇ ਭਟਕਦੇ ਫਿਰਦੇ ਹਨ ਅਤੇ ਐਕੁਰ ਆਪਣੀ ਇੱਜ਼ਤ ਗੁਆ ਲੈਂਦੇ ਹਨ। ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥ ਉਹ ਕੰਜਰੀ ਦੇ ਪੁਤ ਦੀ ਮਾਨੰਦ ਹਨ, ਜਿਸ ਦੇ ਪਿਉ ਦੇ ਨਾਮ ਦਾ ਪਤਾ ਹੀ ਨਹੀਂ। ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥ ਉਹ ਸੁਆਮੀ ਹਰੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਸਿਰਜਣਹਾਰ ਨੇ ਖੁਦ ਹੀ ਉਨ੍ਹਾਂ ਨੂੰ ਤਬਾਹ ਕਰ ਦੇਣਾ ਹੈ। ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥ ਵਾਹਿਗੁਰੂ ਗੁਰੂ-ਅਨੁਸਾਰੀਆਂ ਉਤੇ ਮਿਹਰ ਕਰਦਾ ਹੈ ਅਤੇ ਵਿਛੁਨਿਆ ਹੋਇਆ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥ ਗੋਲਾ ਨਾਨਕ, ਉਸ ਉਤੋਂ ਕੁਰਬਾਨ ਵੰਞਦਾ ਹੈ, ਜਿਹੜਾ ਸੱਚੇ ਗੁਰਾਂ ਦੇ ਪੈਰੀ ਪੈਦਾ ਹੈ। ਨਾਮਿ ਲਗੇ ਸੇ ਊਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ ॥ ਜੋ ਨਾਮ ਨਾਲ ਜੁੜੇ ਹਨ, ਉਹ ਬਚ ਜਾਂਦੇ ਹਨ। ਨਾਮ ਦੇ ਬਗੈਰ ਪ੍ਰਾਣੀ ਯਮ ਦੇ ਸ਼ਹਿਰ ਨੂੰ ਜਾਂਦੇ ਹਨ। ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥੨੪॥ ਨਾਨਕ ਨਾਮ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਜੰਮਦੇ ਤੇ ਮਰਦੇ ਹੋਏ ਉਹ ਪਸਚਾਤਾਪ ਕਰਦੇ ਰਹਿੰਦੇ ਹਨ। ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥ ਜਦ ਫਿਕਰ ਅਤੇ ਭਟਕਣੇ ਮੁਕ ਜਾਂਦੇ ਹਨ, ਕੇਵਲ ਤਦ ਹੀ ਆਤਮਾ ਪ੍ਰਸੰਨ ਹੁੰਦੀ ਹੈ। ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥ ਜਿਹੜੇ ਪਤਨੀ, ਗੁਰਾਂ ਦੀ ਮਿਹਰ ਸਦਕੇ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ ਉਹ ਬੇਫਿਕਰ ਹੋ ਕੇ ਸੌਦੀ ਹੈ। ਜਿਨ ਕਉ ਪੂਰਬਿ ਲਿਖਿਆ ਤਿਨ੍ਹ੍ਹਾ ਭੇਟਿਆ ਗੁਰ ਗੋਵਿੰਦੁ ॥ ਜਿਨ੍ਹਾਂ ਲਈ ਮੁਢ ਤੋਂ ਐਹੋ ਜੇਹੇ ਲਿਖਿਆ ਹੋਇਆ ਹੈ, ਉਹ ਗੁਰੂ ਪ੍ਰਮੇਸ਼ਰ ਨੂੰ ਮਿਲ ਪੈਦੇ ਹਨ। ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥ ਨਾਨਕ ਉਹ ਮਹਾਨ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਸੁਤੇ-ਸਿਧ ਹੀ ਉਸ ਨਾਲ ਅਭੇਦ ਹੋਏ ਰਹਿੰਦੇ ਹਨ। ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਗੁਰਾਂ ਦੀ ਬਾਣੀ ਨੂੰ ਸੋਚਦੇ-ਵਿਚਾਰਦੇ ਹਨ, ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥ ਸੱਚੇ ਗੁਰਾਂ ਦੀ ਰਜਾ ਨੂੰ ਸਵੀਕਾਰ ਕਰਦੇ ਹਨ, ਰੰਬ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ, ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥ ਅਤੇ ਸੁਆਮੀ ਦੇ ਨਾਮ ਦੇ ਵਣਜ ਦੇ ਸਮਰਪਨ ਹੋਏ ਹੋਏ ਉਹ ਏਥੇ ਅਤੇ ਓਥੇ ਇੱਜ਼ਤ ਆਬਰੂ ਪਾਉਂਦੇ ਹਨ। ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥ ਨਾਮ ਦੇ ਰਾਹੀਂ, ਹੀ ਪਵਿੱਤ੍ਰ ਪੁਰਸ਼ ਉਸ ਸੱਚੀ ਦਰਗਾਹ ਅੰਦਰ ਪਹਿਚਾਨੇ ਜਾਂਦੇ ਹਨ। ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ ਸੱਚਾ ਨਾਮ ਉਨ੍ਹਾਂ ਦਾ ਸੌਦਾ-ਸੂਤ ਹੈ, ਸੱਚਾ ਨਾਮ ਉਨ੍ਹਾਂ ਦਾ ਆਧਾਰ ਅਤੇ ਉਨ੍ਹਾਂ ਦੇ ਅੰਦਰ ਆਪਣੇ ਪਿਆਰੇ ਦਾ ਪ੍ਰੇਮ ਹੈ। ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥ ਸਿਰਜਣਹਾਰ ਸੁਆਮੀ ਖੁਦ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਅਤੇ ਮੌਤ ਦਾ ਦੁਤ ਉਨ੍ਹਾਂ ਦੇ ਨਿਕਟ ਨਹੀਂ ਆਉਂਦਾ। copyright GurbaniShare.com all right reserved. Email |