ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥ ਮੁਛੰਦਗੀ-ਰਹਿਤ ਹੈ ਮੈਡਾ ਵਾਹਿਗੁਰੂ-ਸੁਆਮੀ! ਉਹ ਕੀ ਹੈ, ਜਿਸ ਨੂੰ ਖਾਣ ਦੁਅਰਾ ਉਹ ਤ੍ਰਿਪਤ ਹੁੰਦਾ ਹੈ। ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ ॥ ਜੋ ਕੋਈ ਸੱਚੇ ਗੁਰਾਂ ਦੀ ਰਜਾ ਅੰਦਰ, ਟੁਰਦਾ ਅਤੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਉਹ ਨਿਸਚਿਤ ਹੀ ਉਸ ਨੂੰ ਪ੍ਰਸੰਨ ਕਰ ਲੈਂਦਾ ਹੈ। ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥੧੨॥ ਮੁਬਾਰਕ, ਮੁਬਾਰਕ ਹਨ ਉਹ ਕਾਲੇ ਯੁਗ ਅੰਦਰ, ਹੇ ਨਾਨਕ! ਜੋ ਗੁਰਾਂ ਦੇ ਮਾਰਗ ਟੁਰਦੇ ਹਨ। ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥ ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ ਅਤੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਕੇ ਨਹੀਂ ਰਖਦੇ, ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥ ਧ੍ਰਿਕਾਰਯੋਗ ਹੈ ਉਨ੍ਹਾਂ ਦੀ ਜਿੰਦਗੀ, ਉ੍ਹਹ ਜਹਾਨ ਅੰਦਰ ਕਿਉਂ ਆਏ ਸਨ? ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥ ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਰੱਬ ਦਾ ਡਰ ਚਿੱਤ ਅੰਦਰ ਟਿਕ ਜਾਵੇ, ਕੇਵਲ ਤਦ ਹੀ ਜੀਵ ਦਾ ਪ੍ਰਭੂ ਦੇ ਅੰਮ੍ਰਿਤ ਨਾਲ ਪ੍ਰੇਮ ਪੈਦਾ ਹੈ। ਨਾਉ ਮਿਲੈ ਧੁਰਿ ਲਿਖਿਆ ਜਨ ਨਾਨਕ ਪਾਰਿ ਉਤਾਰਿ ॥੧੩॥ ਪਰਾਪੂਰਬਲੀ ਲਿਖਤਾਕਾਰ ਦੀ ਬਰਕਤ, ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਤਦ ਹੇ ਗੋਲੇ ਨਾਨਕ! ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ। ਮਾਇਆ ਮੋਹਿ ਜਗੁ ਭਰਮਿਆ ਘਰੁ ਮੁਸੈ ਖਬਰਿ ਨ ਹੋਇ ॥ ਧਨ-ਦੌਲਤ ਦੀ ਮਮਤਾ ਅੰਦਰ ਸੰਸਾਰ ਭਟਕ ਰਿਹਾ ਹੈ ਅਤੇ ਇਸ ਨੂੰ ਪਤਾ ਨਹੀਂ ਕਿ ਇਸ ਦਾ ਧਾਮ ਲੁੱਟਿਆ ਜਾ ਰਿਹਾ ਹੈ। ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ ॥ ਅੰਨ੍ਹਾਂ ਹੈ ਮਨਮਤੀਆ, ਇਸ ਜਹਾਨ ਅੰਦਰ ਅਤੇ ਉਸ ਦੇ ਮਨੂਏ ਨੂੰ ਸ਼ਹਿਵਤ ਤੇ ਗੁੱਸੇ ਨੇ ਚੁਰਾ ਲਿਆ ਹੈ। ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ ॥ ਕੇਵਲ ਉਹ ਹੀ, ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪੰਜਾਂ ਭੁਤਨਿਆਂ ਨੂੰ ਬ੍ਰਹਮ-ਬੋਧ ਦੀ ਤਲਵਾਰ ਨਾਲ ਮਾਰ ਲੈਂਦਾ ਹੈ, ਜਾਗਦਾ ਰਹਿੰਦਾ ਹੈ। ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥ ਨਾਮ ਦਾ ਜਵੇਹਰ ਉਸ ਉਤੇ ਪ੍ਰਥਮ ਹੋ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਤੇ ਦੇਹ ਪਵਿੱਤਰ ਥੀ ਵੰਞਦੇ ਹਨ। ਨਾਮਹੀਨ ਨਕਟੇ ਫਿਰਹਿ ਬਿਨੁ ਨਾਵੈ ਬਹਿ ਰੋਇ ॥ ਨਾਮ ਦੇ ਬਾਝੋਂ ਜੀਵ ਨੱਕ-ਵਢਾ ਹੋ ਤੁਰਿਆ ਫਿਰਦਾ ਾਹੈ। ਨਾਮ ਤੋਂ ਸੱਖਣਾ ਉਹ ਬਹਿ ਕੇ ਰੋਂਦਾ ਹੈ। ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥੧੪॥ ਨਾਨਕ, ਜਿਹੜਾ ਕੁਛ ਸੁਆਮੀ ਸਿਰਜਣਹਾਰ ਨੇ ਲਿਖਿਆ ਹੈ, ਉਸਨੂੰ ਕੋਈ ਭੀ ਮੇਟ ਨਹੀਂ ਸਕਦਾ। ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥ ਗੁਰਾਂ ਦੀ ਬਾਣੀ ਨੂੰ ਸੋਚਣ-ਸਮਝਣ ਦੁਆਰਾ ਗੁਰੂ ਅਨੁਸਾਰੀ ਹਰੀ ਦੀ ਦੌਲਤ ਦੀ ਖੱਟੀ ਖੱਟਦੇ ਹਨ। ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥ ਉਹ ਨਾਮ ਧਨ ਨੂੰ ਪਰਾਪਤ ਕਰ ਲੈਂਦੇ ਹਨ, ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ। ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥ ਗੁਰਾਂ ਦੀ ਬਾਣੀ ਰਾਹੀਂ, ਉਹ ਸਾਈਂ ਦੀ ਸਿਫ਼ਤ ਉਚਾਰਨ ਕਰਦੇ ਹਨ, ਜਿਸ ਦਾ ਓੜਕ ਤੇ ਅਖੀਰ ਜਾਣਿਆ ਨਹੀਂ ਜਾ ਸਕਦਾ। ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ ॥੧੫॥ ਨਾਨਕ, ਰਚਨਹਾਰ ਹੀ ਸਾਰੇ ਕੰਮ ਕਰਦਾ ਹੈ ਅਤੇ ਉਹ ਕਰਤਾਰ ਹੀ ਸਾਰਿਆਂ ਨੂੰ ਦੇਖਦਾ ਹੈ। ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥ ਗੁਰੂ-ਅਨੁਸਾਰੀ ਦੇ ਦਿਲ ਅੰਦਰ ਅਡੋਲਤਾ ਹੈ ਅਤੇ ਉਸ ਦਾ ਮਨੂਆ ਦਸਵੇ ਅਸਮਾਨ ਨੂੰ ਉਡਾਰੀ ਮਾਰ ਜਾਂਦਾ ਹੈ। ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਉਥੇ ਬੰਦਾ ਸੌਦਾ ਅਤੇ ਖੁਘਿਆਵੰਤ ਨਹੀਂ ਹੁੰਦਾ ਅਤੇ ਵਾਹਿਗੁਰੂ ਦੇ ਸੁਧਾ-ਸਰੂਪ ਨਾਮ ਵਿੱਚ ਆਰਾਮ ਅੰਦਰ ਵਸਦਾ ਹੈ। ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥੧੬॥ ਨਾਨਕ, ਪੀੜ ਅਤੇ ਪ੍ਰਸੰਨਤਾ ਬੰਦੇ ਨੂੰ ਉਥੇ ਨਹੀਂ ਚਿਮੜਦੀਆਂ ਜਿਥੇ ਕਿ ਸਰਬ-ਵਿਆਪਕ ਰੂਹ ਦਾ ਚਾਨਣ ਹੈ। ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥ ਵਿਸ਼ੇ ਭੋਗ ਅਤੇ ਗੁੱਸੇ ਦਾ ਚੋਗਾ ਪਹਿਨ ਕੇ ਹਰ ਕੋਈ ਇਸ ਸੰਸਾਰ ਵਿੱਚ ਆਇਆ ਹੈ। ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥ ਕਈ ਜੰਮਦੇ ਹਨ ਅਤੇ ਕਈ ਮਰ ਜਾਂਦੇ ਹਨ। ਪ੍ਰਭੂ ਦੀ ਰਜਾ ਅੰਦਰ ਜੀਵ ਆਉਂਦਾ ਅਤੇ ਜਾਂਦਾ ਹੈ। ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥ ਉਨ੍ਹਾਂ ਦੇ ਆਉਣੇ ਅਤੇ ਜਾਂਦੇ ਮੁਕਦੇ ਨਹੀਂ। ਉਨ੍ਹਾ ਨੂੰ ਹੋਰਸ ਦੀ ਪ੍ਰੀਤ ਦੀ ਰੰਗਤ ਚੜ੍ਹੀ ਹੋਈ ਹੈ। ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ ॥੧੭॥ ਜੂੜਾ ਅੰਦਰ ਜਕੜੇ ਹੋਏ, ਉਹ ਭੁਆਏ ਜਾਂਦੇ ਹਨ ਅਤੇ ਉਹ ਕੁਝ ਭੀ ਨਹੀਂ ਕਰ ਸਕਦੇ। ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥ ਜਿਨ੍ਹਾਂ ਉਤੇ ਸੁਆਮੀ ਮਿਹਰ ਕਰਦਾ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ। ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਿਆ ਸਹਜਿ ਸੁਭਾਇ ॥ ਸੱਚੇ ਗੁਰਾਂ ਨਾਲ ਮਿਲ ਕੇ, ਇਨਸਾਨ ਦੁਨੀਆਂ ਵਲੋ ਮੁੜ ਪੈਦਾ ਹੈ ਅਤੇ ਆਪਦੇ ਆਪ ਤੋਂ ਮਰ ਕੇ ਵੁਹ ਸੁਤੇ-ਸਿਧ ਹੀ ਜੀ ਉਠਦਾ ਹੈ। ਨਾਨਕ ਭਗਤੀ ਰਤਿਆ ਹਰਿ ਹਰਿ ਨਾਮਿ ਸਮਾਇ ॥੧੮॥ ਨਾਲਕ, ਸਾਈਂ ਹਰੀ ਦੇ ਅਨੁਰਾਗ ਨਾਲ ਰੰਗੀਜਣ ਦੁਆਰਾ ਜੀਵ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥ ਚੁਲਬੁਲਾ ਹੈ ਮਨ ਪ੍ਰੀਤਕੂਲ ਪੁਰਸ਼ ਦਾ। ਉਸ ਦੇ ਅੰਦਰ ਘਨੇਰੀ ਚਾਲਾਕੀ ਹੈ। ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥ ਜੋ ਕੁਛ ਉਸਨੇ ਕੀਤਾ ਹੈ ਜਾ ਉਹ ਕਰਦਾ ਹੈ, ਵਿਅਰਥ ਜਾਂਦਾ ਹੈ। ਇਸ ਵਿਚੋਂ ਇਕ ਭੋਰਾ ਭਰ ਭੀ ਕਬੂਲ ਨਹੀਂ ਪੈਦਾ। ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ ਖੈਰਾਤ ਅਤੇ ਦਾਨ ਪੁੰਨ ਜੋ ਜੀਵ ਦਿੰਦਾ ਹੈ ਸਮੂਹ ਧਰਮ ਰਾਜੇ ਕੋਲ ਜਾਂਦੇ ਹਨ। ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ ਸੱਚੇ ਗੁਰਾਂ ਦੇ ਬਗੈਰ ਮੌਤ ਦਾ ਦੂਤ ਆਦਮੀ ਨੂੰ ਛੱਡਦਾ ਨਹੀਂ ਅਤੇ ਦਵੈਤ-ਭਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ। ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ ॥ ਜੁਆਨੀ ਲੰਘਦੀ ਜਾਂਦੀ ਦਿਸਦੀ ਨਹੀਂ ਅਤੇ ਜਦ ਬੁਢੇਪਾ ਆ ਜਾਂਦਾ ਹੈ, ਪ੍ਰਾਣੀ ਮਰ ਜਾਂਦਾ ਹੈ। ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥ ਆਦਮੀ ਆਪਣੇ ਬੱਚਿਆ ਅਤੇ ਵਹੁਟੀ ਦੇ ਪਿਆਰ ਅਤੇ ਪ੍ਰੇਮ ਅੰਦਰ ਫਾਬਾ ਹੋਇਆ ਹੈ, ਪ੍ਰੰਤੂ ਅਖੀਰ ਨੂੰ ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਯਾਰ ਅਤੇ ਸਹਾਇਕ ਨਹੀਂ ਬਣਦਾ। ਸਤਿਗੁਰੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਨਿ ਆਈ ॥ ਜੋ ਕੋਈ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਨਾਨਕ ਸੇ ਵਡੇ ਵਡਭਾਗੀ ਜਿ ਗੁਰਮੁਖਿ ਨਾਮਿ ਸਮਾਈ ॥੧੯॥ ਨਾਨਕ, ਵਿਸ਼ਾਲ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਗੁਰਾਂ ਦੀ ਦਹਿਆ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ। ਮਨਮੁਖ ਨਾਮੁ ਨ ਚੇਤਨੀ ਬਿਨੁ ਨਾਵੈ ਦੁਖ ਰੋਇ ॥ ਮਨਮਤੀਏ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ, ਤਕਲੀਫ ਅੰਦਰ ਵਿਰਲਾਪ ਕਰਦੇ ਹਨ। copyright GurbaniShare.com all right reserved. Email |