ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥ ਪ੍ਰਭੂ ਦੇ ਨਾਮ ਦੇ ਬਗੈਰ ਸਭ ਮੁਸੀਬਤ ਹੀ ਹੈ। ਕਸ਼ਟ ਦੇਣਹਾਰ ਹੈ ਮਾਇਆ ਦੀ ਮਮਤਾ। ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥ ਨਾਨਕ, ਗੁਰਾਂ ਦੇ ਰਾਹੀਂ ਪ੍ਰਾਣੀ ਅਨੁਭਵ ਕਰ ਲੈਂਦਾ ਹੈ ਕਿ ਮੋਹਣੀ ਦੀ ਮਮਤਾ ਦੇ ਸਬਬ ਸਾਰੇ ਜਣੇ ਆਪਣੇ ਸੁਆਮੀ ਨਾਲੋ ਜੁਦਾ ਹੋ ਜਾਂਦੇ ਹਨ। ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ ਗੁਰੂ-ਅਨੁਸਾਰਨ ਆਪਦੇ ਕੰਤ ਦੇ ਫੁਰਮਾਨ ਦੀ ਪਾਲਣਾ ਕਰਦੀ ਅਤੇ ਉਸ ਦੀ ਰਜ਼ਾ ਵਿੱਚ ਆਰਾਮ ਪਾਉਂਦੀ ਹੈ। ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ ਉਸ ਦੀ ਰਜ਼ਾ ਅੰਦਰ, ਉਹ ਘਾਲ ਕਮਾਉਂਦੀ ਹੈ, ਉਸ ਦੀ ਰਜਾ ਅੰਦਰ ਉਹ ਸਿਮਰਨ ਕਰਦੀ ਹੈ ਅਤੇ ਉਸ ਦੀ ਰਜਾ ਅੰਦਰ ਹੀ ਉਹ ਸਾਈਂ ਵਿੱਚ ਲੀਨ ਹੁੰਦੀ ਤੇ ਹੋਰਨਾ ਨੂੰ ਲੀਨ ਕਰਾਉਂਦੀ ਹੈ। ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ ਸਾਈਂ ਦੀ ਰਜ਼ਾ ਅੰਦਰ ਰਹਿਣਾ ਉਸ ਦਾ ਉਪਹਾਸ, ਪ੍ਰਤਿਗਿਆ, ਪਵਿੱਤਰਤਾ ਤੇ ਸਵੈ-ਜਬਤ ਹੈ ਅਤੇ ਇਸ ਰਾਹੀਂ ਹੀ, ਉਹ ਆਪਣੇ ਚਿੱਤ-ਚਾਹੁੰਦੇ ਮੇਵੇ ਪਾਉਂਦੀ ਹੈ। ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ ਸਦੀਵੀ ਹੀ ਸਤਿਵੰਤੀ ਪਤਨੀ ਹੈ ਉਹ ਜੋ ਆਪਣੇ ਸਾਈਂ ਦੀ ਰਜਾ ਨੂੰ ਅਨੁਭਵ ਕਰਦੀ ਹੈ ਅਤੇ ਪ੍ਰੀਤ ਲਾ ਕੇ ਸਚੇ ਗੁਰਾਂ ਦੀ ਘਾਲ ਕਮਾਉਂਦੀ ਹੈ। ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥ ਨਾਨਕ, ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਧਾਰਦਾ ਹੈ, ਉਨ੍ਹਾਂ ਨੂੰ ਉਹ ਆਪਣੀ ਰਜਾ ਅੰਦਰ ਲੀਨ ਕਰ ਲੈਂਦਾ ਹੈ। ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥ ਬਦਬਖਤ ਅਧਰਮਣ ਆਪਣੇ ਸੁਆਮੀ ਦੀ ਰਜਾ ਨੂੰ ਅਨੁਭਵ ਨਹੀਂ ਕਰਦੀ ਅਤੇ ਸਦਾ ਹੰਕਾਰ ਅੰਦਰ ਕੰਮ ਕਰਦੀ ਹੈ। ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥ ਉਪਹਾਸਾਂ, ਧਾਰਮਕ ਨਿਤ ਕਰਮਾਂ, ਸੁਚਮਤਾ, ਸਵੈ-ਜਬਤ ਅਤੇ ਉਪਾਸਨਾ ਦੀ ਕਮਾਈ ਕਰਨ ਦੁਆਰਾ, ਦੰਭ ਅਤੇ ਸੰਦੇਹ ਦੂਰ ਨਹੀਂ ਹੁੰਦੇ। ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ ਉਹ ਅੰਦਰੋ ਮਲੀਣ ਹਨ, ਧਨ-ਦੌਲਤ ਦੀ ਲਗਨ ਨਾਲ ਵਿੰਨ੍ਹੇ ਹੋਏ ਹਨ ਅਤੇ ਮੈਗਲ ਦੀ ਮਾਨੰਦ ਹਨ, ਜੋ ਨਹਾ ਕੇ, ਆਪਣੇ ਉਤੇ ਮਿੱਟੀ ਘਟਾ ਪਾਉਂਦਾ ਹੈ। ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥ ਉਹ ਉਸ ਦਾ ਭਜਨ ਨਹੀਂ ਕਰਦੇ ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਉਸ ਦੇ ਭਜਨ ਦੇ ਬਗੈਰ ਉਹ ਆਰਾਮ ਕਿਸ ਤਰ੍ਰਾਂ ਪਾ ਸਕਦੇ ਹਨ? ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥ ਨਾਲਕ ਸਿਰਜਣਹਾਰ ਸੁਆਮੀ ਨੇ ਸੰਸਾਰ ਰਚਿਆ ਹੈ ਅਤੇ ਪ੍ਰਾਣੀ ਉਹੋ ਕੁਛ ਕਰਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥ ਗੁਰੂ-ਅਨੁਸਾਰੀ ਦਾ ਭਰੋਸਾ ਆਪਣੇ ਪ੍ਰਭੂ ਉਤੇ ਹੈ ਅਤੇ ਉਸ ਦਾ ਚਿੱਤ ਪ੍ਰਸੰਨ ਹੈ, ਰੈਣ ਤੇ ਦਿਹੁੰ ਪ੍ਰਭੂ ਦੀ ਘਾਲ ਕਮਾ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ। ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥ ਵਿਸ਼ਾਲ ਵਾਹਿਗੁਰੂ ਸਚੇ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ। ਹਰ ਕੋਈ ਉਸ ਦੀ ਉਪਾਸ਼ਨਾ ਕਰਦਾ ਤੇ ਹਰ ਕੋਈ ਆ ਕੇ ਉਨ੍ਹਾਂ ਦਾ ਦਰਸ਼ਨ ਵੇਖਦਾ ਹੈ। ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥ ਤੂੰ ਮਹਾਨ ਵਿਚਾਰਾਵਾਨ ਸਚੇ ਗੁਰਾਂ ਉਤੇ ਭਰੋਸਾ ਧਾਰ, ਜਿਨ੍ਹਾਂ ਨਾਲ ਮਿਲਣ ਦੁਆਰਾ ਪਿਆਸ ਅਤੇ ਖੁਧਿਆ ਸਮੂਹ ਦੂਰ ਹੋ ਜਾਂਦੀਆਂ ਹਨ। ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥ ਸਦੀਵ ਹੀ ਮੈਂ ਆਪਣੇ ਗੁਰਦੇਵ ਜੀ ਉਤੋਂ ਘੋਲੀ ਵੰਝਦਾ ਹਾਂ, ਜੋ ਮੈਨੂੰ ਸੱਚੇ ਸੁਆਮੀ ਦੇ ਨਾਲ ਮਿਲਾ ਦਿੰਦੇ ਹਨ। ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥ ਨਾਨਕ, ਕੇਵਲ ਉਨ੍ਹਾਂ ਨੂੰ ਹੀ ਅਸਲੀ ਪ੍ਰਾਲਭਧ ਪਰਾਪਤ ਹੁੰਦੀ ਹੈ, ਜੋ ਆ ਕੇ ਗੁਰਾਂ ਦੇ ਪੈਰੀ ਢਹਿ ਪੈਦੇ ਹਨ। ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥ ਪ੍ਰੀਤਮ ਜਿਸ ਨਾਲ ਮੇਰਾ ਪਿਆਰ ਹੈ, ਉਹ ਮਿੱਤਰ ਮੇਰੇ ਸਾਥ ਹੀ ਹੈ। ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥ ਮੈਂ ਆਪਦੇ ਘਰ ਦੇ ਅੰਦਰ ਅਤੇ ਬਾਹਰ ਫਿਰਦਾ ਹਾਂ ਪ੍ਰੰਤੂ ਹਰ ਹਾਲਤ ਵਿੱਚ, ਮੈਂ ਉਸ ਨੂੰ ਆਪਦੇ ਮਨ ਅੰਦਰ ਯਾਦ ਕਰਦਾ ਹਾਂ। ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥ ਜੋ ਇਕ ਮਨੂਏ ਤੇ ਇਕ ਦਿਲ ਨਾਲ ਹਰੀ ਨੂੰ ਸਿਮਰਦੇ ਹਨ ਅਤੇ ਆਪਣੀ ਆਤਮਾ ਨੂੰ ਸਚੇ ਗੁਰਾਂ ਨਾਲ ਜੋੜਦੇ ਹਨ। ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥ ਉਹ ਪੀੜ ਖੁਧਿਆ ਅਤੇ ਹੰਕਾਰ ਵਰਗੀ ਭਾਰੀ ਬੀਮਾਰੀ ਤੋਂ ਖਲਾਸੀ ਪਾ ਜਾਂਦੇ ਹਨ ਤੇ ਹਰੀ ਨਾਲ ਪ੍ਰੇਮ ਪਾ ਰੋਗ-ਰਹਿਤ ਥੀ ਵੰਝਦੇ ਹਨ। ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥ ਪ੍ਰਭੂ ਦਾ ਜੱਸ ਉਹ ਗਾਉਂਦੇ ਹਨ, ਪ੍ਰਭੂ ਦਾ ਜੱਸ ਉਹ ਉਚਾਰਦੇ ਹਨ ਅਤੇ ਪ੍ਰਭੂ ਦੇ ਜੱਸ ਅੰਦਰ ਹੀਉਹ ਸੌਦੇ ਅਤੇ ਲੀਨ ਹੁੰਦੇ ਹਨ। ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥ ਨਾਲਕ, ਪੂਰਨ ਗੁਰਾਂ ਦੇ ਰਾਹੀਂ ਹੀ ਉਹ ਪ੍ਰਭੂ ਨੂੰ ਪਰਾਪਤ ਹੁੰਦੇ ਹਨ, ਜੋ ਕਿ ਤਦ ਆ ਕੇ ਸੁਖੈਨ ਹੀ ਉਨ੍ਹਾਂ ਨੂੰ ਮਿਲ ਪੈਦਾ ਹੈ। ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥ ਮਨਮਤੀਏ ਦਾ ਧਨ-ਦੌਲਤ ਨਾਲ ਪਿਆਰ ਹੈ ਅਤੇ ਉਹ ਪ੍ਰਭੂ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ। ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥ ਉਹ ਝੂਠ ਦੀ ਕਮਾਈ ਕਰਦਾ ਹੈ, ਝੂਠ ਨੂੰ ਇਕੱਤਰ ਕਰਦਾ ਹੈ ਅਤੇ ਝੂਠ ਦਾ ਹੀ ਖਾਣਾ ਖਾਂਦਾ ਹੈ। ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥ ਉਹ ਜਹਿਰੀਲੀ ਜਾਇਦਾਦ ਅਤੇ ਦੌਲਤ ਜਮ੍ਹਾਂ ਕਰਕੇ ਮਰ ਜਾਂਦਾ ਹੈ ਅਤੇ ਅਖੀਰ ਨੂੰ ਸਮੂਹ ਸੁਆਹ ਹੀ ਥੀ ਵੰਞਦਾ ਹੈ। ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥ ਉਹ ਧਾਰਮਕ ਸੰਸਕਾਰ, ਸੁਚਮਤਾਈਆਂ ਤੇ ਸਵੈਜਬਤ ਕਮਾਉਂਦਾ ਹੈ, ਪਰੰਤੂ ਉਸ ਦੇ ਅੰਦਰ ਲਾਲਚ ਦਾ ਪਾਪ ਹੈ। ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥ ਨਾਨਕ, ਜਿਹੜਾ ਕੁਝ ਮਨਮਤੀਆ ਕਰਦਾ ਹੈ, ਉਹ ਕਬੂਲ ਨਹੀਂ ਪੈਂਦਾ ਅਤੇ ਪ੍ਰਭੂ ਦੇ ਦਰਬਾਰ ਅੰਦਰ ਉਹ ਆਵਾਜ਼ਾਰ ਹੁੰਦਾ ਹੈ। ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥ ਸਾਰੀਆਂ ਸੁਰੀਲੀਆਂ ਸੁਰਾਂ ਵਿੱਚੋਂ ਕੇਵਲ ਉਹ ਹੀ ਸ੍ਰੇਸ਼ਟ ਹੈ, ਹੇ ਵੀਰ! ਜਿਸ ਦੁਆਰਾ ਪ੍ਰਭੂ ਆ ਕੇ ਚਿੱਤ ਅੰਦਰ ਟਿੱਕ ਜਾਂਦਾ ਹੈ। ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥ ਜਿਨ੍ਹਾਂ ਤਰਾਨਿਆਂ ਵਿੱਚ ਗੁਰਾਂ ਦੀ ਬਾਣੀ ਗਾਇਨ ਕੀਤੀ ਜਾਂਦੀ ਹੈ, ਉਹ ਸਾਰੇ ਸੱਚੇ ਹਨ। ਉਨ੍ਹਾਂ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥ ਪ੍ਰਭੂ ਤਰਾਨਿਆਂ ਅਤੇ ਸੁਰੀਲੀਆਂ ਸੁਰਾਂ ਤੋਂ ਪਰੇਰ ਹੈ। ਨਿਰਾਪੁਰਾ ਇਨ੍ਹਾਂ ਦੇ ਰਾਹੀਂ ਉਸ ਦੀ ਰਜਾ ਅਨੁਭਵ ਨਹੀਂ ਕੀਤੀ ਜਾ ਸਕਦੀ। ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥ ਨਾਨਕ, ਕੇਵਲ ਉਹ ਹੀ ਦਰੁਸਤ ਹੁੰਦੇ ਹਨ, ਜੋ ਸੁਆਮੀ ਦੀ ਰਜਾ ਨੂੰ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਹੀ ਸੱਚੇ ਗੁਰਾਂ ਪਾਸੋਂ ਸਮਝ ਪ੍ਰਦਾਨ ਹੁੰਦੀ ਹੈ। ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥ ਹਰ ਇਕ ਚੀਜ ਉਸ ਦੇ ਰਾਹੀਂ ਹੀ ਉਸ ਦੇ ਭਾਣੇ ਅਨੁਸਾਰ ਹੁੰਦੀ ਹੈ। copyright GurbaniShare.com all right reserved. Email |