ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥ ਸੱਚੇ ਗੁਰਾਂ ਦੇ ਅੰਦਰ ਸੁਆਮੀ ਦਾ ਸੁਧਾਰੂਪ-ਨਾਮਾ ਅਸਥਾਪਨ ਹੋਇਆ ਹੋਇਆ ਹੈ। ਸੁਧਾਰੂਪ-ਨਾਮ ਨੂੰ ਉਹ ਉਚਾਰਦੇ ਅਤੇ ਹੋਰਨਾਂ ਤੋਂ ਭੀ ਉਚਾਰਨ ਕਰਵਾਉਂਦੇ ਹਨ। ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥ ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਪਵਿੱਤਰ ਨਾਮ, ਪ੍ਰਭੂ ਦੇ ਪਵਿੱਤਰ ਨਾਮ ਦਾ ਸਿਮਰਨ ਕਰਦਾ ਹੈ। ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥ ਸੱਚੇ ਗੁਰਾਂ ਦੀ ਸੁਧਾ-ਸਰੂਪ ਬਾਣੀ ਜੌਹਰ ਹੈ। ਗੁਰਾਂ ਦੀ ਮਿਹਰ ਸਦਕਾ, ਸ਼ੲਹ ਆ ਕੇ ਮਨੁਸ਼ ਦੇ ਮਨੂਏ ਅੰਦਰ ਟਿੱਕ ਜਾਂਦੀ ਹੈ। ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥ ਇਸ ਦੇ ਰਾਹੀਂ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਨਾਲ ਅਭੇਦ ਥੀ ਵੰਞਦਾ ਹੈ। ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥ ਨਾਨਕ, ਕੇਵਲ ਉਹੀ ਸੱਚੇ ਗੁਰਾਂ ਨਾਲ ਮਿਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਮੁੱਢ ਤੋਂ ਲਿਖੀ ਹੋਈ ਹੈ। ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥ ਅਧਰਮੀ ਦੇ ਮਨ ਵਿੱਚ ਖਾਹਿਸ਼ ਦੀ ਅਗਨੀ ਹੈ, ਇਸ ਲਈ ਉਸ ਦੀ ਖੁਧਿਆ ਦੂਰ ਨਹੀਂ ਹੁੰਦੀ। ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥ ਸਮੂਹ ਝੂਠਾ ਹੀ ਹੈ ਸਨਬੰਧੀਆਂ ਦਾ ਪਿਆਰ ਅਤੇ ਝੂਠ ਨੂੰ ਹੀ ਅਧਰਮੀ ਚਿੰਮੜ ਰਿਹਾ ਹੈ। ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥ ਰੈਣ ਅਤੇ ਦਿਹੁੰ, ਉਹ ਫਿਕਰ ਦਾ ਹੀ ਖਿਆਲ ਕਰਦਾ ਹੈ ਅਤੇ ਫਿਕਰ ਅੰਦਰ ਨਰੜਿਆ ਹੋਇਆ ਹੀ ਟੁਰ ਜਾਂਦਾ ਹੈ। ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥ ਉਸ ਦੇ ਆਉਣੇ ਅਤੇ ਜਾਣੇ ਮੁੱਕਦੇ ਨਹੀਂ ਅਤੇ ਉਹ ਹੰਕਾਰ ਅੰਦਰ ਕੰਮ ਕਰਦਾ ਹੈ। ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥ ਗੁਰਾਂ ਦੀ ਪਨਾਹ ਲੈਣ ਦੁਆਰਾ, ਉਹ ਮੁਕਤ ਹੋ ਜਾਂਦਾ ਹੈ ਅਤੇ ਗੁਰੂ ਜੀ ਉਸ ਨੂੰ ਬੰਦਨਾਂ ਤੋਂ ਆਜਾਦ ਕਰ ਦਿੰਦੇ ਹਨ, ਹੇ ਨਾਨਕ! ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥ ਸੱਚੇ ਗੁਰਦੇਵ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਸਾਧ ਸੰਗਤ ਸੱਚੇ ਗੁਰਦੇਵ ਜੀ ਨੂੰ ਪਿਆਰ ਕਰਦੀ ਹੈ। ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥ ਸਾਧ ਸੰਗਤ ਨਾਲ ਜੁੜ ਕੇ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ। ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥ ਇਹ ਜਹਾਨ ਅਤੇ ਆਲਮ ਇੱਕ ਭਿਆਨਕ ਸਮੁੰਦਰ ਹੈ। ਪ੍ਰਭੂ ਦੇ ਨਾਮ ਜਹਾਜ ਤੇ ਚੜ੍ਹਾ ਕੇ, ਗੁਰੂ ਜੀ ਪ੍ਰਾਣੀ ਨੂੰ ਇਸ ਤੋਂ ਪਾਰ ਕਰ ਦਿੰਦੇ ਹਨ। ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥ ਗੁਰਾਂ ਦੇ ਮੁਰੀਦ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ ਅਤੇ ਪੂਰਨ ਗੁਰੂ ਜੀ ਉਨ੍ਹਾਂ ਨੂੰ ਪਾਰ ਲੰਘਾ ਦਿੰਦੇ ਹਨ। ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥ ਹੇ ਵਾਹਿਗੁਰੂ! ਤੂੰ ਮੈਨੂੰ ਗੁਰਾਂ ਦੇ ਮੁਰੀਦਾਂ ਦੇ ਪੈਰਾਂ ਦੀ ਖਾਕ ਪਰਦਾਨ ਕਰ ਤਾਂ ਜੋ ਮੈਂ ਪਾਂਬਰ ਭੀ ਮੁਕਤ ਥੀ ਵੰਞਾਂ। ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥ ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਆ ਕੇ ਮਿਲ ਪੈਦੇ ਹਨ। ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥ ਗੁਰੂ ਜੀ ਮੌਤ ਦੇ ਦੂਤ ਨੂੰ ਕੁਟ ਕੇ ਪਰ੍ਹੇ ਹਟਾ ਦਿੰਦੇ ਹਨ ਅਤੇ ਪ੍ਰਭੂ ਦੇ ਦਰਬਾਰ ਵਿੱਚ ਉਨ੍ਹਾਂ ਦੀ ਖਲਾਸੀ ਕਰਾ ਦਿੰਦੇ ਹਨ। ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥ ਧੰਨ ਹਨ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਆਪਣੀ ਪ੍ਰਸੰਨਤਾ ਦੁਆਰਾ, ਸਾਈਂ ਆਪਣੇ ਅੰਦਰ ਮਿਲਾ ਲੈਂਦਾ ਹੈ। ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥ ਪੂਰਨ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਜਿਸ ਨੇ ਮੇਰੇ ਅੰਦਰੋਂ ਸੰਦੇਹ ਨੂੰ ਦੂਰ ਕਰ ਛੱਡਿਆ ਹੈ। ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਵਾਹਿਗੁਰੂ ਦਾ ਮਾਰਗ ਰੌਸ਼ਨ ਹੋ ਜਾਂਦਾ ਹੈ ਅਤੇ ਗੁਰੂ ਜੀ ਇਸ ਨੂੰ ਆਪਣੇ ਸਿੱਖਾਂ ਨੂੰ ਵਿਖਾਲ ਦਿੰਦੇ ਹਨ। ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੇਰਾ ਇਕ ਪ੍ਰਭੂ ਨਾਲ ਪਿਆਰ ਪੈ ਗਿਆ ਹੈ ਅਤੇ ਨਾਮ ਨੂੰ ਮੈਂ ਆਪਣੇ ਅੰਦਰ ਟਿਕਾ ਲਿਆ ਹੈ। ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥ ਗੁਰਾਂ ਦੇ ਉਪਦੇਸ਼ ਦੀ ਬਰਕਤ ਦੁਆਰਾ ਯਮ ਮੈਨੂੰ ਤੱਕ ਨਹੀਂ ਸਕਦਾਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ। ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਖੁਦ-ਬ-ਖੁਦ ਹੀ ਸਿਰਜਣਹਾਰ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਜੋ ਕੋਈ ਭੀ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਮ ਨਾਲ ਜੋੜ ਲੈਂਦਾ ਹੈ। ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥ ਕੇਵਲ ਤਦ ਹੀ ਨਫਰ ਨਾਨਕ ਜੀਉਂਦਾ ਹੈ, ਜੇਕਰ ਉਹ ਨਾਮ ਨੂੰ ਉਚਾਰਦਾ ਹੈ। ਨਾਮ ਦੇ ਬਾਝੋਂ ਉਹ ਇੱਕ ਮੁਹਤ ਵਿੱਚ ਮਰ ਜਾਂਦਾ ਹੈ। ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥ ਮਾਇਆ ਦੇ ਪੁਜਾਰੀਆਂ ਦੇ ਚਿੱਤ ਅੰਦਰ ਹੰਗਤਾ ਦੀ ਬੀਮਾਰੀ ਹੈ। ਉਹ ਮੰਦੇ ਪੁਰਸ਼ ਸੰਦੇਹ ਅਤੇ ਹੰਗਤਾ ਅੰਦਰ ਭੁਲੇ ਫਿਰਦੇ ਹਨ। ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥ ਸੰਤ ਸਰੂਪ ਸੱਚੇ ਗੁਰਦੇਵ ਜੀ ਮਿਤਰ ਨਾਲ ਮਿਲਣ ਦੁਆਰਾ ਹੇ ਨਾਨਕ! ਇਹ ਬੀਮਾਰੀ ਜੜੋਂ ਪੁਟੀ ਜਾਂਦੀ ਹੈ। ਗੁਰਮਤੀ ਹਰਿ ਹਰਿ ਬੋਲੇ ॥ ਗੁਰਾਂ ਦੇ ਉਪਦੇਸ਼ ਦੁਆਰਾ, ਸਤਿਵੰਤੀ ਪਤਨੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੀ ਹੈ। ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ਦਿਹੁੰ ਅਤੇ ਰੈਣ, ਉਹ ਪ੍ਰਭੂ ਦੀ ਪ੍ਰੀਤ ਨਾਲ ਖਿੱਚੀ ਰਹਿੰਦੀ ਹੈ ਅਤੇ ਉਸ ਦੀ ਦੇਹ ਪੁਸ਼ਾਕ ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀ ਹੋਈ ਹੈ। ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ ਮੈਂ ਸਾਰਾ ਸੰਸਾਰ ਵੇਖਿਆ ਅਤੇ ਭਾਲਿਆ ਹੈ ਅਤੇ ਮੈਨੂੰ ਮੇਰੇ ਪ੍ਰਭੂ ਵਰਗਾ ਕੋਈ ਪੁਰਸ਼ ਨਹੀਂ ਲੱਭਾ। ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਵਿਸ਼ਾਲ ਸੱਚੇ ਗੁਰਾਂ ਨੇ ਮੇਰਾ ਮਨੂਆ ਹੁਣ ਹੋਰ ਕਿਧਰੇ ਡਿਕੋ-ਡੋਲੇ ਨਹੀਂ ਖਾਂਦਾ। ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥ ਨੌਕਰ ਨਾਨਕ ਵਾਹਿਗੁਰੂ ਦਾ ਸੇਵਕ ਅਤੇ ਵਿਸ਼ਾਲ ਸੱਚੇ ਗੁਰਾਂ ਦਾ ਨਫਰ ਹੈ। copyright GurbaniShare.com all right reserved. Email |