ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
ਕਿੰਨੀਆਂ ਕੁ ਹਨ ਤੇਰੀਆਂ ਅਪਾਰ ਸ਼ਕਤੀਆਂ ਅਤੇ ਕਿੱਡੀਆਂ ਵੱਡੀਆਂ ਤੇਰੀਆਂ ਬਖ਼ਸ਼ੀਸ਼ਾਂ, (ਹੇ ਸਾਂਈਂ?)। ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥ ਅਣਗਿਣਤ ਹਨ ਤੇਰੇ ਜੀਵ-ਜੰਤੂ ਜਿਹੜੇ ਦਿਨ ਰੈਣ (ਤੇਰਾ) ਜੱਸ ਉਚਾਰਨ ਕਰਦੇ ਹਨ। ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥ ਅਨੰਤ ਹਨ ਤੇਰੀਆਂ ਸ਼ਕਲਾ ਤੇ ਰੰਗਤਾਂ ਅਤੇ ਅਨੰਤ ਤੇਰੀਆਂ ਉਚੀਆਂ ਤੇ ਨੀਵੀਆਂ ਜਾਤੀਆਂ। ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ। ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥ ਜਦ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਈਸ਼ਵਰੀ-ਡਰ ਨਾਲ ਪਰੀ-ਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ ਅਤੇ ਮਾਨ-ਪ੍ਰਤਿਸ਼ਟਤਾ ਉਸ ਦਾ ਸੁਆਗਤ ਕਰਦੀ ਹੈ। ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥ ਹੈ ਨਾਨਕ! ਸੱਚਾ ਸੁਲਤਾਨ ਖੁਦ ਹੀ ਤਦੋਂ ਬੰਦੇ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ ਚੰਗਾ ਹੋਇਆ ਕਿ ਮੈਂ ਬਚ ਗਿਆ ਹਾਂ ਅਤੇ ਮੇਰਾ ਹੰਕਾਰ ਮੇਰੇ ਦਿਲ ਵਿੱਚ ਹੀ ਖਤਮ ਹੋ ਗਿਆ। ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥ ਜਦ ਮੈਂ ਸੱਚੇ ਗੁਰਾਂ ਅੰਦਰ ਭਰੋਸਾ ਧਾਰ ਲਿਆ, ਤਦ (ਮੇਰੇ) ਵੈਰੀ (ਮੇਰੀ) ਟਹਿਲ ਕਮਾਉਣ ਲੱਗ ਪਏ। ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥ ਬੇ-ਮੁਥਾਜ ਸੱਚੇ ਸੁਆਮੀ (ਦੀ ਦਇਆ ਦੁਆਰਾ) ਮੈਂ ਵਿਹਲੀ ਸਿਰੀ-ਦਰਦੀ ਛੱਡ ਛੱਡੀ ਹੈ। ਮਨ ਰੇ ਸਚੁ ਮਿਲੈ ਭਉ ਜਾਇ ॥ ਸਤਿਪੁਰਖ ਨੂੰ ਮਿਲਣ ਦੁਆਰਾ ਡਰ ਦੂਰ ਹੋ ਜਾਂਦਾ ਹੈ, ਹੈ ਇਨਸਾਨ! ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥ ਰੱਬ ਦੇ ਡਰ ਅਤੇ ਗੁਰਾਂ ਰਾਹੀਂ ਉਸ ਦੇ ਨਾਮ ਵਿੱਚ ਲੀਨ ਹੋਏ ਬਗ਼ੈਰ, ਪ੍ਰਾਣੀ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ। ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥ ਉਸ ਦੀ ਵਿਆਖਿਆ ਕਿਥੋ ਤਾਈ ਕੀਤੀ ਜਾ ਸਕਦੀ ਹੈ? ਵਾਹਿਗੁਰੂ ਦੇ ਵਰਨਣ ਦਾ ਕੋਈ ਹੱਦ ਬੰਨਾ ਨਹੀਂ। ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥ ਬਹੁਤ ਘਨੇਰੇ ਹਨ ਮੰਗਤੇ, ਉਹ ਇਕੱਲਾ ਹੀ ਦੇਣ ਵਾਲਾ ਹੈ। ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥ ਠੰਢ-ਚੈਨ ਉਦੋਂ ਉਤਪੰਨ ਹੁੰਦੀ ਹੈ ਜਦ ਉਹ ਜੋ ਆਤਮਾ ਤੇ ਜਿੰਦ-ਜਾਨ ਦਾ ਮਾਲਕ ਹੈ, (ਬੰਦੇ ਦੇ) ਚਿੱਤ ਅੰਦਰ ਆ ਟਿਕਦਾ ਹੈ। ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ ਇਹ ਸੰਸਾਰ ਸੁਫ਼ਨੇ ਵਿੱਚ ਰਚੇ ਹੋਏ ਇਕ ਨਾਟਕ ਦੀ ਮਾਨਿੰਦ ਹੈ, ਇਕ ਮੁਹਤ ਵਿੱਚ ਇਹ ਖੇਡ ਖਤਮ ਹੋ ਜਾਂਦੀ ਹੈ। ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥ ਕਈ ਰੱਬ ਦੇ ਮਿਲਾਪ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਹੋਰ ਵਿਛੋਡੇ ਅੰਦਰ ਹੀ ਟੁਰ ਜਾਂਦੇ ਹਨ। ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥ ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥ ਗੁਰਾਂ ਦੇ ਰਾਹੀਂ ਇਲਾਹੀ ਮਾਲ ਮੁੱਲ ਲੈ। ਸੱਚੀ ਪੂੰਜੀ ਨਾਲ ਹੀ ਸੱਚਾ ਸੌਦਾ-ਸੂਤ ਖਰੀਦਿਆਂ ਜਾਂਦਾ ਹੈ। ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥ ਆਫ਼ਰੀਨ ਹੈ! ਉਨ੍ਹਾਂ ਦੇ, ਜਿਨ੍ਹਾਂ, ਨੇ ਪੂਰਨ-ਗੁਰਾਂ ਦੇ ਰਾਹੀਂ ਸੱਚੇ ਨਾਮ ਨੂੰ ਵਿਹਾਝਿਆ ਹੈ। ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥ ਹੇ ਨਾਨਕ! (ਸੁਆਮੀ), ਜਿਸ ਕੋਲਿ ਅਸਲੀ ਵਿਉਪਾਰਕ ਮਾਲ ਹੈ, ਉਨ੍ਹਾਂ ਦੇ ਵੱਖਰ ਨੂੰ ਸਿੰਞਾਣ ਲਵੇਗਾ। ਸਿਰੀਰਾਗੁ ਮਹਲੁ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ ਜਿਵੇਂ ਧਾਤੂ ਆਖੀਰ ਨੂੰ ਧਾਤੂ ਵਿੱਚ ਰਲ ਜਾਂਦੀ ਹੈ, ਇਵੇਂ ਹੀ ਜੱਸ-ਗਾਉਣ ਵਾਲਾ ਜੱਸ-ਯੋਗ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ ਪੋਸਤ ਦੇ ਫੁੱਲ ਦੇ ਵਾਂਗ ਉਹ ਸੱਚ ਦੀ ਰੰਗਤ ਵਿੱਚ ਗੂੜ੍ਹਾ ਸੂਹਾ ਰੰਗਿਆ ਜਾਂਦਾ ਹੈ। ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥ ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ। ਭਾਈ ਰੇ ਸੰਤ ਜਨਾ ਕੀ ਰੇਣੁ ॥ ਹੇ ਭਰਾ! ਪਵਿੱਤ੍ਰ ਪੁਰਸ਼ ਦੇ ਚਰਨਾ ਦੀ ਧੂੜ ਹੋ ਜਾ। ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ। ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ ਅਗਿਆਨ ਵਿਨਾਸਕ ਵਾਹਿਗੁਰੂ ਦਾ ਮੰਦਰ ਸੁੰਦਰ ਉਚੇ ਥੜ੍ਹੇ ਤੇ ਹੈ। ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ ਚੰਗੇ ਅਮਲਾ ਰਾਹੀਂ ਮਨੁੱਖਾ ਦੇਹ ਮਿਲਦੀ ਹੈ ਅਤੇ ਰੱਬੀ-ਪ੍ਰੀਤ ਦੁਆਰਾ ਸਾਈਂ ਦੇ ਗ੍ਰਿਹ ਤੇ ਮੰਦਰ ਦਾ ਬੂਹਾ। ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥ ਸਰਬ-ਵਿਆਪਕ ਰੂਹ ਦੇ ਸਿਮਰਨ ਰਾਹੀਂ ਹੀ ਜਗਿਆਸੂ ਆਪਣੇ ਮਨੂਏ ਨੂੰ ਸਿੱਖ ਮੱਤ ਦਿੰਦੇ ਹਨ। ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥ ਤਿੰਨ-ਰਾਹੇ ਕੰਮ ਕਰਨ ਦੁਆਰਾ ਆਸ ਅਤੇ ਚਿੰਤਾ ਪੈਦਾ ਹੁੰਦੇ ਹਨ। ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ। ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥ ਆਪਣੀ ਦਇਆ-ਦ੍ਰਿਸ਼ਟੀ ਧਾਰ ਕੇ, ਵਾਹਿਗੁਰੂ ਪ੍ਰਾਨੀ ਦੀ ਮੈਲ ਧੋ ਸੁਟਦਾ ਹੈ ਅਤੇ ਉਹ ਆਪਣੇ ਗ੍ਰਹਿ (ਸਰੀਰ) ਵਿੱਚ ਹੀ ਸੁਆਮੀ ਦੀ ਹਜ਼ੂਰੀ ਨੂੰ ਅਨੁਭਵ ਕਰ ਲੈਂਦਾ ਹੈ। ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ? ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ ਹੋਰ ਆਸਾ ਲਾਹ ਕੇ, ਸਾਨੂੰ ਕੇਵਲ ਨਾਮ ਦਾ ਸਿਮਰਨ ਕਰਨਾ ਉਚਿਤ ਹੈ। ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥ ਹੇ ਨਾਨਕ! ਮੈਂ (ਗੁਰਾਂ ਉਤੋਂ) ਸਦਾ ਹੀ ਸਦਕੇ ਜਾਂਦਾ ਹਾਂ ਜੋ (ਵਾਹਿਗੁਰੂ ਨੂੰ) ਆਪ ਵੇਖਦੇ ਹਨ ਅਤੇ ਹੋਰਨਾ ਨੂੰ ਵਿਖਾਲਦੇ ਹਨ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ ਲਾਨ੍ਹਤ-ਮਾਰੀ ਹੈ ਛੁਟੜ ਵਹੁਟੀ ਦੀ ਜ਼ਿੰਦਗੀ। ਉਹ ਹੋਰਸ ਦੀ ਮੁਹੱਬਤ ਨੇ ਠੱਗ ਲਈ ਹੈ। ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ ਰੈਹੀ ਵਾਲੇ ਕੰਧ ਦੇ ਵਾਂਗ ਉਹ ਦਿਨ ਰਾਤ ਭੁਰਦੀ ਰਹਿੰਦੀ ਹੈ (ਅਤੇ ਅੰਤ ਨੂੰ) ਡਿੱਗ ਪੈਂਦੀ ਹੈ। ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥ ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ। ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਹੇ ਪਤਨੀਏ! ਆਪਣੇ ਪਤੀ ਦੇ ਬਾਝੋਂ ਤੇਰਾ ਹਾਰ-ਸ਼ਿੰਗਾਰ ਕਿਹੜੇ ਕੰਮ ਦਾ ਹੈ? copyright GurbaniShare.com all right reserved. Email |