ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥
ਮੰਦਰ ਦੇ ਬੂਹੇ (ਇਸ ਜਹਾਨ) ਵਿੱਚ ਤੈਨੂੰ ਪਨਾਹ ਨਹੀਂ ਮਿਲਣੀ ਅਤੇ ਕੂੜੀ ਹੋਣ ਕਰਕੇ ਤੂੰ ਅਗਲੇ ਜਹਾਨ ਅੰਦਰ ਅਵਾਜ਼ਾਰ ਹੋਵੇਗੀ। ਠਹਿਰਾਉ। ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥ ਸੱਚਾ ਸੁਆਮੀ ਖ਼ੁਦ ਸਰਬੱਗ ਹੈ ਅਤੇ ਚੋਧੀਂ ਨਹੀਂ ਖਾਂਦਾ। ਉਹ ਇਕ ਭਾਰਾ ਜ਼ਿਮੀਦਾਰ ਹੈ। ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ ਪ੍ਰਥਮ ਉਹ ਮਨ-ਜ਼ਮੀਨ ਨੂੰ ਤਿਆਰ ਕਰਦਾ ਹੈ ਤੇ ਫਿਰ ਸਤਿਨਾਮ ਦਾ ਬੀਜ਼ ਦਿੰਦਾ (ਬੀਜਦਾ) ਹੈ। ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥ ਇਕ ਪ੍ਰਭੂ ਦੇ ਨਾਮ ਤੋਂ ਨੌਂ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ ਅਤੇ ਪ੍ਰਾਣੀ ਉਤੇ ਉਸ ਦੀ ਮਿਹਰ ਦਾ ਚਿੰਨ੍ਹ ਲੱਗ ਜਾਂਦਾ ਹੈ। ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ ਉਸ ਦੀ ਕਾਹਦੀ ਅਕਲ ਤੇ ਜੀਵਨ ਮਰਿਆਦਾ ਹੈ, ਜੋ ਸਮਝ (ਸੋਚ) ਦੇ ਹੁੰਦੇ ਹੋਏ, ਗੁਰਾਂ ਨੂੰ ਨਹੀਂ ਸਮਝਦਾ। ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥ ਅੰਨ੍ਹੇ ਇਨਸਾਨ ਨੇ ਨਾਮ ਨੂੰ ਭੁਲਾ ਦਿੱਤਾ ਹੈ। ਪਤਿਤ ਪੁਰਸ਼ ਅੰਨ੍ਹੇਰ-ਘੁੱਪ (ਅੰਦਰ ਟੁਰਦਾ) ਹੈ। ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥ ਉਸ ਦਾ ਆਉਣਾ ਤੇ ਜਾਣਾ ਖਤਮ ਨਹੀਂ ਹੁੰਦਾ ਅਤੇ ਉਹ ਮਰਣ ਜੰਮਣ ਅੰਦਰ ਤਬਾਹ ਹੁੰਦਾ ਹੈ। ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ ਉਹ ਆਪਣੀਆਂ ਮੀਢੀਆਂ ਦੇ ਚੀਰਾਂ ਲਈ ਚੰਨਣ, ਕੇਸਰ ਤੇ ਸ਼ਿੰਗਰਫ਼ ਖ਼ਰੀਦ ਕੇ ਲਿਆਉਂਦੀਂ ਹੈ। ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥ ਨਾਲੇ ਉਹ ਊਦ ਤੇ ਚੰਨਣ ਦੀ ਲੱਕੜ ਦਾ ਬਹੁਤ ਜ਼ਿਆਦਾ ਅਤਰ ਦੇਹ ਨੂੰ ਮਲਦੀ ਹੈ ਅਤੇ ਮੁਸ਼ਕ-ਕਾਫੂਰ ਵਿੱਚ ਪਾ ਕੇ ਪਾਨ-ਬੀੜਾ ਖਾਂਦੀ ਹੈ। ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥ ਪਰ ਜੇਕਰ ਲਾੜੀ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਦੀ, ਤਦ ਉਸ ਦੀਆਂ ਸਾਰੀਆਂ ਸ਼ਾਨਦਾਰ ਸਜਾਵਟਾਂ ਝੂਠੀਆਂ ਹਨ। ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ ਉਸ ਦੀ ਸਮੂਹ ਸੁਆਦ ਮਾਣਨੇ ਬੇਅਰਥ ਹਨ ਅਤੇ ਉਸ ਦੇ ਸਾਰੇ ਹਾਰ ਸ਼ਿੰਗਾਰ ਮੰਦੇ। ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ ਜਦ ਤਾਈਂ ਉਹ ਰੱਬ ਦੇ ਨਾਮ ਨਾਲ ਵਿੰਨ੍ਹੀ ਨਹੀਂ ਜਾਂਦੀ, ਉਹ ਉਸ ਵੱਡੇ ਵਾਹਿਗੁਰੂ ਦੇ ਦਰਬਾਰ ਅੰਦਰ ਕਿਸ ਤਰ੍ਹਾਂ ਸੁੰਦਰ ਲੱਗ ਸਕਦੀ ਹੈ? ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥ ਨਾਨਕ, ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ, ਜਿਸ ਦੀ ਆਪਣੇ ਪਤੀ ਦੇ ਸਾਥ ਪ੍ਰੀਤ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ ਜਦ ਭੌਰ ਅੰਦਰੋਂ ਚਲਿਆ ਜਾਂਦਾ ਹੈ ਤਾਂ ਸੁੰਨਸਾਨ ਸਰੀਰ ਭੈ-ਦਾਇਕ ਹੋ ਜਾਂਦਾ ਹੈ। ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ ਮੱਚਦੀ ਹੋਈ ਅੱਗ ਬੁਝ ਗਈ ਹੈ ਅਤੇ ਹੁਣ ਕੋਈ ਸੁਆਸ ਦਾ ਧੂੰਆਂ ਨਹੀਂ ਨਿਕਲਦਾ। ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥ ਪੰਜੇ (ਗਿਆਨ ਇੰਦਰੇ) ਕਸ਼ਟ-ਪੂਰਤ ਹੋ ਵਿਰਲਾਪ ਕਰਦੇ ਹਨ ਅਤੇ ਸੰਸਾਰੀ ਮਮਤਾ ਰਾਹੀਂ ਨਸ਼ਟ ਹੁੰਦੇ ਹਨ। ਮੂੜੇ ਰਾਮੁ ਜਪਹੁ ਗੁਣ ਸਾਰਿ ॥ ਹੇ ਮੂਰਖ! ਨੇਕੀਆਂ ਦੀ ਸੰਭਾਲ ਕਰ ਅਤੇ ਵਿਆਪਕ ਵਾਹਿਗੁਰੂ ਨੂੰ ਸਿਮਰ। ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥ ਸਵੈ-ਹੰਗਤਾ ਅਤੇ ਅਪਣੱਤ ਫ਼ਰੇਫ਼ਤਾ ਕਰ ਲੈਣ ਵਾਲੀਆਂ ਹਨ। ਘੁਮੰਡ ਨੇ ਸਾਰਿਆਂ ਨੂੰ ਠੱਗ ਲਿਆ ਹੈ। ਠਹਿਰਾਉ। ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿਤਾ ਹੈ, ਜੋ ਸੰਸਾਰੀ ਕੰਮਾਂ-ਕਾਜਾਂ ਨਾਲ ਜੁੜੇ ਹੋਏ ਹਨ, ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ ਜਿਹੜੇ ਹੋਰਸੁ ਦੇ ਪਿਆਰ ਵਿੱਚ ਨੱਥੀ ਹੋਏ ਹੋਏ ਹਨ ਅਤੇ ਜਿਨ੍ਹਾਂ ਦੇ ਦਿਲ ਅੰਦਰ ਖ਼ਾਹਿਸ਼ ਦੀ ਅਗਨੀ ਹੈ, ਉਹ ਗਲ-ਸੜ ਤੇ ਮਰ-ਮੁਕ ਜਾਂਦੇ ਹਨ। ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥ ਜਿਨ੍ਹਾਂ ਦੀ ਗੁਰੂ ਰਖਿਆ ਕਰਦਾ ਹੈ ਉਹ ਬਚ ਜਾਂਦੇ ਹਨ ਅਤੇ ਹੋਰਨਾਂ ਨੂੰ ਪੱਤੇਬਾਜ਼ ਸੰਸਾਰੀ ਕਾਰ-ਵਿਹਾਰ ਠੱਗ ਲੈਂਦੇ ਹਨ। ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥ ਪਵਿੱਤਰ ਪੁਰਸ਼ ਸਦੀਵ ਹੀ ਆਪਣੀਆਂ ਖ਼ਾਹਿਸ਼ਾਂ ਨੂੰ ਕਾਬੂ ਵਿੱਚ ਰੱਖਦੇ ਹਨ ਅਤੇ ਉਸ ਦੀ ਕਿਰਪਾ ਦੇ ਪਾਤ੍ਰ ਹੋ ਸਤਿ ਪੁਰਖ ਨੂੰ ਪਾ ਲੈਂਦੇ ਹਨ। ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥ ਉਨ੍ਹਾਂ ਦੀ ਘਟੀਆ ਮੁਹੱਬਤ ਮਰ ਜਾਂਦੀ ਹੈ, ਉਨ੍ਹਾਂ ਦੀ ਸੰਸਾਰੀ ਮਮਤਾ ਚਲੀ ਜਾਂਦੀ ਹੈ ਅਤੇ ਮੁੱਕ ਜਾਂਦੀ ਹੈ, ਉਨ੍ਹਾਂ ਦੀ ਦੁਸ਼ਮਨੀ ਤੇ ਖਟਪਟੀ। ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥ ਉਨ੍ਹਾਂ ਦੇ ਦੁਨਿਆਵੀ ਕੰਮ-ਕਾਜ ਖ਼ਤਮ ਹੋ ਜਾਂਦੇ ਹਨ ਅਤੇ ਮਰ ਜਾਂਦੇ ਹਨ ਉਨ੍ਹਾਂ ਦੇ ਹੰਕਾਰ, ਸੰਸਾਰੀ ਲਗਨਾਂ, ਧਨ ਦੌਲਤ ਦੀ ਲਾਲਸਾ, ਅਤੇ ਰੋਹ। ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ ਸੱਚੀ ਚਾਕਰੀ ਦੁਆਰਾ ਆਦਮੀ ਸੱਚੇ ਸਾਹਿਬ ਨੂੰ ਮਿਲ ਪੈਂਦਾ ਹੈ ਅਤੇ ਗੁਰਾਂ ਦੀ ਸਿੱਖਿਆ ਪਰਾਪਤ ਕਰ ਲੈਂਦਾ ਹੈ। ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ ਉਹ ਮਨੁੱਖ ਜੰਮਣ ਤੇ ਮਰਣ ਰਹਿਤ ਹੋ ਜਾਂਦਾ ਹੈ। ਉਹ ਨਾਂ ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ। ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥ ਨਾਨਕ, ਉਹ ਵਾਹਿਗੁਰੂ ਦੇ ਬੂਹੇ ਉਤੇ ਮੁਖੀਆ ਹੈ ਅਤੇ ਇਜ਼ਤ ਦੀ ਪੁਸ਼ਾਕ ਪਹਿਨ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ। ਸਿਰੀਰਾਗੁ ਮਹਲ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ ਸਰੀਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਅਤੇ ਮੋਹਨੀ ਦੀ ਮੁਹੱਬਤ ਕਾਰਨ ਮਨੂਏ ਨੂੰ ਵਿਕਾਰ ਦਾ ਜੰਗਾਲ ਲੱਗ ਗਿਆ ਹੈ। ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥ ਬਦੀਆਂ ਤਦ ਵੈਰੀ ਹੋ ਜਾਂਦੀਆਂ ਹਨ ਅਤੇ ਝੂਠ (ਖੁਸ਼ੀ ਵਿੱਚ) ਤੂਰੁ ਬਿਗਲ ਵਜਾਉਂਦਾ ਹੈ। ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥ ਨਾਮ ਦੇ ਬਾਝੋਂ ਬੰਦਾ (ਆਵਾਗਉਣ ਅੰਦਰ) ਧੱਕਿਆ ਜਾਂਦਾ ਹੈ। ਦਵੈਤ-ਭਾਵ ਨੇ ਬੰਦਿਆਂ ਦੇ ਸਮੁਦਾਇ ਗਰਕ ਕਰ ਛੱਡੇ ਹਨ। ਮਨ ਰੇ ਸਬਦਿ ਤਰਹੁ ਚਿਤੁ ਲਾਇ ॥ ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੁ ਦੇ ਨਾਮ ਨਾਲ ਕਿਰਤੀ ਜੋੜਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗੀ। ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥ ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਨਾਮ ਨੂੰ ਨਹੀਂ ਸਮਝਿਆ, ਉਹ ਮਰ ਕੇ ਮੁੜ ਜੰਮਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ। ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥ ਜਿਸ ਦੇਹ ਅੰਦਰ ਸਤਿਨਾਮ ਵਸਦਾ ਹੈ, ਉਹ ਪਵਿੱਤਰ ਕਹੀ ਜਾਂਦੀ ਹੈ। ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ (ਪ੍ਰਾਣੀ) ਜਿਸ ਦੀ ਦੇਹਿ ਸਤਿੁਪਰਖ ਦੇ ਡਰ ਨਾਲ ਰੰਗੀ ਹੋਈ ਹੈ ਤੇ ਜਿਸ ਦੀ ਜੀਭ ਸੱਚਾਈ ਦਾ ਸੁਆਦ ਮਾਣਦੀ ਹੈ, ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥ ਉਸ ਨੂੰ ਹਰੀ ਦੀ ਸੱਚੀ ਨਿਗ੍ਹਾ ਨਿਹਾਲ ਕਰ ਦਿੰਦੀ ਹੈ ਤੇ ਉਸ ਨੂੰ ਮੁੜ ਕੇ ਪਾਪਾਂ ਦਾ ਸੇਕ ਨਹੀਂ ਲੱਗਦਾ। ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਸੱਚੇ ਸੁਆਮੀ ਤੋਂ ਹਵਾ ਹੋਈ ਅਤੇ ਹਵਾ ਤੋਂ ਪਾਣੀ ਬਣਿਆ। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ ਪਾਣੀ ਤੋਂ ਵਾਹਿਗੁਰੂ ਨੇ ਤਿੰਨ ਜਹਾਨ ਪੈਦਾ ਕੀਤੇ ਅਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਫੂਕਿਆ। ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥ ਪਵਿੱਤ੍ਰ ਪ੍ਰਭੂ, ਅਪਵਿੱਤ੍ਰ ਨਹੀਂ ਹੁੰਦਾ। ਜੋ ਨਾਮ ਨਾਲ ਰੰਗੀਜਾ ਹੈ, ਉਹ ਇੱਜ਼ਤ ਪਾਉਂਦਾ ਹੈ। ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥ ਵਾਹਿਗੁਰੂ ਉਸ (ਉਤੇ) ਜਾਂ (ਵਿੱਚ) ਮਿਹਰ ਧਾਰਦਾ ਹੈ। ਜਿਸ ਦੀ ਇਹ ਆਤਮਾ ਸੱਚਾਈ ਨਾਲ ਸੰਤੁਸ਼ਟ ਹੋਈ ਹੈ। copyright GurbaniShare.com all right reserved. Email:- |