ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥
ਸਮੂਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਹਨ, ਜੋ ਮੇਰੀ ਆਤਮਾ ਤੇ ਜਿੰਦ-ਜਾਨ ਦਾ ਆਸਰਾ ਹੈ।ਸਾਚਾ ਧਨੁ ਪਾਇਓ ਹਰਿ ਰੰਗਿ ॥ ਮੈਂ ਵਾਹਿਗੁਰੂ ਦੀ ਪ੍ਰੀਤ ਦੀ ਸੱਚੀ ਦੌਲਤ ਹਾਸਲ ਕੀਤੀ ਹੈ।ਦੁਤਰੁ ਤਰੇ ਸਾਧ ਕੈ ਸੰਗਿ ॥੩॥ ਸਤਿਸੰਗਤ ਦੁਆਰਾ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥ ਹੇ ਸਾਧੂਓ! ਮ੍ਰਿਤਾਂ ਦੇ ਸਮੁਦਾਇ ਸਣੇ ਆਰਾਮ ਵਿੱਚ ਬੈਠੋ।ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥ ਮੈਂ ਹਰੀ ਨਾਮ ਦੀ ਦੌਲਤ ਕਮਾਈ ਹੈ ਜਿਹੜੀ ਗਿਣਤੀ ਤੋਂ ਬਾਹਰ ਹੈ।ਜਿਸਹਿ ਪਰਾਪਤਿ ਤਿਸੁ ਗੁਰੁ ਦੇਇ ॥ ਗੁਰੂ ਜੀ ਉਸ ਨੂੰ ਇਹ ਦੋਲਤ ਦਿੰਦੇ ਹਨ, ਜਿਸ ਨੂੰ ਇਸਦਾ ਮਿਲਣਾ ਨਿਯਤ ਹੋਇਆ ਹੋਇਆ ਹੈ।ਨਾਨਕ ਬਿਰਥਾ ਕੋਇ ਨ ਹੇਇ ॥੪॥੨੭॥੯੬॥ ਨਾਨਕ, ਗੁਰਾਂ ਦੇ ਦੁਆਰੇ ਉਤੋਂ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਹਸਤ ਪੁਨੀਤ ਹੋਹਿ ਤਤਕਾਲ ॥ ਹੱਥ ਝਟ ਪਟ ਹੀ ਪਵਿੱਤ੍ਰ ਹੋ ਜਾਂਦੇ ਹਨ,ਬਿਨਸਿ ਜਾਹਿ ਮਾਇਆ ਜੰਜਾਲ ॥ ਮੋਹਣੀ ਦੇ ਅਲਸੇਟੇ ਮੁਕ ਜਾਂਦੇ ਹਨ,ਰਸਨਾ ਰਮਹੁ ਰਾਮ ਗੁਣ ਨੀਤ ॥ ਜੇਕਰ ਜੀਭ ਦੇ ਨਾਲ ਹਮੇਸ਼ਾਂ ਹੀ ਵਿਆਪਕ ਵਾਹਿਗੁਰੂ ਦਾ ਜੱਸ ਉਚਾਰਣ ਕੀਤਾ ਜਾਵੇ।ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥ ਐਸ ਤਰ੍ਹਾਂ ਤੂੰ ਠੰਢ ਚੈਨ ਨੂੰ ਪ੍ਰਾਪਤ ਹੋ ਜਾਵੇਗਾ, ਹੇ ਮੇਰੇ ਭਰਾ ਤੇ ਮਿੱਤ੍ਰ।ਲਿਖੁ ਲੇਖਣਿ ਕਾਗਦਿ ਮਸਵਾਣੀ ॥ ਆਪਣੀ ਕਲਮ ਤੇ ਦਵਾਤ ਨਾਲ ਤੂੰ ਕਾਗਜ ਉਤੇ ਲਿਖਾਈ ਕਰ,ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥ ਉਸ ਵਿਆਪਕ ਵਾਹਿਗੁਰੂ ਦਾ ਨਾਮ ਤੇ ਰੱਬੀ ਅੰਮ੍ਰਿਤਮਈ ਗੁਰਬਾਣੀ। ਠਹਿਰਾਉ।ਇਹ ਕਾਰਜਿ ਤੇਰੇ ਜਾਹਿ ਬਿਕਾਰ ॥ ਏਸ ਕਰਮ ਨਾਲ ਤੇਰੇ ਪਾਪ ਧੋਤੇ ਜਾਣਗੇ।ਸਿਮਰਤ ਰਾਮ ਨਾਹੀ ਜਮ ਮਾਰ ॥ ਵਿਆਪਕ ਸਾਹਿਬ ਦਾ ਭਜਨ ਕਰਨ ਦੁਆਰਾ, ਮੌਤ ਦਾ ਫ਼ਰਿਸ਼ਤਾ ਤੈਨੂੰ ਸਜ਼ਾ ਨਹੀਂ ਦੇਵੇਗਾ।ਧਰਮ ਰਾਇ ਕੇ ਦੂਤ ਨ ਜੋਹੈ ॥ ਪਰਮ ਰਾਜੇ ਦੇ ਕਾਸਦ ਤੈਨੂੰ ਤਕਾਉਣਗੇ ਨਹੀਂ,ਮਾਇਆ ਮਗਨ ਨ ਕਛੂਐ ਮੋਹੈ ॥੨॥ ਮੋਹਨੀ ਦਾ ਸਰੂਰ ਤੈਨੂੰ ਭੋਰਾ ਭਰ ਭੀ ਫ਼ਰੇਫ਼ਤਾ ਨਹੀਂ ਕਰੇਗਾ।ਉਧਰਹਿ ਆਪਿ ਤਰੈ ਸੰਸਾਰੁ ॥ ਤੂੰ ਆਪ ਪਾਰ ਉਤਰ ਜਾਵੇਗਾ ਅਤੇ ਤੇਰੇ ਰਾਹੀਂ ਜਗਤ ਪਾਰ ਉਤਰ ਜਾਵੇਗਾ,ਰਾਮ ਨਾਮ ਜਪਿ ਏਕੰਕਾਰੁ ॥ ਜੇਕਰ ਤੂੰ ਕੇਵਲ ਇਕ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰੇਂਗਾ।ਆਪਿ ਕਮਾਉ ਅਵਰਾ ਉਪਦੇਸ ॥ ਨਾਮ ਸਿਮਰਨ ਦੀ ਖੁਦ ਕਮਾਈ ਕਰ ਅਤੇ ਹੋਰਨਾ ਨੂੰ ਸਿੱਖ-ਮਤ ਦੇ।ਰਾਮ ਨਾਮ ਹਿਰਦੈ ਪਰਵੇਸ ॥੩॥ ਰੱਬ ਦੇ ਨਾਮ ਨੂੰ ਆਪਣੇ ਦਿਲ ਅੰਦਰ ਬਿਠਾ।ਜਾ ਕੈ ਮਾਥੈ ਏਹੁ ਨਿਧਾਨੁ ॥ ਜਿਸ ਦੇ ਮੱਥੇ ਉਤੇ ਇਸ ਖਜਾਨੇ ਦੀ ਪ੍ਰਾਪਤੀ ਲਿਖੀ ਹੋਈ ਹੈ,ਸੋਈ ਪੁਰਖੁ ਜਪੈ ਭਗਵਾਨੁ ॥ ਉਹ ਪੁਰਸ਼ ਸਾਈਂ ਨੂੰ ਅਰਾਧਦਾ ਹੈ।ਆਠ ਪਹਰ ਹਰਿ ਹਰਿ ਗੁਣ ਗਾਉ ॥ ਸਾਰੀ ਦਿਹਾੜੀ ਹੀ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥ ਗੁਰੂ ਜੀ ਆਖਦੇ ਹਨ, ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ। ਚਉਪਦੇ ਦੁਪਦੇ।ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।ਜੋ ਪਰਾਇਓ ਸੋਈ ਅਪਨਾ ॥ ਜਿਹੜਾ ਦੂਜੇ ਦੀ ਮਲਕੀਅਤ ਹੈ, ਉਸ ਨੂੰ ਬੰਦਾ ਆਪਣਾ ਨਿੱਜ ਦਾ ਸਮਝਦਾ ਹੈ।ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥ ਜਿਹੜਾ ਕੁਝ ਛੱਡ ਜਾਣਾ ਹੈ, ਉਸ ਨਾਲ ਉਸ ਦਾ ਮਨੂਆਂ ਜੁੜਿਆ ਹੋਇਆ ਹੈ।ਕਹਹੁ ਗੁਸਾਈ ਮਿਲੀਐ ਕੇਹ ॥ ਦਸੋਂ ਧਰਤੀ ਦਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥ ਜਿਹੜਾ ਕੁਛ ਮਨ੍ਹਾਂ ਕੀਤਾ ਹੋਇਆ ਹੈ, ਉਸ ਨਾਲ ਉਸ ਦਾ ਪਿਆਰ ਹੈ। ਠਹਿਰਾਉ।ਝੂਠੁ ਬਾਤ ਸਾ ਸਚੁ ਕਰਿ ਜਾਤੀ ॥ ਕੂੜੀ ਗੱਲ ਉਸ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥ ਭੋਰਾ ਭਰ ਭੀ ਦਿਲ ਉਸ ਨਾਲ ਨਹੀਂ ਜੁੜਿਆ ਜੋ ਸਦਾ ਸੱਚਾ ਹੈ।ਬਾਵੈ ਮਾਰਗੁ ਟੇਢਾ ਚਲਨਾ ॥ ਉਹ ਖਬੇ ਰਾਹੇ ਵਿੰਗਾ ਤੜਿੰਗਾ ਹੋ ਟੁਰਦਾ ਹੈ।ਸੀਧਾ ਛੋਡਿ ਅਪੂਠਾ ਬੁਨਨਾ ॥੩॥ ਸਿੱਧੇ ਸਤੇਲ ਰਸਤੇ ਨੂੰ ਤਿਆਗ ਕੇ, ਉਹ ਪਿਛੇ ਨੂੰ ਉਣਦਾ ਹੈ।ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥ ਉਹ ਸਾਹਿਬ ਦੌਨਾ ਜਹਾਨਾਂ (ਕਿਨਾਰਿਆਂ) ਦਾ ਮਾਲਕ ਹੈ।ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥ ਜਿਸ ਨੂੰ ਸੁਆਮੀ ਆਪਣੇ ਨਾਲ ਜੋੜ ਲੈਂਦਾ ਹੈ, ਹੇ ਨਾਨਕ! ਉਹ ਮੁਕਤ ਹੋ ਜਾਂਦਾ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਕਲਿਜੁਗ ਮਹਿ ਮਿਲਿ ਆਏ ਸੰਜੋਗ ॥ ਕਾਲੇ ਸਮੇਂ ਅੰਦਰ ਪਤੀ ਤੇ ਪਤਨੀ ਪ੍ਰਾਲਬੰਧ ਰਾਹੀਂ ਆ ਇਕੱਠੇ ਹੋਏ ਹਨ।ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥ ਜਦ ਤਾਈ ਸਾਹਿਬ ਦਾ ਫੁਰਮਾਨ ਹੈ, ਉਦੋਂ ਤਾਈ ਉਹ ਆਨੰਦ ਮਾਣਦੇ ਹਨ।ਜਲੈ ਨ ਪਾਈਐ ਰਾਮ ਸਨੇਹੀ ॥ ਸੜ ਜਾਣ ਦੁਆਰਾ ਪਿਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥ ਕੀਤੇ ਹੋਏ ਕਰਮਾਂ ਦੇ ਰਾਹੀਂ ਉਹ ਉਠ ਕੇ ਆਪਣੇ ਮਰੇ ਹੋਏ ਪਤੀ ਦੇ ਨਾਲ ਸੜ ਜਾਂਦੀ ਹੈ। ਠਹਿਰਾਉ।ਦੇਖਾ ਦੇਖੀ ਮਨਹਠਿ ਜਲਿ ਜਾਈਐ ॥ ਰੀਸੋ ਰੀਸੀ ਅਤੇ ਮਨੂਏ ਦੀ ਜ਼ਿੱਦ ਰਾਹੀਂ ਉਹ ਸੜ ਬਲ ਜਾਂਦੀ ਹੈ।ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥ ਉਹ ਆਪਣੇ ਪਤੀ ਦੀ ਸੰਗਤ ਨੂੰ ਪ੍ਰਾਪਤ ਨਹੀਂ ਹੁੰਦੀ ਅਤੇ ਅਨੇਕਾ ਜੂਨੀਆਂ ਅੰਦਰ ਭਟਕਾਈ ਜਾਂਦੀ ਹੈ।ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ ਜਿਸ ਦੇ ਪੱਲੇ ਸ਼ਰਾਫਤ ਤੇ ਸਵੈ-ਕਾਬੂ ਹੈ, ਅਤੇ ਜੋ ਆਪਣੇ ਸਿਰ ਦੇ ਸਾਈਂ ਦੇ ਹੁਕਮ ਮੰਨਦੀ ਹੈ,ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥੩॥ ਉਹ ਇਸਤਰੀ ਮੌਤ ਦੇ ਦੂਤਾਂ ਦੇ ਹੱਥੋ ਤਕਲੀਫ ਨਹੀਂ ਉਠਾਉਂਦੀ।ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥ ਗੁਰੂ ਜੀ ਫੁਰਮਾਉਂਦੇ ਹਨ, ਜੋ ਸ਼ਰੋਮਣੀ ਸਾਹਿਬ ਨੂੰ ਆਪਣਾ ਕੰਤ ਕਰਕੇ ਜਾਣਦੀ ਹੈ,ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥ ਉਹ ਪਾਕ ਦਾਮਨ ਪਤਨੀ ਮੁਬਾਰਕ ਹੈ ਤੇ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦੀ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਹਮ ਧਨਵੰਤ ਭਾਗਠ ਸਚ ਨਾਇ ॥ ਮੈਂ ਦੋਲਤ-ਮੰਦ ਤੇ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਸੱਚਾ ਨਾਮ ਪ੍ਰਾਪਤ ਹੋਇਆ ਹੈ।ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥ ਵਾਹਿਗੁਰੂ ਦਾ ਜੱਸ ਮੈਂ ਕੁਦਰਤੀ ਟਿਕਾਉ ਨਾਲ ਗਾਇਨ ਕਰਦਾ ਹਾਂ। ਠਹਿਰਾਉ। copyright GurbaniShare.com all right reserved. Email:- |