Page 186
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,ਤਾ ਮੇਰੈ ਮਨਿ ਭਇਆ ਨਿਧਾਨਾ ॥੧॥

ਤਦ ਮੇਰੀ ਆਤਮਾ ਅਤਿਅੰਤ ਪਰਸੰਨ ਹੋ ਗਈ।ਰਤਨ ਲਾਲ ਜਾ ਕਾ ਕਛੂ ਨ ਮੋਲੁ ॥
ਅਣਮੁੱਲ ਮਾਣਕਾ ਅਤੇ ਜਵੇਹਰਾ ਨਾਲ,ਭਰੇ ਭੰਡਾਰ ਅਖੂਟ ਅਤੋਲ ॥੨॥

ਪਰੀਪੂਰਨ ਤੋਸ਼ਾਖਾਨਾ ਅਤੁੱਟ ਅਤੇ ਅਮਾਪ ਹੈ।ਖਾਵਹਿ ਖਰਚਹਿ ਰਲਿ ਮਿਲਿ ਭਾਈ ॥
ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ।ਤੋਟਿ ਨ ਆਵੈ ਵਧਦੋ ਜਾਈ ॥੩॥

ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਉਕਰੀ ਹੋਈ ਹੈ,ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥

ਉਹ ਏਨ੍ਹਾਂ ਭੰਡਾਰਿਆ ਵਿੱਚ ਭਾਈਵਾਲ ਬਣ ਜਾਂਦਾ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥

ਜਦ ਮੈਂ ਪ੍ਰਭੂ ਨੂੰ ਦੁਰੇਡੇ ਸਮਝਦਾ ਸਾਂ ਤਾਂ ਮੈਂ ਤ੍ਰਾਹਿ ਅਤੇ ਭੈ ਨਾਲ ਨਿਰ-ਜਿੰਦ ਹੋਇਆ ਹੋਇਆ ਸਾਂ।ਡਰੁ ਚੂਕਾ ਦੇਖਿਆ ਭਰਪੂਰਿ ॥੧॥
ਉਸ ਨੂੰ ਹਰ ਥਾਂ ਪਰੀ-ਪੂਰਨ ਤੱਕ ਕੇ ਮੇਰਾ ਖੋਫ ਦੂਰ ਹੋ ਗਿਆ ਹੈ।ਸਤਿਗੁਰ ਅਪਨੇ ਕਉ ਬਲਿਹਾਰੈ ॥

ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥
ਮੈਨੂੰ ਛੱਡ ਕੇ ਉਹ ਕਿਧਰੇ ਨਹੀਂ ਜਾਂਦਾ ਅਤੇ ਨਿਸਚਿੱਤ ਹੀ ਮੇਰਾ ਉਤਾਰਾ ਕਰ ਦੇਵੇਗਾ। ਠਹਿਰਾਉ।ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥

ਅਪਦਾ, ਬੀਮਾਰੀ ਅਤੇ ਅਫਸੋਸ ਆਦਮੀ ਨੂੰ ਆ ਲਗਦੇ ਹਨ ਜਦੋਂ ਉਹ ਰੱਬ ਦੇ ਨਾਮ ਨੂੰ ਭੁਲਾ ਦਿੰਦਾ ਹੈ।ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥
ਜਦ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਸਦੀਵੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।ਬੁਰਾ ਭਲਾ ਕੋਈ ਨ ਕਹੀਜੈ ॥

ਕਿਸੇ ਦੀ ਭੀ ਨਿੰਦਿਆਂ ਜਾ ਉਸਤਤੀ ਨ ਕਰ।ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥
ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ ਅਤੇ ਵਾਹਿਗੁਰੂ ਦੇ ਚਰਨ ਪਕੜ।ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥

ਤੂੰ ਗੁਰਾਂ ਦੇ ਉਪਦੇਸ਼ ਨੂੰ ਚੇਤੇ ਕਰ, ਹੇ ਬੰਦੇ!ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥
ਤੂੰ ਸੱਚੀ ਦਰਗਾਹ ਅੰਦਰ ਆਰਾਮ ਨੂੰ ਪ੍ਰਾਪਤ ਹੋਵੇਗਾ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।ਜਾ ਕਾ ਮੀਤੁ ਸਾਜਨੁ ਹੈ ਸਮੀਆ ॥
ਜਿਸ ਦਾ ਦੋਸਤ ਅਤੇ ਯਾਰ ਵਿਆਪਕ ਪ੍ਰਭੂ ਹੈ,ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥

ਦਸੋ ਉਸ ਪੁਰਸ਼ ਨੂੰ ਕਿਸ ਚੀਜ ਦਾ ਘਾਟਾ ਹੈ?ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥
ਜਿਸ ਦੀ ਪਿਰਹੜੀ ਆਮਲ ਦੇ ਸੁਆਮੀ ਨਾਲ ਹੈ,ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥

ਉਸ ਦੀ ਬੀਮਾਰੀ, ਪੀੜਾ ਅਤੇ ਵਹਿਮ ਦੌੜ ਜਾਂਦੇ ਹਨ। ਠਹਿਰਾਉ।ਜਾ ਕਉ ਰਸੁ ਹਰਿ ਰਸੁ ਹੈ ਆਇਓ ॥
ਜਿਸ ਨੇ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਮਾਣਿਆ ਹੈ,ਸੋ ਅਨ ਰਸ ਨਾਹੀ ਲਪਟਾਇਓ ॥੨॥

ਉਹ ਹੋਰਨਾ ਭੋਗ-ਬਿਲਾਸਾ ਨੂੰ ਨਹੀਂ ਚਿਮੜਦਾ।ਜਾ ਕਾ ਕਹਿਆ ਦਰਗਹ ਚਲੈ ॥
ਜਿਸ ਦਾ ਆਖਿਆ ਸਾਹਿਬ ਦੇ ਦਰਬਾਰ ਅੰਦਰ ਮੰਨਿਆ ਜਾਂਦਾ ਹੈ,ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥

ਉਹ ਹੋਰ ਕੀਹਦੀ ਪਰਵਾਹ ਕਰਦਾ ਹੈ?ਜਾ ਕਾ ਸਭੁ ਕਿਛੁ ਤਾ ਕਾ ਹੋਇ ॥
ਜਿਸ ਦੀ ਮਲਕੀਅਤ ਹਰ ਸ਼ੈ ਹੈ ਉਸ ਦਾ ਹੋਣ ਨਾਲ,ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥

ਸਦੀਵੀ ਆਨੰਦ ਮਿਲ ਜਾਂਦਾ ਹੈ, ਹੇ ਨਾਨਕ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥

ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,ਤਾ ਕਉ ਕਾੜਾ ਕਹਾ ਬਿਆਪੈ ॥੧॥
ਉਸ ਨੂੰ ਫਿਕਰ ਚਿੰਤਾ ਕਿਸ ਤਰ੍ਹਾਂ ਚਿਮੜ ਸਕਦੀ ਹੈ?ਸਹਜ ਅਨੰਦ ਹਰਿ ਸਾਧੂ ਮਾਹਿ ॥

ਰੱਬ ਦਾ ਸੰਤ ਬੈਕੁੰਠੀ ਪਰਸੰਨਤਾ ਅੰਦਰ ਵਸਦਾ ਹੈ।ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥
ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।ਜਾ ਕੈ ਅਚਿੰਤੁ ਵਸੈ ਮਨਿ ਆਇ ॥

ਜਿਸ ਦੇ ਚਿੱਤ ਅੰਦਰ ਚਿੰਤਾ ਰਹਿਤ ਸਾਈਂ ਆ ਕੇ ਟਿਕ ਜਾਂਦਾ ਹੈ,ਤਾ ਕਉ ਚਿੰਤਾ ਕਤਹੂੰ ਨਾਹਿ ॥੨॥
ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।ਜਾ ਕੈ ਬਿਨਸਿਓ ਮਨ ਤੇ ਭਰਮਾ ॥

ਜਿਸ ਦੇ ਦਿਲ ਤੋਂ ਸੰਦੇਹ ਦੂਰ ਹੋ ਗਿਆ ਹੈ,ਤਾ ਕੈ ਕਛੂ ਨਾਹੀ ਡਰੁ ਜਮਾ ॥੩॥
ਉਸ ਨੂੰ ਮੌਤ ਦਾ ਭੌਰਾ ਭੀ ਭੈ ਨਹੀਂ ਰਹਿੰਦਾ।ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥

ਜਿਸ ਦੇ ਅੰਤਹਕਰਣ ਅੰਦਰ ਗੁਰਾਂ ਨੇ ਨਾਮ ਦਿੱਤਾ ਹੈ,ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥
ਉਹ ਸਮੂਹ ਖਜਾਨਿਆਂ ਦਾ ਮਾਲਕ ਬਣ ਜਾਂਦਾ ਹੈ, ਗੁਰੂ ਨਾਨਕ ਜੀ ਫੁਰਮਾਉਂਦੇ ਹਨ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਅਗਮ ਰੂਪ ਕਾ ਮਨ ਮਹਿ ਥਾਨਾ ॥
ਅਗਾਧ ਸਰੂਪ ਸੁਆਮੀ ਦਾ ਮਨੁੱਖ ਦੇ ਦਿਲ ਅੰਦਰ ਟਿਕਾਣਾ ਹੈ।ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥

ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਇਸ ਗੱਲ ਨੂੰ ਸਮਝਦਾ ਹੈ।ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥
ਸੁਆਮੀ ਦੀਆਂ ਧਰਮ-ਵਾਰਤਾਵਾਂ ਦੇ ਸੁਧਾਰਸ ਦੇ ਤਾਲਾਬ ਹਨ।ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥

ਜਿਸ ਦੀ ਇਨ੍ਹਾਂ ਤਕ ਰਸਾਈ ਹੈ, ਉਹ ਸੁਧਾਰਸ ਨੂੰ ਪਾਂਦਾ ਤੇ ਪਾਨ ਕਰਦਾ ਹੈ। ਠਹਿਰਾਉ।ਅਨਹਤ ਬਾਣੀ ਥਾਨੁ ਨਿਰਾਲਾ ॥
(ਦਸਵੇਂ ਦੁਆਰ ਦੇ) ਅਦੁੱਤੀ ਅਸਥਾਨ ਅੰਦਰ ਗੁਰੂ ਕੀ ਬਾਣੀ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ।ਤਾ ਕੀ ਧੁਨਿ ਮੋਹੇ ਗੋਪਾਲਾ ॥੨॥

ਉਸ ਦੇ ਸੁਰੀਲੇਪਣ ਨਾਲ ਆਲਮ ਦਾ ਪਾਲਣ ਪੋਸ਼ਣਹਾਰ ਮੋਹਿਤ ਹੋ ਜਾਂਦਾ ਹੈ।ਤਹ ਸਹਜ ਅਖਾਰੇ ਅਨੇਕ ਅਨੰਤਾ ॥
ਉਥੇ ਨਾਨਾ ਪਰਕਾਰ ਦੇ ਅਤੇ ਅਣਗਿਣਤ ਆਰਾਮ ਦੇ ਨਿਵਾਸ ਅਸਥਾਨ ਹਨ।ਪਾਰਬ੍ਰਹਮ ਕੇ ਸੰਗੀ ਸੰਤਾ ॥੩॥

ਉਥੇ ਸ਼ਰੋਮਣੀ ਸਾਹਿਬ ਦੇ ਸਾਥੀ, ਸਾਧੂ ਨਿਵਾਸ ਰਖਦੇ ਹਨ।ਹਰਖ ਅਨੰਤ ਸੋਗ ਨਹੀ ਬੀਆ ॥
ਉਥੇ ਬੇਅੰਤ ਖੁਸ਼ੀ ਹੈ ਅਤੇ ਸ਼ੋਕ ਜਾ ਦਵੇਤ-ਭਾਵ ਨਹੀਂ।ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

ਉਹ ਨਿਵਾਸ ਅਸਥਾਨ ਗੁਰਾਂ ਨੇ ਨਾਨਕ ਨੂੰ ਬਖਸ਼ਿਆ ਹੈ।ਗਉੜੀ ਮਃ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਕਵਨ ਰੂਪੁ ਤੇਰਾ ਆਰਾਧਉ ॥

ਮੈਂ ਤੇਰੇ ਕਿਹੜੇ ਸਰੂਪ ਦੀ ਉਪਾਸ਼ਨਾ ਕਰਾਂ?ਕਵਨ ਜੋਗ ਕਾਇਆ ਲੇ ਸਾਧਉ ॥੧॥
ਯੋਗ ਦੇ ਕਿਹੜੇ ਤਰੀਕੇ ਨਾਲ ਮੈਂ ਆਪਣੀ ਦੇਹਿ ਨੂੰ ਨਿਯਮ-ਬੱਧ ਕਰਾਂ?

copyright GurbaniShare.com all right reserved. Email:-