ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
ਮੇਰੀ ਇੱਜ਼ਤ ਤੇ ਪ੍ਰਭਤਾ ਤੇਰੀਆਂ-ਦਿੱਤੀਆਂ ਹੋਈਆਂ ਹਨ, ਹੇ ਸਾਹਿਬ।ਗਉੜੀ ਮਹਲਾ ੫ ॥ ਗਉੜੀ ਪਾਤਸ਼ਾਹੀ ਪੰਜਵੀਂ।ਜਾ ਕਉ ਤੁਮ ਭਏ ਸਮਰਥ ਅੰਗਾ ॥ ਜਿਸ ਦੇ ਪੱਖ ਤੇ ਤੂੰ ਹੋ ਜਾਂਦਾ ਹੈ, ਹੇ ਮੇਰੇ ਸਰਬ-ਸ਼ਕਤੀਵਾਨ ਮਾਲਕ!ਤਾ ਕਉ ਕਛੁ ਨਾਹੀ ਕਾਲੰਗਾ ॥੧॥ ਉਸ ਨੂੰ ਕੋਈ ਭੀ ਕਾਲਾ ਦਾਗ ਲਗ ਨਹੀਂ ਸਕਦਾ।ਮਾਧਉ ਜਾ ਕਉ ਹੈ ਆਸ ਤੁਮਾਰੀ ॥ ਹੇ ਮਾਇਆ ਦੇ ਸੁਆਮੀ! ਜਿਸ ਦੀ ਉਮੈਦ ਤੇਰੇ ਵਿੱਚ ਹੈ,ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥ ਉਸ ਨੂੰ ਜਗਤ ਦੀਆਂ ਖ਼ਾਹਿਸ਼ਾ ਭੋਰਾ ਭਰ ਭੀ, ਪੋਹਿ ਨਹੀਂ ਸਕਦੀਆਂ ਠਹਿਰਾਉ।ਜਾ ਕੈ ਹਿਰਦੈ ਠਾਕੁਰੁ ਹੋਇ ॥ ਜਿਸ ਦੇ ਦਿਲ ਅੰਦਰ ਪ੍ਰਭੂ ਵਸਦਾ ਹੈ,ਤਾ ਕਉ ਸਹਸਾ ਨਾਹੀ ਕੋਇ ॥੨॥ ਉਸ ਨੂੰ ਕੋਈ ਭੀ ਫ਼ਿਕਰ ਵਿਆਪ ਨਹੀਂ ਸਕਦਾ।ਜਾ ਕਉ ਤੁਮ ਦੀਨੀ ਪ੍ਰਭ ਧੀਰ ॥ ਹੇ ਸੁਆਮੀ! ਜਿਸ ਨੂੰ ਤੂੰ ਆਪਣਾ ਦਿਲ ਦਿੰਦਾ ਹੈਂ,ਤਾ ਕੈ ਨਿਕਟਿ ਨ ਆਵੈ ਪੀਰ ॥੩॥ ਉਸ ਦੇ ਨੇੜੇ ਪੀੜ ਨਹੀਂ ਲਗਦੀ,ਕਹੁ ਨਾਨਕ ਮੈ ਸੋ ਗੁਰੁ ਪਾਇਆ ॥ ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਮੈਨੂੰ ਉਹ ਗੁਰੂ ਪ੍ਰਾਪਤ ਹੋਇਆ ਹੈ,ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥ ਜਿਸ ਨੇ ਮੈਨੂੰ ਸਰਬ-ਵਿਆਪਕ ਉੱਚਾ ਪ੍ਰਭੂ ਵਿਖਾ ਦਿੱਤਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਦੁਲਭ ਦੇਹ ਪਾਈ ਵਡਭਾਗੀ ॥ ਮੁਸ਼ਕਲ ਨਾਲ ਮਿਲਣ ਵਾਲਾ ਮਨੁੱਖੀ ਸਰੀਰ ਪਰਮ ਚੰਗੇ ਨਸੀਬਾ ਰਾਹੀਂ ਪ੍ਰਾਪਤ ਹੋਇਆ ਹੈ।ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ ਜੋ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਆਪਣੇ ਆਪ ਦੇ ਕਾਤਲ ਹਨ।ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਜੋ ਵਿਆਪਕ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਫ਼ੌਤ ਕਿਉਂ ਨਹੀਂ ਹੋ ਜਾਂਦੇ?ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥ ਨਾਮ ਦੇ ਬਗੈਰ ਜਿੰਦਗੀ ਕਿਹੜੇ ਕੰਮ ਦੀ ਹੈ? ਠਹਿਰਾਉ।ਖਾਤ ਪੀਤ ਖੇਲਤ ਹਸਤ ਬਿਸਥਾਰ ॥ ਖਾਣਾ, ਪੀਣਾ, ਖੇਲਣਾ, ਹਸਣਾ ਅਤੇ ਅਡੰਬਰ ਰਚਣਾ।ਕਵਨ ਅਰਥ ਮਿਰਤਕ ਸੀਗਾਰ ॥੨॥ ਮੁਰਦੇ ਦੇ ਹਾਰ ਸ਼ਿੰਗਾਰ ਕਿਹੜੇ ਫ਼ਾਇਦੇ ਦੇ ਹਨ?ਜੋ ਨ ਸੁਨਹਿ ਜਸੁ ਪਰਮਾਨੰਦਾ ॥ ਜਿਹੜੇ ਮਹਾਨ ਪਰਸੰਨਤਾ ਸਰੂਪ ਦੀ ਕੀਰਤੀ ਸਰਵਣ ਨਹੀਂ ਕਰਦੇ,ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥ ਉਹ ਡੰਗਰਾਂ ਪਰਿੰਦਿਆਂ ਅਤੇ ਰੀਂਗਣ ਵਾਲੇ ਜੀਆਂ ਦੀ ਜੂਨੀਆਂ ਨਾਲੋਂ ਭੀ ਭੈੜੇ ਹਨ।ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਨਾਨਕ ਜੀ ਫ਼ੁਰਮਾਉਂਦੇ ਹਨ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥ ਸਿਰਫ਼ ਨਾਮ ਹੀ ਮੇਰੇ ਮਨ ਅੰਦਰ ਰਮਿਆ ਹੋਇਆ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਕਾ ਕੀ ਮਾਈ ਕਾ ਕੋ ਬਾਪ ॥ ਕਿਸ ਦੀ ਇਹ ਮਾਂ ਹੈ ਅਤੇ ਕਿਸ ਦਾ ਇਹ ਪਿਓ।ਨਾਮ ਧਾਰੀਕ ਝੂਠੇ ਸਭਿ ਸਾਕ ॥੧॥ ਸਾਰੇ ਰਿਸ਼ਤੇਦਾਰ ਕੇਵਲ ਨਾਮ-ਮਾਤ੍ਰ ਅਤੇ ਕੂੜੇ ਹਨ।ਕਾਹੇ ਕਉ ਮੂਰਖ ਭਖਲਾਇਆ ॥ ਕਾਹਦੇ ਲਈ ਤੂੰ ਦੁਹਾਈ ਮਚਾਉਂਦਾ ਹੈ ਹੇ ਬੇਵਕੂਫਾ?ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥ ਪ੍ਰਾਲਬੰਧ ਅਤੇ ਸਾਹਿਬ ਦੇ ਫ਼ੁਰਮਾਨ ਦੁਆਰਾ ਤੂੰ ਇਸ ਜਹਾਨ ਅੰਦਰ ਆਇਆ ਹੈਂ। ਠਹਿਰਾਉ।ਏਕਾ ਮਾਟੀ ਏਕਾ ਜੋਤਿ ॥ ਪ੍ਰਾਣੀ ਦੀ ਮਿੱਟੀ ਆਪਣੇ ਵਰਗੀ ਮਿੱਟੀ ਨਾਲ ਮਿਲ ਜਾਂਦੀ ਹੈ।ਏਕੋ ਪਵਨੁ ਕਹਾ ਕਉਨੁ ਰੋਤਿ ॥੨॥ ਨੂਰ ਇਕ ਨੂਰ ਨਾਲ ਅਤੇ ਸੁਆਸ ਆਪਣੇ ਜੇਹੀ ਹਵਾ ਨਾਲ ਤਾਂ ਆਦਮੀ ਕਿਉਂ ਅਤੇ ਕੀਹਦੇ ਲਈ ਵਿਰਲਾਪ ਕਰੇ?ਮੇਰਾ ਮੇਰਾ ਕਰਿ ਬਿਲਲਾਹੀ ॥ ਆਦਮੀ ਇਹ ਆਖ ਕੇ ਰੋਂਦਾ ਹੈ "ਉਹ ਮੇਰਾ ਸੀ, ਉਹ ਮੇਰਾ ਸੀ"।ਮਰਣਹਾਰੁ ਇਹੁ ਜੀਅਰਾ ਨਾਹੀ ॥੩॥ ਇਹ ਆਤਮਾ ਨਾਸਵੰਤ ਨਹੀਂ।ਕਹੁ ਨਾਨਕ ਗੁਰਿ ਖੋਲੇ ਕਪਾਟ ॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਕਵਾੜ ਖੋਲ੍ਹ ਦਿਤੇ ਹਨ।ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥ ਮੈਂ ਮੁਕਤ ਹੋ ਗਿਆ ਹਾਂ ਅਤੇ ਮੇਰਾ ਸ਼ੱਕ-ਸੰਦੇਹ ਦਾ ਪਸਾਰਾ ਢਹਿ ਗਿਆ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਵਡੇ ਵਡੇ ਜੋ ਦੀਸਹਿ ਲੋਗ ॥ ਜਿਹੜੇ ਬਹੁਤ ਹੀ ਵਡੇ ਇਨਸਾਨ ਦਿਸਦੇ ਹਨ,ਤਿਨ ਕਉ ਬਿਆਪੈ ਚਿੰਤਾ ਰੋਗ ॥੧॥ ਉਨ੍ਹਾਂ ਨੂੰ ਫਿਕਰ ਚਿੰਤਾ ਦੀ ਬੀਮਾਰੀ ਚਿਮੜ ਜਾਂਦੀ ਹੈ।ਕਉਨ ਵਡਾ ਮਾਇਆ ਵਡਿਆਈ ॥ ਧੰਨ ਪਦਾਰਥ ਦੀ ਉਚਤਾ ਦੇ ਕਾਰਨ ਕੋਈ ਉੰਚਾ ਹੈ?ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥ ਉਹ ਹੀ ਮਹਾਨ ਹੈ, ਜਿਸ ਨੇ ਵਿਆਪਕ ਵਾਹਿਗੁਰੂ ਨਾਲ ਪ੍ਰੇਮ ਪਾਇਆ ਹੈ। ਠਹਿਰਾਉ।ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਜਿਸ ਦਾ ਮਾਲਕ, ਹਮੇਸ਼ਾ, ਆਪਣੀ ਜ਼ਿਮੀ ਲਈ ਝਗੜਾ-ਝਾਂਜਾ ਕਰਦਾ ਹੈ।ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥ ਇਸ ਨੂੰ ਤਿਆਗ ਕੇ ਉਸ ਨੂੰ ਜਾਣਾ ਪੈਣਾ ਹੈ, ਪ੍ਰੰਤੂ ਉਸ ਦੀ ਖ਼ਾਹਿਸ਼ ਨਹੀਂ ਬੁਝਦੀ।ਕਹੁ ਨਾਨਕ ਇਹੁ ਤਤੁ ਬੀਚਾਰਾ ॥ ਗੁਰੂ ਜੀ ਆਖਦੇ ਹਨ ਅਸਲੀ ਗੱਲ ਜੋ ਮੈਂ ਸੋਚੀ ਹੈ,ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥ ਇਹ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਬਾਝੋਂ ਕੋਈ ਬੰਦ-ਖਲਾਸੀ ਨਹੀਂ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਪੂਰਾ ਮਾਰਗੁ ਪੂਰਾ ਇਸਨਾਨੁ ॥ ਪੂਰਨ ਹੈ ਰਾਹ, ਪੂਰਨ ਹੈ ਨਹਾਉਣ,ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥ ਅਤੇ ਪੂਰਨ ਹੈ ਸਾਰਾ ਕੁਝ ਜੇਕਰ ਮਨ ਅੰਦਰ ਨਾਮ ਹੈ।ਪੂਰੀ ਰਹੀ ਜਾ ਪੂਰੈ ਰਾਖੀ ॥ ਪੂਰਨ ਰਹਿੰਦੀ ਹੈ ਪਤਿ-ਆਬਰੂ, ਜਦ ਪੂਰਨ ਪੁਰਖ ਇਸ ਦੀ ਰਖਵਾਲੀ ਕਰਦਾ ਹੈ।ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥ ਉਸ ਦਾ ਗੋਲਾ ਸ਼ਰੋਮਣੀ ਸਾਹਿਬ ਦੀ ਪਨਾਹ ਤਕਦਾ ਹੈ। ਠਹਿਰਾਉ।ਪੂਰਾ ਸੁਖੁ ਪੂਰਾ ਸੰਤੋਖੁ ॥ ਪੂਰਨ ਹੈ ਠੰਢ ਚੈਨ ਤੇ ਪੂਰਨ ਹੀ ਸੰਤੁਸ਼ਟਤਾ।ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥ ਮੁੰਕਮਲ ਹੈ ਤਪੱਸਿਆ ਅਤੇ ਮੁਕੰਮਲ ਹੈ ਵਾਹਿਗੁਰੂ ਪਾਤਸ਼ਾਹ ਦਾ ਮਿਲਾਪ।ਹਰਿ ਕੈ ਮਾਰਗਿ ਪਤਿਤ ਪੁਨੀਤ ॥ ਰੱਬ ਦੇ ਰਾਹੇ ਚਲਦਿਆਂ ਪਾਪੀ ਪਵਿੱਤ੍ਰ ਹੋ ਜਾਂਦੇ ਹਨ।ਪੂਰੀ ਸੋਭਾ ਪੂਰਾ ਲੋਕੀਕ ॥੩॥ ਪੂਰਨ ਹੈ ਉਨ੍ਹਾਂ ਦੀ ਕੀਰਤੀ ਤੇ ਪੂਰਨ ਉਨ੍ਹਾਂ ਦੀ ਮਨੁੱਖਤਾ।ਕਰਣਹਾਰੁ ਸਦ ਵਸੈ ਹਦੂਰਾ ॥ ਸਿਰਜਣਹਾਰ ਸਦੀਵ ਹੀ ਉਨ੍ਹਾਂ ਦੇ ਲਾਗੇ ਵਸਦਾ ਹੈ।ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥ ਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੇਰਾ ਸੱਚਾ ਗੁਰੂ ਪੂਰਨ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਸੰਤ ਕੀ ਧੂਰਿ ਮਿਟੇ ਅਘ ਕੋਟ ॥ ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਕ੍ਰੋੜੀ ਹੀ ਪਾਪ ਨਾਸ ਹੋ ਜਾਂਦੇ ਹਨ। copyright GurbaniShare.com all right reserved. Email:- |