Page 187
ਕਵਨ ਗੁਨੁ ਜੋ ਤੁਝੁ ਲੈ ਗਾਵਉ ॥
ਕਿਹੜੀ ਨੇਕੀ ਹੈ, ਜਿਸ ਨੂੰ ਪ੍ਰਾਪਤ ਕਰਕੇ, ਮੈਂ ਤੇਰਾ ਜੱਸ ਗਾਇਨ ਕਰਾਂ?ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥

ਹੇ ਉਚੇ ਸਾਹਿਬ! ਉਹ ਬਾਣੀ ਕਿਹੜੀ ਹੈ, ਜਿਸ ਨਾਲ ਮੈਂ ਤੈਨੂੰ ਪਰਸੰਨ ਕਰ ਲਵਾਂ? ਠਹਿਰਾਉ।ਕਵਨ ਸੁ ਪੂਜਾ ਤੇਰੀ ਕਰਉ ॥
ਉਹ ਕਿਹੜੀ ਉਪਾਸਨਾ ਹੈ ਜਿਹੜੀ ਮੈਂ ਤੇਰੀ ਕਰਾਂ?ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥

ਉਹ ਕਿਹੜਾ ਢੰਗ ਹੈ, ਜਿਸ ਦੁਆਰਾ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਵਾਂ?ਕਵਨ ਤਪੁ ਜਿਤੁ ਤਪੀਆ ਹੋਇ ॥
ਉਹ ਕਿਹੜੀ ਤਪੱਸਿਆਂ ਹੈ, ਜਿਸ ਦੁਆਰਾ ਮੈਂ ਤਪੱਸਵੀ ਹੋ ਜਾਵਾਂ?ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥

ਉਹ ਕਿਹੜਾ ਨਾਮ ਹੈ ਜਿਸ ਦੁਆਰਾ ਹੰਗਤਾ ਦੀ ਮਲੀਨਤਾ ਧੋਤੀ ਜਾਂਦੀ ਹੈ?ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥
ਨੇਕੀ ਉਪਾਸ਼ਨਾ ਬ੍ਰਹਮ-ਗਿਆਤ, ਸਿਮਰਨ ਅਤੇ ਸਮੂਹ-ਸੇਵਾ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ।ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥

ਜਿਸਨੂੰ ਮਾਇਆਵਾਨ ਸੱਚੇ ਗੁਰੂ ਜੀ ਮਿਹਰਬਾਨੀ ਕਰਕੇ ਮਿਲ ਪੈਂਦੇ ਹਨ।ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥
ਕੇਵਲ ਓਹੀ ਉਤਕ੍ਰਿਸ਼ਟਤਾ ਪਾਉਂਦਾ ਹੈ, ਅਤੇ ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ,ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

ਜਿਸ ਦੀ ਭਗਤੀ ਆਰਾਮ ਬਖਸ਼ਣਹਾਰ ਪ੍ਰਵਾਨ ਕਰ ਲੈਂਦਾ ਹੈ। ਠਹਿਰਾਉ ਦੂਜਾ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਆਪਨ ਤਨੁ ਨਹੀ ਜਾ ਕੋ ਗਰਬਾ ॥

ਹੇ ਜੀਵ! ਇਹ ਦੇਹਿ ਜਿਸ ਤੇ ਤੂੰ ਮਾਣ ਕਰਦਾ ਹੈ, ਤੇਰੀ ਨਹੀਂ।ਰਾਜ ਮਿਲਖ ਨਹੀ ਆਪਨ ਦਰਬਾ ॥੧॥
ਪਾਤਸ਼ਾਹੀ, ਜਾਇਦਾਦ ਤੇ ਦੌਲਤ ਤੇਰੇ ਨਹੀਂ।ਆਪਨ ਨਹੀ ਕਾ ਕਉ ਲਪਟਾਇਓ ॥

ਉਹ ਤੇਰੇ ਨਹੀਂ, ਤਦ ਫਿਰ ਉਨ੍ਹਾਂ ਨੂੰ ਕਿਉਂ ਚਿਮੜਦਾ ਹੈ?ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥
ਕੇਵਲ ਨਾਮ ਹੀ ਤੇਰਾ ਹੈ ਅਤੇ ਇਹ ਤੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਵੇਗਾ। ਠਹਿਰਾਉ।ਸੁਤ ਬਨਿਤਾ ਆਪਨ ਨਹੀ ਭਾਈ ॥

ਪ੍ਰਤੂ ਪਤਨੀ ਅਤੇ ਭਰਾ ਤੇਰੇ ਨਹੀਂ।ਇਸਟ ਮੀਤ ਆਪ ਬਾਪੁ ਨ ਮਾਈ ॥੨॥
ਪਿਆਰੇ ਦੋਸਤ ਪਿਤਾ ਅਤੇ ਮਾਤਾ ਤੇਰੇ ਆਪਣੇ ਨਹੀਂ!ਸੁਇਨਾ ਰੂਪਾ ਫੁਨਿ ਨਹੀ ਦਾਮ ॥

ਸੋਨਾ ਚਾਂਦੀ ਅਤੇ ਰੁਪਏ ਤੇਰੇ ਨਹੀਂ।ਹੈਵਰ ਗੈਵਰ ਆਪਨ ਨਹੀ ਕਾਮ ॥੩॥
ਉਮਦਾ ਘੋੜੇ ਅਤੇ ਸੁੰਦਰ ਹਾਥੀ ਤੇਰੇ ਕਿਸੇ ਕੰਮ ਨਹੀਂ।ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥

ਗੁਰੂ ਜੀ ਫ਼ੁਰਮਾਉਂਦੇ ਹਨ, ਜਿਸ ਨੂੰ ਗੁਰੂ ਜੀ ਮਾਫ ਕਰ ਦਿੰਦੇ ਹਨ, ਉਸ ਨੂੰ ਉਹ ਸਾਈਂ ਨਾਲ ਮਿਲਾ ਦਿੰਦੇ ਹਨ।ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥
ਹਰ ਵਸਤ ਉਸ ਦੀ ਮਲਕੀਅਤ ਹੈ ਜਿਸ ਦਾ ਸੁਆਮੀ ਵਾਹਿਗੁਰੂ ਪਾਤਸ਼ਾਹ ਹੈ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥
ਗੁਰਾਂ ਦੇ ਪੈਰ ਮੇਰੇ ਮੱਥੇ ਉਤੇ ਹਨ।ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥

ਇਸ ਕਰਕੇ ਮੇਰੀਆਂ ਸਾਰੀਆ ਤਕਲਫ਼ਿਾਂ ਦੂਰ ਹੋ ਗਈਆਂ ਹਨ।ਸਤਿਗੁਰ ਅਪੁਨੇ ਕਉ ਕੁਰਬਾਨੀ ॥
ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥

(ਜਿਨ੍ਹਾਂ ਦੇ ਰਾਹੀਂ) ਮੈਂ ਆਪਣੇ ਆਪ ਨੂੰ ਸਮਝ ਲਿਆ ਹੈ, ਅਤੇ ਮਹਾਨ ਪਰਸੰਨਤਾ ਨੂੰ ਭੋਗਦਾ ਹਾਂ। ਠਹਿਰਾਉ।ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥
ਗੁਰਾਂ ਦੇ ਚਰਨਾ ਦੀ ਖ਼ਾਕ ਮੇਰੇ ਚਿਹਰੇ ਨੂੰ ਲਗ ਗਈ ਹੈ,ਅਹੰਬੁਧਿ ਤਿਨਿ ਸਗਲ ਤਿਆਗੀ ॥੨॥

ਅਤੇ ਉਸ ਨੇ ਮੇਰੀ ਹੰਕਾਰੀ ਮਤ ਸਮੂਹ ਨਵਿਰਤ ਕਰ ਦਿਤੀ ਹੈ।ਗੁਰ ਕਾ ਸਬਦੁ ਲਗੋ ਮਨਿ ਮੀਠਾ ॥
ਗੁਰਾਂ ਦੀ ਬਾਣੀ ਮੇਰੇ ਚਿੱਤ ਨੂੰ ਮਿੱਠੀ ਲਗ ਗਈ ਹੈ!ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥

ਸ਼ਰੋਮਣੀ ਸਾਹਿਬ, ਇਸ ਕਰਕੇ, ਮੈਂ ਵੇਖ ਲਿਆ ਹੈ।ਗੁਰੁ ਸੁਖਦਾਤਾ ਗੁਰੁ ਕਰਤਾਰੁ ॥
ਗੁਰੂ ਆਰਾਮ ਦੇਨਹਾਰ ਹੈ ਅਤੇ ਗੁਰੂ ਹੀ ਸਿਰਜਣਹਾਰ ਹੈ।ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥

ਨਾਨਕ ਦੀ ਆਤਮਾ ਅਤੇ ਜਿੰਦ-ਜਾਨ ਦਾ ਗੁਰੂ ਹੀ ਆਸਰਾ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਰੇ ਮਨ ਮੇਰੇ ਤੂੰ ਤਾ ਕਉ ਆਹਿ ॥

ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਚਾਹਨਾ ਕਰ।ਜਾ ਕੈ ਊਣਾ ਕਛਹੂ ਨਾਹਿ ॥੧॥
ਜਿਸ ਵਿੱਚ ਕਿਸੇ ਸ਼ੈ ਦੀ ਕਮੀ ਨਹੀਂ।ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥

ਹੇ ਮੇਰੀ ਜਿੰਦੇ ਤੂੰ ਉਸ ਪਿਆਰੇ ਹਰੀ ਨੂੰ ਆਪਣਾ ਮਿੱਤ੍ਰ ਬਣਾ।ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥
ਸਦੀਵ ਹੀ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਰਖ ਜੋ ਤੇਰੇ ਪ੍ਰਾਣਾ ਦਾ ਆਸਰਾ ਹੈ। ਠਹਿਰਾਉ।ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥

ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਘਾਲ ਕਮਾ,ਆਦਿ ਪੁਰਖ ਅਪਰੰਪਰ ਦੇਵ ॥੨॥
ਜੋ ਪਰਾਪੁਰਬਲਾ ਪੁਰਸ਼ ਅਤੇ ਅਨੰਤ ਪ੍ਰਕਾਸ਼ਵਾਨ ਪ੍ਰਭੂ ਹੈ।ਤਿਸੁ ਊਪਰਿ ਮਨ ਕਰਿ ਤੂੰ ਆਸਾ ॥

ਹੇ ਮੇਰੀ ਜਿੰਦੜੀਏ! ਤੂੰ ਉਸ ਉਤੇ ਆਪਣੀਆਂ ੳਮੈਦਾ ਬੰਨ੍ਹ,ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥
ਜੋ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਜੀਵਾਂ ਦਾ ਆਸਰਾ ਹੈ।ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥

ਜਿਸ ਦਾ ਪ੍ਰੇਮ ਹਮੇਸ਼ਾਂ ਠੰਢ-ਚੈਨ ਪ੍ਰਦਾਨ ਕਰਦਾ ਹੈ,ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥
ਗੁਰਾਂ ਨੂੰ ਭੇਟ ਕੇ ਨਾਨਕ ਉਸ ਦੀ ਕੀਰਤੀ ਗਾਇਨ ਕਰਦਾ ਹੈ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।ਮੀਤੁ ਕਰੈ ਸੋਈ ਹਮ ਮਾਨਾ ॥
ਜੋ ਕੁਛ ਮੇਰਾ ਮਿਤ੍ਰ ਕਰਦਾ ਹੈ, ਉਸ ਨੂੰ ਮੈਂ ਕਬੂਲ ਕਰਦਾ ਹਾਂ।ਮੀਤ ਕੇ ਕਰਤਬ ਕੁਸਲ ਸਮਾਨਾ ॥੧॥

ਮੇਰੇ ਮਿਤ੍ਰ ਦੇ ਕੰਮ ਮੈਨੂੰ ਖੁਸ਼ੀ ਦੇ ਤੁੱਲ ਹਨ।ਏਕਾ ਟੇਕ ਮੇਰੈ ਮਨਿ ਚੀਤ ॥
ਮੇਰੇ ਰਿਦੇ ਤੇ ਦਿਲ ਅੰਦਰ ਇਕੋਂ ਹੀ ਓਟ ਹੈ,ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥

ਜਿਸ ਨੇ ਕੁਝ ਕਰਨਾ ਹੈ, ਉਹ ਮੇਰਾ ਮਿਤ੍ਰ ਹੈ। ਠਹਿਰਾਉ।ਮੀਤੁ ਹਮਾਰਾ ਵੇਪਰਵਾਹਾ ॥
ਮੇਰਾ ਯਾਰ ਮੁਛੰਦਗੀ-ਰਹਿਤ ਹੈ।ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

ਗੁਰਾਂ ਦੀ ਦਇਆ ਦੁਆਰਾ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।ਮੀਤੁ ਹਮਾਰਾ ਅੰਤਰਜਾਮੀ ॥
ਮੇਰਾ ਦੋਸਤ ਦਿਲਾਂ ਦੀਆਂ ਜਾਨਣਹਾਰ ਹੈ।ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥

ਮਾਲਕ ਸਰਬ-ਸ਼ਕਤੀਵਾਨ ਪੁਰਸ਼ ਅਤੇ ਸ਼ਰੋਮਣੀ ਸਾਹਿਬ ਹੈ।ਹਮ ਦਾਸੇ ਤੁਮ ਠਾਕੁਰ ਮੇਰੇ ॥
ਮੈਂ ਤੇਰਾ ਗੁਮਾਸ਼ਤਾ ਹਾਂ ਤੇ ਤੂੰ ਮੇਰਾ ਸਿਰ ਦਾ ਸਾਈਂ ਹੈਂ।

copyright GurbaniShare.com all right reserved. Email:-