ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥
ਪੈਰਾ ਨਾਲ ਮੈਂ ਸੁਆਮੀ ਦੇ ਰਸਤੇ ਟੁਰਦਾ ਹਾਂ।ਭਲੋ ਸਮੋ ਸਿਮਰਨ ਕੀ ਬਰੀਆ ॥ ਮੁਬਾਰਕ ਹੈ ਜੀਵਨ ਦਾ ਵਕਤ, ਜਿਸ ਵਿੱਚ ਰੱਬ ਦੀ ਬੰਦਗੀ ਕਰਨ ਦਾ ਮੌਕਾ ਮਿਲਦਾ ਹੈ।ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥ ਨਾਮ ਦਾ ਜਾਪ ਕਰਨ ਦੁਆਰਾ ਭਿਆਨਕ ਸਮੁੰਦਰ ਤਰ ਜਾਈਦਾ ਹੈ। ਠਹਿਰਾਉ।ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥ ਆਪਣੀਆਂ ਅੱਖਾਂ ਨਾਲ ਸਾਧੂਆਂ ਦਾ ਦੀਦਾਰ ਵੇਖ।ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥ ਅਮਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਉਕਾਰ ਲੈ।ਸੁਣਿ ਕੀਰਤਨੁ ਸਾਧ ਪਹਿ ਜਾਇ ॥ ਸੰਤਾਂ ਕੋਲ ਜਾ ਕੇ ਸੁਆਮੀ ਦਾ ਜੱਸ ਗਾਇਨ ਹੁੰਦਾ ਸ੍ਰਵਣ ਕਰ।ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥ ਤਾਂ ਜੋ ਤੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਵੇ।ਚਰਣ ਕਮਲ ਠਾਕੁਰ ਉਰਿ ਧਾਰਿ ॥ ਪ੍ਰਭੂ ਦੇ ਕੰਵਲ ਰੂਪੀ ਚਰਨ ਤੂੰ ਆਪਣੇ ਰਿਦੇ ਅੰਦਰ ਟਿਕਾ।ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥ ਐਸ ਤਰ੍ਹਾਂ ਆਪਣੇ ਅਮੌਲਕ ਮਨੁੱਖੀ ਸਰੀਰ (ਜੀਵਨ) ਦਾ ਪਾਰ ਉਤਾਰਾ ਕਰ ਲੈ, ਹੇ ਨਾਨਕ!ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਜਾ ਕਉ ਅਪਨੀ ਕਿਰਪਾ ਧਾਰੈ ॥ ਉਹ ਇਨਸਾਨ, ਜਿਸ ਉਤੇ ਸੁਆਮੀ ਆਪਣੀ ਮਿਹਰ ਕਰਦਾ ਹੈ,ਸੋ ਜਨੁ ਰਸਨਾ ਨਾਮੁ ਉਚਾਰੈ ॥੧॥ ਆਪਣੀ ਜੀਭਾ ਨਾਲ ਹਰੀ ਦੇ ਨਾਮ ਦਾ ਜਾਪ ਕਰਦਾ ਹੈ।ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥ ਰੱਬ ਨੂੰ ਭੁਲਾਉਣ ਕਰਕੇ ਸ਼ੱਕ-ਸੰਦੇਹ ਤੇ ਗ਼ਮ ਪ੍ਰਾਣੀ ਨੂੰ ਆ ਪਕੜਦੇ ਹਨ।ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥ ਨਾਮ ਦਾ ਆਰਾਧਨ ਕਰਨ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ। ਠਹਿਰਾਉ।ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥ ਜੋ ਰੱਬ ਦਾ ਜੱਸ ਸੁਣਦਾ ਹੈ ਅਤੇ ਰੱਬ ਦਾ ਜੱਸ ਗਾਉਂਦਾ ਹੈ,ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥ ਮੁਸੀਬਤ ਉਸ ਬੰਦੇ ਦੇ ਨੇੜੇ ਨਹੀਂ ਲਗਦੀ।ਹਰਿ ਕੀ ਟਹਲ ਕਰਤ ਜਨੁ ਸੋਹੈ ॥ ਵਾਹਿਗੁਰੂ ਦਾ ਗੋਲਾ, ਉਸ ਦੀ ਚਾਕਰੀ ਕਮਾਉਂਦਾ ਹੋਇਆ ਸੁਹਣਾ ਲਗਦਾ ਹੈ।ਤਾ ਕਉ ਮਾਇਆ ਅਗਨਿ ਨ ਪੋਹੈ ॥੩॥ ਉਸ ਨੂੰ ਮੋਹਨੀ ਦੀ ਅੱਗ ਨਹੀਂ ਛੂੰਹਦੀ।ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥ ਦੇਹਿ ਅਤੇ ਮੂੰਹ ਵਿੱਚ ਮਿਹਰਬਾਨ ਮਾਲਕ ਦਾ ਨਾਮ ਹੈ,ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥ ਨਾਨਕ ਨੇ ਹੋਰ ਸਾਰੇ ਪੁਆੜੇ ਛੱਡ ਦਿਤੇ ਹਨ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਛਾਡਿ ਸਿਆਨਪ ਬਹੁ ਚਤੁਰਾਈ ॥ ਆਪਣੀ ਅਕਲਮੰਦੀ ਅਤੇ ਘਣੀ ਚਾਲਾਕੀ ਤਿਆਗ ਦੇ।ਗੁਰ ਪੂਰੇ ਕੀ ਟੇਕ ਟਿਕਾਈ ॥੧॥ ਤੂੰ ਪੂਰਨ ਗੁਰਾਂ ਦਾ ਆਸਰਾ ਲੈ।ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥ ਤੇਰੇ ਗ਼ਮ ਦੂਰ ਹੋ ਜਾਣਗੇ ਅਤੇ ਤੂੰ ਆਰਾਮ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰੇਗਾ।ਗੁਰੁ ਪੂਰਾ ਭੇਟਿਆ ਲਿਵ ਲਾਇ ॥੧॥ ਰਹਾਉ ॥ ਪੂਰਨ ਗੁਰਾਂ ਨੂੰ ਮਿਲਣ ਦੁਆਰਾ (ਪ੍ਰਭੂ ਨਾਲ) ਪ੍ਰੀਤ ਪੈ ਜਾਂਦੀ ਹੈ। ਠਹਿਰਾਉ।ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥ ਗੁਰਾਂ ਨੇ ਮੈਨੂੰ ਰੱਬ ਦੇ ਨਾਮ ਦਾ ਮੰਤ੍ਰ ਦਿੱਤਾ ਹੈ।ਮਿਟੇ ਵਿਸੂਰੇ ਉਤਰੀ ਚਿੰਤ ॥੨॥ ਮੇਰੇ ਫਿਕਰ ਮਿਟ ਗਏ ਹਨ ਅਤੇ ਦੂਰ ਹੋ ਗਏ ਹੈ ਅੰਦੇਸਾ।ਅਨਦ ਭਏ ਗੁਰ ਮਿਲਤ ਕ੍ਰਿਪਾਲ ॥ ਦਇਆਵਾਨ ਗੁਰਾਂ ਨੂੰ ਮਿਲਣ ਤੇ ਖੁਸ਼ੀ ਹੋ ਗਈ ਹੈ।ਕਰਿ ਕਿਰਪਾ ਕਾਟੇ ਜਮ ਜਾਲ ॥੩॥ ਆਪਣੀ ਮਇਆ ਧਾਰ ਕੇ ਉਸ ਨੇ ਮੌਤ ਦੇ ਦੂਤ ਦੀ ਫਾਹੀ ਕਟ ਦਿੱਤੀ ਹੈ।ਕਹੁ ਨਾਨਕ ਗੁਰੁ ਪੂਰਾ ਪਾਇਆ ॥ ਗੁਰੂ ਨਾਨਾਕ ਜੀ ਆਖਦੇ ਹਨ, ਮੈਂ ਪੂਰਨ ਗੁਰਾਂ ਨੂੰ ਪਾ ਲਿਆ ਹੈ,ਤਾ ਤੇ ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥ ਇਸ ਲਈ ਮੌਹਨੀ ਮੈਨੂੰ ਮੁੜ ਕੇ ਦੂਖਾਤ੍ਰ ਨਹੀਂ ਕਰੇਗੀ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਰਾਖਿ ਲੀਆ ਗੁਰਿ ਪੂਰੈ ਆਪਿ ॥ ਪੂਰਨ ਗੁਰੂ ਨੇ ਖ਼ੁਦ ਮੈਨੂੰ ਬਚਾ ਲਿਆ ਹੈ।ਮਨਮੁਖ ਕਉ ਲਾਗੋ ਸੰਤਾਪੁ ॥੧॥ ਅਧਰਮੀ ਨੂੰ ਮੁਸੀਬਤ ਖੜੀ ਹੋ ਗਈ ਹੈ।ਗੁਰੂ ਗੁਰੂ ਜਪਿ ਮੀਤ ਹਮਾਰੇ ॥ ਵੱਡੇ ਗੁਰਾਂ ਨੂੰ ਯਾਦ ਕਰ, ਹੇ ਮੇਰੇ ਮਿਤ੍ਰ।ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥ ਸਾਹਿਬ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੋਸ਼ਨ ਹੋਵੇਗਾ। ਠਹਿਰਾਉ।ਗੁਰ ਕੇ ਚਰਣ ਹਿਰਦੈ ਵਸਾਇ ॥ ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ,ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥ ਅਤੇ ਤੇਰਾ ਗ਼ਮ, ਵੈਰੀ ਅਤੇ ਮੁਸੀਬਤ ਮਲੀਆਮੇਟ ਹੋ ਜਾਣਗੇ।ਗੁਰ ਕਾ ਸਬਦੁ ਤੇਰੈ ਸੰਗਿ ਸਹਾਈ ॥ ਗੁਰਾਂ ਦਾ ਸ਼ਬਦ ਤੇਰਾ ਸਾਥੀ ਅਤੇ ਮਦਦਗਾਰ ਹੈ।ਦਇਆਲ ਭਏ ਸਗਲੇ ਜੀਅ ਭਾਈ ॥੩॥ ਅਤੇ ਸਮੂਹ ਪ੍ਰਾਣਧਾਰੀ ਤੇਰੇ ਉਤੇ ਮਿਹਰਬਾਨ ਹੋਣਗੇ, ਹੇ ਵੀਰ!ਗੁਰਿ ਪੂਰੈ ਜਬ ਕਿਰਪਾ ਕਰੀ ॥ ਜਦ ਪੂਰਨ ਗੁਰਾਂ ਨੇ ਆਪਣੀ ਮਿਹਰ ਧਾਰੀ,ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥ ਗੁਰੂ ਜੀ ਆਖਦੇ ਹਨ, ਤਦ ਮੈਂ ਪਰੀਪੂਰਨ ਹੋ ਗਿਆ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਅਨਿਕ ਰਸਾ ਖਾਏ ਜੈਸੇ ਢੋਰ ॥ ਘਣੀਆ ਨਿਆਮਤਾ ਪ੍ਰਾਣੀ ਡੰਗਰ ਦੀ ਤਰ੍ਹਾਂ ਖਾਂਦਾ ਹੈ।ਮੋਹ ਕੀ ਜੇਵਰੀ ਬਾਧਿਓ ਚੋਰ ॥੧॥ ਸੰਸਾਰੀ ਮਮਤਾ ਦੇ ਰਸੇ ਨਾਲ ਉਹ ਚੌਰ ਦੀ ਤਰ੍ਹਾ ਨਰੜਿਆ ਹੋਇਆ ਹੈ।ਮਿਰਤਕ ਦੇਹ ਸਾਧਸੰਗ ਬਿਹੂਨਾ ॥ ਸਤ ਸੰਗਤ ਦੇ ਬਗ਼ੈਰ, ਸ੍ਰੀਰ ਇਕ ਲੌਥ ਹੈ।ਆਵਤ ਜਾਤ ਜੋਨੀ ਦੁਖ ਖੀਨਾ ॥੧॥ ਰਹਾਉ ॥ ਬੰਦਾ ਜੂਨੀਆਂ ਅੰਦਰ ਆਉਂਦਾ ਤੇ ਜਾਂਦਾ ਹੈ ਅਤੇ ਦਰਦ ਨਾਲ ਤਬਾਹ ਹੋ ਜਾਂਦਾ ਹੈ। ਠਹਿਰਾਉ।ਅਨਿਕ ਬਸਤ੍ਰ ਸੁੰਦਰ ਪਹਿਰਾਇਆ ॥ ਆਦਮੀ ਅਨੇਕਾਂ ਕਿਸਮਾਂ ਦੇ ਸੁਹਣੇ ਪੁਸ਼ਾਕੇ ਪਾਉਂਦਾ ਹੈ,ਜਿਉ ਡਰਨਾ ਖੇਤ ਮਾਹਿ ਡਰਾਇਆ ॥੨॥ ਪ੍ਰੰਤੂ ਇਹ ਪੈਲੀ ਵਿੱਚ ਦੇ ਪਸ਼ੂ-ਪੰਛੀਆਂ ਨੂੰ ਡਰਾਉਣ ਵਾਲੇ ਮੂਰੇ ਦੀ ਤਰ੍ਹਾਂ ਹੈ।ਸਗਲ ਸਰੀਰ ਆਵਤ ਸਭ ਕਾਮ ॥ ਹੋਰ ਸਾਰੇ ਜਿਸਮ ਘਨੇਰੇ ਕੰਮੀ ਆਉਂਦੇ ਹਨ।ਨਿਹਫਲ ਮਾਨੁਖੁ ਜਪੈ ਨਹੀ ਨਾਮ ॥੩॥ ਬੇਫ਼ਾਇਦਾ ਹੈ ਆਦਮੀ ਦਾ, ਜੋ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।ਕਹੁ ਨਾਨਕ ਜਾ ਕਉ ਭਏ ਦਇਆਲਾ ॥ ਗੁਰੂ ਜੀ ਫ਼ੁਰਮਾਉਂਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ,ਸਾਧਸੰਗਿ ਮਿਲਿ ਭਜਹਿ ਗੋੁਪਾਲਾ ॥੪॥੫੫॥੧੨੪॥ ਉਹ ਸਤਿ ਸੰਗਤ ਨਾਲ ਜੁੜ ਕੇ ਸ਼੍ਰਿਸ਼ਟ ਦੇ ਪਾਲਕ ਦਾ ਆਰਾਧਨ ਕਰਦੇ ਹਨ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। copyright GurbaniShare.com all right reserved. Email:- |