ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥
ਸਾਧੂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ। ਜਨ ਕੀ ਕੀਨੀ ਆਪਿ ਸਹਾਇ ॥ ਆਪਣੇ ਨਫਰਾਂ ਨੂੰ ਸਾਹਿਬ ਆਪੇ ਹੀ ਸਹਾਇਤਾ ਦਿੰਦਾ ਹੈ। ਸੁਖੁ ਪਾਇਆ ਲਗਿ ਦਾਸਹ ਪਾਇ ॥ ਉਸ ਦੇ ਸੇਵਕਾਂ ਦੇ ਪੈਰੀ ਪੈ ਕੇ ਮੈਂ ਆਰਾਮ ਪ੍ਰਾਪਤ ਕੀਤਾ ਹੈ। ਆਪੁ ਗਇਆ ਤਾ ਆਪਹਿ ਭਏ ॥ ਜਦ ਹੰਕਾਰ ਚਲਿਆ ਜਾਂਦਾ ਹੈ, ਤਦ ਇਨਸਾਨ ਖੁਦ ਹੀ ਸਾਹਿਬ ਹੋ ਜਾਂਦਾ ਹੈ, ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥ ਅਤੇ ਰਹਿਮਤ ਦੇ ਖ਼ਜ਼ਾਨੇ ਦੀ ਸਰਣਾਗਤ ਸੰਭਾਲ ਲੈਂਦਾ ਹੈ। ਜੋ ਚਾਹਤ ਸੋਈ ਜਬ ਪਾਇਆ ॥ ਜਦ ਆਦਮੀ ਉਸ ਨੂੰ ਪਾ ਲੈਂਦਾ ਹੈ, ਜਿਸ ਲਈ ਉਹ ਤਾਂਘਦਾ ਹੈ, ਤਬ ਢੂੰਢਨ ਕਹਾ ਕੋ ਜਾਇਆ ॥ ਤਦ, ਉਹ ਉਸ ਨੂੰ ਲੱਭਣ ਲਈ ਕਿਸ ਜਗ੍ਹਾਂ ਨੂੰ ਜਾਵੇ? ਅਸਥਿਰ ਭਏ ਬਸੇ ਸੁਖ ਆਸਨ ॥ ਉਹ ਅਮਰ ਹੋ ਜਾਂਦਾ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ। ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥ ਗੁਰਾਂ ਦੀ ਮਿਹਰ ਸਦਕਾ, ਨਾਨਕ ਪ੍ਰਸੰਨਤਾ ਦੇ ਘਰ ਅੰਦਰ ਦਾਖਿਲ ਹੋ ਗਿਆ ਹੈ! ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਕੋਟਿ ਮਜਨ ਕੀਨੋ ਇਸਨਾਨ ॥ ਤੀਰਥਾਂ ਤੇ ਕ੍ਰੋੜਾਂ ਹੀ ਨ੍ਹਾਉਣਾ ਤੇ ਗੁਸਲ ਕਰਨ, ਲਾਖ ਅਰਬ ਖਰਬ ਦੀਨੋ ਦਾਨੁ ॥ ਅਤੇ ਲੱਖਾਂ ਅਰਬਾਂ ਤੇ ਖਰਬਾ ਪੁੰਨਦਾਨ ਦਾਣ ਦਾ, ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥ ਇਹ ਸਭ ਫਲ ਉਹ ਪ੍ਰਾਪਤ ਕਰ ਲੈਂਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਨਿਵਾਸ ਹੈ। ਸਗਲ ਪਵਿਤ ਗੁਨ ਗਾਇ ਗੁਪਾਲ ॥ ਜੋ ਸ੍ਰਿਸ਼ਟੀ ਦੇ ਪਾਲਣਹਾਰ ਦਾ ਜੱਸ ਗਾਇਨ ਕਰਦੇ ਹਨ, ਉਹ ਸਮੂਹ ਪੁਨੀਤ ਹਨ। ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥ ਕ੍ਰਿਪਾਲੂ ਸੰਤਾਂ ਦੀ ਪਨਾਹ ਲੈਣ ਦੁਆਰਾ ਪਾਪ ਨੇਸਤੋ-ਨਾਬੂਦ ਹੋ ਜਾਂਦੇ ਹਨ। ਠਹਿਰਾਉ। ਬਹੁਤੁ ਉਰਧ ਤਪ ਸਾਧਨ ਸਾਧੇ ॥ ਘਨੇਰੀਆਂ ਮੂਧੇ ਮੂੰਹ ਕਰੜੀਆਂ ਘਾਲਾ ਤੇ ਸ਼੍ਰੇਸ਼ਟ ਕਰਮ ਕਮਾਉਣ, ਅਨਿਕ ਲਾਭ ਮਨੋਰਥ ਲਾਧੇ ॥ ਅਤੇ ਅਨੇਕਾਂ ਮੁਨਾਫੇ ਤੇ ਦਿਲ ਦੀਆਂ ਅਭਿਲਾਸ਼ਾ ਪ੍ਰਾਪਤ ਹੋਣ ਦਾ ਫਲ, ਹਰਿ ਹਰਿ ਨਾਮ ਰਸਨ ਆਰਾਧੇ ॥੨॥ ਜੀਭ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਜਪਨ ਦੁਆਰਾ ਮਿਲ ਜਾਂਦਾ ਹੈ। ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥ ਜਾਣ ਲਓ ਕਿ ਉਸ ਨੇ ਸਿਮ੍ਰਤੀਆਂ ਸ਼ਾਸ਼ਤਰ ਅਤੇ ਵੇਦ ਪੜ੍ਹ ਲਏ ਹਨ, ਜੋਗ ਗਿਆਨ ਸਿਧ ਸੁਖ ਜਾਨੇ ॥ ਅਤੇ ਯੋਗ ਵਿਦਿਆ, ਬ੍ਰਹਿਮ ਵੀਚਾਰ ਅਤੇ ਕਰਾਮਾਤਾਂ ਕਮਾਉਣ ਦੀ ਖੁਸ਼ੀ ਨੂੰ ਅਨੁਭਵ ਕਰ ਲਿਆ ਹੈ, ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥ ਜਦ ਬੰਦਾ ਸੁਆਮੀ ਨਾਲ ਸੰਤੁਸ਼ਟ ਹੋ ਜਾਂਦਾ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਅਗਾਧਿ ਬੋਧਿ ਹਰਿ ਅਗਮ ਅਪਾਰੇ ॥ ਪਹੁੰਚ ਤੋਂ ਪਰੇ ਅਤੇ ਹਦ ਬੰਨਾ-ਰਹਿਤ ਵਾਹਿਗੁਰੂ ਦੀ ਗਿਆਤ ਸੋਚ ਸਮਝ ਤੋਂ ਦੂਰ ਹੈ। ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥ ਉਹ (ਨਾਨਾਕ) ਹਰੀ ਨਾਮ ਨੂੰ ਉਚਾਰਦਾ ਹੈ ਅਤੇ ਆਪਣੇ ਚਿੱਤ ਵਿੱਚ ਹਰੀ ਦਾ ਹੀ ਧਿਆਨ ਧਾਰਦਾ ਹੈ, ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥ ਨਾਨਕ ਉਤੇ ਸਾਹਿਬ ਨੇ ਮਿਹਰ ਕੀਤੀ ਹੈ। ਗਉੜੀ ਮਃ ੫ ॥ ਗਊੜੀ ਪਾਤਸ਼ਾਹੀ ਪੰਜਵੀ। ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥ ਰੱਬ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕੀਤਾ ਹੈ। ਚਰਨ ਕਮਲ ਗੁਰ ਰਿਦੈ ਬਸਾਇਆ ॥੧॥ ਗੁਰਾਂ ਦੇ ਕੰਵਲ ਰੂਪੀ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ। ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥ ਸ਼੍ਰੋਮਣੀ ਸਾਹਿਬ ਸਰੂਪ, ਗੁਰੂ-ਵਾਹਿਗੁਰੂ ਪੁਰਨ ਹਨ। ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥ ਉਸ ਦਾ ਚਿੰਤਨ ਕਰਨ ਦੁਆਰਾ ਮੇਰੀ ਆਤਮਾ ਧੀਰਜਵਾਨ ਹੋ ਗਈ ਹੈ। ਠਹਿਰਾਉ। ਅਨਦਿਨੁ ਜਪਉ ਗੁਰੂ ਗੁਰ ਨਾਮ ॥ ਰਾਤ ਦਿਨ ਮੈਂ ਵਡੇ ਗੁਰਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਤਾ ਤੇ ਸਿਧਿ ਭਏ ਸਗਲ ਕਾਂਮ ॥੨॥ ਜਿਸ ਦੁਆਰਾ ਮੈਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ। ਦਰਸਨ ਦੇਖਿ ਸੀਤਲ ਮਨ ਭਏ ॥ ਗੁਰਾਂ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਸ਼ਾਂਤਿ ਹੋ ਗਿਆ ਹੈ, ਜਨਮ ਜਨਮ ਕੇ ਕਿਲਬਿਖ ਗਏ ॥੩॥ ਅਤੇ ਮੇਰੇ ਅਨੇਕਾਂ ਜਨਮਾ ਦੇ ਪਾਪ ਧੋਤੇ ਗਏ ਹਨ। ਕਹੁ ਨਾਨਕ ਕਹਾ ਭੈ ਭਾਈ ॥ ਗੁਰੂ ਜੀ ਆਖਦੇ ਹਨ, ਮੇਰੇ ਲਈ, ਹੁਣ ਡਰ ਕਿੱਥੇ ਹੇ, ਹੇ ਭਰਾ? ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥ ਆਪਣੇ ਟਹਿਲੁਏ ਦੀ ਗੁਰਾਂ ਨੇ ਆਪੇ ਹੀ ਇੱਜ਼ਤ ਰੱਖੀ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਅਪਨੇ ਸੇਵਕ ਕਉ ਆਪਿ ਸਹਾਈ ॥ ਆਪਣੇ ਗੋਲੇ ਦਾ ਪ੍ਰਭੂ ਆਪੇ ਹੀ ਸਹਾਇਕ ਹੈ। ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥ ਪਿਓ ਤੇ ਮਾਂ ਦੀ ਤਰ੍ਹਾਂ ਉਹ ਸਦੀਵ ਹੀ ਉਸ ਦੀ ਪ੍ਰਵਰਸ਼ ਕਰਦਾ ਹੈ। ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥ ਸਾਹਿਬ ਦੀ ਸਰਣਾਗਤ ਦੁਆਰਾ ਹਰ ਕੋਈ ਬਚ ਜਾਂਦਾ ਹੈ। ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥ ਉਹ ਮੁਕੰਮਲ ਸੱਚਾ ਮਾਲਕ, ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ। ਅਬ ਮਨਿ ਬਸਿਆ ਕਰਨੈਹਾਰਾ ॥ ਹੁਣ ਮੇਰੀ ਆਤਮਾ ਸਿਰਜਣਹਾਰ ਅੰਦਰ ਵਸਦੀ ਹੈ। ਭੈ ਬਿਨਸੇ ਆਤਮ ਸੁਖ ਸਾਰਾ ॥੨॥ ਡਰ ਨਾਸ ਹੋ ਗਏ ਹਨ ਅਤੇ ਆਤਮਾ ਨੂੰ ਸਰੇਸ਼ਟ ਠੰਢ-ਚੈਨ ਪ੍ਰਾਪਤ ਹੋ ਗਈ ਹੈ। ਕਰਿ ਕਿਰਪਾ ਅਪਨੇ ਜਨ ਰਾਖੇ ॥ ਆਪਣੇ ਗੁਮਾਸ਼ਤਿਆਂ ਨੂੰ ਸਾਹਿਬ ਨੇ ਦਇਆ ਧਾਰ ਕੇ ਬਚਾ ਲਿਆ ਹੈ। ਜਨਮ ਜਨਮ ਕੇ ਕਿਲਬਿਖ ਲਾਥੇ ॥੩॥ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ। ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥ ਸੁਆਮੀ ਦੀ ਕੀਰਤੀ ਬਿਆਨ ਨਹੀਂ ਕੀਤੀ ਜਾ ਸਕਦੀ। ਨਾਨਕ ਦਾਸ ਸਦਾ ਸਰਨਾਈ ॥੪॥੧੧੩॥ ਨੋਕਰ ਨਾਨਕ, ਹਮੇਸ਼ਾਂ ਕੀ ਸੁਆਮੀ ਦੀ ਪਨਾਹ ਵਿੱਚ ਹੈ। ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ਰਾਗੁ ਗਊੜੀ ਚੇਤੀ ਪਾਤਸ਼ਾਹੀ ਪੰਜਵੀਂ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ। ਰਾਮ ਕੋ ਬਲੁ ਪੂਰਨ ਭਾਈ ॥ ਸੰਪੂਰਨ ਹੈ ਸਤਿਆ ਸਰਬ-ਵਿਆਪਕ ਸੁਆਮੀ ਦੀ, ਹੈ ਵੀਰ! ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥ ਇਸ ਲਈ, ਮੈਨੂੰ ਹੁਣ ਕੋਈ ਕਲੇਸ਼ ਨਹੀਂ ਵਾਪਰਦਾ ਠਹਿਰਾਉ। ਜੋ ਜੋ ਚਿਤਵੈ ਦਾਸੁ ਹਰਿ ਮਾਈ ॥ ਜੋ ਕੁਛ ਭੀ ਵਾਹਿਗੁਰੂ ਦਾ ਗੋਲਾ ਚਾਹੁੰਦਾ ਹੈ ਹੇ ਮਾਤਾ! ਸੋ ਸੋ ਕਰਤਾ ਆਪਿ ਕਰਾਈ ॥੧॥ ਉਹ ਸਾਰਾ ਕੁਛ ਸਿਰਜਣਹਾਰ ਆਪੇ ਹੀ ਕਰਵਾ ਦਿੰਦਾ ਹੈ। ਨਿੰਦਕ ਕੀ ਪ੍ਰਭਿ ਪਤਿ ਗਵਾਈ ॥ ਬਦਖੋਈ ਕਰਨ ਵਾਲੇ ਦੀ ਸਾਹਿਬ ਇੱਜ਼ਤ ਗੁਆ ਦਿੰਦਾ ਹੈ। ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥ ਨਾਨਕ ਬੇ-ਖੋਫ ਸੁਆਮੀ ਦਾ ਜੱਸ ਗਾਇਨ ਕਰਦਾ ਹੇ। copyright GurbaniShare.com all right reserved. Email:- |