ਮਇਆ ਕਰੀ ਪੂਰਨ ਹਰਿ ਰਾਇਆ ॥੧॥ ਰਹਾਉ ॥
ਪੂਰੇ ਪਾਤਸ਼ਾਹ, ਵਾਹਿਗੁਰੂ ਨੇ ਮੇਰੇ ਉਤੇ ਰਹਿਮਤ ਧਾਰੀ ਹੈ। ਠਹਿਰਾਉ। ਕਹੁ ਨਾਨਕ ਜਾ ਕੇ ਪੂਰੇ ਭਾਗ ॥ ਗੁਰੂ ਜੀ ਫੁਰਮਾਉਂਦੇ ਹਨ, ਜਿਸਦੀ ਪੂਰਨ ਪ੍ਰਾਲਬਧ ਹੈ, ਹਰਿ ਹਰਿ ਨਾਮੁ ਅਸਥਿਰੁ ਸੋਹਾਗੁ ॥੨॥੧੦੬॥ ਉਹ ਸਦੀਵੀ ਸਥਿਰ, ਭਰਤੇ, ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਧੋਤੀ ਖੋਲਿ ਵਿਛਾਏ ਹੇਠਿ ॥ ਬ੍ਰਾਹਮਣ ਆਪਣੇ ਤੇੜ ਦੀ ਚਾਦਰ ਖੋਲ੍ਹ ਕੇ ਆਪਣੇ ਥਲੇ ਵਿਛਾ ਲੈਂਦਾ ਹੈ। ਗਰਧਪ ਵਾਂਗੂ ਲਾਹੇ ਪੇਟਿ ॥੧॥ ਜੋ ਕੁਝ ਉਸ ਨੂੰ ਹੱਥ ਆਉਂਦਾ ਹੈ, ਉਹ ਖੋਤੇ ਵਾਙੂ ਆਪਣੇ ਢਿੱਡ ਵਿੱਚ ਉਤਾਰੀ ਜਾਂਦਾ ਹੈ। ਬਿਨੁ ਕਰਤੂਤੀ ਮੁਕਤਿ ਨ ਪਾਈਐ ॥ ਚੰਗੇ ਅਮਲਾਂ ਦੇ ਬਗੈਰ ਮੋਖਸ਼ ਦੀ ਪ੍ਰਾਪਤੀ ਨਹੀਂ ਹੁੰਦੀ। ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥ ਕਲਿਆਣ ਦੀ ਦੌਲਤ, ਨਾਮ ਦਾ ਆਰਾਧਨ ਕਰਨ ਦੁਆਰਾ ਮਿਲਦੀ ਹੈ। ਠਹਿਰਾਉ। ਪੂਜਾ ਤਿਲਕ ਕਰਤ ਇਸਨਾਨਾਂ ॥ ਉਹ ਪੂਜਾ ਤੇ ਇਸ਼ਨਾਨ ਕਰਦਾ ਹੈ ਅਤੇ ਆਪਣੇ ਮੱਥੇ ਉਤੇ ਟਿੱਕਾ ਲਾਉਂਦਾ ਹੈ। ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥ ਪੁੰਨ ਦਾਨ ਲੈਣ ਲਈ ਉਹ ਆਪਣੇ ਹੱਥ ਵਿੱਚ ਕਰਦ ਕਢ ਲੇਂਦਾ ਹੈ। ਬੇਦੁ ਪੜੈ ਮੁਖਿ ਮੀਠੀ ਬਾਣੀ ॥ ਮੂੰਹ ਦੀ ਮਿੱਠੜੀ ਸੁਰ ਨਾਲ ਉਹ ਵੇਦਾਂ ਦਾ ਪਾਠ ਕਰਦਾ ਹੈ। ਜੀਆਂ ਕੁਹਤ ਨ ਸੰਗੈ ਪਰਾਣੀ ॥੩॥ ਫਾਨੀ ਬੰਦਾ ਪ੍ਰਾਣ-ਧਾਰੀਆਂ ਨੂੰ ਮਾਰਨੋ ਸੰਕੋਚ ਨਹੀਂ ਕਰਦਾ। ਕਹੁ ਨਾਨਕ ਜਿਸੁ ਕਿਰਪਾ ਧਾਰੈ ॥ ਗੁਰੂ ਜੀ ਆਖਦੇ ਹਨ, ਜਿਸ ਉਤੇ ਹਰੀ ਮਿਹਰ ਕਰਦਾ ਹੈ, ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥੪॥੧੦੭॥ ਉਹ ਆਪਣੇ ਮਨ ਵਿੱਚ ਪਵਿੱਤ੍ਰ ਹੈ ਤੇ ਸਾਈਂ ਦਾ ਸਿਮਰਨ ਕਰਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਟਿਕ ਕੇ ਧਾਮ ਅੰਦਰ ਬੈਠੋ, ਹੇ ਵਾਹਿਗੁਰੂ ਦੇ ਲਾਡਲੇ ਗੋਲਿਓ! ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਸੱਚੇ ਗੁਰਾਂ ਨੇ ਤੁਹਾਡੇ ਕਾਰਜ ਰਾਸ ਕਰ ਦਿਤੇ ਹਨ। ਠਹਿਰਾਉ। ਦੁਸਟ ਦੂਤ ਪਰਮੇਸਰਿ ਮਾਰੇ ॥ ਸੁਆਮੀ ਨੇ ਬਦਮਾਸ਼ ਅਤੇ ਬਦਕਾਰ ਨੂੰ ਨਾਸ ਕਰ ਦਿੱਤਾ ਹੈ। ਜਨ ਕੀ ਪੈਜ ਰਖੀ ਕਰਤਾਰੇ ॥੧॥ ਆਪਣੇ ਗੋਲੇ ਦੀ ਇੱਜ਼ਤ ਸਿਰਜਣਹਾਰ ਨੇ ਬਚਾ ਲਈ ਹੈ। ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਪਾਤਸ਼ਾਹ ਤੇ ਮਹਾਰਾਜੇ ਪ੍ਰਭੂ ਨੇ ਆਪਣੇ ਗੋਲੇ ਦੇ ਸਾਰੇ ਅਧੀਨ ਕਰ ਦਿਤੇ ਹਨ। ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਉਸ ਨੇ ਸੁਧਾਸਰੂਪ ਨਾਮ ਦਾ ਪਰਮ ਜੌਹਰ ਪਾਨ ਕੀਤਾ ਹੈ। ਨਿਰਭਉ ਹੋਇ ਭਜਹੁ ਭਗਵਾਨ ॥ ਨਿਡੱਰ ਹੋ ਕੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ। ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਤਿ ਸੰਗਤ ਅੰਦਰ ਜੁੜ ਅਤੇ ਸੁਆਮੀ ਦੇ ਸਿਮਰਨ ਦੀ ਇਹ ਦਾਤ ਹੋਰਨਾ ਨੂੰ ਦੇਹ। ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਨੇ ਅੰਦਰ ਦੀ ਜਾਨਣਹਾਰ ਠਾਕੁਰ ਦੀ ਸਰਣਾਗਤ ਸੰਭਾਲੀ ਹੈ, ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥ ਅਤੇ ਸਾਹਿਬ ਮਾਲਕ ਦਾ ਆਸਰਾ ਪਕੜਿਆ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਹਰਿ ਸੰਗਿ ਰਾਤੇ ਭਾਹਿ ਨ ਜਲੈ ॥ ਜੋ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਹੈ, ਉਹ ਅੱਗ ਵਿੱਚ ਨਹੀਂ ਸੜਦਾ। ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥ ਜੋ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਹੈ, ਉਸ ਨੂੰ ਮੋਹਨੀ ਠਗਦੀ ਨਹੀਂ। ਹਰਿ ਸੰਗਿ ਰਾਤੇ ਨਹੀ ਡੂਬੈ ਜਲਾ ॥ ਜਿਹੜਾ ਰੱਬ ਦੀ ਪ੍ਰੀਤ ਨਾਲ ਰੰਗੀਜਿਆ ਹੈ, ਉਹ ਪਾਣੀ ਵਿੱਚ ਨਹੀਂ ਡੁਬਦਾ। ਹਰਿ ਸੰਗਿ ਰਾਤੇ ਸੁਫਲ ਫਲਾ ॥੧॥ ਜਿਹੜਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆਂ ਹੈ, ਉਸ ਨੂੰ ਸਰੇਸ਼ਟ ਫਲ ਲਗਦੇ ਹਨ। ਸਭ ਭੈ ਮਿਟਹਿ ਤੁਮਾਰੈ ਨਾਇ ॥ ਤੇਰੇ ਨਾਮ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ। ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥ ਸਾਧ ਸੰਗਤ ਨਾਲ ਮਿਲ ਕੇ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ। ਠਹਿਰਾਉ। ਹਰਿ ਸੰਗਿ ਰਾਤੇ ਮਿਟੈ ਸਭ ਚਿੰਤਾ ॥ ਜੋ ਵਾਹਿਗੁਰੂ ਦੀ ਮੁਹੱਬਤ ਨਾਲ ਰੰਗੀਜਿਆ ਹੈ, ਉਸ ਦੇ ਸਾਰੇ ਫ਼ਿਕਰ ਦੂਰ ਹੋ ਜਾਂਦੇ ਹਨ। ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ ॥ ਕੇਵਲ ਓਹੀ ਸੁਆਮੀ ਦੇ ਸਨੇਹ ਅੰਦਰ ਰਮਦਾ ਹੈ, ਜਿਸ ਨੂੰ ਸੰਤ ਸਰੂਪ ਗੁਰਾਂ ਦੇ ਉਪਦੇਸ਼ ਦੀ ਦਾਤ ਮਿਲੀ ਹੈ। ਹਰਿ ਸੰਗਿ ਰਾਤੇ ਜਮ ਕੀ ਨਹੀ ਤ੍ਰਾਸ ॥ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਮੌਤ ਦਾ ਡਰ ਨਹੀਂ ਸਤਾਉਂਦਾ। ਹਰਿ ਸੰਗਿ ਰਾਤੇ ਪੂਰਨ ਆਸ ॥੨॥ ਵਾਹਿਗੁਰੂ ਦੀ ਪਿਰਹੜੀ ਦੇ ਨਾਲ ਰੰਗੀਜਣ ਦੁਆਰਾ ਉਮੈਂ ਦਾ ਪੂਰੀਆਂ ਹੋ ਜਾਂਦੀਆਂ ਹਨ। ਹਰਿ ਸੰਗਿ ਰਾਤੇ ਦੂਖੁ ਨ ਲਾਗੈ ॥ ਰੱਬ ਨਾਲ ਰੰਗੇ ਜਾਣ ਨਾਲ ਕਸ਼ਟ ਨਹੀਂ ਵਿਆਪਦਾ। ਹਰਿ ਸੰਗਿ ਰਾਤਾ ਅਨਦਿਨੁ ਜਾਗੈ ॥ ਰੱਬ ਨਾਲ ਰੰਗਿਆ ਹੋਇਆ ਬੰਦਾ ਰੈਣ ਦਿਹੂੰ ਖਬਰਦਾਰ ਰਹਿੰਦਾ ਹੈ। ਹਰਿ ਸੰਗਿ ਰਾਤਾ ਸਹਜ ਘਰਿ ਵਸੈ ॥ ਰੱਬ ਨਾਲ ਰੰਗਿਆ ਹੋਇਆ ਬੰਦਾ ਸੁੱਖਦੇ ਟਿਕਾਣੇ ਅੰਦਰ ਟਿਕਦਾ ਹੈ। ਹਰਿ ਸੰਗਿ ਰਾਤੇ ਭ੍ਰਮੁ ਭਉ ਨਸੈ ॥੩॥ ਰੱਬ ਨਾਲ ਰੰਗੀਜਣ ਨਾਲ ਬੰਦੇ ਦਾ ਸੰਦੇਹ ਤੇ ਤ੍ਰਾਹ ਦੌੜ ਜਾਂਦੇ ਹਨ। ਹਰਿ ਸੰਗਿ ਰਾਤੇ ਮਤਿ ਊਤਮ ਹੋਇ ॥ ਪ੍ਰਭੂ ਦੇ ਨਾਲ ਰੰਗੇ ਜਾਣ ਦੁਆਰਾ ਅਕਲ ਸਰੇਸ਼ਟ ਹੋ ਜਾਂਦੀ ਹੈ। ਹਰਿ ਸੰਗਿ ਰਾਤੇ ਨਿਰਮਲ ਸੋਇ ॥ ਪ੍ਰਭੂ ਦੇ ਨਾਲ ਰੰਗੇ ਜਾਣ ਦੁਆਰਾ, ਪਵਿੱਤ੍ਰ ਹੋ ਜਾਂਦੀ ਹੈ ਸ਼ੁਹਰਤ। ਕਹੁ ਨਾਨਕ ਤਿਨ ਕਉ ਬਲਿ ਜਾਈ ॥ ਗੁਰੂ ਜੀ ਫੁਰਮਾਉਂਦੇ ਹਨ ਮੈਂ ਉਨ੍ਹਾਂ ਉਤੇ ਸਦਕੇ ਜਾਂਦਾ ਹਾਂ, ਜਿਨ ਕਉ ਪ੍ਰਭੁ ਮੇਰਾ ਬਿਸਰਤ ਨਾਹੀ ॥੪॥੧੦੯॥ ਜੋ ਮੇਰੇ ਸਾਹਿਬ ਨੂੰ ਨਹੀਂ ਭੁਲਾਉਂਦੇ। ਗਉੜੀ ਮਹਲਾ ੫ ॥ ਗਉੜੀ ਪਾਤਸ਼ਾਹੀ ਪੰਜਵੀ। ਉਦਮੁ ਕਰਤ ਸੀਤਲ ਮਨ ਭਏ ॥ ਨੇਕ ਬਨਣ ਲਈ) ਉਪਰਾਲਾ ਕਰਨ ਦੁਆਰਾ ਆਤਮਾ ਸ਼ਾਤ ਹੋ ਜਾਂਦੀ ਹੈ। ਮਾਰਗਿ ਚਲਤ ਸਗਲ ਦੁਖ ਗਏ ॥ ਰੱਬ ਦੇ ਰਾਹੇ ਟੁਰਨ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ। ਨਾਮੁ ਜਪਤ ਮਨਿ ਭਏ ਅਨੰਦ ॥ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਰਸਿ ਗਾਏ ਗੁਨ ਪਰਮਾਨੰਦ ॥੧॥ ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮਹਾਨ ਅਨੰਦ ਪ੍ਰਾਪਤ ਹੋ ਜਾਂਦਾ ਹੈ। ਖੇਮ ਭਇਆ ਕੁਸਲ ਘਰਿ ਆਏ ॥ ਹਰ ਪਾਸੇ ਖੁਸ਼ੀ ਹੋ ਗਈ ਹੈ ਅਤੇ ਪਰਮ ਪਰਸੰਨਤਾ ਮੇਰੇ ਗ੍ਰਹਿ ਅੰਦਰ ਆ ਗਈ ਹੈ। ਭੇਟਤ ਸਾਧਸੰਗਿ ਗਈ ਬਲਾਏ ॥ ਰਹਾਉ ॥ ਸਤਿ ਸੰਗਤ ਨਾਲ ਮਿਲਣ ਦੁਆਰਾ ਮੇਰੀ ਆਫਤ ਦੌੜ ਗਈ ਹੈ। ਠਹਿਰਾਉ। ਨੇਤ੍ਰ ਪੁਨੀਤ ਪੇਖਤ ਹੀ ਦਰਸ ॥ ਗੁਰਾਂ ਦਾ ਦੀਦਾਰ ਦੇਖਦੇ ਸਾਰ ਹੀ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ। ਧਨਿ ਮਸਤਕ ਚਰਨ ਕਮਲ ਹੀ ਪਰਸ ॥ ਗੁਰਾਂ ਦੇ ਚਰਨ ਕੰਵਲਾਂ ਨੂੰ ਛੂੰਹਦੇ ਸਾਰ ਹੀ ਮੱਥਾ ਸ਼ਲਾਘਾ ਯੋਗ ਹੋ ਜਾਂਦਾ ਹੈ। ਗੋਬਿੰਦ ਕੀ ਟਹਲ ਸਫਲ ਇਹ ਕਾਂਇਆ ॥ ਜਗਤ ਦੇ ਮਾਲਕ ਦੀ ਘਾਲ ਕਮਾਉਣ ਦੁਆਰਾ ਫਲ ਦਾਇਕ ਹੋ ਜਾਂਦੀ ਹੈ, ਇਹ ਦੇਹਿ। copyright GurbaniShare.com all right reserved. Email:- |