ਪ੍ਰਭ ਕੇ ਚਾਕਰ ਸੇ ਭਲੇ ॥
ਜਿਹੜੇ ਸੁਆਮੀ ਦੇ ਨਫ਼ਰ ਹਨ, ਉਹ ਚੰਗੇ ਹਨ। ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥ ਨਾਨਕ ਰੋਸ਼ਨ (ਸੂਰਖ਼ਰੂ) ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਜੀਅਰੇ ਓਲ੍ਹ੍ਹਾ ਨਾਮ ਕਾ ॥ ਹੈ ਬੰਦੇ! ਤੇਰਾ ਆਸਰਾ ਕੇਵਲ ਮਾਲਕ ਦਾ ਨਾਮ ਹੀ ਹੈ। ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥ ਹੋਰ ਜੋ ਕੁਛ ਭੀ ਕੀਤਾ ਅਤੇ ਕਰਾਇਆ ਜਾਂਦਾ ਹੈ, ਉਨ੍ਹਾਂ ਵਿੱਚ ਮੌਤ ਦੇ ਦੂਤ ਦਾ ਡਰ ਹੈ। ਠਹਿਰਾਉ। ਅਵਰ ਜਤਨਿ ਨਹੀ ਪਾਈਐ ॥ ਹੋਰਸੁ ਉਪਰਾਲੇ ਦੁਆਰਾ ਸਾਹਿਬ ਪ੍ਰਾਪਤ ਨਹੀਂ ਹੁੰਦਾ। ਵਡੈ ਭਾਗਿ ਹਰਿ ਧਿਆਈਐ ॥੧॥ ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਸਿਮਰਿਆ ਜਾਂਦਾ ਹੈ। ਲਾਖ ਹਿਕਮਤੀ ਜਾਨੀਐ ॥ ਆਦਮੀ ਲਖਾਂ ਅਟਕਲਾਂ ਜਾਣਦਾ ਹੋਵੇ, ਆਗੈ ਤਿਲੁ ਨਹੀ ਮਾਨੀਐ ॥੨॥ ਪਰ ਭੋਰਾ ਭਰ ਭੀ ਅਗੇ ਕੋਈ ਕਾਰਗਰ ਨਹੀਂ ਹੁੰਦੀ। ਅਹੰਬੁਧਿ ਕਰਮ ਕਮਾਵਨੇ ॥ ਹੰਕਾਰੀ ਮਤ ਨਾਲ ਕੀਤੇ ਹੋਏ ਚੰਗੇ ਕੰਮ ਇੰਜ ਰੁੜ੍ਹ ਜਾਂਦੇ ਹਨ, ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥ ਜਿਸ ਤਰ੍ਹਾਂ ਰੇਤ ਦਾ ਘਰ ਪਾਣੀ ਨਾਲ। ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥ ਜਦ ਮਿਹਰਬਾਨ ਮਾਲਕ ਮਇਆ ਧਰਦਾ ਹੈ, ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥ ਸਤਿਸੰਗਤ ਅੰਦਰ ਨਾਨਕ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪਜੰਵੀਂ। ਬਾਰਨੈ ਬਲਿਹਾਰਨੈ ਲਖ ਬਰੀਆ ॥ ਮੈਂ ਆਪਣੇ ਸੁਆਮੀ ਉਤੋਂ ਲਖੂਖਾਂ ਵਾਰੀ ਸਦਕੇ ਤੇ ਕੁਰਬਾਨ ਜਾਂਦਾ ਹਾਂ, ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥ ਜਿਸ ਦਾ ਨਾਮ, ਕੇਵਲ ਨਾਮ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ। ਠਹਿਰਾਉ। ਕਰਨ ਕਰਾਵਨ ਤੁਹੀ ਏਕ ॥ ਕੇਵਲ ਤੂੰ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ। ਜੀਅ ਜੰਤ ਕੀ ਤੁਹੀ ਟੇਕ ॥੧॥ ਪ੍ਰਾਣੀਆਂ ਅਤੇ ਹੋਰ ਜੰਤੂਆਂ ਦਾ ਤੂੰ ਹੀ ਆਸਰਾ ਹੈ। ਰਾਜ ਜੋਬਨ ਪ੍ਰਭ ਤੂੰ ਧਨੀ ॥ ਮੇਰੇ ਸੁਆਮੀ ਮਾਲਕ ਤੂੰ ਮੇਰੀ ਪਾਤਸ਼ਾਹੀ ਤੇ ਜੁਆਨੀ ਹੈ। ਤੂੰ ਨਿਰਗੁਨ ਤੂੰ ਸਰਗੁਨੀ ॥੨॥ ਤੂੰ ਨਿਰਾਕਾਰ ਸੁਆਮੀ ਹੈ ਅਤੇ ਤੂੰ ਹੀ ਅਨੇਕਾਂ ਆਕਾਰਾ ਵਾਲਾ। ਈਹਾ ਊਹਾ ਤੁਮ ਰਖੇ ॥ ਏਥੇ ਅਤੇ ਉਥੇ ਤੂੰ ਮੇਰਾ ਰਾਖਾ ਹੈ। ਗੁਰ ਕਿਰਪਾ ਤੇ ਕੋ ਲਖੇ ॥੩॥ ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਤੈਨੂੰ ਸਮਝਦਾ ਹੈ। ਅੰਤਰਜਾਮੀ ਪ੍ਰਭ ਸੁਜਾਨੁ ॥ ਸਰਬੱਗ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ। ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥ ਤੂੰ ਹੀ ਨਾਨਕ ਦਾ ਆਸਰਾ ਅਤੇ ਤਾਕਤ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਹਰਿ ਹਰਿ ਹਰਿ ਆਰਾਧੀਐ ॥ ਤੂੰ ਵਾਹਿਗੁਰੂ ਸੁਆਮੀ ਮਾਲਕ ਦਾ ਸਿਰਮਣ ਕਰ। ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥ ਸਾਧ ਸੰਗਤ ਦੇ ਰਾਹੀਂ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਸਹਿਸਾ, ਸੰਸਾਰੀ ਲਗਨ ਅਤੇ ਡਰ ਸਰ ਹੋ ਜਾਂਦੇ ਹਨ। ਠਹਿਰਾਉ। ਬੇਦ ਪੁਰਾਣ ਸਿਮ੍ਰਿਤਿ ਭਨੇ ॥ ਵੇਦ, ਪੁਰਾਣ ਅਤੇ ਸਿਮਰਤੀਆਂ ਪੁਕਾਰਦੇ ਹਨ, ਸਭ ਊਚ ਬਿਰਾਜਿਤ ਜਨ ਸੁਨੇ ॥੧॥ ਕਿ ਰਬ ਦੇ ਗੋਲੇ ਸਾਰਿਆਂ ਤੋਂ ਉਚੇ ਵਸਦੇ ਸੁਣੇ ਜਾਂਦੇ ਹਨ। ਸਗਲ ਅਸਥਾਨ ਭੈ ਭੀਤ ਚੀਨ ॥ ਜਾਣ ਲੈ ਕਿ ਸਾਰੇ ਟਿਕਾਣੇ ਡਰ ਨਾਲ ਸਹਿਮੇ ਹੋਏ ਹਨ। ਰਾਮ ਸੇਵਕ ਭੈ ਰਹਤ ਕੀਨ ॥੨॥ ਸਾਈਂ ਦੇ ਗੁਮਾਸ਼ਤੇ ਡਰ ਤੋਂ ਮੁਕਤ ਕੀਤੇ ਹੋਏ ਹਨ। ਲਖ ਚਉਰਾਸੀਹ ਜੋਨਿ ਫਿਰਹਿ ॥ ਚੁਰਾਸੀ ਲੱਖ ਜੂਨੀਆਂ ਅੰਦਰ ਪ੍ਰਾਣੀ ਭਟਕਦੇ ਹਨ। ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥ ਸਾਹਿਬ ਦੇ ਗੋਲੇ ਆਉਂਦੇ ਤੇ ਜਾਂਦੇ ਨਹੀਂ। ਬਲ ਬੁਧਿ ਸਿਆਨਪ ਹਉਮੈ ਰਹੀ ॥ ਜ਼ੋਰ-ਬੰਦੀ, ਅਕਲਮੰਦੀ, ਚਤੁਰਾਈ ਅਤੇ ਹੰਕਾਰ ਝੜ ਪਏ ਹਨ, ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥ ਨਾਨਕ ਦੇ ਜਦ ਉਸ ਨੇ ਰੱਬ ਦੇ ਸੰਤਾ ਦੀ ਪਨਾਹ ਪਕੜੀ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਮਨ ਰਾਮ ਨਾਮ ਗੁਨ ਗਾਈਐ ॥ ਮੇਰੀ ਜਿੰਦੇ, ਵਿਆਪਕ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰ। ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥ ਸਦਾ ਅਤੇ ਸਦਾ ਹੀ ਵਾਹਿਗੁਰੂ ਦੀ ਟਹਿਲ ਕਮਾ ਅਤੇ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰ। ਠਹਿਰਾਉ। ਸੰਤਸੰਗਿ ਹਰਿ ਮਨਿ ਵਸੈ ॥ ਸਾਧੂਆਂ ਦੀ ਸੰਗਤ ਦੁਆਰਾ ਭਗਵਾਨ ਰਿਦੇ ਵਿੱਚ ਟਿਕ ਜਾਂਦਾ ਹੈ, ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥ ਅਤੇ ਸੰਕਟ, ਪੀੜ ਅੰਧੇਰਾ ਤੇ ਸ਼ੰਕਾ ਦੌੜ ਜਾਂਦੇ ਹਨ। ਸੰਤ ਪ੍ਰਸਾਦਿ ਹਰਿ ਜਾਪੀਐ ॥ ਜੋ ਸਾਧੂ ਦੀ ਕਿਰਪਾ ਰਾਹੀਂ ਵਾਹਿਗੁਰੂ ਨੂੰ ਅਰਾਧਦਾ ਹੈ, ਸੋ ਜਨੁ ਦੂਖਿ ਨ ਵਿਆਪੀਐ ॥੨॥ ਉਹ ਪੁਰਸ਼ ਮਹਾਂਕਸ਼ਟ ਨਾਲ ਦੁਖਾਂਤ੍ਰ ਨਹੀਂ ਹੁੰਦਾ। ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥ ਜਿਸ ਨੂੰ ਗੁਰੂ ਜੀ ਵਾਹਿਗੁਰੂ ਦਾ ਨਾਮ ਦਿੰਦੇ ਹਨ, ਸੋ ਉਬਰਿਆ ਮਾਇਆ ਅਗਨਿ ਤੇ ॥੩॥ ਉਹ ਮੋਹਣੀ ਦੀ ਅੱਗ ਤੋਂ ਬਚ ਜਾਂਦਾ ਹੈ। ਨਾਨਕ ਕਉ ਪ੍ਰਭ ਮਇਆ ਕਰਿ ॥ ਹੈ ਠਾਕੁਰ, ਨਾਨਕ ਉਤੇ ਰਹਿਮਤ ਧਾਰ, ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥ ਤਾਂ ਜੋ ਵਾਹਿਗੁਰੂ ਦਾ ਨਾਮ ਉਸ ਦੀ ਆਤਮਾ ਅਤੇ ਦੇਹਿ ਅੰਦਰ ਨਿਵਾਸ ਕਰ ਲਵੇ। ਗਉੜੀ ਮਹਲਾ ੫ ॥ ਗਵੂੜੀ ਪਾਤਸ਼ਾਹੀ ਪੰਜਵੀਂ। ਰਸਨਾ ਜਪੀਐ ਏਕੁ ਨਾਮ ॥ ਆਪਣੀ ਜੀਭ ਨਾਲ ਤੂੰ ਇਕ ਨਾਮ ਦਾ ਉਚਾਰਨ ਕਰ, ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥ ਏਥੇ ਇਹ ਤੈਨੂੰ ਆਰਾਮ ਅਤੇ ਬਹੁ ਖ਼ੁਸ਼ੀ ਬਖ਼ਸ਼ੇਗਾ ਅਤੇ ਅਗੇ ਤੇਰੀ ਆਤਮਾ ਦੇ ਲਾਭਦਾਇਕ ਹੋਵੇਗਾ ਅਤੇ ਇਸ ਦੇ ਸਾਥ ਰਹੇਗਾ। ਠਹਿਰਾਉ। ਕਟੀਐ ਤੇਰਾ ਅਹੰ ਰੋਗੁ ॥ ਤੇਰੀ ਹੰਕਾਰ ਦੀ ਬੀਮਾਰੀ ਨਵਿਰਤਾ ਹੋ ਜਾਏਗੀ। ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥ ਗੁਰਾਂ ਦੀ ਰਹਿਮਤ ਸਦਕਾ ਤੂੰ ਸੰਸਾਰੀ ਅਤੇ ਰੂਹਾਨੀ ਪਾਤਸ਼ਾਹੀ ਮਾਣੇਗਾ। ਹਰਿ ਰਸੁ ਜਿਨਿ ਜਨਿ ਚਾਖਿਆ ॥ ਜਿਹੜੇ ਪੁਰਸ਼ ਨੇ ਵਾਹਿਗੁਰੂ ਅੰਮ੍ਰਿਤ ਦਾ ਸੁਆਦ ਮਾਣਿਆ ਹੈ, ਤਾ ਕੀ ਤ੍ਰਿਸਨਾ ਲਾਥੀਆ ॥੨॥ ਉਸ ਦੀ ਖਾਹਿਸ਼ ਮਿਟ ਜਾਂਦੀ ਹੈ। ਹਰਿ ਬਿਸ੍ਰਾਮ ਨਿਧਿ ਪਾਇਆ ॥ ਜਿਸ ਨੇ ਆਰਾਮ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ, ਸੋ ਬਹੁਰਿ ਨ ਕਤ ਹੀ ਧਾਇਆ ॥੩॥ ਉਹ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ। ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥ ਜਿਸ ਨੂੰ ਗੁਰੂ ਜੀ ਵਾਹਿਗੁਰੂ ਸੁਆਮੀ ਦਾ ਨਾਮ ਦਿੰਦੇ ਹਨ, ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥ ਹੇ ਨਾਨਕ! ਉਸ ਦਾ ਡਰ ਦੂਰ ਹੋ ਜਾਂਦਾ ਹੈ। copyright GurbaniShare.com all right reserved. Email:- |