ਰਾਗੁ ਗਉੜੀ ਪੂਰਬੀ ਮਹਲਾ ੫
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਕਦੇ ਵੀ ਨਾਂ ਭੁੱਲ। ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥ ਇਥੇ ਅਤੇ ਓਥੇ ਵਾਹਿਗੁਰੂ ਸਾਰੇ ਆਰਾਮ ਦੇਣ ਵਾਲਾ ਹੈ ਅਤੇ ਸਾਰਿਆਂ ਦਿਲਾਂ ਨੂੰ ਪਾਲਦਾ ਪੋਸਦਾ ਹੈ। ਠਹਿਰਾਉ। ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥ ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ। ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥ ਰੱਬ ਦੀ ਸ਼ਰਣਾਗਤ ਅੰਦਰ ਸੀਤਲਤਾ, ਠੰਢ-ਚੈਨ ਅਤੇ ਆਰਾਮ ਹਨ ਅਤੇ ਉਹ ਮਚਦੀ ਹੋਈ ਅੱਗ ਬੁਝਾ ਦੇਂਦਾ ਹੈ। ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥ ਵਾਹਿਗੁਰੂ ਬੰਦੇ ਨੂੰ ਰਹਿਮ ਦੇ ਨਰਕੀ ਟੋਏ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਡਰਾਉਣੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥ ਸਾਈਂ ਦੇ ਕੰਵਲ ਰੂਪੀ ਚਰਣਾ ਦਾ ਆਪਣੇ ਚਿੱਤ ਵਿੱਚ ਧਿਆਨ ਧਾਰਨ ਦੁਆਰਾ ਉਹ ਮੌਤ ਦੇ ਦੂਤ ਦਾ ਡਰ ਦੂਰ ਕਰ ਦਿੰਦਾ ਹੈ। ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥ ਸਾਹਿਬ ਮੁਕੰਮਲ, ਉਨੱਤ, ਉਤਕ੍ਰਿਸ਼ਟਤ ਬੁਲੰਦ ਅਖੋਜ ਅਤੇ ਬੇਅੰਤ ਹੈ। ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥ ਆਰਾਮ ਦੇ ਸਮੁੰਦਰ ਦੀ ਪਰਸੰਸਾ ਅਤੇ ਸਿਮਰਨ ਕਰਨ ਦੁਆਰਾ ਜੀਵਨ ਜੂਏ ਵਿੱਚ ਹਾਰਿਆਂ ਨਹੀਂ ਜਾਂਦਾ। ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥ ਹੇ ਗੁਣ-ਵਿਹੁਣ ਦੇ ਉਦਾਰ-ਚਿੱਤ ਸਾਹਿਬ! ਮੇਰਾ ਚਿੱਤ ਭੋਗ-ਬਿਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ। ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥ ਨਾਨਕ ਤੇ ਰਹਿਮਤ ਧਾਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਦੇ। ਉਹ ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ। ਰਾਗੁ ਗਉੜੀ ਚੇਤੀ ਮਹਲਾ ੫ ਰਾਗ ਗਊੜੀ ਚੋੇਤੀ ਪਾਤਸ਼ਾਹੀ ਪੰਜਵੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ ਕੋਈ ਆਰਾਮ ਨਹੀਂ ਹੈ ਪ੍ਰਾਣੀ! ਬਗੈਰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਦੇ। ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥ ਸਤਿ ਸੰਗਤਿ ਅੰਦਰ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਸਿਮਰਨ ਕਰ ਕੇ ਮਨੁੱਖੀ ਜੀਵਨ ਦਾ ਇਹੁ ਅਣਮੁੱਲਾ ਜਵੇਹਰ ਜਿੱਤ ਲੈ। ਠਹਿਰਾਉ। ਸੁਤ ਸੰਪਤਿ ਬਨਿਤਾ ਬਿਨੋਦ ॥ ਪੁਤ੍ਰਾਂ, ਦੌਲਤ, ਪਤਨੀ, ਖੁਸ਼ੀ ਭਰੀਆਂ ਖੇਡਾਂ ਨੂੰ ਛੋਡਿ ਗਏ ਬਹੁ ਲੋਗ ਭੋਗ ॥੧॥ ਅਨੇਕਾਂ ਇਨਸਾਨ ਛੱਡ ਗਏ ਹਨ। ਹੈਵਰ ਗੈਵਰ ਰਾਜ ਰੰਗ ॥ ਆਪਣੇ ਘੋੜਿਆਂ, ਹਾਥੀਆਂ ਅਤੇ ਪਾਤਸ਼ਾਹੀ ਠਾਠ ਬਾਠ ਨੂੰ ਛਡ ਕੇ, ਤਿਆਗਿ ਚਲਿਓ ਹੈ ਮੂੜ ਨੰਗ ॥੨॥ ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ। ਚੋਆ ਚੰਦਨ ਦੇਹ ਫੂਲਿਆ ॥ ਦੇਹਿ ਜਿਹੜੀ ਅਗਰ ਦੀ ਲੱਕੜ ਅਤੇ ਚੰਨਣ ਦੇ ਅਤਰ ਨਾਲ ਫੁਲੀ ਫਿਰਦੀ ਸੀ, ਸੋ ਤਨੁ ਧਰ ਸੰਗਿ ਰੂਲਿਆ ॥੩॥ ਉਹ ਦੇਹਿ ਮਿੱਟੀ ਨਾਲ ਰੁਲ ਜਾਏਗੀ। ਮੋਹਿ ਮੋਹਿਆ ਜਾਨੈ ਦੂਰਿ ਹੈ ॥ ਸੰਸਾਰੀ ਮਮਤਾ ਦਾ ਮਤਹੀਣ ਕੀਤਾ ਹੋਇਆ ਪ੍ਰਾਣੀ ਵਾਹਿਗੁਰੂ ਨੂੰ ਦੁਰੇਡੇ ਸਮਝਦਾ ਹੈ। ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥ ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਮਨ ਧਰ ਤਰਬੇ ਹਰਿ ਨਾਮ ਨੋ ॥ ਹੈ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਪਾਰ ਉਤਰ ਜਾਵੇਗਾ। ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥ ਵਹਿਮ ਦੀਆਂ ਮੌਜਾ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ। ਠਹਿਰਾਉ। ਕਲਿ ਕਾਲਖ ਅੰਧਿਆਰੀਆ ॥ ਕਲਜੁਗ ਅੰਦਰ ਅਨ੍ਹੇਰਾ ਘੁੱਪ ਹੈ। ਗੁਰ ਗਿਆਨ ਦੀਪਕ ਉਜਿਆਰੀਆ ॥੧॥ ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰ ਦਾ ਦੀਵਾ ਇਸ ਨੂੰ ਰੋਸ਼ਨ ਕਰ ਦਿੰਦਾ ਹੈ। ਬਿਖੁ ਬਿਖਿਆ ਪਸਰੀ ਅਤਿ ਘਨੀ ॥ ਮਾਇਆ ਦੀ ਜ਼ਹਿਰ ਬਹੁਤ ਜ਼ਿਆਦਾ ਫੈਲੀ ਹੋਈ ਹੈ। ਉਬਰੇ ਜਪਿ ਜਪਿ ਹਰਿ ਗੁਨੀ ॥੨॥ ਨੇਕ ਪੁਰਸ਼ ਵਾਹਿਗੁਰੂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ। ਮਤਵਾਰੋ ਮਾਇਆ ਸੋਇਆ ॥ ਮੋਹਨੀ ਦਾ ਨਸ਼ਈ ਕੀਤਾ ਹੋਇਆ ਬੰਦਾ ਸੁੱਤਾ ਪਿਆ ਹੈ। ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥ ਗੁਰਾਂ ਨੂੰ ਮਿਲਣ ਦੁਆਰਾ ਸੰਸਾ ਤੇ ਡਰ ਦੁਰ ਹੋ ਜਾਂਦੇ ਹਨ। ਕਹੁ ਨਾਨਕ ਏਕੁ ਧਿਆਇਆ ॥ ਗੁਰੂ ਜੀ ਆਖਦੇ ਹਨ ਮੈਂ ਇਕ ਸਾਈਂ ਦਾ ਸਿਮਰਨ ਕੀਤਾ ਹੈ। ਘਟਿ ਘਟਿ ਨਦਰੀ ਆਇਆ ॥੪॥੨॥੧੪੦॥ ਹਰ ਦਿਲ ਅੰਦਰ ਮੈਂ ਉਸ ਨੂੰ ਵੇਖ ਲਿਆ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਦੀਬਾਨੁ ਹਮਾਰੋ ਤੁਹੀ ਏਕ ॥ ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ। ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥ ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ। ਅਨਿਕ ਜੁਗਤਿ ਨਹੀ ਪਾਇਆ ॥ ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ। ਗੁਰਿ ਚਾਕਰ ਲੈ ਲਾਇਆ ॥੧॥ ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ। ਮਾਰੇ ਪੰਚ ਬਿਖਾਦੀਆ ॥ ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ। ਗੁਰ ਕਿਰਪਾ ਤੇ ਦਲੁ ਸਾਧਿਆ ॥੨॥ ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ। ਬਖਸੀਸ ਵਜਹੁ ਮਿਲਿ ਏਕੁ ਨਾਮ ॥ ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ। ਸੂਖ ਸਹਜ ਆਨੰਦ ਬਿਸ੍ਰਾਮ ॥੩॥ ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ। copyright GurbaniShare.com all right reserved. Email:- |