ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ? ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਕੂੜੇ ਵਪਾਰ ਦਾ ਵਪਾਰ ਕਰਨ ਦੁਆਰਾ ਆਤਮਾ ਤੇ ਦੇਹਿ ਕੂੜੇ ਹੋ ਜਾਂਦੇ ਹਨ। ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ ਫੰਧੇ ਵਿੱਚ ਫਸੇ ਹੋਏ ਹਰਣ ਦੀ ਤਰ੍ਹਾਂ ਉਹ ਘਨੇਰਾ ਕਸ਼ਟ ਪਾਉਂਦੇ ਹਨ ਅਤੇ ਸਦਾ ਹੀ ਵਿਰਲਾਪ ਕਰਦੇ ਹਨ। ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਜਾਹਲੀ ਈਸ਼ਵਰੀ-ਖ਼ਜ਼ਾਲੇ ਅੰਦਰ ਨਹੀਂ ਪੈਦੇ। ਉਨ੍ਹਾਂ ਨੂੰ ਵੱਡੇ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ। ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਕੂੜ ਪੁਰਸ਼ ਦੀ ਕੋਈ ਜਾਤੀ ਤੇ ਇਜ਼ਤ ਨਹੀਂ। ਕੂੜ ਦੇ ਰਾਹੀਂ ਕੋਈ ਜਣਾ ਕਾਮਯਾਬ ਨਹੀਂ ਹੁੰਦਾ। ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ ਝੁਠਾ ਪ੍ਰਾਣੀ ਝੂਠ ਦੀ ਕਿਰਤ ਕਰਦਾ ਹੈ ਅਤੇ ਆਵਾਗਉਣ ਅੰਦਰ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ। ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਹੇ ਨਾਨਕ! ਗੁਰਾਂ ਦੇ ਉਪਦੇਸ਼ ਅਤੇ ਸਲਾਹ-ਮਸ਼ਵਰੇ ਦੁਆਰਾ ਆਪਣੇ ਮਨੂਏ ਨੂੰ ਸਿੱਖ-ਮੱਤ ਦੇ। ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ ਜਿਹੜੇ ਵਿਆਪਕ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਾਂ ਹੀ ਪਾਪਾਂ ਦਾ ਬੋਝ ਹੁੰਦਾ ਹੈ ਅਤੇ ਨਾਂ ਹੀ ਸੰਦੇਹ। ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥ ਜਿਨ੍ਹਾਂ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ, ਉਹ ਭੈ-ਰਹਿਤ ਹਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਉਹ ਭਾਰਾ ਨਫ਼ਾ ਕਮਾਉਂਦੇ ਹਨ। ਸਿਰੀਰਾਗੁ ਮਹਲਾ ੧ ਘਰੁ ੨ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਦੌਲਤ, ਜੁਆਨੀ, ਅਤੇ ਫੁਲ ਕੇਵਲ ਚਹੁੰ ਦਿਹਾੜਿਆਂ ਦੇ ਪ੍ਰਾਹੁਣੇ ਹਨ। ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥ ਚੁਪਤੀ ਦੇ ਪੱਤਿਆਂ ਵਾਙੂ ਉਹ ਮੁਰਝਾ, ਸੁਕ-ਸੜ (ਤੇ ਆਖਰ) ਨਾਸ ਹੋ ਜਾਂਦੇ ਹਨ। ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈ, ਹੇ ਪ੍ਰੀਤਮ! ਜਦ ਤੋੜੀ ਤੇਰੀ ਹੁਲਾਰੇ ਵਾਲੀ ਨਵੀ ਜੁਆਨੀ ਹੈ। ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ ਤੇਰੇ ਦਿਨ ਬਹੁਤ ਘਟ ਹਨ, ਤੂੰ ਹਾਰ ਹੁਟ ਗਿਆ ਹੈ, ਅਤੇ ਤੇਰੀ ਦੇਹਿ ਪੁਸ਼ਾਕ ਬ੍ਰਿਧ ਹੋ ਗਈ ਹੈ। ਠਹਿਰਾਉ। ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਮੇਰੇ ਖਿਲੰਦੜੇ ਮਿੱਤ੍ਰ ਜਾ ਕੇ ਕਬਰਸਤਾਨ ਵਿੱਚ ਸੌਂ ਗਏ ਹਨ। ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ ਮੈਂ ਦੁਚਿੱਤੀ ਹੀ ਟੁਰ ਜਾਵਾਂਗੀ ਅਤੇ ਧੀਮੀ ਆਵਾਜ਼ ਨਾਲ ਰੋਵਾਂਗੀ। ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ ਆਪਣਿਆਂ ਕੰਨਾਂ ਨਾਲ ਹੇ ਮੇਰੀ ਸੁਫੈਦ ਰੰਗ ਵਾਲੀਏ ਰੂਹੇ! ਤੂੰ ਕਿਉਂ ਇਹ ਕਨਸੋ ਨੂੰ ਸ੍ਰਵਣ ਨਹੀਂ ਕਰਦੀ? ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥ ਤੂੰ ਆਪਣੇ ਸਾਹੁਰੇ-ਘਰ ਟੁਰ ਜਾਵੇਗੀ ਅਤੇ ਸਦਾ ਲਈ ਆਪਣੇ ਬਾਬਲ ਦੇ ਘਰ ਨਹੀਂ ਰਹੇਗੀਂ। ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ਹੇ ਨਾਨਕ! ਸਮਝ ਲੈ ਕਿ ਜਿਹੜੀ ਆਪਣੇ ਪੇਕੇ ਘਰ ਵਿੱਚ ਸੁੱਤੀ ਪਈ ਹੈ, ਉਸ ਨੂੰ ਦਿਨ-ਦਿਹਾੜੇ ਪਾੜ ਲੱਗ ਗਿਆ ਹੈ। ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ ਉਸ ਨੇ ਨੇਕੀਆਂ ਦੀ ਗੰਢ ਗੁਆ ਲਈ ਹੈ, ਬਦੀਆਂ ਦੀ ਬੰਨ੍ਹ ਲਈ ਹੈ ਅਤੇ ਟੁਰ ਚਲੀ ਹੈ। ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਪ੍ਰਭੂ ਖੁਦ ਸੁਆਦ ਲੈਣ ਵਾਲਾ ਹੈ, ਖੁਦ ਹੀ ਸੁਆਦ, ਅਤੇ ਖੁਦ ਹੀ ਭੋਗਣ ਵਾਲਾ। ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥ ਉਹ ਆਪ ਚੌਲੀ (ਪਤਨੀ) ਹੈ ਅਤੇ ਆਪ ਹੀ ਪਲੰਘ ਤੇ ਪਤੀ। ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥ ਮੇਰਾ ਮਾਲਕ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ ਅਤੇ ਹਰ ਥਾਂ ਪਰੀ-ਪੂਰਨ ਹੋ ਸਮਾ ਰਿਹਾ ਹੈ। ਠਹਿਰਾਉ। ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਉਹ ਆਪ ਹੀ ਮਾਹੀਗੀਰ ਤੇ ਮੱਛੀ ਹੈ ਤੇ ਆਪ ਹੀ ਜਲ ਤੇ ਫੰਧਾ। ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥ ਉਹ ਖੁਦ ਫੰਧੇ ਦਾ ਧਾਤ ਦਾ ਮਣਕਾ ਹੈ ਅਤੇ ਖੁਦ ਹੀ ਉਸ ਦੀ ਵਿਚਲੀ ਕੁੰਡੀ। ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਮੇਰੀ ਸਹੇਲੀਓ! ਮੇਰਾ ਪ੍ਰੀਤਮ ਹਰ ਤਰ੍ਹਾਂ ਨਾਲ ਖਿਲੰਦੜਾ ਹੈ। ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ ਉਹ ਸਦਾ ਹੀ ਪਵਿੱਤ੍ਰ ਪਤਨੀ ਨੂੰ ਮਾਣਦਾ ਹੈ। ਮੇਰੀ ਦਸ਼ਾ (ਜੋ ਉਸ ਤੋਂ ਦੂਰ ਹਾਂ) ਵਲ ਨਿਗ੍ਹਾ ਕਰ। ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਨਾਨਕ ਜੋਦੜੀ ਕਰਦਾ ਹੈ, ਮੇਰੀ ਪ੍ਰਾਰਥਨਾ ਸੁਣ। ਤੂੰ ਤਲਾਬ ਹੈ ਅਤੇ ਤੂੰ ਹੀ ਰਾਜ-ਹੰਸ। ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ ਤੂੰ ਕੰਵਲ ਹੈਂ ਅਤੇ ਤੂੰ ਹੀ ਕਵੀਆ। (ਉਨ੍ਹਾਂ ਨੂੰ) ਦੇਖ ਕੇ ਤੂੰ ਆਪ ਹੀ ਖੁਸ਼ ਹੁੰਦਾ ਹੈਂ। ਸਿਰੀਰਾਗੁ ਮਹਲਾ ੧ ਘਰੁ ੩ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥ ਇਸ ਦੇਹਿ ਨੂੰ ਪੈਲੀ ਤੇ ਚੰਗੇ ਅਮਲਾ ਨੂੰ ਬੀ ਬਣਾ, ਅਤੇ ਧਰਤੀ ਨੂੰ ਹੱਥਾਂ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਪਾਣੀ ਨਾਲ ਇਸ ਨੂੰ ਸਿੰਜ। ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥ ਆਪਣੀ ਆਤਮਾ ਨੂੰ ਖੇਤੀ ਕਰਨ ਵਾਲਾ ਬਣਾ। ਵਾਹਿਗੁਰੂ ਇਸ ਤਰ੍ਹਾਂ ਤੇਰੇ ਦਿਲ ਅੰਦਰ ਉਗਵ ਪਵੇਗਾ ਅਤੇ ਤੂੰ ਮੋਖ਼ਸ਼ ਦਾ ਉਤਮ ਦਰਜਾ ਪਾ ਲਵੇਗਾਂ। ਕਾਹੇ ਗਰਬਸਿ ਮੂੜੇ ਮਾਇਆ ॥ ਹੇ ਮੂਰਖ! ਤੂੰ ਧਨ ਦੌਲਤ ਦਾ ਕਿਉਂ ਹੰਕਾਰ ਕਰਦਾ ਹੈ? ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥ ਬਾਬਲ, ਪੁਤ੍ਰ, ਪਤਨੀ, ਅੰਮੜੀ ਤੇ ਹੋਰ ਸਾਰੇ (ਸਨਬੰਧੀ), ਅਖੀਰ ਨੂੰ ਤੇਰੇ ਸਹਾਇਕ ਨਹੀਂ ਹੁੰਦੇ। ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ ਮੰਦੇ ਵੈਲਾ ਤੇ ਪਾਪਾਂ ਨੂੰ ਪੁਟ ਛੱਡ। ਇਨ੍ਹਾਂ ਨੂੰ ਛੱਡ ਕੇ ਤੇ ਇਕਚਿੱਤ ਹੋ (ਸੁਆਮੀ ਦਾ) ਸਿਮਰਨ ਕਰ। ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥ ਜਦ ਸਾਹਿਬ ਦਾ ਸਿਮਰਨ, ਕਰੜੀ ਘਾਲ ਅਤੇ ਵਿਸ਼ੇ ਵੇਗਾਂ ਦੀ ਰੋਕ-ਥਾਮ ਰਖਵਾਲੇ ਹੋ ਜਾਂਦੇ ਹਨ ਤਾ ਦਿਲ-ਕੰਵਲ ਖਿੜ ਜਾਂਦਾ ਹੈ ਤੇ ਸ਼ਹਿਤ ਉਸ ਅੰਦਰ ਟਪਕਦਾ ਹੈ। ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ ਵੀਹ ਤੇ ਸੱਤ ਤੱਤਾ ਦੇ ਵੱਸਣ ਦੀ ਥਾਂ ਆਪਣੀ ਦੇਹਿ ਨੂੰ ਇਕੱਤ੍ਰ (ਕਾਬੂ) ਕਰ ਤੇ ਜੀਵਨ ਦੀਆਂ ਤਿੰਨੇ ਹੀ (ਦਸ਼ਾਂ) ਜਾਂ (ਕੰਦਰਾ) ਅੰਦਰ ਮੌਤ ਨੂੰ ਹਮੇਸ਼ਾਂ ਚੇਤੇ ਰੱਖ। ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥ ਦਸਾਂ ਹੀ ਪਾਸਿਆਂ ਅਤੇ ਅਠਾਰਾਂ (ਭਾਵ ਬਨਾਸਪਤੀ) ਵਿੱਚ ਹੱਦ-ਬੰਨਾ ਰਹਿਤ ਸੁਆਮੀ ਨੂੰ ਵੇਖ। ਨਾਨਕ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਇਕ ਮਾਲਕ ਤੈਨੂੰ ਪਾਰ ਦੇਵੇਗਾ! copyright GurbaniShare.com all right reserved. Email:- |