ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਪਾਣੀ ਪਰਾਪਤ ਕਰ (ਨਿਰਦਈ-ਪੁਣੇ, ਸੰਸਾਰੀ-ਮਮਤਾ, ਕ੍ਰੋਧ ਅਤੇ ਲੋਭ ਦੀਆਂ) ਚਾਰੇ ਅੱਗਾਂ ਨੂੰ ਬੁਝਾ ਦੇ, ਅਤੇ ਜੀੳਦੇ ਜੀ ਮਰਿਆ ਰਹੁ। ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ ਇਸ ਤਰ੍ਹਾਂ ਮਨ-ਕਤੰਵਲ ਫੁਲ ਸੁਧਾਰਸ ਨਾਲ ਲਬਾਲਬ ਹੋ ਜਾਏਗਾ ਅਤੇ ਤੂੰ ਰੱਜ ਜਾਵੇਗਾਂ। ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥ ਨਾਨਕ, ਸੰਚੇ ਗੁਰਦੇਵ ਜੀ ਨੂੰ ਆਪਦਾ ਮ੍ਰਿਤ ਬਣਾ ਤਦ ਉਸ ਦੇ ਦਰਬਾਰ ਨੂੰ ਜਾ ਕੇ ਤੂੰ ਸਤਿਪੁਰਖ ਪਰਾਪਤ ਕਰ ਲਵੇਗਾ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥ ਗੁਰੂ ਤੋਂ ਸਿੱਖ ਮਤ ਲੈ, ਹੇ ਮੇਰੇ ਪ੍ਰੀਤਮ! ਵਾਹਿਗੁਰੂ ਦੇ ਨਾਮ ਨੂੰ ਉਚਾਰ ਅਤੇ ਪ੍ਰਮੇਸ਼ਰ ਪ੍ਰਭੂ ਦਾ ਸਿਮਰਨ ਕਰ। ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ ਆਪਣੀ ਆਤਮਾ ਨੂੰ ਸੱਚਾਈ ਦੀ ਘਸ-ਵੱਟੀ ਉਤੇ ਪਰਖ, ਤੇ ਦੇਖ ਕਿ ਇਹ ਆਪਣੇ ਪੂਰਨ ਵਜਨ ਦੀ ਉਤਰਦੀ ਹੈ। ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥ ਕਿਸੇ ਨੂੰ ਭੀ ਇਸ ਦੇ ਮੋਖ ਦਾ ਪਤਾ ਨਹੀਂ ਲਗਾ। ਅਣਮੋਲ ਹੈ ਆਤਮਾ ਮਣੀ ਦਾ ਮੁੱਲ। ਭਾਈ ਰੇ ਹਰਿ ਹੀਰਾ ਗੁਰ ਮਾਹਿ ॥ ਹੇ ਵੀਰ! ਵਾਹਿਗੁਰੂ ਜਵੇਹਰ ਗੁਰਾਂ ਅੰਦਰ ਵੱਸਦਾ ਹੈ। ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥ ਸਾਧ ਸਮਾਗਮ ਅੰਦਰ ਸੱਚੇ ਗੁਰੂਜੀ ਪਰਾਪਤ ਹੁੰਦੇ ਹਨ। ਦਿਨ ਰੈਣ ਵਾਹਿਗੁਰੂ ਦੇ ਨਾਮ ਦੀ ਪਰਸੰਸਾ ਕਰ, (ਹੈ ਬੰਦੇ!)ਠਹਿਰਾਉ। ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ। ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥ ਜਿਸ ਤਰ੍ਹਾਂ ਪਾਣੀ ਪਾਉਣ ਦੁਆਰਾ ਅੱਗ ਬੁਝ ਜਾਂਦੀ ਹੈ, ਉਸੇ ਤਰ੍ਹਾਂ ਖ਼ਾਹਿਸ਼ੀ ਹਰੀ ਦੇ ਗੋਲਿਆਂ ਦੁਆਰਾ ਗੋਲੀ (ਨਾਸ) ਹੋ ਜਾਂਦੀ ਹੈ। ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥ ਮੌਤ ਦਾ ਦੂਤ ਤੈਨੂੰ ਛੁਹੇਗਾ ਨਹੀਂ ਅਤੇ ਇਸ ਤਰ੍ਹਾ ਤੂੰ ਭਿਆਨਕ ਜੀਵਨ ਸਮੁੰਦਰ ਤੋਂ ਆਪ ਤਰ ਜਾਵੇਗਾ ਅਤੇ ਹੋਰਨਾ ਨੂੰ ਤਾਰ ਲਵੇਗਾ। ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ ਗੁਰਾਂ ਦੇ ਗੋਲਿਆਂ ਨੂੰ ਝੁਠ ਚੰਗਾ ਨਹੀਂ ਲੱਗਦਾ। ਦਿਲੀ-ਪ੍ਰੀਤ ਨਾਲ ਉਹ ਕੇਵਲ ਸੰਚਾਈ ਅੰਦਰ ਹੀ ਰੰਗੇ ਹੋਏ ਹਨ। ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥ ਮਾਇਆ ਦੇ ਉਪਾਸ਼ਕ ਨੂੰ ਸੱਚਾਈ ਚੰਗੀ ਨਹੀਂ ਲਗਦੀ। ਝੂਠਿਆਂ ਦੀ ਬੁਨਿਆਦ ਝੁਠੀ ਹੀ ਹੁੰਦੀ ਹੈ। ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥ ਸੱਚ ਨਾਲ ਰੰਗੀਜਣ ਦੁਆਰਾ ਬੰਦਾ ਗੁਰਾਂ ਨੂੰ ਮਿਲ ਪੈਦਾ ਹੈ। ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ। ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥ ਚਿੱਤ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਮਣੀਆਂ ਜਵੇਹਰ, ਮੋਤੀ, ਵਡਮੁੱਲੇ ਵੱਖਰ ਤੇ ਸਬਜ਼ੇ-ਪੰਨੇ ਹਨ। ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥ ਸੱਚਾ ਸੌਦਾ-ਸੂਤ ਤੇ ਮਾਲਧਨ ਬੇਅੰਤ ਡੁੰਘੇ ਸਾਹਿਬ, ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦਾ ਨਾਮ ਹੈ। ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥ ਨਾਨਕ, ਜੇਕਰ ਵਾਹਿਗੁਰੂ ਹੀਰਾ ਆਪਦੀ ਮਿਹਰ ਧਾਰੇ, ਤਾਂ ਉਹ ਮੁਖੀ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ ਭਾਵੇਂ ਆਦਮੀ ਪ੍ਰਦੇਸ਼ਾਂ ਅਤੇ ਮੁਲਕਾਂ ਦਾ ਚੱਕਰ ਪਿਆ ਕੱਟੇ, ਉਸ ਦੀ ਵਹਿਮ ਦੀ ਅੱਗ ਨਹੀਂ ਬੁਝਦੀ। ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ ਭ੍ਰਸ਼ਟ ਹੈ ਜਿੰਦਗੀ ਤੇ ਲਾਹਨਤ ਮਾਰੀ ਹੈ ਉਸ ਦੀ ਧਾਰਮਕ ਪੁਸ਼ਾਕ, ਜਿਸ ਦੇ ਦਿਲ ਦੀ ਪਲੀਤੀ ਦੂਰ ਨਹੀਂ ਹੋਈ। ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥ ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ। ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਆਪਣੀ ਅੱਗ ਨੂੰ ਬੁਝਾ। ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥ ਗੁਰਾਂ ਦੇ ਬਚਨ ਨੂੰ ਆਪਣੇ ਚਿੱਤ ਅੰਦਰ ਟਿਕਾ ਅਤੇ ਆਪਣੀ ਹੰਗਤਾ ਤੇ ਖਾਹਿਸ਼ ਨੂੰ ਨਵਿਰਤ ਕਰ। ਠਹਿਰਾਉ। ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥ ਚਿੱਤ ਜਵੇਹਰ ਅਮੋਲਕ ਹੈ, ਪਰ ਸਾਹਿਬ ਦੇ ਨਾਮ ਰਾਹੀਂ ਹੀ ਇਜ਼ਤ ਪਾਉਂਦਾ ਹੈ। ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨਾਲ ਪਿਆਰ ਪਾ ਅਤੇ ਸੱਚੀ ਸੰਗਤ ਨਾਲ ਜੁੜ ਕੇ ਪ੍ਰਭੂ ਨੂੰ ਪਰਾਪਤ ਹੋ। ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥ ਸਵੈ-ਹੰਗਤਾ ਨੂੰ ਮੇਸਣ ਦੁਆਰਾ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਪਾਣੀ ਦੇ ਪਾਣੀ ਨਾਲ ਰਲ ਜਾਣ ਦੀ ਤਰ੍ਹਾਂ (ਸਾਈਂ ਵਿੱਚ) ਲੀਨ ਹੋ ਜਾਂਦਾ ਹੈ। ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥ ਜਿਨ੍ਹਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਨੇਕੀਆਂ-ਵਿਹੁਣ ਹਨ, ਆਉਂਦੇ ਤੇ ਜਾਂਦੇ ਹੀ ਰਹਿੰਦੇ ਹਨ। ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ ਜੋ ਰੱਬ ਰੂਪ ਸੰਚੇ ਗੁਰਾਂ ਨੂੰ ਨਹੀਂ ਮਿਲਿਆ, ਉਹ ਡਰਾਉਣੇ ਜੀਵਨ ਸਮੁੰਦਰ ਵਿੱਚ ਖਰਾਬ ਤੇ ਦੁਖੀ ਹੁੰਦੀ ਹੈ। ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥ ਇਹ ਹੀਰਾ ਆਤਮਾ ਅਮੋਲਕ ਹੈ। ਇਸ ਤਰ੍ਹਾਂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਹਥੋਂ ਨਿਕਲ ਰਹੀ ਹੈ। ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਭੇਟਦਾ ਹੈ, ਉਹ ਪੂਰਨ ਸਿਆਣੇ ਪੁਰਸ਼ ਹਨ। ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥ ਗੁਰਾਂ ਨੂੰ ਭੇਟਣ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਇਨਸਾਨ ਦੀ ਇਜ਼ਤ ਹਰੀ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੀ ਹੈ। ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥ ਹੇ ਨਾਨਕ! ਰੋਸ਼ਨ ਹਨ ਚਿਹਰੇ ਉਨ੍ਹਾਂ ਦੇ, ਜਿਨ੍ਹਾਂ ਦੇ ਅੰਤਰ ਆਤਮੇ ਅਨਹਦ ਬਾਣੀ ਦਾ ਕੀਰਤਨ ਪਰਗਟ ਹੁੰਦਾ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਸੁਦਾਗਰੋ! ਸੁਦਾਗਰੀ ਕਰੋ, ਅਤੇ (ਸੱਚੇ) ਸੌਦੇ-ਸੂਤ ਨੂੰ ਸੰਭਾਲੋ। ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਇਹੋ ਜੇਹਾ ਸੌਦਾ ਖਰੀਦ ਜੇਹੋ ਜੇਹਾ ਕਿ ਤੇਰਾ ਸਾਥ ਦੇਵੇ। ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ ਅਗਲੇ ਜਹਾਨ ਵਿੱਚ ਸਿਆਣਾ ਵਣਜਾਰਾ ਅਸਲੀ ਸ਼ੈ ਨੂੰ ਲੈ ਕੇ ਸੰਭਾਲ ਲਵੇਗਾ। ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹੇ ਭਰਾ! ਆਪਣੀ ਬ੍ਰਿਤੀ ਜੌੜ ਕੇ ਹਰੀ ਦੇ ਨਾਮ ਦਾ ਉਚਾਰਣ ਕਰ। ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਸੌਦਾ ਲੈ ਕੇ ਟੁਰ। ਕੰਤ ਇਸ ਨੂੰ ਵੇਖ ਕੇ ਪਤੀਜ ਜਾਵੇਗਾ। ਠਹਿਰਾਉ। copyright GurbaniShare.com all right reserved. Email:- |