ਸਿਰੀਰਾਗੁ ਮਹਲਾ ੩ ਘਰੁ ੧ ॥
ਸਿਰੀ ਰਾਗ, ਤੀਜੀ ਪਾਤਸ਼ਾਹੀ। ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ ਹਰ ਸ਼ੈ ਉਸੇ ਦੀ ਹੀ ਹੈ, ਜਿਸ ਦਾ ਸਭ ਉਤੇ ਅਧਿਕਾਰ ਹੈ। ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥ ਸਤਿਪੁਰਖ ਉਸ ਦੇ ਦਿਲ ਅੰਦਰ ਜ਼ਾਹਰ ਹੁੰਦਾ ਹੈ, ਜੋ ਗੁਰਾਂ ਦੀ ਅਗਵਾਈ ਹੇਠ ਚੰਗੇ ਕਰਮ ਕਰਦਾ ਹੈ। ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ। ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥ ਜੋ ਸਤਿਪੁਰਖ ਨੂੰ ਭੇਟ ਲੈਂਦੇ ਹਨ, ਉਹ ਮੁੜ ਕੇ ਵੱਖਰੇਂ ਨਹੀਂ ਹੁੰਦੇ। ਉਹ ਆਪਦੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਾ ਲੈਂਦੇ ਹਨ। ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ ਹੇ, ਮੇਰੇ ਸਰਬ-ਵਿਆਪਕ ਸੁਆਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ। ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ ਸਦਾ ਪਵਿੱਤਰ ਸਾਹਿਬ, ਸੱਚੇ ਗੁਰਬਾਂ ਦੇ ਉਪਦੇਸ਼ ਦੁਆਰਾ ਭੇਟਿਆ ਜਾਂਦਾ ਹੈ। ਠਹਿਰਾਉ। ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ। ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥ ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ ਇਕ (ਸਾਹਿਬ) ਸਾਰਿਆਂ ਅੰਦਰ ਰਮਿਆ ਹੋਇਆ ਹੈ। (ਉਹ) ਇਕ (ਅਦੁੱਤੀ) ਹਰ ਥਾਂ ਵਿਆਪਕ ਹੋ ਰਿਹਾ ਹੈ। ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥ ਜਿਸ ਤੇ ਵਾਹਿਗੁਰੂ ਖੁਦ ਮਿਹਰਬਾਨ ਹੁੰਦਾ ਹੈ, ਉਹ, ਗੁਰਾਂ ਦੀ ਦਇਆ ਦੁਆਰਾ, ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ ਪੜ੍ਹ ਵਾਚ ਕੇ ਵਿਦਵਾਨ ਅਤੇ ਨਜ਼ੂਮੀਏ ਬਖੇਡੇ ਤੇ ਹੁੱਜਤਾਂ ਕਰਦੇ ਹਨ। ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥ ਚੰਦਰਾ ਲਾਲਚ (ਜੀਵਾਂ) ਦੇ ਅੰਦਰ ਵੱਸਦਾ ਹੈ। (ਇਸ ਲਈ ਉਨ੍ਹਾਂ ਦੀ) ਫਿਰੀ ਹੋਈ ਸਮਝ ਅਤੇ ਅਕਲ ਸੁਆਮੀ ਨੂੰ ਨਹੀਂ ਸਿੰਞਾਣਦੀ। ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ ਉਹ ਚੁਰਾਸੀ ਲੱਖ ਜੂਨੀਆਂ ਅੰਦਰ ਭੌਦੇਂ ਹਨ ਅਤੇ ਆਪਣੇ ਭਰਮਣ ਤੇ ਭਟਕਣ ਅੰਦਰ ਤਬਾਹ ਹੋ ਜਾਂਦੇ ਹਨ। ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥ ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ। ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ। ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ ਜੇਕਰ ਬੰਦਾ ਸ਼ਬਦ ਨੂੰ ਪਰਾਪਤ ਹੋ ਜਾਵੇ ਤਦ, ਉਸ ਨੂੰ ਹਰੀ ਮਿਲ ਪੈਦਾ ਹੈ ਅਤੇ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ। ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥ ਗੁਰਾਂ ਦੀ ਅਮੋਲਕ (ਵਿਅਕਤੀ) ਨਾਲ ਲੱਗਣ ਦੁਆਰਾ ਜੀਵ ਖੁਦ ਅਮੋਲਕ ਬਣ ਜਾਂਦਾ ਹੈ ਅਤੇ ਉਸ ਦੀ ਰੌਸ਼ਨੀ ਪਰਮ-ਰੋਸ਼ਨੀ ਅੰਦਰ ਲੀਨ ਹੋ ਜਾਂਦਾ ਹੈ। ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥ ਸੱਚਾ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਂਦਾ ਹੈ, ਜਿਨ੍ਹਾਂ ਲਈ ਧੁਰੋ ਐਸੀ ਲਿਖਤਾਕਾਰ ਹੁੰਦੀ ਹੈ। ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ ਹੇ ਮੇਰੀ ਜਿੰਦੜੀਏ! ਆਪਣੇ ਖੁਦਿਆਵੰਤ ਅਤੇ ਭੋਜਨ ਦੀ ਸਾਮਗਰੀ ਤੋਂ ਬਗੈਰ ਹੋਣ ਬਾਰੇ ਪੁਕਾਰ ਨਾਂ ਕਰ ਤੇ ਨਾਂ ਹੀ ਤੂੰ ਇਸ ਬਾਰੇ ਸ਼ਿਕਾਇਤ ਕਰ। ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ, ਉਹ ਸਾਰਿਆਂ ਨੂੰ ਅਹਾਰ ਦਿੰਦਾ ਹੈ। ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ ਭੈ-ਰਹਿਤ ਪ੍ਰਭੂ ਸਦੀਵ ਹੀ ਮਿਹਰਬਾਨ ਹੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ। ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ ਹੇ ਨਾਨਕ! ਗੁਰਾਂ ਦੇ ਰਾਹੀਂ ਉਸ ਨੂੰ ਸਮਝਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥ ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ। ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ। ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥ ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ। ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥ ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ। ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ। ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥ ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ। ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ। ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ। ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥ ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ। ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥ ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ। ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ। ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ। ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ। ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥ ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ। copyright GurbaniShare.com all right reserved. Email:- |