ਜਾ ਕੈ ਹਰਿ ਸਾ ਠਾਕੁਰੁ ਭਾਈ ॥
ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ! ਮੁਕਤਿ ਅਨੰਤ ਪੁਕਾਰਣਿ ਜਾਈ ॥੧॥ ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ। ਅਬ ਕਹੁ ਰਾਮ ਭਰੋਸਾ ਤੋਰਾ ॥ ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ! ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥ ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ। ਤੀਨਿ ਲੋਕ ਜਾ ਕੈ ਹਹਿ ਭਾਰ ॥ ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ, ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥ ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ? ਕਹੁ ਕਬੀਰ ਇਕ ਬੁਧਿ ਬੀਚਾਰੀ ॥ ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ, ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥ ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ? ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥ ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ? ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥ ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ। ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥ ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ? ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥ ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ। ਸਾਹਨਿ ਸਤੁ ਕਰੈ ਜੀਅ ਅਪਨੈ ॥ ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ, ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥ ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ। ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥ ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ, ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥ ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਬਿਖਿਆ ਬਿਆਪਿਆ ਸਗਲ ਸੰਸਾਰੁ ॥ ਸਾਰਾ ਜਗ ਪ੍ਰਾਣਨਾਸਕ ਪਾਪਾਂ ਅੰਦਰ ਗਲਤਾਨ ਹੈ। ਬਿਖਿਆ ਲੈ ਡੂਬੀ ਪਰਵਾਰੁ ॥੧॥ ਪਾਪਾ ਨੇ ਟੱਬਰਾਂ ਦੇ ਟੱਬਰ ਡੋਬ ਛੱਡੇ ਹਨ। ਰੇ ਨਰ ਨਾਵ ਚਉੜਿ ਕਤ ਬੋੜੀ ॥ ਹੇ ਬੰਦੇ! ਤੂੰ ਆਪਣੀ ਬੇੜੀ ਕਿੱਥੇ ਤਬਾਹ ਅਤੇ ਗਰਕ ਕਰ ਛੱਡੀ ਹੈ? ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥ ਰੱਬ ਨਾਲੋਂ ਤੋੜ ਵਿਛੋੜੀ ਕਰਕੇ ਤੂੰ ਗੁਨਾਹਾਂ ਨਾਲ ਗੰਢ ਜੋੜ ਕਰ ਲਿਆ ਹੈ। ਠਹਿਰਾਉ। ਸੁਰਿ ਨਰ ਦਾਧੇ ਲਾਗੀ ਆਗਿ ॥ ਅੱਗ ਲੱਗੀ ਹੋਈ ਹੈ ਅਤੇ ਦੇਵਤੇ ਤੇ ਇਨਸਾਨ ਉਸ ਅੰਦਰ ਸੜ ਰਹੇ ਹਨ। ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥ ਸਾਈਂ ਦੇ ਨਾਮ ਦਾ ਪਾਣੀ ਨੇੜੇ ਹੀ ਹੈ। ਮੰਦ ਵੇਗਾਂ ਦੀ ਝੱਗ ਨੂੰ ਪਰੇ ਹਟਾ ਕੇ, ਡੰਗਰ ਇਸ ਨੂੰ ਪਾਨ ਨਹੀਂ ਕਰਦਾ। ਚੇਤਤ ਚੇਤਤ ਨਿਕਸਿਓ ਨੀਰੁ ॥ ਲਗਾਤਾਰ ਸਿਮਰਨ ਕਰਨ ਰਾਹੀਂ ਸੁਆਮੀ ਦੇ ਨਾਮ ਦਾ ਪਾਣੀ ਨਿਕਲ ਆਉਂਦਾ ਹੈ। ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥ ਪਵਿੱਤ੍ਰ ਹੈ ਉਹ ਪਾਣੀ, ਕਬੀਰ ਜੀ ਫੁਰਮਾਉਂਦੇ ਹਨ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥ ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਬਿਧਵਾ ਕਸ ਨ ਭਈ ਮਹਤਾਰੀ ॥੧॥ ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ। ਜਿਹ ਨਰ ਰਾਮ ਭਗਤਿ ਨਹਿ ਸਾਧੀ ॥ ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ, ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥ ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ। ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ? ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥ ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ। ਕਹੁ ਕਬੀਰ ਜੈਸੇ ਸੁੰਦਰ ਸਰੂਪ ॥ ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ, ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥ ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਜੋ ਜਨ ਲੇਹਿ ਖਸਮ ਕਾ ਨਾਉ ॥ ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਤਿਨ ਕੈ ਸਦ ਬਲਿਹਾਰੈ ਜਾਉ ॥੧॥ ਜੋ ਆਪਣੇ ਮਾਲਕ ਦਾ ਨਾਮ ਲੈਂਦੇ ਹਨ। ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥ ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ, ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥ ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ। ਜਿਹ ਘਟ ਰਾਮੁ ਰਹਿਆ ਭਰਪੂਰਿ ॥ ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ, ਤਿਨ ਕੀ ਪਗ ਪੰਕਜ ਹਮ ਧੂਰਿ ॥੨॥ ਮੈਂ ਉਨ੍ਹਾਂ ਦੇ ਕੰਵਲ ਰੂਪੀ ਚਰਨਾ ਦੀ ਧੂੜ ਹਾਂ। ਜਾਤਿ ਜੁਲਾਹਾ ਮਤਿ ਕਾ ਧੀਰੁ ॥ ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ। ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥ ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਗਗਨਿ ਰਸਾਲ ਚੁਐ ਮੇਰੀ ਭਾਠੀ ॥ ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ। ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥ ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ। ਉਆ ਕਉ ਕਹੀਐ ਸਹਜ ਮਤਵਾਰਾ ॥ ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ, ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥ ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ। ਸਹਜ ਕਲਾਲਨਿ ਜਉ ਮਿਲਿ ਆਈ ॥ ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ, ਆਨੰਦਿ ਮਾਤੇ ਅਨਦਿਨੁ ਜਾਈ ॥੨॥ ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ। ਚੀਨਤ ਚੀਤੁ ਨਿਰੰਜਨ ਲਾਇਆ ॥ ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ, ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥ ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਮਨ ਕਾ ਸੁਭਾਉ ਮਨਹਿ ਬਿਆਪੀ ॥ ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ। ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥ ਆਪਣੇ ਮਨੂਏ ਨੂੰ ਮਾਰ ਕੇ ਕੌਣ ਪੂਰਨ ਪੁਰਸ਼ ਬਣਿਆ ਹੈ? copyright GurbaniShare.com all right reserved. Email |