ਦਸਮੀ ਦਹ ਦਿਸ ਹੋਇ ਅਨੰਦ ॥
ਦੱਸਵੀ ਥਿੱਤ ਨੂੰ ਦੱਸੀ ਪਾਸੀ ਹੀ ਖੁਸ਼ੀ ਵਰਤਮਾਨ ਹੋ ਰਹੀ ਹੈ। ਛੂਟੈ ਭਰਮੁ ਮਿਲੈ ਗੋਬਿੰਦ ॥ ਸੰਦੇਹ ਦੂਰ ਹੋ ਗਿਆ ਹੈ ਤੇ ਸ੍ਰਿਸ਼ਟੀ ਦਾ ਸੁਆਮੀ ਮਿਲ ਪਿਆ ਹੈ। ਜੋਤਿ ਸਰੂਪੀ ਤਤ ਅਨੂਪ ॥ ਮਾਲਕ ਪ੍ਰਕਾਸ਼ ਦਾ ਸਾਰਿਆਂ ਦਾ ਜੌਹਰ ਅਤੇ ਲਾਸਾਨੀ ਹੈ। ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥ ਉਹ ਪਵਿੱਤ੍ਰ ਤੇ ਗੰਦਗੀ-ਰਹਿਤ ਹੈ ਜਿਥੇ ਉਹ ਵਸਦਾ ਹੈ, ਉਥੇ ਕੋਈ ਛਾਂ ਜਾਂ ਧੁੱਪ ਨਹੀਂ। ਏਕਾਦਸੀ ਏਕ ਦਿਸ ਧਾਵੈ ॥ ਗਿਆਰ੍ਹਵੀ ਤਿੱਥ ਦੇ ਦਿਨ ਜੇਕਰ ਇਨਸਾਨ, ਵਾਹਿਗੁਰੂ ਦੇ ਇਕੋ ਹੀ ਪਾਸੇ ਵਲ ਦੌੜੇ, ਤਉ ਜੋਨੀ ਸੰਕਟ ਬਹੁਰਿ ਨ ਆਵੈ ॥ ਤਾਂ ਉਹ ਮੁੜ ਕੇ ਜੂਨੀਆਂ ਦੇ ਦੁਖੜੇ ਨਹੀਂ ਸਹਾਰਦਾ। ਸੀਤਲ ਨਿਰਮਲ ਭਇਆ ਸਰੀਰਾ ॥ ਠੰਢੀ ਅਤੇ ਬੇਦਾਗ ਹੋ ਜਾਂਦੀ ਹੈ ਉਸ ਦੀ ਦੇਹਿ। ਦੂਰਿ ਬਤਾਵਤ ਪਾਇਆ ਨੀਰਾ ॥੧੨॥ ਰੱਬ ਜੋ ਦੁਰੇਡੇ ਆਖਿਆ ਜਾਂਦਾ ਹੈ, ਉਸ ਨੂੰ ਉਹ ਨੇੜਿਓ ਹੀ ਪਾ ਲੈਦਾ ਹੈ। ਬਾਰਸਿ ਬਾਰਹ ਉਗਵੈ ਸੂਰ ॥ ਬਾਰ੍ਹਵੀ ਥਿੱਤ-ਆਕਾਸ਼ ਵਿੱਚ ਬਾਰਾਂ ਸੂਰਜ ਚੜ੍ਹ ਪੈਦੇ ਹਨ। ਅਹਿਨਿਸਿ ਬਾਜੇ ਅਨਹਦ ਤੂਰ ॥ ਦਿਨ ਰਾਤ ਬੈਕੁੰਠੀ ਕੀਰਤਨ ਦੇ ਤੁਰਮ ਵੱਜਦੇ ਹਨ। ਦੇਖਿਆ ਤਿਹੂੰ ਲੋਕ ਕਾ ਪੀਉ ॥ ਪ੍ਰਾਣੀ ਤਦ ਤਿੰਨਾਂ ਜਹਾਨਾਂ ਦੇ ਪਿਤਾ ਨੂੰ ਵੇਖ ਲੈਦਾ ਹੈ। ਅਚਰਜੁ ਭਇਆ ਜੀਵ ਤੇ ਸੀਉ ॥੧੩॥ ਅਸਚਰਜ ਗੱਲ ਬਣ ਆਈ ਹੈ, ਇਨਸਾਨ ਤੋਂ ਉਹ ਪਰਮੇਸ਼ਰ ਹੋ ਗਿਆ ਹੈ। ਤੇਰਸਿ ਤੇਰਹ ਅਗਮ ਬਖਾਣਿ ॥ ਤੇਰ੍ਹਵੀ ਤਿੱਥ ਨੂੰ, ਪਵਿੱਤ੍ਰ ਪੁਸਤਕ ਆਖਦੇ ਹਨ, ਅਰਧ ਉਰਧ ਬਿਚਿ ਸਮ ਪਹਿਚਾਣਿ ॥ ਕਿ ਪਾਤਾਲ ਅਤੇ ਆਕਾਸ਼ ਵਿੱਚ ਸੁਆਮੀ ਨੂੰ ਇਕ ਸਮਾਨ ਸਿਆਣ। ਨੀਚ ਊਚ ਨਹੀ ਮਾਨ ਅਮਾਨ ॥ ਉਸ ਦੇ ਲਈ ਕੋਈ ਉੱਚਾ ਜਾਂ ਨੀਵਾਂ ਅਤੇ ਨਾਂ ਹੀ ਇੱਜ਼ਤ ਵਾਲਾ ਜਾ ਬੇਇਜ਼ਤ ਹੈ। ਬਿਆਪਿਕ ਰਾਮ ਸਗਲ ਸਾਮਾਨ ॥੧੪॥ ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਇਕ-ਰਸ ਰਮਿਆ ਹੋਇਆ ਹੈ। ਚਉਦਸਿ ਚਉਦਹ ਲੋਕ ਮਝਾਰਿ ॥ ਚੋਧਵੀ ਤਿੱਥ - ਚੌਦਾ ਪੁਰੀਆਂ, ਰੋਮ ਰੋਮ ਮਹਿ ਬਸਹਿ ਮੁਰਾਰਿ ॥ ਅਤੇ ਹਰ ਵਾਲ ਅੰਦਰ, ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ। ਸਤ ਸੰਤੋਖ ਕਾ ਧਰਹੁ ਧਿਆਨ ॥ ਆਪਣੀ ਬਿਰਤੀ ਸੱਚ ਅਤੇ ਸੰਤੁਸ਼ਟਤਾ ਨਾਲ ਜੋੜ। ਕਥਨੀ ਕਥੀਐ ਬ੍ਰਹਮ ਗਿਆਨ ॥੧੫॥ ਪਰਮੇਸ਼ਰ ਦੀ ਗਿਆਤ ਦੀ ਕਥਾ-ਵਾਰਤਾ ਉਚਾਰਨ ਕਰ। ਪੂਨਿਉ ਪੂਰਾ ਚੰਦ ਅਕਾਸ ॥ ਪੂਰਨਮਾਸ਼ੀ ਦੇ ਦਿਹਾੜੇ, ਅਸਮਾਨ ਵਿੱਚ ਚੰਨ ਪੂਰਾ ਹੁੰਦਾ ਹੈ। ਪਸਰਹਿ ਕਲਾ ਸਹਜ ਪਰਗਾਸ ॥ ਇਸ ਦੀ ਕਿਰਨਾਂ ਦੀ ਸ਼ਕਤੀ ਨਾਲ ਨਰਮ ਜੇਹੀ ਰੌਸ਼ਨੀ ਫੈਲ ਜਾਂਦੀ ਹੈ। ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥ ਆਰੰਭ, ਅਖੀਰ ਅਤੇ ਵਿਚਕਾਰ ਵਿੱਚ ਸੁਆਮੀ ਪੱਕੀ ਤਰ੍ਹਾਂ ਸਥਿਰ ਹੋ ਰਿਹਾ ਹੈ। ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥ ਕਬੀਰ ਪਰਸੰਨਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥ ਰਾਗ ਗਉੜੀ। ਸਪਤਾਹ ਦੇ ਦਿਨ ਕਬੀਰ ਜੀ ਦੇ। ਬਾਰ ਬਾਰ ਹਰਿ ਕੇ ਗੁਨ ਗਾਵਉ ॥ ਹਫਤੇ ਦੇ ਸਾਰੇ ਦਿਹੁੰ ਹਰੀ ਦਾ ਜੱਸ ਗਾਇਨ ਕਰ। ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥ ਗੁਰਾਂ ਨੂੰ ਮਿਲਣ ਦੁਆਰਾ ਤੂੰ ਵਾਹਿਗੁਰੂ ਦਾ ਭੇਤ ਪਰਾਪਤ ਕਰ। ਠਹਿਰਾਉ। ਆਦਿਤ ਕਰੈ ਭਗਤਿ ਆਰੰਭ ॥ ਐਤਵਾਰ ਨੂੰ ਪ੍ਰਭੂ ਦੀ ਪ੍ਰੇਮ ਮਈ ਸੇਵਾ ਸ਼ੁਰੂ ਕਰ, ਕਾਇਆ ਮੰਦਰ ਮਨਸਾ ਥੰਭ ॥ ਅਤੇ ਦੇਹਿ ਦੇ ਮਹਿਲ ਅੰਦਰ ਹੀ ਖ਼ਾਹਿਸ਼ਾਂ ਨੂੰ ਰੋਕ ਰੱਖ। ਅਹਿਨਿਸਿ ਅਖੰਡ ਸੁਰਹੀ ਜਾਇ ॥ ਜਦ ਦਿਨ ਰਾਤ ਇਨਸਾਨ ਦੀ ਬਿਰਤੀ ਅਬਿਨਾਸੀ ਥਾਂ ਤੇ ਜੁੜੀ ਰਹਿੰਦੀ ਹੈ, ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥ ਤਾਂ ਵੀਣਾ, ਸ਼ਾਤੀ ਅੰਦਰ ਈਸ਼ਵਰੀ ਕੀਰਤਨ ਉਚਾਰਨ ਕਰਦੀ ਹੈ। ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥ ਸੋਮਵਾਰ ਨੂੰ ਚੰਦਰਮੇ ਤੋਂ ਸੁਧਾਰਸ ਟਪਕਦਾ ਹੈ। ਚਾਖਤ ਬੇਗਿ ਸਗਲ ਬਿਖ ਹਰੈ ॥ ਜਦ ਚੱਖਿਆ ਜਾਂਦਾ ਹੈ, ਇਹ ਫੋਰਨ ਹੀ ਸਾਰੀ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ। ਬਾਣੀ ਰੋਕਿਆ ਰਹੈ ਦੁਆਰ ॥ ਗੁਰਬਾਣੀ ਦਾ ਵਰਜਿਆ ਹੋਇਆ ਮਨੂਆ ਦਰ ਦੇ ਅੰਦਰ ਰਹਿੰਦਾ ਹੈ, ਤਉ ਮਨੁ ਮਤਵਾਰੋ ਪੀਵਨਹਾਰ ॥੨॥ ਅਤੇ ਤਦੋਂ ਸੁਧਾਰਸ ਪਾਨ ਕਰਦਾ ਹੈ ਅਤੇ ਖੀਵਾ ਹੋ ਜਾਂਦਾ ਹੈ। ਮੰਗਲਵਾਰੇ ਲੇ ਮਾਹੀਤਿ ॥ ਮੰਗਲਵਾਰ ਨੂੰ ਅਸਲੀਅਤ ਅੰਦਰ ਝਾਤੀ ਪਾ, ਪੰਚ ਚੋਰ ਕੀ ਜਾਣੈ ਰੀਤਿ ॥ ਅਤੇ ਪੰਜਾ ਚੋਰਾਂ ਦੇ ਹਮਲਾ ਕਰਨ ਦੇ ਢੰਗ ਨੂੰ ਸਮਝ। ਘਰ ਛੋਡੇਂ ਬਾਹਰਿ ਜਿਨਿ ਜਾਇ ॥ ਆਪਣੇ ਝੁੱਗੇ ਨੂੰ ਛੱਡ ਕੇ ਬਾਹਰਵਾਰ ਕਦਾਚਿੱਤ ਨਾਂ ਭਟਕ, ਨਾਤਰੁ ਖਰਾ ਰਿਸੈ ਹੈ ਰਾਇ ॥੩॥ ਨਹੀਂ ਤਾਂ ਪਾਤਸ਼ਾਹ ਬਹੁਤ ਹੀ ਗੁੱਸੇ ਹੋਵੇਗਾ। ਬੁਧਵਾਰਿ ਬੁਧਿ ਕਰੈ ਪ੍ਰਗਾਸ ॥ ਬੁਧਵਾਰ ਨੂੰ ਬੰਦੇ ਨੂੰ ਆਪਣੀ ਸਮਝ ਉੱਜਲ ਕਰਨੀ ਉੱਚਿੱਤ ਹੈ। ਹਿਰਦੈ ਕਮਲ ਮਹਿ ਹਰਿ ਕਾ ਬਾਸ ॥ ਤਾਂ ਜੋ ਪ੍ਰਭੂ ਉਸ ਦੇ ਦਿਲ ਕੰਵਲ ਅੰਦਰ ਨਿਵਾਸ ਅਖਤਿਆਰ ਕਰ ਲਵੇ। ਗੁਰ ਮਿਲਿ ਦੋਊ ਏਕ ਸਮ ਧਰੈ ॥ ਗੁਰਾਂ ਨੂੰ ਭੈਟ ਕੇ, ਉਸ ਨੂੰ ਦੋਨੋਂ ਹੀ ਖੁਸ਼ੀ ਤੇ ਗ਼ਮੀ ਨੂੰ ਇਕਸਾਰ ਜਾਨਣਾ ਚਾਹੀਦਾ ਹੈ। ਉਰਧ ਪੰਕ ਲੈ ਸੂਧਾ ਕਰੈ ॥੪॥ ਆਪਣੇ ਦਿਲ ਦੇ ਮੂਧੇ ਕੰਵਲ ਨੂੰ ਲੈ ਕੇ ਸਿੱਧਾ ਕਰਨਾ ਚਾਹੀਦਾ ਹੈ। ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥ ਵੀਰਵਾਰ ਨੂੰ ਇਨਸਾਨ ਨੂੰ ਆਪਣੇ ਪਾਪ ਧੋ ਸੁਟਣੇ ਚਾਹੀਦੇ ਹਨ। ਤੀਨਿ ਦੇਵ ਏਕ ਸੰਗਿ ਲਾਇ ॥ ਤਿੰਨਾਂ ਦੇਵਤਿਆਂ ਨੂੰ ਛੱਡ ਕੇ ਉਸਨੂੰ ਇਕ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ। ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ ਤਿੰਨਾਂ ਦਰਿਆਵਾਂ (ਗਿਆਨ, ਕਰਮ ਅਤੇ ਭਗਤੀ) ਦੇ ਸੰਗਮ ਵਿੱਚ, ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥ ਉਥੇ ਦਿਨ ਰਾਤ ਆਪਣੇ ਪਾਪ ਕਿਉਂ ਨਹੀਂ ਧੋਦਾ? ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ ਉਸ ਦਾ ਇਹ ਉਪਹਾਸ ਕਾਮਯਾਬੀ ਨਾਲ ਸਿਰੇ ਚੜ੍ਹ ਜਾਂਦਾ ਹੈ ਜੋ ਸ਼ੁੱਕਰਵਾਰ ਨੂੰ ਜੋ ਸਹਿਨ-ਸ਼ੀਲਤਾ ਦੀ ਕਮਾਈ ਕਰਦਾ ਹੈ, ਅਨਦਿਨ ਆਪਿ ਆਪ ਸਿਉ ਲੜੈ ॥ ਅਤੇ ਜੋ ਰਾਤ ਦਿਨ ਆਪਣੇ ਆਪ ਨਾਲ ਯੁੱਧ ਕਰਦਾ ਹੈ। ਸੁਰਖੀ ਪਾਂਚਉ ਰਾਖੈ ਸਬੈ ॥ ਜੇਕਰ ਪ੍ਰਾਣੀ ਆਪਣੇ ਸਾਰੇ ਪੰਜਾਂ ਵਿਸ਼ਿਆਂ ਨੂੰ ਕਾਬੂ ਕਰ ਲਵੇ, ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥ ਤਦ ਉਹ ਕਦਾਚਿੱਤ ਕਿਸੇ ਹੋਰਸ ਵੱਲ ਝਾਤੀ ਨਹੀਂ ਪਾਵੇਗਾ। ਥਾਵਰ ਥਿਰੁ ਕਰਿ ਰਾਖੈ ਸੋਇ ॥ ਸਨਿੱਚਰਵਾਰ ਨੂੰ ਜੋ ਸਥਿਰ ਰੱਖਦਾ ਹੈ, ਜੋਤਿ ਦੀ ਵਟੀ ਘਟ ਮਹਿ ਜੋਇ ॥ ਹਰੀ ਦੇ ਨੂਰ ਦੀ ਬੱਤੀ ਜੋ ਉਸ ਦੇ ਅੰਤਰ ਆਤਮੇ ਹੈ, ਬਾਹਰਿ ਭੀਤਰਿ ਭਇਆ ਪ੍ਰਗਾਸੁ ॥ ਉਹ ਅੰਦਰੋਂ ਤੇ ਬਾਹਰੋਂ ਰੋਸ਼ਨ ਹੋ ਜਾਂਦਾ ਹੈ, ਤਬ ਹੂਆ ਸਗਲ ਕਰਮ ਕਾ ਨਾਸੁ ॥੭॥ ਤੇ ਤਦ, ਉਸ ਦੇ ਸਾਰੇ ਮੰਦੇ ਅਮਲ ਮਿਟ ਜਾਂਦੇ ਹਨ। ਜਬ ਲਗੁ ਘਟ ਮਹਿ ਦੂਜੀ ਆਨ ॥ ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ, copyright GurbaniShare.com all right reserved. Email |