ਤਉ ਲਉ ਮਹਲਿ ਨ ਲਾਭੈ ਜਾਨ ॥
ਤਦ ਤਾਈ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ। ਰਮਤ ਰਾਮ ਸਿਉ ਲਾਗੋ ਰੰਗੁ ॥ ਜਦ ਆਦਮੀ ਦਾ ਪ੍ਰੇਮ ਸਰਬ-ਵਿਆਪਕ ਸੁਆਮੀ ਨਾਲ ਪੈ ਜਾਂਦਾ ਹੈ, ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥ ਕਬੀਰ ਜੀ ਆਖਦੇ ਹਨ, ਤਦ ਉਸ ਦਾ ਦਿਲ ਪਵਿੱਤ੍ਰ ਹੋ ਜਾਂਦਾ ਹੈ। ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ। ਦੇਵਾ ਪਾਹਨ ਤਾਰੀਅਲੇ ॥ ਵਾਹਿਗੁਰੂ ਨੇ ਪੱਥਰ ਤਾਰ ਛੱਡੇ ਹਨ। ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਤੇਰਾ ਗੋਲਾ, ਕਿਉਂ ਪਾਰ ਨਹੀਂ ਉਤਰਾਗਾ? ਠਹਿਰਾਉ। ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਤੂੰ ਵੇਸਵਾ ਅਤੇ ਬਦਸ਼ਕਲ ਦੁੱਬੀ ਨੂੰ ਬਚਾਅ ਲਿਆ ਹੈ ਤੇ ਸ਼ਿਕਾਰੀ ਤੇ ਅਜਾਮਲ ਨੂੰ ਪਾਰ ਕਰ ਦਿੱਤਾ ਹੈ। ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਆਦਮੀ ਮਾਰਨ ਵਾਲਾ, ਜਿਸ ਨੇ ਕ੍ਰਿਸ਼ਨ ਦੇ ਪੇਰ ਨੂੰ ਵਿੰਨਿ੍ਹਆ ਸੀ, ਉਹ ਭੀ ਮੁਕਤ ਹੋ ਗਿਆ। ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਮੈਂ ਕੁਰਬਾਨ ਹਾਂ, ਕੁਰਬਾਨ ਹਾਂ, ਉਨ੍ਹਾਂ ਉਤੋਂ ਜੋ ਸਾਹਿਬ ਦਾ ਨਾਮ ਉਚਾਰਨ ਕਰਦੇ ਹਨ। ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ ਤੂੰ ਸੁਦਾਮੇ ਅਤੇ ਨੌਕਰਾਣੀ ਦੇ ਪੁੱਤ੍ਰ, ਗੋਲੇ ਬਿਦਰ ਨੂੰ ਤਾਰ ਦਿਤਾ ਅਤੇ ਉਗਰਸੈਨ ਨੂੰ ਪਾਤਸ਼ਾਹੀ ਦੇ ਦਿੱਤੀ। ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ ਇਥੋਂ ਤੱਕ ਕਿ ਭਗਤੀ-ਰਹਿਤ, ਤਪੱਸਿਆ-ਰਹਿਤ, ਚੰਗੇ ਘਰਾਣੇ-ਰਹਿਤ, ਅਤੇ ਚੰਗੇ ਅਮਲ-ਰਹਿਤ ਨਾਮੇ ਦੇ ਮਾਲਕ ਨੇ ਉਨ੍ਹਾਂ ਸਾਰਿਆਂ ਨੂੰ ਤਾਰ ਦਿੱਤਾ ਹੈ। ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ। ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਦਿਨ ਰਾਤ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੀ ਉਠਕ ਬੈਠਕ ਭੈੜੀ ਹੈ, ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ ਮੇਰੇ ਅਮਲ ਟੇਢੇ ਹਨ, ਅਤੇ ਮੇਰੀ ਪੈਦਾਇਸ਼ ਨੀਚ ਹੈ। ਰਾਮ ਗੁਸਈਆ ਜੀਅ ਕੇ ਜੀਵਨਾ ॥ ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ, ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥ ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ। ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ ਮੇਰੀ ਤਕਲੀਫ ਰਫ਼ਾ ਕਰ, ਅਤੇ ਮੈਂ ਆਪਣੇ ਨਫ਼ਰ ਨੂੰ ਆਪਣੀ ਸ਼੍ਰੇਸ਼ਟ ਪ੍ਰੀਤ ਪਰਦਾਨ ਕਰ। ਚਰਣ ਨ ਛਾਡਉ ਸਰੀਰ ਕਲ ਜਾਈ ॥੨॥ ਮੈਂ ਤੇਰੇ ਪੈਰ ਨਹੀਂ ਛੱਡਾਂਗਾ ਭਾਵੇਂ ਮੇਰੀ ਦੇਹਿ ਭਲਕੇ ਹੀ ਟੁਰ ਜਾਏ। ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਰਵਿਦਾਸ ਜੀ ਆਖਦੇ ਹਨ, ਮੈਂ ਤੇਰੀ ਪਨਾਹ ਲਈ ਹੈ, ਹੇ ਪ੍ਰਭੂ! ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ ਆਪਣੇ ਨੌਕਰ ਨੂੰ ਛੇਤੀ ਮਿਲ ਅਤੇ ਦੇਰੀ ਨਾਂ ਲਾ। ਬੇਗਮ ਪੁਰਾ ਸਹਰ ਕੋ ਨਾਉ ॥ ਸ਼ਹਿਰ ਦਾ ਨਾਮ ਬੇਗਮਪੁਰਾ ਹੈ! ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਉਸ ਥਾਂ ਉਤੇ ਕੋਈ ਤਕਲਫ਼ਿ ਜਾ ਚਿੰਤਾ ਨਹੀਂ। ਨਾਂ ਤਸਵੀਸ ਖਿਰਾਜੁ ਨ ਮਾਲੁ ॥ ਉਥੇ ਮਾਲ ਅਸਬਾਬ ਤੇ ਮਸੂਲ ਲਗਨ ਦਾ ਡਰ ਨਹੀਂ। ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਉਥੇ ਨਾਂ ਭੈ, ਨਾਂ ਗਲਤੀ, ਨਾਂ ਹੀ ਤ੍ਰਾਹ ਤੇ ਨਾਂ ਗਿਰਾਵਟ ਹੈ। ਅਬ ਮੋਹਿ ਖੂਬ ਵਤਨ ਗਹ ਪਾਈ ॥ ਮੈਨੂੰ ਹੁਣ ਬਹੁਤ ਚੰਗਾ ਨਿਵਾਸ-ਅਸਥਾਨ ਮਿਲ ਗਿਆ ਹੈ। ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਮੇਰੇ ਭਰਾਵੋ! ਉਥੇ ਹਮੇਸ਼ਾਂ ਦੀ ਸਲਾਮਤੀ ਹੈ। ਠਹਿਰਾਉ। ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਪੱਕੀ, ਸਥਿਰ ਅਤੇ ਸਦੀਵੀ ਹੈ ਵਾਹਿਗੁਰੂ ਦੀ ਬਾਦਸ਼ਾਹੀ। ਦੋਮ ਨ ਸੇਮ ਏਕ ਸੋ ਆਹੀ ॥ ਦੂਜਾ ਜਾ ਤੀਜਾ ਕੋਈ ਨਹੀਂ, ਕੇਵਲ ਉਹੀ ਉਥੇ ਹੈ। ਆਬਾਦਾਨੁ ਸਦਾ ਮਸਹੂਰ ॥ ਆਬਾਦ ਅਤੇ ਹਮੇਸ਼ਾਂ ਲਈ ਉਘਾ ਹੈ, ਉਹ ਸ਼ਹਿਰ। ਊਹਾਂ ਗਨੀ ਬਸਹਿ ਮਾਮੂਰ ॥੨॥ ਅਮੀਰ ਅਤੇ ਸੰਤੁਸ਼ਟ ਉਥੇ ਵਸਦੇ ਹਨ। ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਜਿਸ ਤਰ੍ਹਾਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਸ ਤਰ੍ਹਾਂ ਉਹ ਸੈਰ ਕਰਦੇ ਹਨ। ਮਹਰਮ ਮਹਲ ਨ ਕੋ ਅਟਕਾਵੈ ॥ ਉਹ ਮਾਲਕ ਦੇ ਮੰਦਰ ਦੇ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ। ਕਹਿ ਰਵਿਦਾਸ ਖਲਾਸ ਚਮਾਰਾ ॥ ਮੁਕਤ ਹੋਇਆ ਹੋਇਆ ਜੁੱਤੀਆਂ ਬਣਾਉਣ ਵਾਲਾ ਰਵਿਦਾਸ ਆਖਦਾ ਹੈ, ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ ਜੋ ਮੇਰੇ ਸ਼ਹਿਰ ਦਾ ਰਹਿਣ ਵਾਲਾ ਹੈ, ਉਹ ਮੇਰਾ ਮਿੱਤ੍ਰ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਗਉੜੀ ਬੈਰਾਗਣਿ ਰਵਿਦਾਸ ਜੀਉ ॥ ਗਉੜੀ ਬੈਰਾਗਣਿ ਰਵੀਦਾਸ ਜੀ। ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ ਰੱਬ ਦਾ ਰਸਤਾ ਬੜਾ ਬਿਖੜਾ ਅਤੇ ਪਹਾੜੀ ਹੈ ਅਤੇ ਮੇਰਾ ਬਲ੍ਹਦ ਨਿਕੰਮਾ ਹੈ। ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ ਆਪਣੇ ਵੱਖਰ ਦੀ ਰਖਵਾਲੀ ਕਰਨ ਲਈ ਮੈਂ ਹੰਕਾਰ ਦੇ ਵੇਰੀ ਸਰਬ-ਵਿਆਪਕ ਸੁਆਮੀ ਮੂਹਰੇ ਇਕ ਪ੍ਰਾਰਥਨਾ ਕਰਦਾ ਹਾਂ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ ਕੀ ਕੋਈ ਰੱਬ ਦਾ ਵਾਪਾਰੀ ਹੈ, ਜੋ ਮੇਰੇ ਨਾਲ ਰਲ ਕੇ ਚੱਲੇ? ਮੇਰਾ ਮਾਲ ਲੱਦਿਆ ਹੋਇਆ ਜਾ ਰਿਹਾ ਹੈ। ਠਹਿਰਾਉ। ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥ ਮੈਂ ਪ੍ਰਭੂ ਦਾ ਵਾਪਾਰੀ ਹਾਂ ਅਤੇ ਬ੍ਰਹਮ-ਗਿਆਨ ਦੀ ਸੁਦਾਗਰੀ ਕਰਦਾ ਹਾਂ। copyright GurbaniShare.com all right reserved. Email |