ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥
ਮੈਂ ਸੁਆਮੀ ਦੇ ਨਾਮ ਦਾ ਪਦਾਰਥ ਲੱਦਿਆ ਹੈ ਅਤੇ ਦੁਨੀਆਂ ਨੇ ਜ਼ਹਿਰ ਬਾਰ ਕੀਤੀ ਹੈ। ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ ਹੇ ਤੁਸੀਂ ਲੋਕ ਤੇ ਪ੍ਰਲੋਕ ਦੇ ਜਾਨਣ ਵਾਲਿਓ! ਮੇਰੇ ਮੁਤੱਲਕ ਜੋ ਊਲ-ਜਲੂਲ ਤੁਹਾਨੂੰ ਚੰਗਾ ਲੱਗਦਾ ਹੈ, ਲਿਖ ਲਓ। ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥ ਮੌਤ ਦੇ ਦੂਤ ਦਾ ਡੰਡਾ ਮੈਨੂੰ ਨਹੀਂ ਲੱਗੇਗਾ, ਕਿਉਂਕਿ ਮੈਂ ਸਾਰੇ ਪੁਆੜੇ ਛੋੜ ਦਿਤੇ ਹਨ। ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥ ਜਿਹੋ ਜਿਹੀ ਉਡਪੁਡ ਜਾਣ ਵਾਲੀ ਭਾਅ ਹੈ ਕਸੁੰਭੇ ਦੇ ਫੁੱਲ ਦੀ ਉਹੋਂ ਜਿਹੀ ਹੈ ਇਹ ਦੁਨੀਆਂ। ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥ ਪਰ ਮੇਰੇ ਵਿਆਪਕ ਵਾਹਿਗੁਰੂ ਦੀ ਰੰਗਤ ਮਜੀਠੜ ਦੀ ਮੁਸਤਕਿਲ ਭਾਅ ਵਰਗੀ ਹੈ। ਆਖਦਾ ਹੈ ਰਵਿਦਾਸ ਜੁੱਤੀ ਗੰਢਣ ਵਾਲਾ। ਗਉੜੀ ਪੂਰਬੀ ਰਵਿਦਾਸ ਜੀਉ ਗਉੜੀ ਪੂਰਬੀ ਰਵਿਦਾਸ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥ ਜਿਸ ਤਰ੍ਹਾਂ ਪਾਣੀ ਨਾਲ ਭਰੇ ਖੂਹ ਦੇ ਡੱਡੂ ਨੂੰ ਆਪਣੇ ਵਤਨ ਅਤੇ ਪਰਾਏ ਵਤਨ ਦਾ ਕੁਝ ਭੀ ਪਤਾ ਨਹੀਂ। ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥ ਇਸੇ ਤਰ੍ਹਾਂ ਪਾਪ ਦੀ ਗੁਮਰਾਹ ਕੀਤੀ ਹੋਈ ਮੇਰੀ ਆਤਮਾ ਨੂੰ ਇਸ ਲੋਕ ਅਤੇ ਪਰਲੋਕ ਦਾ ਕੁਝ ਭੀ ਖਿਆਲ ਨਹੀਂ! ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ ਹੇ ਸਾਰਿਆਂ ਜਹਾਨਾਂ ਦਿਆਂ ਮਾਲਕਾ! ਮੈਨੂੰ ਇਕ ਮੁਹਤ ਲਈ ਆਪਣਾ ਦਰਸ਼ਨ ਵਿਖਾਲ। ਠਹਿਰਾਉ। ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥ ਮੇਰੀ ਸਮਝ ਮਲੀਨ ਹੋ ਗਈ ਹੈ ਅਤੇ ਮੈਂ ਤੇਰੀ ਦਸ਼ਾ ਨੂੰ ਨਹੀਂ ਸਮਝ ਸਕਦਾ, ਹੇ ਪ੍ਰਕਾਸ਼ ਦੇ ਪ੍ਰਭੂ! ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥ ਮੇਰੇ ਉਤੇ ਤਰਸ ਕਰ, ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ਅਤੇ ਮੈਨੂੰ ਸਰੇਸ਼ਟ ਸਮਝ ਦਰਸਾ ਦੇ। ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ ਵੱਡੇ ਯੋਗੀ ਤੇਰੀਆਂ ਸਰੇਸ਼ਟਤਾਈਆਂ ਨੂੰ ਬਿਆਨ ਨਹੀਂ ਕਰ ਸਕਦੇ ਜੋ ਕਥਨ ਕਹਿਣ ਤੋਂ ਪਰੇ ਹਨ। ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥ ਰਵਿਦਾਸ ਚਮਾਰ ਤੇਰੀ ਪ੍ਰੀਤ ਤੇ ਅਨੁਰਾਗੀ ਸੇਵਾ ਦੇ ਲਈ ਪ੍ਰਾਰਥਨਾ ਕਰਦਾ ਹੈ। ਗਉੜੀ ਬੈਰਾਗਣਿ ਗਉੜੀ ਬੈਰਾਗਣ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਸਤਿਯੁਗ ਵਿੱਚ ਸੱਚ ਸੀ, ਤਰੇਤੇ ਵਿੱਚ ਕੁਰਬਾਨੀ ਵਾਲੇ ਯੱਗ ਅਤੇ ਦੁਆਪਰ ਵਿੱਚ ਸਰੇਸ਼ਟ ਉਪਾਸ਼ਨਾ ਦਾ ਕਰਨਾ। ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ ਤਿਨਾਂ ਯੁਗਾਂ ਅੰਦਰ ਬੰਦਿਆਂ ਨੇ ਇਨ੍ਹਾਂ ਤਿੰਨਾਂ ਨੂੰ ਪਕੜਿਆਂ ਹੋਇਆ ਸੀ। ਕਲਿਜੁਗ ਵਿੱਚ ਸਿਰਫ ਨਾਮ ਦਾ ਹੀ ਆਸਰਾ ਹੈ। ਪਾਰੁ ਕੈਸੇ ਪਾਇਬੋ ਰੇ ॥ ਮੈਂ ਕਿਸ ਤਰ੍ਹਾਂ ਬੰਨੇ ਲੱਗਾਗਾਂ? ਮੋ ਸਉ ਕੋਊ ਨ ਕਹੈ ਸਮਝਾਇ ॥ ਮੈਨੂੰ ਕੋਈ ਜਣਾ ਇਸ ਨੂੰ ਦਰਸਾਉਂਦਾ ਤੇ ਨਿਸਚਿਤ ਨਹੀਂ ਕਰਾਉਂਦਾ, ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥ ਜਿਸ ਦੁਆਰਾ ਮੇਰਾ ਆਉਣਾ ਤੇ ਜਾਣਾ ਮੁੱਕ ਜਾਵੇ। ਠਹਿਰਾਉ। ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ ਮਜ਼ਹਬ ਦੇ ਅਨੇਕਾ ਸਰੂਪ ਬਿਆਨ ਕੀਤੇ ਜਾਂਦੇ ਹਨ ਅਤੇ ਸਾਰਾ ਜਹਾਨ ਉਨ੍ਹਾਂ ਉਤੇ ਚਲਦਾ ਦਿਸਦਾ ਹੈ। ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥ ਉਹ ਕਿਹੜੇ ਅਮਲ ਹਨ ਜਿਨ੍ਹਾਂ ਦੁਆਰਾ ਮੈਂ ਬੰਦ ਖਲਾਸ ਹੋ ਜਾਵਾਂ ਅਤੇ ਜਿਨ੍ਹਾਂ ਨੂੰ ਕਰਨ ਦੁਆਰਾ ਮੈਨੂੰ ਸਮੂਹ ਪੂਰਨਤਾ ਪਰਾਪਤ ਹੋ ਜਾਵੇ? ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥ ਜੇਕਰ ਵੇਦਾਂ ਤੇ ਪੁਰਾਣਾ ਨੂੰ ਸ੍ਰਵਣ ਕਰਕੇ ਨੇਕੀਆਂ ਤੇ ਬਦੀਆਂ ਦਾ ਨਿਰਣਾ ਕੀਤਾ ਜਾਵੇ ਤਾਂ ਸੰਦੇਹ ਪੈਦਾ ਹੋ ਜਾਂਦਾ ਹੈ। ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥ ਸੰਦੇਹ ਹਮੇਸ਼ਾਂ ਚਿੱਤ ਅੰਦਰ ਰਹਿੰਦਾ ਹੈ। ਮੇਰੇ ਹੰਕਾਰ ਨੂੰ ਕੌਣ ਨਵਿਰਤ ਕਰ ਸਕਦਾ ਹੈ। ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥ ਆਪਣੀ ਦੇਹਿ ਦਾ ਬਾਹਰਵਾਰ, ਬੰਦਾ ਪਾਣੀ ਨਾਲ ਧੋ ਲੈਦਾ ਹੈ, ਪਰ ਉਸ ਦੇ ਮਨ ਅੰਦਰ ਬੜੇ ਕਿਸਮਾਂ ਦੇ ਪਾਪ ਹਨ। ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥ ਪ੍ਰੰਤੂ ਉਹ ਪਵਿੱਤ੍ਰ ਕਿਸ ਤਰ੍ਹਾਂ ਹੋਵੇਗਾ? ਉਸਦਾ ਪਵਿੱਤ੍ਰਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹਾਥੀ ਵਿਵਹਾਰ ਵਰਗਾ ਹੈ। ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ ਜਿਸ ਤਰ੍ਹਾਂ ਸਾਰਾ ਜਹਾਨ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਰਾਤ ਖਤਮ ਹੋ ਜਾਂਦੀ ਹੈ। ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥ ਯਕੀਨ ਕਰ ਲੈ ਕਿ ਪਾਰਸ ਨਾਲ ਲਗਨ ਨਾਲ ਤਾਬਾ, ਬਿਨਾ ਕਿਸੇ ਦੇਰੀ ਦੇ, ਸੋਨਾ ਹੋ ਜਾਂਦਾ ਹੈ। ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥ ਜੇਕਰ ਮੱਥੇ ਦੀ ਆਦਿ ਲਿਖਤਕਾਰ ਦੀ ਬਰਕਤ ਦੁਆਰਾ, ਮਹਾਨ ਅਮੋਲਕ-ਪੱਥਰ, ਗੁਰੂ ਜੀ ਮਿਲ ਪੈਣ, ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥ ਤਦ ਆਤਮਾ, ਪਰਮ ਉਨੱਤ ਆਤਮਾ ਨਾਲ ਅਭੇਦ ਹੋ ਜਾਂਦੀ ਹੈ ਅਤੇ ਕਰੜੇ ਕਿਵਾੜ ਖੁਲ੍ਹ ਜਾਂਦੇ ਹਨ। ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥ ਉਸ ਦੇ ਸੰਦੇਹ ਅਲਸੇਟੇ ਅਤੇ ਪਾਪ ਕੱਟੇ ਜਾਂਦੇ ਹਨ, ਜੋ ਅਨੁਰਾਗ ਦੇ ਰਸਤੇ ਨੂੰ ਆਪਣੇ ਚਿੱਤ ਅੰਦਰ ਪੱਕਾ ਕਰਦਾ ਹੈ। ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥ ਉਹ ਆਪਣੇ ਮਨੂਏ ਨੂੰ ਰੋਕਦਾ ਹੈ, ਖੁਸ਼ੀ ਪਾਉਂਦਾ ਹੈ ਤੇ ਕੇਵਲ ਉਸ ਦਾ ਚਿੰਤਨ ਕਰਦਾ ਹੈ, ਜੋ ਲੱਛਣਾ ਸਹਿਤ ਅਤੇ ਲੱਛਣਾ ਰਹਿਤ ਹੈ। ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥ ਮੈਂ ਬੜੇ ਉਪਰਾਲੇ ਕਰ ਵੇਖੇ ਹਨ, ਪਰ ਪਰੇ ਹਟਾਉਣ ਦੁਆਰਾ ਸੰਦੇਹ ਦੀ ਫਾਹੀ ਪਰੇ ਨਹੀਂ ਹਟਾਈ ਜਾ ਸਕਦੀ। ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥ ਪਿਆਰ ਤੇ ਸਿਮਰਨ ਮੇਰੇ ਵਿੱਚ ਉਤਪੰਨ ਨਹੀਂ ਹੋਏ, ਇਸ ਲਈ ਰਵਿਦਾਸ ਨਿਮੋਝੂਣਾ ਹੈ। ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਤੇ ਸਰਬ-ਬਿਆਪੀ ਉਸ ਦੀ ਵਿਅਕਤੀ ਅਤੇ ਅਵਿਨਾਸ਼ੀ ਉਸ ਦਾ ਸਰੂਪ। ਉਹ ਨਿੱਡਰ, ਕੀਨਾ-ਰਹਿਤ, ਅਜਨਮ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। copyright GurbaniShare.com all right reserved. Email |