24
ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
ਨਾਮ ਦੇ ਜਰੀਏ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ। ਉਸ ਦੇ ਭਾਣੇ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਉ। ਕਲਿ ਕੀਰਤਿ ਸਬਦੁ ਪਛਾਨੁ ॥ ਕਾਲੇ ਸਮੇ ਅੰਦਰ ਤੂੰ ਸੁਆਮੀ ਦੀ ਸਿਫ਼ਤ ਸਨਾ ਨੂੰ ਅਨੁਭਵ ਕਰ। ਏਹਾ ਭਗਤਿ ਚੂਕੈ ਅਭਿਮਾਨੁ ॥ ਇਸ ਉਪਾਸ਼ਨਾ ਨਾਲ ਆਦਮੀ ਦਾ ਅੰਹਕਾਰ ਦੂਰ ਹੋ ਜਾਂਦਾ ਹੈ। ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਨਸਾਨ ਕਬੂਲ ਥੀ ਵੰਞਦਾ ਹੈ। ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥ ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੇਰੇ ਅੰਦਰ ਖ਼ਾਹਿਸ਼ ਪੈਦਾ ਕੀਤੀ ਹੈ। ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥ ਤੂੰ ਉਸ ਨੂੰ ਕੀ ਭੇਟਾ ਕਰੇਗਾ, ਜੋ ਤੈਨੂੰ ਗੁਰੂ ਦੀ ਬਾਣੀ ਸ੍ਰਵਣ ਕਰਾਉਂਦਾ ਹੈ, ਕਰਿ ਕਿਰਪਾ ਨਾਮੁ ਮੰਨਿ ਵਸਾਏ ॥ ਅਤੇ ਮਿਹਰ ਧਾਰ ਕੇ ਤੇਰੇ ਚਿੱਤ ਅੰਦਰ ਨਾਮ ਨੂੰ ਟਿਕਾਉਂਦਾ ਹੈ? ਇਹੁ ਸਿਰੁ ਦੀਜੈ ਆਪੁ ਗਵਾਏ ॥ ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਤੂੰ ਆਪਣਾ ਇਹ ਸੀਸ ਉਸ ਦੀ ਭੇਟਾ ਕਰ ਦੇ। ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥ ਜੋ ਸੁਆਮੀ ਦੇ ਫੁਰਮਾਨ ਨੂੰ ਸਮਝਦਾ ਹੈ, ਉਹ ਸਦੀਵ ਆਰਾਮ ਨੂੰ ਪਾ ਲੈਦਾ ਹੈ। ਆਪਿ ਕਰੇ ਤੈ ਆਪਿ ਕਰਾਏ ॥ ਪ੍ਰਭੂ ਖੁਦ ਕਰਦਾ ਹੈ ਅਤੇ ਖੁਦ ਹੀ ਹੋਰਨਾ ਤੋਂ ਕਰਾਉਂਦਾ ਹੈ। ਆਪੇ ਗੁਰਮੁਖਿ ਨਾਮੁ ਵਸਾਏ ॥ ਖੁਦ ਹੀ ਉਹ ਪਵਿੱਤਰ ਪੁਰਸ਼ ਦੇ ਚਿੱਤ ਅੰਦਰ ਨਾਮ ਅਸਥਾਪਨ ਕਰਦਾ ਹੈ। ਆਪਿ ਭੁਲਾਵੈ ਆਪਿ ਮਾਰਗਿ ਪਾਏ ॥ ਉਹ ਆਪੇ ਕੁਰਾਹੇ ਪਾਉਂਦਾ ਹੈ ਅਤੇ ਆਪੇ ਹੀ ਠੀਕ ਰਾਹੇ ਪਾਉਂਦਾ ਹੈ। ਸਚੈ ਸਬਦਿ ਸਚਿ ਸਮਾਏ ॥੪॥ ਸੱਚੇ ਨਾਮ ਦੇ ਰਾਹੀਂ ਪ੍ਰਾਣੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਸਚਾ ਸਬਦੁ ਸਚੀ ਹੈ ਬਾਣੀ ॥ ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ। ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥ ਹਰ ਯੁੱਗ ਅੰਦਰ ਮਹਾਤਮਾ ਪੁਰਸ਼ ਇਸ ਦਾ ਉਚਾਰਨ ਤੇ ਕਥਨ ਕਰਦੇ ਹਨ। ਮਨਮੁਖਿ ਮੋਹਿ ਭਰਮਿ ਭੋਲਾਣੀ ॥ ਆਪ-ਹੁਦਰੇ ਸੰਸਾਰੀ ਮਮਤਾ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ। ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥ ਨਾਮ ਦੇ ਬਗੈਰ ਹਰ ਕੋਈ ਪਾਗਲ ਪੁਰਸ਼ ਦੀ ਮਾਨਿਦ ਭਟਕਦਾ ਫਿਰਦਾ ਹੈ। ਤੀਨਿ ਭਵਨ ਮਹਿ ਏਕਾ ਮਾਇਆ ॥ ਤਿੰਨਾਂ ਪੁਰੀਆਂ ਅੰਦਰ ਇਕ ਮੋਹਣੀ ਦਾ ਹੀ ਬੋਲ ਬਾਲਾ ਹੈ। ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥ ਮੂੜ੍ਹ ਘਣੇਰਾ ਪੜ੍ਹਦਾ ਹੈ, ਅਤੇ ਦਵੈਤ ਭਾਵ ਨੂੰ ਘੁੱਟ ਕੇ ਫੜੀ ਰਖਦਾ ਹੈ। ਬਹੁ ਕਰਮ ਕਮਾਵੈ ਦੁਖੁ ਸਬਾਇਆ ॥ ਉਹ ਘਣੇਰੇ ਸੰਸਕਾਰ ਕਰਦਾ ਹੈ, ਪ੍ਰੰਤੂ ਬਹੁਤ ਤਕਲਫ਼ਿ ਉਠਾਉਂਦਾ ਹੈ। ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥ ਕੇਵਲ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਹੀ ਉਹ ਸਦੀਵੀ ਆਰਾਮ ਨੂੰ ਪਾ ਸਕਦਾ ਹੈ। ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥ ਸਾਹਿਬ ਦਾ ਸਿਮਰਨ ਮਿੱਠੜਾ ਆਬਿ-ਹਿਯਾਤ ਹੈ। ਅਨਦਿਨੁ ਭੋਗੇ ਹਉਮੈ ਮਾਰਿ ॥ ਆਪਣੀ ਹੰਗਤਾ ਨੂੰ ਮੇਸਣ ਦੁਆਰਾ, ਪ੍ਰਾਣੀ ਰੈਣ ਦਿਹੁੰ ਇਸ ਨੂੰ ਮਾਣ ਸਕਦਾ ਹੈ। ਸਹਜਿ ਅਨੰਦਿ ਕਿਰਪਾ ਧਾਰਿ ॥ ਜਿਸ ਉਤੇ ਸੁਆਮੀ ਦਇਆ ਕਰਦਾ ਹੈ, ਊਸ ਨੂੰ ਰੱਬੀ ਖੁਸ਼ੀ ਦੀ ਦਾਤ ਮਿਲਦੀ ਹੈ। ਨਾਮਿ ਰਤੇ ਸਦਾ ਸਚਿ ਪਿਆਰਿ ॥੭॥ ਉਹ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਮੇਸ਼ਾਂ ਸੱਚੇ ਸੁਆਮੀ ਨਾਲ ਪ੍ਰੇਮ ਕਰਦਾ ਹੈ। ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਤੂੰ ਵਾਹਿਗੁਰੂ ਬਾਰੇ ਪੜ੍ਹ ਤੇ ਉਸ ਨੂੰ ਚੇਤੇ ਕਰ। ਹਰਿ ਜਪਿ ਪੜੀਐ ਹਉਮੈ ਮਾਰਿ ॥ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਉਸ ਮੁਤੱਲਕ ਪੜ੍ਹਨ ਦੁਆਰਾ ਇਨਸਾਨ ਦੀ ਸ਼ਵੈ-ਹੰਗਤਾ ਨਵਿਰਤ ਹੋ ਜਾਂਦੀ ਹੈ। ਹਰਿ ਜਪੀਐ ਭਇ ਸਚਿ ਪਿਆਰਿ ॥ ਉਸ ਦੇ ਡਰ ਅਤੇ ਦਿਲੀ ਪ੍ਰੀਤ ਨਾਲ ਰੰਗੀਜ ਕੇ ਆਦਮੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਚਾਹੀਦਾ ਹੈ। ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥ ਨਾਨਕ, ਗੁਰਾਂ ਦੇ ਉਪਦੇਸ਼ ਤਾਬੇ ਤੂੰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ। ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥ ਰਾਗ ਆਸਾ ਤੀਜੀ ਪਾਤਸ਼ਾਹੀ। ਅਸ਼ਟਪਦੀਆਂ ਕਾਫੀ। ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥ ਗੁਰਾਂ ਤੋਂ ਹੀ ਠੰਢ ਚੈਨ ਪੈਦਾ ਹੁੰਦੀ ਹੈ, ਜੋ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦੀ ਹੈ। ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥ ਗੁਰਾਂ ਪਾਸੋਂ ਵਾਹਿਗੁਰੂ ਦਾ ਨਾਮ ਅਤੇ ਭਾਰੀ ਪ੍ਰਭਤਾ ਪ੍ਰਾਪਤ ਹੁੰਦੇ ਹਨ। ਏਕੋ ਨਾਮੁ ਚੇਤਿ ਮੇਰੇ ਭਾਈ ॥ ਸੁਆਮੀ ਦੇ ਇੱਕ ਨਾਮ ਨੂੰ ਤੂੰ ਚੇਤੇ ਕਰ, ਹੇ ਮੇਰੇ ਵੀਰ! ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥ ਸੰਸਾਰ ਨੂੰ ਸੜਦਾ ਹੋਇਆ ਵੇਖ ਕੇ, ਮੈਂ ਦੌੜ ਕੇ ਵਾਹਿਗੁਰੂ ਦੀ ਓਟ ਲਈ ਹੈ। ਠਹਿਰਾਉ। ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥ ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ, ਅਤੇ ਪ੍ਰਾਣੀ ਪਰਮ ਅਸਲੀਅਤ ਨੂੰ ਸੋਚਦਾ ਸਮਝਦਾ ਹੈ। ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥ ਗੁਰਾਂ ਦੇ ਰਾਹੀਂ ਇਨਸਾਨ ਸਾਹਿਬ ਦੇ ਮਹਿਲ ਅਤੇ ਦਰਬਾਰ ਅਤੇ ਉਸ ਦੀ ਪ੍ਰੇਮ-ਮਈ ਸੇਵਾ ਦੇ ਪਰੀਪੂਰਨ ਖ਼ਜ਼ਾਨਿਆਂ ਨੂੰ ਪਾ ਲੈਦਾ ਹੈ। ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥ ਗੁਰਾਂ ਦੇ ਰਾਹੀਂ, ਆਦਮੀ ਨਾਮ ਦਾ ਸਿਮਰਨ ਕਰਦਾ ਹੈ, ਤੇ ਸਾਈਂ ਦੀ ਬੰਦਗੀ ਦੀ ਕਦਰ ਨੂੰ ਅਨੁਭਵ ਕਰ ਲੈਦਾ ਹੈ। ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥ ਗੁਰਾਂ ਦੇ ਰਾਹੀਂ ਸੰਤ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦੇ ਸਮਰਪਣ ਹੋ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ ਆਰਾਪਾਰ-ਰਹਿਤ ਨਾਮ ਟਿਕ ਜਾਂਦਾ ਹੈ। ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥ ਗੁਰਾਂ ਦੇ ਰਾਹੀਂ ਇਨਸਾਨ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਨੂੰ ਰੰਜ ਕਦਾਚਿੱਤ ਨਹੀਂ ਵਾਪਰਦਾ। ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥ ਗੁਰਾਂ ਦੇ ਰਾਹੀਂ ਆਦਮੀ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ ਅਤੇ ਆਤਮਾ ਪਵਿੱਤਰ ਥੀ ਵੰਞਦੀ ਹੈ। ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥ ਸੱਚੇ ਗੁਰਾਂ ਨੂੰ ਮਿਲ ਕੇ ਬੰਦੇ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥ ਉਹ ਤਦ ਪ੍ਰਭੂ ਦੇ ਪਵਿੱਤਰ ਪ੍ਰਕਾਸ਼ ਨੂੰ ਹਰ ਥਾਂ ਵਿਆਪਕ ਵੇਖਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ। ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥ ਜਦ ਪੂਰਨ ਗੁਰਦੇਵ ਜੀ ਸਿਖਮਤ ਦਿੰਦੇ ਹਨ, ਤਾਂ ਆਦਮੀ ਦੀ ਅਕਲ ਸ਼੍ਰੇਸ਼ਟ ਹੋ ਜਾਂਦੀ ਹੈ। ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥ ਅੰਦਰਵਾਰੇ ਉਹ ਠੰਡਾ ਤੇ ਧੀਰਜਵਾਨ ਹੋ ਵੰਞਦਾ ਹੈ, ਅਤੇ ਸਾਈਂ ਦੇ ਨਾਮ ਰਾਹੀਂ ਉਹ ਖੁਸ਼ੀ ਹਾਸਲ ਕਰ ਲੈਦਾ ਹੈ। ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥ ਜੇਕਰ ਸਾਹਿਬ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਦ ਹੀ ਪੂਰਨ ਗੁਰੂ ਜੀ ਮਿਲਦੇ ਹਨ। ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥ ਤਦ ਜੀਵ ਦੇ ਸਾਰੇ ਅਪਰਾਧ ਤੇ ਗੁਨਾਹ ਨਾਸ ਹੋ ਜਾਂਦੇ ਹਨ ਅਤੇ ਉਸ ਨੂੰ ਮੁੜ ਕੇ ਕੋਈ ਤਕਲੀਫ ਤੇ ਔਕੜ ਨਹੀਂ ਵਾਪਰਦੀ। copyright GurbaniShare.com all right reserved. Email |