Page 449
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥
ਗੋਲਾ ਨਾਨਕ, ਸੁਆਮੀ ਦੀ ਸੁਗੰਧੀ ਅੰਦਰ ਗੱਚ ਹੋਇਆ ਹੋਇਆ ਹੈ ਅਤੇ ਮੁਬਾਰਕ, ਮੁਬਾਰਕ ਹੈ, ਉਸ ਦੀ ਸਾਰੀ ਜਿੰਦਗੀ।

ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
ਵਾਹਿਗੁਰੂ ਦੀ ਪ੍ਰੀਤ ਦੀ ਗੁਰਬਾਣੀ ਦਾ ਤਿੱਖਾ ਤੀਰ ਮੇਰੇ ਦਿਲ ਨੂੰ ਲੱਗ ਗਿਆ ਹੈ।

ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥
ਕੇਵਲ ਓਹੀ ਜਿਸ ਨੂੰ ਪਿਆਰ ਦੀ ਪੀੜ ਵਾਪਰਦੀ ਹੈ, ਇਸ ਨੂੰ ਬਰਦਾਸ਼ਤ ਕਰਨਾ ਜਾਣਦਾ ਹੈ।

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
ਜੋ ਆਪਣੇ ਆਪੇ ਨੂੰ ਮਾਰਦਾ ਹੈ, ਅਤੇ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਜੀਵਨ ਵਿੱਚ ਹੀ ਮੋਖਸ਼ ਹੋਇਆ ਕਿਹਾ ਜਾਂਦਾ ਹੈ।

ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥
ਹੇ ਵਾਹਿਗੁਰੂ, ਨਫਰ ਨਾਨਕ ਨੂੰ ਸੱਚੇ ਗੁਰਾਂ ਨਾਲ ਜੋੜਦੇ ਤਾਂ ਜੋ ਊਹ ਬਿਖੜੇ ਸਮੁੰਦਰ ਸੰਸਾਰ ਤੋਂ ਪਾਰ ਹੋ ਜਾਵੇ।

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
ਮੈਂ ਜਾਹਲ ਅਤੇ ਮੂੜ ਨੇ ਗੁਰਾਂ ਦੀ ਪਨਾਹ ਲਈ ਹੈ। ਰੱਬ ਕਰੇ ਮੈਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਪ੍ਰਾਪਤ ਹੋਵੇ।

ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
ਪੂਰਨ ਗੁਰਾਂ ਦੇ ਰਾਹੀਂ ਮੈਨੂੰ ਵਾਹਿਗੁਰੂ ਪ੍ਰਾਪਤ ਹੋਇਆ ਹੈ। ਮੈਂ ਕੇਵਲ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਦੀ ਮੰਗ ਕਰਦਾ ਹਾਂ।

ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
ਗੁਰਾਂ ਦੀ ਬਾਣੀ ਦੁਆਰਾ ਮੇਰੀ ਆਤਮਾ ਅਤੇ ਦੇਹਿ ਖਿੜ ਗਏ ਹਨ ਅਤੇ ਮੈਂ ਬੇਅੰਤ ਲਹਿਰਾਂ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ।

ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
ਨੇਕ ਪੁਰਸ਼ ਨੂੰ ਮਿਲ ਕੇ ਨਾਨਕ ਨੇ ਸਤ ਸੰਗਤ ਅੰਦਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।

ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
ਹੇ ਗਰੀਬਾਂ ਉਤੇ ਮਿਹਰਬਾਨ ਵਾਹਿਗੁਰੂ ਮੇਰੀ ਪ੍ਰਾਰਥਨਾ ਸਰਵਣ ਕਰ। ਹੇ ਵਾਹਿਗੁਰੂ! ਤੂੰ ਮੇਰਾ ਸੁਆਮੀ ਅਤੇ ਮੇਰਾ ਪਾਤਸ਼ਾਹ ਹੈਂ।

ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
ਮੈਂ ਵਾਹਿਗੁਰੂ ਦੇ ਨਾਮ ਦੀ ਪਨਾਹ ਦੀ ਯਾਚਨਾ ਕਰਦਾ ਹਾਂ। ਮੇਰੇ ਵਾਹਿਗੁਰੂ ਸੁਆਮੀ ਤੂੰ ਇਸ ਨੂੰ ਮੇਰੇ ਮੂੰਹ ਵਿੱਚ ਪਾ ਦੇ।

ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨਾ ਵਾਹਿਗੁਰੂ ਦਾ ਮੁੱਢ ਕਦੀਮੀ ਸੁਭਾਵ ਹੈ। ਸੋ, ਤੂੰ ਮੇਰੀ ਇਜ਼ਤ ਆਬਰੂ ਰੱਖ, ਹੇ ਸੁਆਮੀ!

ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥
ਨੌਕਰ ਨਾਨਕ ਨੇ ਤੇਰੀ ਸ਼ਰਣ ਲਈ ਹੈ, ਹੇ ਵਾਹਿਗੁਰੂ, ਅਤੇ ਤੇਰੇ ਨਾਮ ਨੇ ਉਸ ਦਾ ਪਾਰ ਊਤਾਰਾ ਕਰ ਦਿੱਤਾ ਹੈ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥
ਗੁਰਾਂ ਦੇ ਰਾਹੀਂ, ਖੋਜ ਭਾਲ ਕਰਕੇ ਮੈਂ ਵਾਹਿਗੁਰੂ ਮਿੱਤਰ ਨੂੰ ਲੱਭ ਲਿਆ ਹੈ।

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥
ਮੇਰੇ ਸੁਨਹਿਰੀ ਸਰੀਰ ਦੇ ਫ਼ਸੀਲ (ਕੰਧ) ਵਾਲੇ ਕਿਲ੍ਹੇ ਅੰਦਰ ਵਾਹਿਗੁਰੂ ਸੁਆਮੀ ਪ੍ਰਗਟ ਹੋਇਆ ਹੈ।

ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥
ਸੁਆਮੀ ਮਾਲਕ ਇੱਕ ਜਵੇਹਰ ਤੇ ਮਾਣਕ ਹੈ, ਜਿਸ ਨਾਲ ਮੇਰੀ ਆਤਮਾਂ ਅਤੇ ਦੇਹਿ ਵਿੰਨ੍ਹੇ ਗਏ ਹਨ।

ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥
ਮੁੱਢ ਤੋਂ ਭਾਰੇ ਭਾਗਾਂ ਵਾਲਾ ਹੋਣ ਕਰਕੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ। ਨਾਨਕ ਉਸ ਦੇ ਅੰਮ੍ਰਿਤ ਨਾਲ ਗੁੰਨਿਆ ਗਿਆ ਹੈ।

ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
ਮੈਂ ਆਪਣੇ ਸੁਆਮੀ ਪਾਤਸ਼ਾਹ ਦੀ ਜੁਆਨੀ ਭਰੀ ਪਤਨੀ ਸਦੀਵ ਹੀ ਉਠ ਕੇ ਉਸ ਦਾ ਮਾਰਗ ਪੁੱਛਦੀ ਹਾਂ।

ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥
ਗੁਰਾਂ ਨੇ ਮੇਰੇ ਪਾਸੋਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਹੈ ਅਤੇ ਮੈਂ ਹੁਣ ਵਾਹਿਗੁਰੂ ਦੇ ਰਾਹੇ ਟੁਰਦੀ ਹਾਂ।

ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥
ਮੇਰੀ ਆਤਮਾਂ ਅਤੇ ਦੇਹਿ ਅੰਦਰ ਨਾਮ ਦਾ ਆਸਰਾ ਹੈ ਅਤੇ ਮੈਂ ਹੰਕਾਰ ਦੀ ਜ਼ਹਿਰ ਨੂੰ ਸਾੜ ਸੁੱਟਿਆ ਹੈ।

ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥
ਮੇਰੇ ਸੱਚੇ ਗੁਰੂ ਨਫਰ ਨਾਨਕ ਨੂੰ ਵਾਹਿਗੁਰੂ ਨਾਲ ਮਿਲਾ ਦੇ, ਜੋ ਖੁਦ ਜੰਗਲਾਂ ਦੇ ਮਾਲਕ ਵਾਹਿਗੁਰੂ ਨਾਲ ਮਿਲਿਆ ਹੈ।

ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥
ਗੁਰਾਂ ਦੇ ਰਾਹੀਂ ਮੈਨੂੰ ਆ ਕੇ ਮਿਲ ਪਉ, ਹੇ ਮੇਰੇ ਪ੍ਰੀਤਮ! ਮੈਂ ਦੇਰ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ।

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥
ਮੇਰਾ ਹਿਰਦਾ ਅਤੇ ਸਰੀਰ ਘਣੇ ਉਦਾਸ ਹੋ ਗਏ ਹਨ। ਮੇਰੀਆਂ ਅੱਖਾਂ ਵਾਹਿਗੁਰੂ ਅੰਮ੍ਰਿਤ ਨਾਲ ਸਿੰਨੀਆਂ (ਭਿੱਜੀਆਂ) ਹਨ।

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥
ਮੇਰੇ ਗੁਰਦੇਵ ਮੈਨੂੰ ਮੇਰਾ ਪ੍ਰੀਤਮ ਵਾਹਿਗੁਰੂ ਸੁਆਮੀ ਵਿਖਾਲ ਦੇ। ਉਸ ਨੂੰ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।

ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥
ਮੈਂ ਬੇਵਕੂਫ ਨੂੰ ਗੁਰੂ ਨਾਨਕ ਨੇ ਟਹਿਲ ਕਮਾਉਣ ਲਈ ਨੀਅਤ ਕਰ ਦਿੱਤਾ ਹੈ।

ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥
ਗੁਰਾਂ ਦੀ ਦੇਹਿ ਵਾਹਿਗੁਰੂ, ਪਾਤਸ਼ਾਹ ਦੇ ਸੁਧਾਰਸ ਨਾਲ ਗੱਚ ਹੋਈ ਹੋਈ ਹੈ। ਅਤੇ ਉਹਨਾਂ ਨੇ ਸਾਹਿਬ ਦਾ ਆਬਿ-ਹਿਯਾਤ ਮੇਰੇ ਉਤੇ ਛਿੜਕ ਦਿੱਤਾ ਹੈ।

ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥
ਜਿਨ੍ਹਾਂ ਦੀ ਆਤਮਾਂ ਨੂੰ ਗੁਰਾਂ ਦੀ ਬਾਣੀ ਭਾਉਂਦੀ ਹੈ, ਉਹ ਸੁਧਾਰਸ ਨੂੰ ਲਗਾਤਾਰ ਪਾਨ ਕਰਦੇ ਹਨ।

ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥
ਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।

ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥
ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਹੋ ਜਾਂਦਾ ਹੈ। ਹੇ ਨਾਨਕ ਪ੍ਰਭੂ ਤੇ ਪ੍ਰਭੂ ਦਾ ਗੋਲਾ ਇਕੋ ਹੀ ਹਨ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥
ਵੱਡੇ, ਸੱਚੇ ਗੁਰਾਂ ਦੇ ਕੋਲ ਵਾਹਿਗੁਰੂ ਦੀ ਸੁਧਾ ਸਰੂਪ, ਪ੍ਰੇਮ ਮਈ ਸੇਵਾ ਦਾ ਖਜ਼ਾਨਾ ਹੈ।

ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥
ਵਿਸ਼ਾਲ ਸੱਚਾ ਗੁਰੂ ਸੱਚਾ ਸ਼ਾਹੂਕਾਰ ਹੈ, ਜੋ ਆਪਣੇ ਮੁਰੀਦ ਨੂੰ ਸੁਆਮੀ ਦੀ ਪੂੰਜੀ ਦਿੰਦਾ ਹੈ।

ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥
ਮੁਬਾਰਕ ਮੁਬਾਰਕ ਹੈ ਵਾਪਾਰੀ ਅਤੇ ਵਪਾਰ ਆਫਰੀਨ ਹੈ ਗੁਰੂ ਸੌਦਾਗਰ ਨੂੰ।

ਜਨੁ ਨਾਨਕੁ ਗੁਰੁ ਤਿਨ੍ਹ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥
ਹੇ ਗੋਲੇ ਨਾਨਕ ਕੇਵਲ ਓਹੀ ਗੁਰਾਂ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ।

ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥
ਤੂੰ ਹੇ ਮੇਰੇ ਮਾਲਕ! ਸੱਚਾ ਸ਼ਾਹੂਕਾਰ ਹੈਂ। ਸਾਰਾ ਜਹਾਨ ਤੇਰਾ ਵਪਾਰੀ ਹੈ।

ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥
ਸਾਰੇ ਬਰਤਨ ਤੂੰ ਹੀ ਘੜੇ ਹਨ। ਅੰਦਰਲੀ ਚੀਜ ਭੀ ਤੇਰੀ ਹੀ ਹੈ, ਹੇ ਵਾਹਿਗੁਰੂ!

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥
ਜਿਹੜੀ ਚੀਜ਼ ਤੂੰ ਬਰਤਨ ਵਿੱਚ ਪਾਊਦਾਂ ਹੈਂ ਕੇਵਲ ਓਹੀ ਬਾਹਰ ਨਿਕਲਦੀ ਹੈ। ਕੋਈ ਗਰੀਬ ਜੀਵ ਕੀ ਕਰ ਸਕਦਾ ਹੈ?

copyright GurbaniShare.com all right reserved. Email