ਆਸਾ ਮਹਲਾ ੪ ਛੰਤ ॥
ਆਸਾ ਚੌਥੀ ਪਾਤਸ਼ਾਹੀ ਛੰਦ। ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ ਮੈਡਾਂ ਵਿਸ਼ਾਲ ਪ੍ਰਭੂ ਅਪੁਜ, ਸੋਚ ਸਮਝ ਤੋਂ ਪਰ੍ਹੇ, ਪਰਾ ਪੂਰਬਲਾ, ਪਵਿੱਤਰ, ਅਤੇ ਸਰੂਪ ਰਹਿਤ ਹੈ। ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥ ਊਸ ਦੀ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ। ਅਡੋਲ ਹੈ ਉਸ ਦਾ ਪ੍ਰਤਾਪ। ਮੈਡਾਂ ਸ੍ਰਿਸ਼ਟੀ ਦਾ ਸੁਆਮੀ ਅਦ੍ਰਿਸ਼ਟ ਅਤੇ ਅਨੰਤ ਹੈ। ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥ ਆਲਮ ਦਾ ਰੱਖਯਕ, ਅਗਾਧਠ ਬੇਅੰਤ ਅਤੇ ਹੱਦ ਬੰਨਾ ਰਹਿਤ ਹੈ। ਊਹ ਖੁਦ ਹੀ ਆਪਣੇ ਆਪ ਨੂੰ ਜਾਣਦਾ ਹੈ। ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥ ਏਹ ਗਰੀਬ ਜੀਵ ਕੀ ਵਿਚਾਰ ਉਚਾਰਨ ਕਰਨ। ਜਿਹੜਾ ਤੇਰੀ ਵਿਆਖਿਆ ਅਤੇ ਵਰਨਣ ਨਾਲ ਢੁੱਕੇ, ਹੇ ਸੁਆਮੀ? ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥ ਜਿਸ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈਂ, ਊਹ ਗੁਰਾਂ ਦੇ ਉਪਦੇਸ਼ ਤਾਬੇ ਤੇਰਾ ਚਿੰਤਨ ਕਰਦਾ ਹੈ। ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥ ਮੈਡਾਂ ਵਿਸ਼ਾਲ ਸੁਆਮੀ ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰਾ, ਪਰਾ ਪੂਰਬਲਾ, ਪਵਿੱਤਰ ਅਤੇ ਆਕਾਰ ਰਹਿਤ ਹੈ। ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥ ਹੇ ਪਰਾ-ਪੂਰਬਲਾ ਪ੍ਰਭੂ, ਤੂੰ ਪਰ੍ਹੇ ਤੋਂ ਪਰ੍ਹੇ ਸਿਰਜਿਣਹਾਰ ਹੈ, ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ। ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥ ਤੂੰ ਸਾਰਿਆਂ ਦਿਲਾਂ ਅਤੇ ਹਰ ਵਸਤੂ ਵਿੱਚ ਇੱਕ ਰਸ ਵਿਆਪਕ ਹੈ। ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈ। ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥ ਹਿਰਦੇ ਅੰਦਰ ਪ੍ਰਮ ਪ੍ਰਭੂ, ਸ਼੍ਰੋਮਣੀ ਸਾਹਿਬ ਹੈ। ਜਿਸ ਦਾ ਅਖੀਰ ਲੱਭਿਆ ਨਹੀਂ ਜਾ ਸਕਦਾ। ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥ ਉਸ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਉਹ ਅਡਿੱਠ ਅਤੇ ਸਮਝ ਤੋਂ ਬਾਹਰ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਨਾਂ ਦਿਸਣ ਵਾਲਾ ਸਾਈਂ ਵੇਖਿਆ ਜਾਂਦਾ ਹੈ। ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥ ਜੋ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਹ ਦਿਹੁੰ ਰੈਣ, ਹਮੇਸ਼ਾਂ ਖੁਸ਼ ਰਹਿੰਦਾ ਹੈ, ਅਤੇ ਸੁਖੈਨ ਹੀ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥ ਹੇ ਆਦੀ ਪ੍ਰਭੂ, ਤੂੰ ਹਦਬੰਨਾ-ਰਹਿਤ ਸਿਰਜਣਹਾਰ ਹੈ। ਤੇਰਾ ਓੜਕ ਪਾਇਆ ਨਹੀਂ ਜਾ ਸਕਦਾ। ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥ ਤੂੰ ਸਦੀਵੀ ਨਾਸ ਰਹਿਤ ਸੱਚਾ ਸ਼੍ਰੋਮਣੀ ਮਾਲਕ ਹੈਂ। ਵਾਹਿਗੁਰੂ ਸੁਆਮੀ ਊਤਕ੍ਰਿਸ਼ਟਤਾਈਆਂ ਦਾ ਖਜ਼ਾਨਾ ਹੈ। ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥ ਵਾਹਿਗੁਰੂ ਸੁਆਮੀ ਮਾਲਕ ਕੇਵਲ ਇੱਕ ਹੈ। ਦੂਸਰਾ ਹੋਰ ਕੋਈ ਨਹੀਂ। ਤੂੰ ਖੁਦ ਹੀ ਸਮਵੱਗ ਸੁਆਮੀ ਹਂੈ। ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਸਬ-ਗਿਆਤਾ ਅਤੇ ਪਰਮ-ਵਿਸ਼ਾਲ ਸਾਹਿਬ ਹੈਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ। ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥ ਤੈਡਾਂ ਹੀ ਹੁਕਮ ਹੈ। ਤੂੰ ਸਰਬ ਵਿਆਪਕ ਹੈਂ। ਜੋ ਤੂੰ ਆਪ ਕਰਦਾ ਹੈਂ, ਊਹ ਹੀ ਹੁੰਦਾ ਹੈ। ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥ ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਨਾਮ ਜਾਣਿਆਂ ਜਾਂਦਾ ਹੈ। ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥ ਤੂੰ ਸੱਚਾ ਸ਼੍ਰੋਮਣੀ ਮਾਲਕ ਹੈਂ ਅਤੇ ਹਮੇਸ਼ਾਂ ਲਈ ਨਾਸ ਰਹਿਤ ਹੈਂ। ਵਾਹਿਗੁਰੂ ਸੁਆਮੀ ਸ੍ਰੇਸ਼ਟਤਾਈਆਂ ਦਾ ਖਜ਼ਾਨਾ ਹੈ। ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥ ਤੂੰ ਸਾਰਿਆਂ ਦਾ ਸਿਰਜਣਹਾਰ ਹੈਂ। ਸਾਰੀ ਬਜੁਰਗੀ ਤੈਡੀਂ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਨੀਆਂ ਨੂੰ ਤੋਰਦਾ ਹੈਂ। ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥ ਜਿਸ ਤਰ੍ਹਾਂ ਤੂੰ ਖੁਦ ਪਸੰਦ ਕਰਦਾ ਹੈਂ, ਓਸੇ ਤਰ੍ਹਾਂ ਹੀ ਤੂੰ ਜੀਵਾਂ ਨੂੰ ਤੋਰਦਾ ਹੈਂ। ਸਾਰੇ ਤੇਰੇ ਹੁਕਮ ਦੇ ਅੰਦਰ ਲੀਨ ਹਨ। ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥ ਤੇਰੇ ਹੁਕਮ ਦੇ ਤਾਬੇ ਸਾਰੇ ਹਨ, ਜਦ ਤੈਨੂੰ ਐਕੁਰ ਚੰਗਾ ਲੱਗਦਾ ਹੈ, ਆਦਮੀ ਤੇਰੇ ਨਾਮ ਦੇ ਰਾਹੀਂ ਬਜੁਰਗੀ ਪਾ ਲੈਂਦਾ ਹੈ। ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥ ਗੁਰਾਂ ਦੇ ਰਾਹੀਂ ਹੀ ਇਨਸਾਨ ਸਿਆਣਪ ਪ੍ਰਾਪਤ ਕਰ ਲੈਂਦਾ ਹੈ, ਆਪਣੀ ਸਵੈਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸਾਹਿਬ ਵਿੱਚ ਲੀਨ ਹੋਇਆ ਰਹਿੰਦਾ ਹੈ। ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥ ਨਾਨਕ ਗੁਰਾਂ ਦੇ ਰਾਹੀਂ ਤੇਰਾ ਅਗਾਧ (ਅਪਹੁੰਚ) ਨਾਮ ਪ੍ਰਾਪਤ ਹੁੰਦਾ ਹੈ ਅਤੇ ਇਨਸਾਨ ਤੇਰੇ ਨਾਮ ਅੰਦਰ ਲੀਨ ਰਹਿੰਦਾ ਹੈ, ਹੇ ਸੁਆਮੀ। ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥ ਤੂੰ ਸਾਰਿਆਂ ਦਾ ਕਰਤਾਰ ਹੈਂ। ਸਾਰੀ ਬਜੁਰਗੀ ਤੈਡੀ ਹੀ ਹੈ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪ੍ਰਾਪਤ ਹੁੰਦਾ ਹੈ। ਆਸਾ ਮਹਲਾ ੪ ਛੰਤ ਘਰੁ ੪ ॥ ਆਸਾ ਚੌਥੀ ਪਾਤਸ਼ਾਹੀ। ਛੰਦ। ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ ਮੇਰੇ ਨੇਤਰ ਵਾਹਿਗੁਰੂ ਦੇ ਸੁਧਾਰਸ ਨਾਲ ਭਿੱਜੇ ਹੋਏ ਹਨ ਅਤੇ ਮੇਰੀ ਜਿੰਦੜੀ ਉਸ ਦੇ ਪਿਆਰ ਨਾਲ ਰੰਗੀ ਹੋਈ ਹੈ। ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥ ਮੇਰੇ ਮਾਲਕ ਨੇ ਮੇਰੀ ਆਤਮਾਂ ਨੂੰ ਆਪਣੀ ਕਸੌਟੀ ਤੇ ਚਾੜਿ੍ਹਆ ਅਤੇ ਇਸ ਨੂੰ ਖਾਲਸ (ਸੌ ਵੰਨੀ ਦਾ, ਸੋਨਾ) ਪਾਇਆ ਹੋਇਆ ਹੈ। ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥ ਗੁਰਾਂ ਦੇ ਰਾਹੀਂ ਮੈਂ ਗੂੜਾ ਲਾਲ ਰੰਗੀਜ ਗਿਆ ਹਾਂ ਅਤੇ ਮੇਰਾ ਚਿੱਤ ਅਤੇ ਦੇਹਿ ਪ੍ਰਭੂ ਦੇ ਪ੍ਰੇਮ ਨਾਲ ਸਿੰਨੇ (ਭਿੱਜੇ) ਹਨ। copyright GurbaniShare.com all right reserved. Email |