ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ। ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ ਤੂੰ, ਹੇ ਕੰਤ! ਮੇਰੀ ਇੱਜ਼ਤ-ਆਬਰੂ ਬਚਾਉਣ ਲਈ ਮੈਨੂੰ ਆਪਣੀ ਪ੍ਰੀਤ ਦਾ ਰੇਸ਼ਮੀ ਪੁਸ਼ਾਕਾ ਬਖਸ਼ਿਆ ਹੈ। ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥ ਤੂੰ ਹੇ ਮੇਰੇ ਮਾਲਕ! ਸਿਆਣਾ ਅਤੇ ਪ੍ਰਬੀਨ ਹੈ। ਨਾਨਕ, ਮੈਂ ਤੇਰੀ ਕਦਰ ਨੂੰ ਨਹੀਂ ਜਾਣਦਾ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ ਤੇਰੀ ਬੰਦਗੀ ਦੁਆਰਾ ਮੈਨੂੰ ਸਾਰਾ ਕੁਝ ਲੱਭ ਪਿਆ ਹੈ ਅਤੇ ਮੈਨੂੰ ਕੋਈ ਔਕੜ ਪੇਸ਼ ਨਹੀਂ ਆਈ। ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥ ਨਾਨਕ, ਜਿਸ ਦੀ ਪੱਤ ਆਬਰੂ ਸੱਚਾ ਸੁਆਮੀ ਬਚਾਉਂਦਾ ਹੈ, ਉਸ ਨੂੰ ਕੋਈ ਬੇਇੱਜ਼ਤ ਨਹੀਂ ਕਰ ਸਕਦਾ। ਪਉੜੀ ॥ ਪਉੜੀ। ਹੋਵੈ ਸੁਖੁ ਘਣਾ ਦਯਿ ਧਿਆਇਐ ॥ ਸਾਹਿਬ ਦਾ ਸਿਮਰਨ ਕਰਨ ਦੁਅਰਾ ਇਨਸਾਨ ਨੂੰ ਭਾਰਾ ਆਰਾਮ ਮਿਲਦਾ ਹੈ। ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਦੁੱਖ ਦੇ ਸਮੁਦਾਇ ਅਲੋਪ ਹੋ ਜਾਂਦੇ ਹਨ। ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥ ਸਾਹਿਬ ਦਾ ਸਿਮਰਨ ਕਰਨ ਦੁਆਰਾ, ਅੰਦਰਵਾਰ ਠੰਢ-ਚੈਨ ਵਰਤ ਜਾਂਦੀ ਹੈ। ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥ ਨਾਮ ਨੂੰ ਅੰਤਸ਼ ਕਰਨ ਟਿਕਾਉਣ ਦੁਆਰਾ ਉਮੈਦ ਪੂਰੀ ਹੋ ਜਾਂਦੀ ਹੈ। ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥ ਆਦਮੀ ਨੂੰ ਕੋਈ ਔਕੜ ਨਹੀਂ ਵਿਆਪਦੀ, ਜੇਕਰ ਉਹ ਆਪਣੀ ਸਵੈ-ਹੰਗਤਾ ਮੇਟ ਦੇਵੇ। ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ ਬ੍ਰਹਿਮ-ਬੋਧ ਦਾ ਧਨ, ਪਦਾਰਥ ਤੇ ਬੁੱਧੀ ਮਨ ਨੂੰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥ ਜਿਸ ਨੂੰ ਪ੍ਰਭੂ ਖੁਦ ਦਿੰਦਾ ਹੈ, ਉਹ ਸਾਰੀਆਂ ਸ਼ੈਆਂ ਪਾ ਲੈਂਦਾ ਹੈ। ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥ ਤੂੰ ਸਾਰਿਆਂ ਦਾ ਮਾਲਕ ਹੈ। ਸਮੂਹ ਤੇਰੀ ਪਨਾਹ ਥੱਲੇ ਹਨ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਸੰਸਾਰੀ ਰੂਪੀ ਨਾਲਾ ਪਾਰ ਕਰਦਿਆਂ ਹੋਇਆ ਮੇਰਾ ਪੈਰ ਨਹੀਂ ਖੁਭਦਾ, ਕਿਉਂਕਿ ਮੇਰੀ ਤੇਰੇ ਨਾਲ ਪ੍ਰੀਤ ਹੈ। ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਤੇਰੇ ਪੈਰਾਂ ਨਾਲ, ਹੇ ਕੰਮ ਮੇਰੀ ਆਤਮਾ ਸੀਤੀ ਹੋਈ ਹੈ। ਨਾਨਕ ਤੁਲਹੜਾ ਤੇ ਨਉਕਾ ਵਾਹਿਗੁਰੂ ਹੀ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਜਿਨ੍ਹਾਂ ਦੇ ਵੇਖਣ ਨਾਲ ਮੇਰੀ ਖੋਟੀ ਮਤ ਦੂਰ ਹੋ ਜਾਂਦੀ ਹੈ, ਉਹੀ ਮੇਰੇ ਦੋਸਤ ਹਨ। ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਮੈਂ ਸਾਰਾ ਜਹਾਨ ਲੱਭ ਲਿਆ ਹੈ। ਹੇ ਨਫਰ ਨਾਨਕ! ਬਹੁਤ ਹੀ ਥੋੜੇ ਹਨ ਐਸੇ ਪੁਰਸ਼। ਪਉੜੀ ॥ ਪਉੜੀ। ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ। ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ। ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਉਸ ਦੇ ਗੋਲੇ ਦੇ ਉਪਦੇਸ਼ ਨੂੰ ਕਮਾਉਣ ਦੁਆਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ। ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਸਾਧੂ ਜੂੜ ਵੱਢ ਸੁੱਟਦੇ ਹਨ ਅਤੇ ਭੂਤ ਸਾਰੇ ਅਲੋਪ ਹੋ ਜਾਂਦੇ ਹਨ। ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਸੰਤ ਉਸ ਨਾਲ ਸਾਡਾ ਪਿਆਰ ਪਾਉਂਦੇ ਹਨ, ਜਿਸ ਨੇ ਸਾਰਾ ਆਲਮ ਅਸਥਾਪਨ ਕੀਤਾ ਹੈ। ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਉਚੇ ਤੋਂ ਉਚਾ ਹੈ ਆਸਣ, ਪਹੁੰਚ ਤੋਂ ਪਰੇ ਬੇਅੰਤ ਸਾਹਿਬ ਦਾ। ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਹੱਥ ਬੰਨ੍ਹ ਕੇ, ਰਾਤ੍ਰੀ ਦਿਹੁੰ ਆਪਣੇ ਹਰ ਸੁਆਸ ਨਾਲ ਤੂੰ ਉਸ ਦਾ ਸਿਮਰਨ ਕਰ। ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ ਜਦ ਮਾਲਕ ਖੁਦ ਮਿਹਰਬਾਨ ਹੁੰਦਾ ਹੈ, ਤਦ ਹੀ ਅਨੁਰਾਗੀਆਂ (ਭਗਤਾਂ) ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ ਇਸ ਅਦਭੁੱਤ ਜਗਤ ਜੰਗਲ ਅੰਦਰ ਸ਼ੋਰ-ਸ਼ਰਾਬਾ ਤੇ ਰਾਮ ਰੌਲਾ ਹੈ ਅਤੇ ਚੀਕ ਚਿਹਾੜਾ ਰਸਤਿਆਂ ਵਿੱਚ ਗੂੰਜ ਰਿਹਾ ਹਾਂ। ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥ ਤੇਰੇ ਨਾਲ, ਹੇ ਮਰੇ ਕੰਤ! ਮੈਂ ਪ੍ਰੀਤ ਅੰਦਰ ਜੁੜਿਆ ਹੋਇਆ ਹਾਂ, ਇਸ ਲਈ ਮੈਂ ਖੁਸ਼ੀ ਨਾਲ ਜੰਗਲ ਨੂੰ ਪਾਰ ਕਰ ਰਿਹਾ ਹਾਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥ ਸੱਚੀ ਹੈ ਸੰਗਤ ਉਨ੍ਹਾਂ ਦੀ, ਜਿਨ੍ਹਾਂ ਦੇ ਮੇਲ-ਮਿਲਾਪ ਅੰਦਰ ਨਾਮ ਸਿਮਰਿਆ ਜਾਂਦਾ ਹੈ। ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥ ਨਾਨਕ ਉਨ੍ਹਾਂ ਨਾਲ ਉਠਕ ਬੈਠਕ ਦਾ ਰੱਖ, ਜਿਨ੍ਹਾਂ ਦਾ ਕੋਈ ਆਪਣਾ ਜਾਤੀ ਮਤਲਬ ਹੈ। ਪਉੜੀ ॥ ਪਉੜੀ। ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥ ਉਹ ਸਮਾਂ ਕਬੂਲ ਪੈ ਜਾਂਦਾ ਹਾਂ, ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ। ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥ ਜੇਕਰ ਬੰਦਾ ਸਤਿ ਸੰਗਤ ਨਾਲ ਜੁੜ ਜਾਵੇ, ਤਦ ਉਹ ਦੁੱਖ ਦਰਦ ਦੇ ਟੇਟੇ ਨਹੀਂ ਚੜ੍ਹਦਾ। ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ ਜੇਕਰ ਇਨਸਾਨ ਅਮਰ ਅਸਥਾਨ ਨੂੰ ਪਾ ਲਵੇ, ਉਹ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪੈਂਦਾ। ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥ ਉਹ ਅਦੁੱਤੀ ਸੁਆਮੀ ਨੂੰ ਸਾਰੀ ਥਾਂਈਂ ਵੇਖਦਾ ਹਾਂ। ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥ ਹੋਰਨਾਂ ਨਜਾਰਿਆਂ ਤੋਂ ਪਿੱਛੇ ਹੱਟ ਕੇ, ਉਹ ਆਪਣੀ ਬਿਰਤੀ ਯਥਾਰਥ ਬ੍ਰਹਿਮ-ਬੋਧ ਨਾਲ ਜੋੜਦਾ ਹਾਂ। ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ ਸਾਰੇ ਪਾਠ ਉਸ ਨੇ ਪੜ੍ਹ ਲਏ ਹਨ, ਜੋ ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ। ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ, ਆਦਮੀ ਪ੍ਰਸੰਨ ਜੋ ਜਾਂਦਾ ਹੈ ਅਤੇ ਆਰਾਮ ਤੇ ਠੰਢ-ਚੈਨ ਨਾਲ ਪਰੀਪੂਰਨ ਥੀ ਵੰਞਦਾ ਹੈ। ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥ ਜੋ ਜਾਂਚ-ਪੜਤਾਲ ਕਰ ਕੇ ਭੰਡਾਰੇ ਵਿੱਚ ਪਾ ਦਿੱਤੇ ਜਾਂਦੇ ਹਨ, ਉਹ ਮੁੜ ਕੇ ਖੋਟੇ ਸਿੱਕੇ ਕਰਾਰ ਨਹੀਂ ਦਿੱਤੇ ਜਾਂਦੇ। ਸਲੋਕੁ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥ ਵਿਛੋੜੇ ਦੇ ਮੋਚਣੇ ਸਹਾਰਨੇ ਮੁਸ਼ਕਲ ਹਨ, ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥ ਜੇਕਰ ਉਹ ਮਾਲਕ ਮੈਨੂੰ ਮਿਲ ਪਵੇ, ਤਦ, ਹੇ ਨਾਨਕ! ਮੈਂ ਸਾਰੇ ਸੱਚੇ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ। copyright GurbaniShare.com all right reserved. Email |