ਮਃ ੫ ॥
ਪੰਜਵੀਂ ਪਾਤਿਸ਼ਾਹੀ। ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥ ਧਰਤੀ, ਜਲਾਂ ਅੰਦਰ ਵੱਸਦੀ ਹੈ, ਅਤੇ ਅੱਗ ਲੱਕੜ ਅੰਦਰ ਬੰਨ੍ਹੀ ਹੋਈ ਹੈ। ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥ ਨਾਨਕ ਉਸ ਕੰਤ ਦੀ ਤਾਂਘ ਕਰ ਜੋ ਸਾਰਿਆਂ ਦਾ ਆਸਰਾ ਹੈ। ਪਉੜੀ ॥ ਪਉੜੀ। ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥ ਤੈਂਡੇ ਕੀਤੇ ਹੋਏ ਕਾਰਜ ਤੇਰੇ ਤੇ ਹੀ ਨਿਰਭਰ ਹਨ, ਹੇ ਸੁਆਮੀ! ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥ ਉਹੀ ਕੁਛ ਸੰਸਾਰ ਅੰਦਰ ਹੁੰਦਾ ਹੈ, ਜੋ ਤੂੰ, ਹੇ ਮਾਲਕ! ਕੀਤਾ ਹੈ। ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥ ਮੈਂ ਤੇਰੀ ਅਸਚਰਜ ਅਪਾਰ-ਸ਼ਕਤੀ ਨੂੰ ਵੇਖ ਕੇ ਹੈਰਾਨ ਹੋ ਗਿਆ ਹਾਂ। ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥ ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਜੇ ਤੂੰ ਮਿਹਰ ਕਰੇਂ ਮੈਨੂੰ ਮੋਖਸ਼ ਮਿਲ ਜਾਊਗੀ। ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥ ਤੈਂਡੇ ਹੱਥਾਂ ਵਿੱਚ ਖਜਾਨਾ ਹੈ। ਇਹ ਤੂੰ ਉਸ ਨੂੰ ਦਿੰਦਾ ਹੈ, ਜਿਸ ਨੂੰ ਤੂੰ ਚਾਹੁੰਦਾ ਹੈਂ। ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥ ਜਿਸ ਉਤੇ ਤੂੰ ਮਿਹਰਬਾਨ ਹੈਂ, ਹੇ ਵਾਹਿਗੁਰੂ! ਤੇਰੇ ਨਾਮ ਦੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ। ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥ ਪਹੁੰਚ ਤੋਂ ਪਰ੍ਹੇ, ਅਗਾਧ ਅਤੇ ਅਨੰਤ ਹੈਂ ਤੂੰ, ਹੇ ਸੁਆਮੀ! ਤੇਰਾ ਓੜਕ ਪਾਇਆ ਨਹੀਂ ਜਾ ਸਕਦਾ। ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥ ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਕੜਛੀਆ ਫਿਰੰਨ੍ਹ੍ਹਿ ਸੁਆਉ ਨ ਜਾਣਨ੍ਹ੍ਹਿ ਸੁਞੀਆ ॥ ਡੋਈਆਂ ਖਾਣੇ ਵਿੱਚ ਫਿਰਦੀਆਂ ਹਨ, ਪਰ ਉਹ ਸੁਆਦ ਨੂੰ ਨਹੀਂ ਜਾਣਦੀਆਂ ਅਤੇ ਇਸ ਤੋਂ ਖਾਲੀ ਰਹਿੰਦੀਆਂ ਹਨ। ਸੇਈ ਮੁਖ ਦਿਸੰਨ੍ਹ੍ਹਿ ਨਾਨਕ ਰਤੇ ਪ੍ਰੇਮ ਰਸਿ ॥੧॥ ਨਾਨਕ ਉਨ੍ਹਾਂ ਦਿਆਂ ਚਿਹਰਿਆਂ ਨੂੰ ਵੇਖਣ ਦੀ ਤਾਂਘ ਕਰਦਾ ਹੈ, ਜੋ ਪ੍ਰਭੂ ਦੀ ਪ੍ਰੀਤੀ ਦੇ ਸੁਆਦ ਨਾਲ ਰੰਗੀਜੇ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥ ਗੁਰੂ ਪੈੜੂ, ਦੇ ਰਾਹੀਂ ਮੈਂ ਉਨ੍ਹਾਂ ਦੀ ਪੈੜ ਲੱਭ ਲਈ ਹੈ, ਜਿਨ੍ਹਾਂ ਨੇ ਮੇਰੀ ਫਸਲ ਬਰਬਾਦ ਕਰ ਛੱਡੀ ਸੀ। ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥ ਤੂੰ ਹੇ ਕੰਤ! ਵਾੜ ਕਰ ਦਿੱਤੀ ਹੈ ਅਤੇ ਪੈਲੀ ਅਗਾਹਾਂ ਨੂੰ ਤਬਾਹ ਨਹੀਂ ਹੋਵੇਗੀ, ਹੇ ਨਾਨਕ! ਪਉੜੀ ॥ ਪਉੜੀ। ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥ ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜੀਹਦੇ ਕੋਲ ਸਭ ਕੁਝ ਹੈ। ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥ ਦੋਨਾਂ ਹੀ ਕਿਨਾਰਿਆਂ ਦਾ ਉਹ ਖੁਦ ਮਾਲਕ ਹੈ। ਇਕ ਮੁਹਤ ਵਿੱਚ ਉਹ ਕਾਰਜ ਠੀਕ ਕਰ ਦਿੰਦਾ ਹੈ। ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥ ਤੂੰ ਸਾਰੇ ਉਪਰਾਲੇ ਛੱਡ ਦੇ ਅਤੇ ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰੱਖ। ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥ ਤੂੰ ਉਸ ਦੀ ਸ਼ਰਣਾਗਤ ਅੰਦਰ ਨੱਸ ਕੇ ਚਲਾ ਜਾ ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ। ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥ ਸ਼ੁਭ ਅਮਲ, ਈਮਾਨ ਅਤੇ ਯਥਾਰਥ ਬ੍ਰਹਿਮ-ਬੋਧ ਸਤਿ ਸੰਗਤ ਅੰਦਰ ਪ੍ਰਾਪਤ ਹੁੰਦੇ ਹਨ। ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥ ਸੁਧਾ ਸਰੂਪ ਨਾਮ ਦਾ ਆਰਾਧਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥ ਜਿਸ ਉਤੇ ਮਾਲਕ ਖੁਦ ਮਿਹਰਬਾਨ ਹੈ, ਉਸ ਦੇ ਚਿੱਤ ਅੰਦਰ ਉਹ ਵੱਸਦਾ ਹੈ। ਪਾਈਅਨ੍ਹ੍ਹਿ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥ ਪ੍ਰਭੂ ਦੀ ਪ੍ਰਸੰਨਤਾ ਰਾਹੀਂ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥ ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ। ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥ ਕੇਵਲ ਵਾਹਿਗੁਰੂ ਹੀ ਰਚਨਹਾਰ ਹੈ। ਮੈਨੂੰ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਹੇ ਨਾਨਕ! ਮਃ ੫ ॥ ਪੰਜਵੀਂ ਪਾਤਸ਼ਾਹੀ। ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹ੍ਹਿ ਕੈ ॥ ਸੱਚ ਦਾ ਤੀਰ ਸਿੰਨ੍ਹ ਕੇ ਪਾਪ ਨੂੰ ਢਾਹ ਸੁੱਟ। ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥ ਤੂੰ ਗੁਰਾਂ ਦੇ ਉਪਦੇਸ਼ ਨੂੰ ਯਾਦ ਰੱਖ, ਹੇ ਨਾਨਕ! ਅਤੇ ਤੈਨੂੰ ਕੋਈ ਖੇਦ ਨਹੀਂ ਵਿਖਾਵੇਗਾ। ਪਉੜੀ ॥ ਪਉੜੀ। ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥ ਧੰਨ! ਧੰਨ! ਹੈ ਕਰਤਾਰ ਜਿਸ ਨੇ ਖੁਦ ਸਾਰੀ ਪਾਸੀਂ ਆਰਾਮ ਚੈਨ ਵਰਤਾ ਛੱਡਿਆ ਹੈ। ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥ ਹਮੇਸ਼ਾਂ, ਉਸ ਦਾ ਸਿਮਰਨ ਕਰ, ਜੋ ਇਨਸਾਨਾਂ ਅਤੇ ਪਸ਼ੂ ਪੰਛੀਆਂ ਤੇ ਦਇਆਵਾਨ ਹੈ। ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥ ਸਰਬ-ਸ਼ਕਤੀਵਾਨ ਸੁਆਮੀ ਨੇ ਮੇਰੇ ਤੇ ਮਿਹਰ ਕੀਤੀ ਹੈ ਅਤੇ ਮੇਰੇ ਸਾਰੇ ਰੋਣੇ ਧੋਣੇ ਮੁੱਕ ਗਏ ਹਨ। ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥ ਪੂਰਨ ਗੁਰਾਂ ਦੇ ਤਪ ਤੇਜ਼ ਦੁਆਰਾ ਮੇਰਾ ਬੁਖਾਰ, ਦਰਦ ਅਤੇ ਬੀਮਾਰੀਆਂ ਸਮੂਹ ਭੱਜ ਗਏ ਹਨ। ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥ ਗਰੀਬਾਂ ਨੂੰ ਪਾਲਣਹਾਰ ਨੇ ਖੁਦ ਮੇਰੀ ਰੱਖਿਆ ਕਰ ਕੇ ਮੈਨੂੰ ਅਸਥਾਪਨ ਕੀਤਾ ਹੈ। ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥ ਸਾਰੇ ਬੰਧਨ ਕੱਟਕੇ, ਉਸ ਨੇ ਖੁਦ ਹੀ ਮੈਨੂੰ ਬੰਦ-ਖਲਾਸ ਕੀਤਾ ਹੈ। ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥ ਮੇਰੀ ਪਿਆਸ ਮਿਟ ਗਈ ਹੈ, ਉਮੈਦ ਪੂਰਨ ਹੋ ਗਈ ਹੈ ਅਤੇ ਮੇਰਾ ਮਨੂਆ ਸੰਤੁਸ਼ਟ ਤੇ ਪ੍ਰਸੰਨ ਹੋ ਗਿਆ ਹੈ। ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥ ਬੇਅੰਤ ਅਤੇ ਉਚਿਆਂ ਦਾ ਪਰਮ ਉਚਾ ਹੈ ਮੇਰਾ ਮਾਲਕ ਜਿਸ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥ ਕੇਵਲ ਓਹੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੁੰਦਾ ਹੈ। ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥ ਸਤਿ ਸੰਗਤ ਨਾਲ ਮਿਲ ਕੇ ਹੇ ਨਾਨਕ! ਉਨ੍ਹਾਂ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥ ਹੇ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਸਾਹਿਬ ਦਾ ਸਿਮਰਨ ਕਰੋ! ਉਹ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ। ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥ ਹੇ ਨਾਨਕ! ਨਾਮ ਦਾ ਚਿੰਤਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ। ਪਉੜੀ ॥ ਪਉੜੀ। ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥ ਪ੍ਰਮਾਣੀਕ ਹਨ, ਸ਼ਰਧਾਲੂਆ ਦੇ ਬਚਨ-ਬਿਲਾਸ ਸਾਹਿਬ ਦੇ ਦਰਬਾਰ ਅੰਦਰ ਇਹ ਕਬੂਲ ਪੈ ਜਾਂਦੇ ਹਨ। ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥ ਸੰਤਾਂ ਨੂੰ ਤੈਡਾਂ ਹੀ ਆਸਰਾ ਹੈ, ਹੇ ਸੁਆਮੀ! ਉਹ ਸੱਚੇ ਨਾਮ ਨਾਲ ਰੰਗੀਜੇ ਹਨ। ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥ ਜਿਸ ਉਤੇ ਤੂੰ ਮਿਹਰਵਾਨ ਥੀ ਵੰਞਦਾ ਹੈ, ਉਸ ਦੇ ਦੁੱਖੜੇ ਦੂਰ ਹੋ ਜਾਂਦੇ ਹਨ। copyright GurbaniShare.com all right reserved. Email |