Page 523
ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥
ਤੂੰ ਸਾਰਿਆਂ ਦਾ ਸਰਬ-ਸ਼ਕਤੀਵਾਨ ਸ਼੍ਰੋਮਣੀ ਸਾਹਿਬ ਹੈਂ। ਤੇਰੀ ਹੀ ਦਇਆ ਦੁਆਰਾ ਸਾਰੇ ਗਦ-ਗਦ ਹੁੰਦੇ ਹਨ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥
ਵਿਸ਼ੇ ਭੋਗ, ਗੁੱਸੇ, ਹੰਕਾਰ, ਲਾਲਚ, ਸੰਸਾਰੀ ਮਮਤਾ ਅਤੇ ਮੰਦੀ ਖਾਹਿਸ਼ ਨੂੰ ਮੇਰੇ ਅੰਦਰੋਂ ਬਾਹਰ ਕੱਢ ਦੇ।

ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥
ਮੇਰੀ ਰੱਖਿਆ ਕਰ, ਹੇ ਮੈਂਡੇ ਮਾਲਕ! ਨਾਨਕ ਸਦੀਵ ਹੀ ਤੇਰੇ ਉਤੋਂ ਸਦਕੇ ਜਾਂਦਾ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥
ਸਦਾ ਦੇ ਖਾਣ ਨਾਲ ਮੂੰਹ ਘਸ ਗਿਆ ਹੈ ਅਤੇ ਪਹਿਨਣ ਨਾਲ ਹਾਰ ਹੁੱਟ ਗਏ ਹਨ ਸਰੀਰ ਦੇ ਸਾਰੇ ਹਿੱਸ।

ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥
ਲਾਨ੍ਹਤ ਮਾਰਿਆ ਹੈ ਉਨ੍ਹਾਂ ਦਾ ਜੀਵਨ, ਹੇ ਨਾਨਕ ਜੋ ਸੱਚੇ ਸਾਈਂ ਦੇ ਪ੍ਰੇਮ ਨਾਲ ਰੰਗੇ ਨਹੀਂ ਗਏ।

ਪਉੜੀ ॥
ਪਉੜੀ।

ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਿਸ ਜਿਸ ਤਰ੍ਹਾਂ ਤੈਡਾਂ ਫੁਰਮਾਨ ਹੈ, ਉਸੇ ਉਸੇ ਤਰ੍ਹਾਂ ਹੀ ਹੁੰਦਾ ਹੈ।

ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
ਜਿਥੇ ਕਿਤੇ ਭੀ ਤੂੰ ਮੈਨੂੰ ਖੁਦ ਰੱਖਦਾ ਹੈਂ, ਉਥੇ ਹੀ ਜਾ ਕੇ ਮੈਂ ਖਲੋ ਜਾਂਦਾ ਹਾਂ।

ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
ਤੈਡੇ ਨਾਮ ਦੀ ਪ੍ਰੀਤ ਨਾਲ, ਮੈਂ ਆਪਣੀ ਖੋਟੀ ਬੁੱਧੀ ਨੂੰ ਧੋਦਾਂ ਹਾਂ।

ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
ਤੇਰਾ ਇਕ ਰਸ ਆਰਾਧਨ ਕਰਨ ਦੁਆਰਾ, ਹੇ ਸਰੂਪ-ਰਹਿਤ ਸੁਆਮੀ ਮੇਰਾ ਸੰਦੇਹ ਅਤੇ ਡਰ ਦੂਰ ਹੋ ਗਏ ਹਨ।

ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
ਜਿਹੜੇ ਤੈਂਡੇ ਪਿਆਰ ਨਾਲ ਰੰਗੀਜੇ ਹਨ, ਉਹ ਜੂਨੀਆਂ ਅੰਦਰ ਨਹੀਂ ਫਿਰਦੇ।

ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
ਅੰਦਰ ਤੇ ਬਾਹਰ, ਆਪਣੀਆਂ ਅੱਖਾਂ ਨਾਲ ਉਹ ਇਕ ਸੁਆਮੀ ਨੂੰ ਹੀ ਵੇਖਦੇ ਹਨ।

ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥
ਜੋ ਸਾਹਿਬ ਦੀ ਰਜ਼ਾ ਨੂੰ ਪਛਾਣਦੇ ਹਨ, ਉਹ ਕਦਾਚਿਤ ਵਿਰਲਾਪ ਨਹੀਂ ਕਰਦੇ।

ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
ਨਾਨਕ, ਉਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਸ ਨੂੰ ਉਹ ਆਪਣੇ ਚਿੱਤ ਅੰਦਰ ਪਰੋ ਲੈਂਦੇ ਹਨ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥
ਜੀਉਦਿਆਂ ਹੋਇਆਂ ਬੰਦਾ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਮਰ ਕੇ ਉਹ ਮਿੱਟੀ ਵਿੱਚ ਮਿਲ ਜਾਂਦਾ ਹੈ।

ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥
ਮੂਰਖ ਅਤੇ ਮਲੀਨ ਮਾਇਆ ਦਾ ਉਪਾਸ਼ਕ ਹੇ ਨਾਨਕ! ਸੰਸਾਰ ਨਾਲ ਖੱਚਤ ਹੋ ਆਪਣਾ ਜੀਵਨ ਗੁਜਾਰ ਲੈਂਦਾ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥
ਜੋ ਜਿੰਦਗੀ ਵਿੱਚ, ਵਾਹਿਗੁਰੂ ਦਾ ਭਜਨ ਕਰਦਾ ਤੇ ਸਤਿ ਸੰਗਤ ਨਾਲ ਜੁੜਦਾ ਹੈ ਅਤੇ ਮਰਦਾ ਹੋਇਆ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਦਾ ਹੈ,

ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥
ਹੇ ਨਾਨਕ! ਉਹ ਆਪਣੇ ਵੱਡਮੁੱਲੇ ਮਨੁੱਖੀ ਜੀਵਨ ਨੂੰ ਸਫਲ ਕਰ ਲੈਂਦਾ ਹੈ।

ਪਉੜੀ ॥
ਪਉੜੀ।

ਆਦਿ ਜੁਗਾਦੀ ਆਪਿ ਰਖਣ ਵਾਲਿਆ ॥
ਮੁੱਢ ਕਦੀਮ ਅਤੇ ਪੂਰਬਲੇ ਸਮੇਂ ਤੋਂ ਆਪੇ ਹੀ ਰੱਖਿਆ ਕਰਨ ਵਾਲਾ ਹੈਂ।

ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥
ਹੇ ਸਿਰਜਣਹਾਰ, ਸੱਚਾ ਹੈ ਤੇਰਾ ਨਾਮ ਤੇ ਸੱਚੀ ਹੀ ਤੇਰੀ ਰਚਨਾ।

ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥
ਤੂੰ ਕਿਸੇ ਭੀ ਸ਼ੈ ਵਿੱਚ ਘੱਟ ਨਹੀਂ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਹੈਂ।

ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥
ਤੂੰ ਦਇਆਵਾਨ ਅਤੇ ਸਰਬ-ਸ਼ਕਤੀਵਾਨ ਹੈਂ ਅਤੇ ਖੁਦ ਹੀ ਬੰਦੇ ਨੂੰ ਆਪਣੀ ਸੇਵਾ ਕਰਵਾਉਂਦਾ ਹੈਂ।

ਜਿਨ੍ਹ੍ਹ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥
ਹਮੇਸ਼ਾਂ ਹੀ ਸੁਖਾਲੇ ਹਨ ਉਹ, ਜਿਨ੍ਹਾਂ ਦੇ ਹਿਰਦੇ ਅੰਦਰ ਖੁਦ ਤੂੰ ਨਿਵਾਸ ਰੱਖਦਾ ਹੈ।

ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥
ਆਪ ਹੀ ਰਚਨਾ ਨੂੰ ਰੱਚ ਕੇ, ਤੂੰ ਆਪ ਹੀ ਉਨ੍ਹਾਂ ਦੀ ਪਾਲਣਾ ਕਰਦਾ ਹੈਂ।

ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥
ਸਾਰਾ ਕੁਝ ਤੂੰ ਆਪਣੇ ਆਪ ਤੋਂ ਹੀ ਹੈਂ, ਹੇ ਅਨੰਤ ਅਤੇ ਹੱਦਬੰਨਾ-ਰਹਿਤ!

ਗੁਰ ਪੂਰੇ ਕੀ ਟੇਕ ਨਾਨਕ ਸੰਮ੍ਹ੍ਹਾਲਿਆ ॥੧੯॥
ਨਾਨਕ ਨੇ ਪੂਰਨ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੋਈ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥
ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸ਼੍ਰੋਮਣੀ ਸਾਹਿਬ ਨੇ ਮੇਰੀ ਰੱਖਿਆ ਕੀਤੀ ਹੈ।

ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥
ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿੱਤੀ ਹੈ ਅਤੇ ਮੈਂ ਸੁਧਾਰਸ (ਅੰਮ੍ਰਿਤ) ਪਾਨ ਕੀਤਾ ਹੈ।

ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥
ਸਤਿ ਸੰਗਤ ਅੰਦਰ, ਰਾਤ ਦਿਨ ਮੈਂ ਅਨੰਤ-ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹਾਂ।

ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥
ਮੈਂ ਜਿੰਦਗੀ ਦੇ ਸਮੂਹ ਮਨੋਰਥ ਪ੍ਰਾਪਤ ਕਰ ਲਏ ਹਨ ਅਤੇ ਮੈਂ ਜੂਨੀਆਂ ਅੰਦਰ ਚੱਕਰ ਨਹੀਂ ਕੱਟਾਂਗਾ।

ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥
ਸਾਰੀਆ ਸ਼ੈਆਂ ਸਿਰਜਣਹਾਰ ਦੇ ਹੱਥਾਂ ਵਿੱਚ ਹਨ, ਜਿਹੜਾ ਸਾਰੇ ਕੰਮ ਕਰਦਾ ਹੈ।

ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥
ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਖੈਰ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਹ ਬੰਦ-ਖਲਾਸ ਹੋ ਜਾਵੇਗਾ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥
ਆਪਣੇ ਚਿੱਤ ਅੰਦਰ ਉਸ ਨੂੰ ਅਸਥਾਪਨ ਕਰ, ਜਿਸ ਨੇ ਤੈਨੂੰ ਪੈਦਾ ਕੀਤਾ ਹੈ।

ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥
ਜਿਹੜਾ ਇਨਸਾਨ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਰਾਮ ਪਾ ਲੈਂਦਾ ਹੈ।

ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥
ਫਲ-ਦਾਇਕ ਹੈ ਪੈਦਾਇਸ਼ ਅਤੇ ਪ੍ਰਮਾਣੀਕ ਹੈ ਆਗਮਨ ਪਵਿੱਤਰ ਪੁਰਸ਼ ਦਾ ਇਸ ਸੰਸਾਰ ਵਿੱਚ।

ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥
ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਪ੍ਰਸੰਨਹ ਹੋ ਜਾਂਦਾ ਹੈ", ਮਾਲਕ ਆਖਦਾ ਹੈ।

ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥
ਜਿਸ ਉਤੇ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਭਟਕਦਾ ਨਹੀਂ।

ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥
ਜਿਹੜਾ ਕੁਛ ਭੀ ਸੁਆਮੀ ਉਸ ਨੂੰ ਦਿੰਦਾ ਹੈ, ਉਸੇ ਵਿੱਚ ਹੀ ਉਹ ਆਪਣਾ ਆਰਾਮ ਪਾਉਂਦਾ ਹੈ।

ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥
ਨਾਨਕ, ਜਿਸ ਉਤੇ ਮਾਲਕ ਮਿੱਤ੍ਰ ਮਿਹਰਬਾਨ ਹੈ, ਉਸ ਨੂੰ ਉਹ ਆਪਣਾ ਅਮਰ ਦਰਸਾਉਂਦਾ ਹੈ।

ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥
ਜਿਸ ਨੂੰ ਉਹ ਖੁਦ ਗੁੰਮਰਾਹ ਕਰਦਾ ਹੈ, ਉਹ ਹਮੇਸ਼ਾਂ ਹੀ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਪਉੜੀ ॥
ਪਉੜੀ।

ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥
ਬਦਖੋਈ ਕਰਨ ਵਾਲਿਆਂ ਨੂੰ ਪ੍ਰਭੂ ਝੱਟ ਪੱਟ ਹੀ ਨਾਸ ਕਰ ਦਿੰਦਾ ਹੈ। ਉਹ ਉਨ੍ਹਾਂ ਨੂੰ ਇਕ ਮੁਹਤ ਭਰ ਭੀ ਠਹਿਰਨ ਨਹੀਂ ਦਿੰਦਾ।

ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥
ਮਾਲਕ ਆਪਣੇ ਨਫਰ ਦੀ ਪੀੜ ਨੂੰ ਸਹਾਰ ਨਹੀਂ ਸਕਦਾ, ਉਨ੍ਹਾਂ ਨੂੰ ਪਕੜ ਕੇ ਉਹ ਉਨ੍ਹਾਂ ਨੂੰ ਜੂਨੀਆਂ ਅੰਦਰ ਜੋੜ ਦਿੰਦਾ ਹੈ।

copyright GurbaniShare.com all right reserved. Email