Page 522
ਭਗਤ ਤੇਰੇ ਦਇਆਲ ਓਨ੍ਹ੍ਹਾ ਮਿਹਰ ਪਾਇ ॥
ਹੇ ਮਿਹਰਬਾਨ ਮਾਲਕ! ਤੇਰੇ ਗੋਲੇ ਤੈਂਡੇ ਹੀ ਹਨੈ। ਤੂੰ ਉਹਨਾਂ ਨੂੰ ਆਪਣੀ ਰਹਿਮਤ ਦੀ ਦਾਤ ਦਿੱਤੀ ਹੈ।

ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥
ਗਮ, ਪੀੜ, ਭਾਰੀ ਜਹਿਮਤ ਅਤੇ ਮਾਇਆ ਉਨ੍ਹਾਂ ਨੂੰ ਨਹੀਂ ਸਤਾਉਂਦੀਆਂ।

ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥
ਸਾਧੂਆਂ ਦਾ ਆਸਰਾ ਕੇਵਲ ਇਹ ਹੀ ਹੈ, ਕਿ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ।

ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥
ਸਦੀਵ ਤੇ ਹਮੇਸ਼ਾਂ ਲਈ, ਉਹ ਦਿਨ ਰਾਤ ਕੇਵਲ ਅਦੁੱਤੀ ਸਾਈਂ ਦਾ ਸਿਮਰਨ ਕਰਦੇ ਹਨ।

ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥
ਅੰਮ੍ਰਿਤਮਈ ਨਾਮ ਨੂੰ ਪੀਣ ਨਾਲ, ਉਸ ਦੇ ਗੁਮਾਸ਼ਤੇ, ਨਾਮ ਨਾਲ ਰੱਜੇ ਰਹਿੰਦੇ ਹਨ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
ਕ੍ਰੋੜਾਂ ਹੀ ਔਕੜਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਨਾਮ ਨੂੰ ਭੁਲਾਉਂਦਾ ਹੈ।

ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥
ਰਾਤ ਦਿਨ, ਹੇ ਨਾਨਕ! ਉਹ ਖਾਲੀ ਮਕਾਨ ਵਿੱਚ ਕਾਂ ਦੀ ਮਾਨਿੰਦ ਕਾਂ ਕਾਂ ਕਰਦਾ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥
ਸੁੰਦਰ ਹੈ ਉਹ ਮੌਸਮ, ਜਦ ਮੇਰਾ ਮਿਲਾਪ ਮੇਰੇ ਪ੍ਰੀਤਮ ਨਾਲ ਹੋ ਜਾਂਦਾ ਹੈ।

ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥
ਮੈਂ ਉਸ ਨੂੰ ਇਕ ਪਲ ਤੇ ਛਿੰਨ ਭਰ ਲਈ ਭੀ ਨਹੀਂ ਭੁਲਾਉਂਦਾ। ਨਾਨਕ ਸਦਾ ਹੀ ਉਸ ਨੂੰ ਯਾਦ ਕਰਦਾ ਹੈ।

ਪਉੜੀ ॥
ਪਉੜੀ।

ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥
ਕੋਈ ਸੂਰਮਾ ਤੇ ਬਲਵਾਨ ਪੁਰਸ਼ ਉਸ ਤਾਕਤਵਰ ਅਤੇ ਹਠੀਲੀ ਸੈਨਾ ਨੂੰ ਰੋਕ ਨਹੀਂ ਸਕਦਾ,

ਫਉਜ ਸਤਾਣੀ ਹਾਠ ਪੰਚਾ ਜੋੜੀਐ ॥
ਜਿਹੜੀ ਪੰਜ ਮੰਦੇ ਵਿਸ਼ੇ ਵੇਗਾਂ ਨੇ ਇਕੱਤ੍ਰ ਕੀਤੀ ਹੋਈ ਹੈ।

ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥
ਦਸ ਇੰਦ੍ਰੀਆਂ, ਪੰਜ ਗਿਆਨ ਤੇ ਪੰਜ ਕਰਮ-ਤਿਆਗੀਆਂ ਨੂੰ ਭੀ ਕੁਕਰਮਾਂ ਨਾਲ ਜੋੜ ਦਿੰਦੀਆਂ ਹਨ।

ਜਿਣਿ ਜਿਣਿ ਲੈਨ੍ਹ੍ਹਿ ਰਲਾਇ ਏਹੋ ਏਨਾ ਲੋੜੀਐ ॥
ਪ੍ਰਾਣੀਆਂ ਨੂੰ ਹਰਾ ਤੇ ਜਿੱਤ ਕੇ, ਉਹ ਆਪਣੀ ਪਰੰਪਰਾ ਨੂੰ ਵਧਾਉਂਦੇ ਹਨ। ਏਹੋ ਹੀ ਗੱਲ ਉਹ ਚਾਹੁੰਦੇ ਹਨ।

ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥
ਤਿੰਨਾਂ ਸੁਭਾਵਾਂ ਵਾਲੇ ਇਨਸਾਨ ਉਨ੍ਹਾਂ ਦੇ ਅਧੀਨ ਹਨ। ਕੋਈ ਭੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ।

ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥
ਦੱਸੋ, ਕਿਸ ਤਰੀਕੇ ਨਾਲ, ਸੰਦੇਹ ਦਾ ਕਿਲ੍ਹਾ ਅਤੇ ਮਾਇਆ ਦੀ ਬੰਧਕ ਜਿੱਤੀ ਜਾ ਸਕਦੀ ਹੈ?

ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥
ਪੂਰਨ ਗੁਰਾਂ ਨੂੰ ਯਾਦ ਕਰਨ ਦੁਆਰਾ, ਇਹ ਜ਼ਬਰਦਸਤ ਫੌਜ ਹਰਾਈ ਜਾਂਦੀ ਹੈ।

ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥
ਹੱਥ ਬੰਨ੍ਹ ਕੇ, ਮੈਂ ਦਿਨ ਰਾਤ ਉਸ ਦੇ ਮੂਹਰੇ ਖੜਾ ਰਹਿੰਦਾ ਹਾਂ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
ਸਦਾ ਸਦਾ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਸਾਰੇ ਪਾਪ ਧੋਤੇ ਜਾਂਦੇ ਹਨ।

ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥
ਹੇ ਨਾਨਕ! ਜਦ ਨਾਮ ਭੁਲ ਜਾਵੇ, ਤਾਂ ਕ੍ਰੋੜਾਂ ਹੀ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹੇ ਨਾਨਕ, ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਕਾਮਲ ਤੇ ਨਿਪੁੰਨ ਰਸਤੇ ਨੂੰ ਜਾਣ ਲੈਂਦਾ ਹੈ,

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥
ਅਤੇ ਫੇਰ ਹੱਸਦਾ, ਖੇਡਦਾ, ਪਹਿਨਦਾ ਅਤੇ ਖਾਂਦਾ ਪੀਂਦਾ ਹੋਇਆ ਹੀ ਉਹ ਮੋਖਸ਼ ਹੋ ਜਾਂਦਾ ਹੈ।

ਪਉੜੀ ॥
ਪਉੜੀ।

ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
ਮੁਬਾਰਕ! ਮੁਬਾਰਕ! ਹਨ ਉਹ ਸੱਚੇ ਗੁਰੂ ਜੀ, ਜਿਨ੍ਹਾਂ ਨੇ ਵਹਿਮ ਦਾ ਕਿਲ੍ਹਾ ਢਾਅ ਸੁੱਟਿਆ ਹੈ।

ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥
ਆਫਰੀਨ! ਅਫਰੀਨ! ਹੈ ਉਹ ਸੱਚੇ ਗੁਰੂ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿੱਤਾ ਹੈ।

ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥
ਨਾਮ ਦਾ ਅਮੁੱਕ ਖਜਾਨਾ ਗੁਰਾਂ ਨੇ ਮੈਨੂੰ ਦਵਾਈ ਵੱਜੋਂ ਦਿੱਤਾ ਹੈ।

ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥
ਤਿਸ ਨੇ ਆਤਮਕ ਅਗਿਆਨਤਾ ਦੀ ਵੱਡੀ ਅਤੇ ਭਿਆਨਕ ਬੀਮਾਰੀ ਨੂੰ ਦੂਰ ਕਰ ਦਿੱਤਾ ਹੈ।

ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥
ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਦਾ ਸਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।

ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥
ਆਪਣੇ ਆਪ ਨੂੰ ਸਿੰਞਾਣ ਕੇ ਮੈਂ ਜਿੱਤ ਅਤੇ ਅਨੰਤ ਜੀਵਨ ਨੂੰ ਪ੍ਰਾਪਤ ਹੋ ਗਿਆ ਹਾਂ।

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥
ਸਰਬ-ਸ਼ਕਤੀਵਾਨ ਅਤੇ ਪ੍ਰਕਾਸ਼ਵਾਨ ਗੁਰਾਂ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।

ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥
ਗੁਰੂ ਜੀ ਖੁਦ ਹੀ ਹੱਦ ਬੰਨਾ-ਰਹਿਤ, ਅਦ੍ਰਿਸ਼ਟ ਅਤੇ ਖੋਜ-ਰਹਿਤ ਸੁਆਮੀ ਮਾਲਕ ਹਨ।

ਸਲੋਕੁ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਨਾਮ ਵਾਸਤੇ ਉਪਰਾਲਾ ਕਰਨ ਨਾਲ ਤੂੰ ਜੀਊਦਾਂ ਰਹੇਗਾਂ ਤੇ ਇਸ ਦੀ ਕਮਾਈ ਕਰ ਕੇ ਤੂੰ ਆਰਾਮ ਭੋਗੇਗਾਂ।

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਤੂੰ ਸਾਈਂ ਨੂੰ ਮਿਲ ਪਵੇਗਾਂਅਤੇ ਤੇਰਾ ਫਿਕਰ ਦੂਰ ਹੋ ਜਾਵੇਗਾ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
ਹੇ ਜਗਤ ਦੇ ਸੁਆਮੀ! ਮੈਨੂੰ ਸ੍ਰੇਸ਼ਟ ਖਿਆਲ ਆਪਣਾ ਸਿਮਰਨ ਅਤੇ ਪਵਿੱਤ੍ਰ ਸਤਿ ਸੰਗਤ ਦੀ ਦਾਤ ਬਖਸ਼।

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥
ਹੇ ਧੰਨਤਾ ਯੋਗ ਮਾਲਕ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੈਨੂੰ ਇਕ ਲੰਮ੍ਹੇ ਭਰ ਲਈ ਭੀ ਨਾਂ ਭੁੱਲੇ।

ਪਉੜੀ ॥
ਪਉੜੀ।

ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥
ਜਦ ਹਰ ਚੀਜ ਤੇਰੀ ਕੀਤੀ ਹੀ ਹੁੰਦੀ ਹੈ, ਤਾਂ ਮੈਂ ਕਿਉਂ ਡਰ ਮਹਿਸੂਸ ਕਰਾਂ?

ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥
ਜਿਸ ਨੂੰ ਭੇਟਣ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਉਸ ਨੂੰ ਆਪਣੀ ਆਤਮਾ ਸਮਰਪਨ ਕਰ ਦੇ।

ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥
ਬੇਅੰਤ ਸੁਆਮੀ ਨੂੰ ਚਿੱਤ ਵਿੱਚ ਚੇਤੇ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਥੀ ਵੰਞਦਾ ਹੈ।

ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥
ਉਸ ਨੂੰ ਕੌਣ ਹੱਥ ਲਾ ਸਕਦਾ ਹੈ, ਜਿਸ ਦੇ ਪਾਸ ਸਰੂਪ-ਰਹਿਤ ਸੁਆਮੀ ਹੈ।

ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥
ਸਾਰੇ ਉਸ ਦੇ ਅਖਤਿਆਰ ਵਿੱਚ ਹਨ। ਕੋਈ ਵੀ ਉਸ ਦੇ ਦਾਇਰੇ ਤੋਂ ਬਾਹਰ ਨਹੀਂ।

ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥
ਉਹ, ਪ੍ਰਸੰਨ ਸੱਚਾ ਪ੍ਰਭੂ, ਆਪਣੇ ਜਾਂ-ਨਿਸਾਰ ਗੋਲਿਆਂ ਦੇ ਰਿਦੇ ਅੰਦਰ ਵਸਦਾ ਹੈ।

ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥
ਤੇਰੇ ਨਫ਼ਰ ਕੇਵਲ ਤੇਰਾ ਹੀ ਆਰਾਧਨ ਕਰਦੇ ਹਨ, ਹੇ ਤੂੰ ਰੱਖਿਆ ਕਰਨ ਵਾਲਿਆ।

copyright GurbaniShare.com all right reserved. Email