Page 525
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧
ਗੁਜਰੀ ਪੂਜਯ ਸ਼੍ਰੀ। ਨਾਮ ਦੇਵ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜੌ ਰਾਜੁ ਦੇਹਿ ਤ ਕਵਨ ਬਡਾਈ ॥
ਜੇਕਰ ਤੂੰ ਮੈਨੂੰ ਪਾਤਸ਼ਾਹੀ ਦੇ ਦੇਵੇਂ, ਤਦ ਇਸ ਵਿੱਚ ਮੇਰੀ ਕਿ ਪ੍ਰਭਤਾ ਹੈ?

ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
ਜੇਕਰ ਤੂੰ ਮੇਰੇ ਕੋਲੋਂ ਖੈਰ ਮੰਗਾਵੇਂ, ਤਦ ਇਸ ਵਿੱਚ ਮੈਨੂੰ ਕੀ ਵੱਟਾ ਲੱਗ ਜਾਊਗਾ?

ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
ਤੂੰ ਵਾਹਿਗੁਰੂ ਦਾ ਆਰਾਧਨ ਕਰ, ਹੇ ਮੇਰੀ ਜਿੰਦੜੀਏ ਅਤੇ ਤੂੰ ਮੁਕਤੀ ਦਾ ਮਰਤਬਾ ਪਾ ਲਵੇਂਗੀ।

ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਮੁੜ ਕੇ ਆਵਾ-ਗਾਉਣ ਵਿੱਚ ਨਹੀਂ ਪਵੇਗੀਂ। ਠਹਿਰਾਉ।

ਸਭ ਤੈ ਉਪਾਈ ਭਰਮ ਭੁਲਾਈ ॥
ਤੂੰ ਸਾਰਿਆਂ ਨੂੰ ਰਚਿਆ ਹੈ ਅਤੇ ਵਹਿਮ ਅੰਦਰ ਕੁਰਾਹੇ ਪਾਇਆ ਹੈ।

ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
ਜਿਸ ਕਿਸੇ ਨੂੰ ਤੂੰ ਗਿਆਤ ਦਿੰਦਾ ਹੈਂ, ਓਹੀ ਤੈਨੂੰ ਸਮਝਦਾ ਹੈ।

ਸਤਿਗੁਰੁ ਮਿਲੈ ਤ ਸਹਸਾ ਜਾਈ ॥
ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਸੰਦੇਹ (ਸ਼ੱਕ) ਦੂਰ ਹੋ ਜਾਂਦਾ ਹੈ।

ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
ਮੈਂ ਹੋਰ ਕੀਹਦੀ ਉਪਾਸ਼ਨਾ ਕਰਾਂ, ਮੈਨੂੰ ਹੋਰਸ ਕੋਈ ਨਜ਼ਰ ਨਹੀਂ ਆਉੰਦਾ।

ਏਕੈ ਪਾਥਰ ਕੀਜੈ ਭਾਉ ॥
ਇਕ ਪੱਥਰ ਪਿਆਰ ਨਾਲ ਪੂਜਿਆ ਜਾਂਦਾ ਹੈ।

ਦੂਜੈ ਪਾਥਰ ਧਰੀਐ ਪਾਉ ॥
ਦੂਸਰਾ ਪਾਹਨ ਪੈਰਾਂ ਦੇ ਨਾਲ ਲਤਾੜਿਆ ਜਾਂਦਾ ਹੈ।

ਜੇ ਓਹੁ ਦੇਉ ਤ ਓਹੁ ਭੀ ਦੇਵਾ ॥
ਜੇ ਇਕ ਦੇਵਤਾ ਹੈ ਤਾਂ ਦੂਜਾ ਭੀ ਦੇਵਤਾ ਹੀ ਹੈ।

ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥
ਨਾਮ ਦੇਵ ਜੀ ਆਖਦੇ ਹਨ, ਮੈਂ ਇਸ ਲਈ ਕੇਵਲ ਪ੍ਰਭੂ ਦੀ ਹੀ ਟਹਿਲ ਕਮਾਉਂਦੇ ਹਾਂ।

ਗੂਜਰੀ ਘਰੁ ੧ ॥
ਗੁਜਰੀ।

ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
ਜਿਸ ਵਿੱਚ ਲੇਸ ਮਾਤ੍ਰ ਭੀ ਮੇਲ ਨਹੀਂ ਜੋ ਅਸ਼ੁੱਧਤਾ ਤੋਂ ਪਰ੍ਹੇ ਹੈ ਅਤੇ ਜੋ ਚੰਨਣ ਦੀ ਮਾਨੰਦ ਸੁਗੰਧਤ ਹੈ, ਉਹ ਆ ਕੇ ਮੇਰੇ ਅੰਤਰ ਆਤਮੇ ਵੱਸ ਜਾਂਦਾ ਹੈ।

ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥
ਕਿਸੇ ਨੇ ਭੀ ਉਸ ਨੂੰ ਆਉਂਦੇ ਨੂੰ ਨਹੀਂ ਵੇਖਿਆ। ਉਸ ਨੂੰ ਕੌਣ ਜਾਣ ਸਕਦਾ ਹੈ, ਹੇ ਵੀਰ!

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥
ਨੀ ਭੈਣ! ਸਰਬ-ਵਿਆਪਕ ਅਤੇ ਵੰਸ-ਰਹਿਤ ਸੁਆਮੀ ਨੂੰ, ਕਿਹੜਾ ਬਿਆਨ ਕਰ ਸਕਦਾ ਹੈ? ਅਤੇ ਕੌਣ ਸਮਝ ਸਕਦਾ ਹੈ? ਠਹਿਰਾਉ।

ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
ਜਿਸ ਤਰ੍ਹਾਂ ਅਸਮਾਨ ਵਿੱਚ, ਪੰਛੀ ਦਾ ਖੁਰਾ ਨਜ਼ਰ ਨਹੀਂ ਪੈਂਦਾ,

ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥
ਜਿਸ ਤਰ੍ਹਾਂ ਪਾਣੀ ਅੰਦਰ ਮੱਛੀ ਦਾ ਰਸਤਾ ਵੇਖਿਆ ਨਹੀਂ ਜਾ ਸਕਦਾ,

ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
ਅਤੇ ਜਿਸ ਤਰ੍ਹਾਂ ਅੰਬਰ ਤੇ ਛਾਇਆ ਰੂਪੀ ਪਾਣੀ ਨਾਲ ਘੜਾ ਭਰਿਆ ਨਹੀਂ ਜਾਂਦਾ,

ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥
ਵੈਸਾ ਹੀ ਹੈ, ਨਾਮੇ ਦਾ ਸਾਹਿਬ, ਵਾਹਿਗੁਰੂ, ਜਿਸ ਨੂੰ ਇਹ ਤਿੰਨੇ ਉਦਾਹਰਣਾਂ ਯੋਗ ਬੈਠਦੀਆਂ ਹਨ।

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ਗੁਜਰੀ ਪੂਜਯ ਮਹਾਰਾਜ ਰਵਿਦਾਸ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ।

ਦੂਧੁ ਤ ਬਛਰੈ ਥਨਹੁ ਬਿਟਾਰਿਓ ॥
ਵੱਛੇ ਨੇ ਦੁੱਧ ਨੂੰ ਥਣਾਂ ਵਿੱਚ ਹੀ ਜੂਠਾ ਕਰ ਦਿੱਤਾ ਹੈ।

ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਭਉਰੇ ਨੇ ਫੁੱਲਾਂ ਨੂੰ ਖਰਾਬ ਕਰ ਦਿੱਤਾ ਹੈ ਅਤੇ ਮੱਛੀ ਨੇ ਪਾਣੀ ਨੂੰ।

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
ਮੇਰੀ ਮਾਤਾ! ਸੁਆਮੀ ਦੀ ਉਪਾਸਨਾ ਲਈ ਭੇਟਾ ਕਰਨ ਵਾਸਤੇ ਮੈਂ ਕਿਥੋਂ ਕੋਈ ਵਸਤੂ ਲਵਾਂ।

ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
ਮੈਨੂੰ ਹੋਰ ਸੁੰਦਰ ਫੁੱਲ ਨਹੀਂ ਮਿਲ ਸਕਦੇ ਜਿਹੜੇ ਜੂਠੇ ਤੇ ਗੰਦੇ ਨਾਂ ਕੀਤੇ ਗਏ ਹੋਣ। ਠਹਿਰਾਉ।

ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
ਸਰਪਾਂ ਨੇ ਚੰਦਨ ਦੇ ਬੂਟੇ ਨੂੰ ਵਲ੍ਹੇਟ ਪਾਏ ਹੋਏ ਹਨ।

ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
ਜ਼ਹਿਰ ਅਤੇ ਆਬਿ-ਹਿਯਾਤ ਇਕੱਠੇ ਰਹਿੰਦੇ ਹਨ।

ਧੂਪ ਦੀਪ ਨਈਬੇਦਹਿ ਬਾਸਾ ॥
ਸੁਗੰਧ-ਸਾਮੱਗਰੀਆਂ, ਦੀਵਿਆਂ, ਭੋਜਨਾਂ ਅਤੇ ਅਤਰ ਫੁਲੇਲਾਂ ਨਾਲ,

ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
ਤੇਰੇ ਸੇਵਕ ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰ ਸਕਦੇ ਹਨ?

ਤਨੁ ਮਨੁ ਅਰਪਉ ਪੂਜ ਚਰਾਵਉ ॥
ਆਪਣੀ ਉਪਾਸ਼ਨਾ ਵੱਜੋਂ ਮੈਂ ਆਪਣੀ ਦੇਹ ਅਤੇ ਜਿੰਦੜੀ ਨੂੰ ਸੌਂਪਦਾ ਤੇ ਭੇਟਾ ਧਰਦਾ ਹਾਂ।

ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥
ਗੁਰਾਂ ਦੀ ਰਹਿਮਤ ਸਕਦਾ ਮੈਂ ਪਵਿੱਤਰ ਪ੍ਰਭੂ ਨੂੰ ਪਾਉਂਦਾ ਹਾਂ।

ਪੂਜਾ ਅਰਚਾ ਆਹਿ ਨ ਤੋਰੀ ॥
ਮੈਂ ਤੇਰੀ ਪੂਜਾ ਅਤੇ ਫੁੱਲਾਂ ਨਾਲ ਉਪਾਸ਼ਨਾ ਨਹੀਂ ਕੀਤੀ ਹੈ।

ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥
ਰਵਿਦਾਸ ਜੀ ਆਖਦੇ ਹਨ, ਮੈਂ ਨਹੀਂ ਜਾਣਦਾ ਕਿ ਅੱਗੇ ਨੂੰ ਮੇਰੀ ਕੀ ਹਾਲਤ ਹੋਵੇਗੀ?

ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧
ਗੂਜਰੀ ਮਾਣਨੀਯ ਮਹਾਰਾਜ ਤ੍ਰਿਲੋਚਨ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
ਤੂੰ ਆਪਣੇ ਦਿਲ ਨੂੰ ਗੰਦਗੀ ਉਤਾਰ ਕੇ ਸੁੱਧ ਨਹੀਂ ਕੀਤਾ ਭਾਵਨੂੰ ਤੂੰ ਬਾਹਰੋਂ ਉਪਰਾਮਾਂ ਵਾਲਾ ਭੇਸ ਧਾਰਿਆ ਹੋਇਆ ਹੈ।

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥
ਆਪਣੀ ਦੇਹ ਤੇ ਦਿਲ ਕੰਵਲ ਅੰਦਰ ਤੂੰ ਸੁਆਮੀ ਨੂੰ ਨਹੀਂ ਸਿੰਵਾਣਿਆ। ਤੂੰ ਇਕਾਂਤੀ ਕਾਹਦੇ ਲਈ ਬਣਿਆ ਹੋਇਆ ਹੈ?

copyright GurbaniShare.com all right reserved. Email