ਦੇਵਗੰਧਾਰੀ ॥
ਦੇਵ ਗੰਧਾਰੀ। ਮਾਈ ਸੁਨਤ ਸੋਚ ਭੈ ਡਰਤ ॥ ਮੇਰੀ ਮਾਤਾ, ਜਦ ਮੈਂ ਮੌਤ ਬਾਰੇ ਸੁਣਦਾ ਅਤੇ ਸੋਚਦਾ ਹਾਂ, ਮੈਂ ਤ੍ਰਾਹ ਨਾਲ ਸਹਿਮ ਜਾਂਦਾ ਹਾਂ। ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥ ਮੇਰਾਪਨ ਤੇ ਤੇਰਾਪਨ ਅਤੇ ਹੰਕਾਰ ਦੇ ਖਿਆਲ ਨੂੰ ਛੱਡ ਕੇ ਤੈਂ ਸਾਹਿਬ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ। ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥ ਜਿਹੜਾ ਕੁਛ ਭੀ ਉਹ ਆਖਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਜੋ ਕੁਛ ਫੁਰਮਾਉਂਦਾ ਹੈ, ਮੈਂ ਉਸ ਨੂੰ ਨਾਂਹ ਨਹੀਂ ਕਰਦਾ। ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥ ਮੇਰੇ ਮਾਲਕ, ਤੂੰ ਮੇਰੇ ਚਿੱਤ ਵਿੱਚ ਇਕ ਮੁਹਤ ਲਈ ਭੀ ਪਰੇ ਨਾਂ ਹੋ। ਤੈਨੂੰ ਭੁਲਾ ਕੇ ਮੈਂ ਜੀਉਂਦਾ ਨਹੀਂ ਰਹਿੰਦਾ। ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥ ਪੂਰਾ ਸਿਰਜਣਹਾਰ ਸੁਆਮੀ ਆਰਾਮ ਬਖਸ਼ਣਹਾਰ ਹੈ। ਉਹ ਮੇਰੇ ਅਧਿਕ ਸਿਆਣਪੁਣੇ ਨੂੰ ਸਹਾਰਦਾ ਹੈ। ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥ ਹੇ ਨਾਨਕ! ਮੈਂ ਖੂਬੀ-ਵਿਹੂਣ, ਕੋਝਾ ਅਤੇ ਨੀਚਵੰਸ ਦਾ ਹਾਂ, ਪ੍ਰੰਤੂ ਮੇਰਾ ਪ੍ਰਭੂ ਕੰਤ ਪ੍ਰਸੰਨਤਾ ਦਾ ਸਰੂਪ ਹੈ। ਦੇਵਗੰਧਾਰੀ ॥ ਦੇਵ ਗੰਧਾਰੀ। ਮਨ ਹਰਿ ਕੀਰਤਿ ਕਰਿ ਸਦਹੂੰ ॥ ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਪ੍ਰਭੂ ਦਾ ਜੱਸ ਉਚਾਰਨ ਕਰ। ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥ ਉਸ ਨੂੰ ਗਾਉਣ, ਸੁਨਣ ਅਤੇ ਸਿਮਰਨ ਦੁਆਰਾ, ਸਾਰੇ ਬੰਦੇ ਭਾਵਨੂੰ ਉਹ ਉਚੀ ਜਾਤ ਦੇ ਹੋਣ ਜਾਂ ਨੀਵਨੂੰ ਘਰਾਣੇ ਦੇ, ਬੱਚ ਜਾਂਦੇ ਹਨ। ਠਹਿਰਾਉ। ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥ ਜਦ ਪ੍ਰਾਣ ਇਸ ਰਸਤੇ ਨੂੰ ਜਾਣ ਲੈਂਦਾ ਹੈ, ਤਦ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ। ਜਿਸ ਤੋਂ ਉਹ ਉਤਪੰਨ ਹੋਇਆ ਸੀ। ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥ ਜਿਥੇ ਕਿਤੇ ਭੀ ਇਹ ਸਰੀਰ ਧਾਰਨ ਕੀਤਾ ਗਿਆ ਸੀ ਅਤੇ ਕਿਸੇ ਵੇਲੇ ਭੀ ਇਹ ਆਤਮਾ ਉਤੇ ਠਹਿਰਨ ਨਹੀਂ ਦਿੱਤੀ ਗਈ। ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥ ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਆਰਾਮ ਪ੍ਰਾਪਤ ਹੋ ਜਾਂਦਾ ਹੈ। ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ। ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥ ਸਤਿ ਸੰਗਤ ਅੰਦਰ ਲਾਲਚ ਨੂੰ ਛੱਡ ਕੇ, ਗੁਰੂ ਜੀ ਆਖਦੇ ਹਨ, ਮੇਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਦੇਵਗੰਧਾਰੀ ॥ ਦੇਵ ਗੰਧਾਰੀ। ਮਨ ਜਿਉ ਅਪੁਨੇ ਪ੍ਰਭ ਭਾਵਉ ॥ ਹੇ ਮੇਰੀ ਜਿੰਦੇ! ਮੈਂ ਉਸ ਤਰ੍ਹਾਂ ਕਰਦਾ ਹਾਂ, ਜਿਸ ਤਰ੍ਹਾਂ ਮੇਰੇ ਮਾਲਕ ਨੂੰ ਭਾਉਂਦਾ ਹੈ। ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥ ਮੈਂ ਨੀਵਿਆਂ ਤੋਂ ਮਹਾ ਨੀਵੇ, ਅਧਮ ਅਤੇ ਪਰਮ ਨਿੱਕੜੇ ਨੂੰ ਭੀ ਗਰੀਬੜਾ ਹੋ ਸੰਬੋਧਨ ਕਰਦਾ ਹਾਂ, ਠਹਿਰਾਉ। ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥ ਵਿਅਰਥ ਹਨ, ਧਨ-ਦੌਲਤ ਦੇ ਅਨੇਕਾਂ ਦਿਖਲਾਵੇ ਉਨ੍ਹਾਂ ਨਾਲ ਮੈਂ ਆਪਣੇ ਪਿਆਰ ਨੂੰ ਕੰਮ ਕਰਦਾ ਹਾਂ। ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥ ਜਿਸ ਤਰ੍ਹਾਂ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ, ਉਸ ਵਿੱਚ ਹੀ ਮੈਂ ਵਡਿਆਈ ਪ੍ਰਾਪਤ ਕਰਦਾ ਹਾਂ। ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥ ਮੈਂ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹਾਂ, ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਨੇ ਸੇਵਕਾਂ ਦੀ ਸੇਵਾ ਕਰਦਾ ਹਾਂ। ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥ ਆਪਣੇ ਮੂੰਹ ਨਾਲ ਰੱਬ ਦਾ ਨਾਮ ਉਚਾਰਨ ਕਰਦਾ ਹੋਇਆ ਜੇਕਰ ਮੈਂ ਆਪਣਾ ਜੀਵਨ ਬਤੀਤ ਕਰਾਂ ਹੇ ਨਾਨਕ! ਤਾਂ ਮੈਂ ਸਮੂਹ ਆਰਾਮ ਤੇ ਬਜ਼ੁਰਗੀ ਪਾ ਲੈਂਦਾ ਹਾਂ। ਦੇਵਗੰਧਾਰੀ ॥ ਦੇਵ ਗੰਧਾਰੀ। ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥ ਤੇਰੀ ਕ੍ਰਿਪਾ ਦੁਆਰਾ ਹੇ ਮਾਣਨੀਯ ਮਾਲਕ! ਮੈਂ ਆਪਣਾ ਸੰਦੇਹ ਦੂਰ ਕਰ ਦਿੱਤਾ ਹੈ। ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥ ਮੈਂ ਆਪਣੇ ਚਿੱਤ ਵਿੱਚ ਇਹ ਸੋਚਿਆ ਸਮਝਿਆ ਹੈ, ਕਿ ਤੇਰੀ ਦਇਆ ਦੁਆਰਾ ਹਰ ਕੋਈ ਮੇਰਾ ਹੀ ਹੈ। ਠਹਿਰਾਉ। ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥ ਤੇਰੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ ਅਤੇ ਤੇਰਾ ਦੀਦਾਰ ਦੁੱਖੜੇ ਨੂੰ ਦੂਰ ਕਰ ਦਿੰਦਾ ਹੈ। ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥ ਤੇਰੇ ਨਾਮ ਦਾ ਉਚਾਰਨ ਕਰਕੇ ਮੈਂ ਪਰਮ ਅਨੰਦ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਫਿਕਰ ਤੇ ਰੋਗ ਮਿੱਟ ਗਏ ਹਨ। ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥ ਸਤਿ ਸੰਗਤ ਅੰਦਰ ਮੈਂ ਵਿਸ਼ੇ ਭੋਗਾਂ, ਗੁੱਸੇ, ਲਾਲਚ ਕੂੜ ਅਤੇ ਹੋਰਨਾ ਦੀ ਬਦਖੋਈ ਕਰਨ ਨੂੰ ਭੁੱਲ ਗਿਆ ਹਾਂ। ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥ ਨਾਨਕ, ਰਹਿਮਤ ਦੇ ਸਮੁੰਦਰ, ਹਰੀ ਨੇ ਖੁਦ ਮੇਰੀਆਂ ਮਾਈਆ ਦੀਆਂ ਬੇੜੀਆਂ ਕੱਟ ਕੇ ਮੈਨੂੰ ਬਚਾਇਆ ਹੈ। ਦੇਵਗੰਧਾਰੀ ॥ ਦੇਵ ਗੰਧਾਰੀ। ਮਨ ਸਗਲ ਸਿਆਨਪ ਰਹੀ ॥ ਮੇਰੇ ਚਿੱਤ ਦੀ ਸਾਰੀ ਚਤੁਰਾਈ ਖਤਮ ਹੋ ਗਈ ਹੈ। ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥ ਸਾਹਿਬ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਨਾਨਕ ਨੇ ਉਸ ਦੀ ਪਨਾਹ ਪਕੜੀ ਹੈ। ਠਹਿਰਾਉ। ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥ ਸਵੈ-ਹੰਗਤਾ ਨੂੰ ਮੇਟ ਕੇ ਮੈਂ ਵਾਹਿਗੁਰੂ ਦੀ ਓਟ ਲਈ ਹੈ। ਇਹ ਸਿਆਣਪ ਦੀ ਗੱਲ ਸੰਤ ਸਰੂਪ ਗੁਰਾਂ ਨੇ ਉਚਾਰਨ ਕੀਤੀ ਹੈ। ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਮੈਂ ਆਰਾਮ ਪਾ ਲਿਆ ਹੈ ਅਤੇ ਮੇਰਾ ਵਹਿਮ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥ ਤੈਨੂੰ ਹਰ ਤਰ੍ਹਾਂ ਸਿਆਣਾ ਸਮਝ ਕੇ, ਹੇ ਮੈਂਡੇ ਸਾਹਿਬ ਮਾਲਕ! ਮੈਂ ਤੇਰੀ ਸ਼ਰਨ ਦੀ ਚਾਹਨਾ ਕੀਤੀ ਹੈ। ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥ ਇਕ ਮੁਹਤ ਵਿੱਚ ਤੂੰ ਟਿਕਾ ਅਤੇ ਉਖੇੜ ਦਿੰਦਾ ਹੈ। ਤੇਰੀ ਆਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਦੇਵਗੰਧਾਰੀ ਮਹਲਾ ੫ ॥ ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥ ਪ੍ਰਮੇਸ਼ਰ ਪਾਰਬ੍ਰਹਮ ਮੇਰੀ ਜਿੰਦ ਜਾਨ ਹੈ। ਉਹ ਆਰਾਮ ਦੇਣ ਵਾਲਾ ਹੈ। ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥ ਗੁਰਾਂ ਦੀ ਰਹਿਮਤ ਸਦਕਾ ਕੋਈ ਵਿਰਲਾ ਹੀ ਉਸ ਨੂੰ ਜਾਣਦਾ ਹੈ। ਠਹਿਰਾਉ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥ ਤੇਰੇ ਸਾਧੂ ਤੈਨੂੰ ਪਿਆਰੇ ਹਨ। ਉਨ੍ਹਾਂ ਨੂੰ ਮੌਤ ਨਹੀਂ ਨਿਗਲਦੀ। ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥ ਤੇਰੇ ਪ੍ਰੇਮ ਵਿੱਚ ਉਹ ਸੂਹੇ ਰੰਗੇ ਗਏ ਹਨ, ਸੁਆਮੀ ਦੇ ਨਾਮ ਦੇ ਅੰਮ੍ਰਿਤ ਨਾਲ ਉਹ ਮਤਵਾਲੇ ਹੋਏ ਹੋਏ ਹਨ। copyright GurbaniShare.com all right reserved. Email |