ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
ਲੋਕਾਂ ਦੀਆਂ ਚਤੁਰਵਿਧੀਆਂ ਅਤੇ ਸਿਫ਼ਤ-ਸ਼ਲਾਘਾ, ਉਨ੍ਹਾਂ ਨੂੰ ਮੈਂ ਅੱਗ ਵਿੱਚ ਸਾੜ ਸੁੱਟਿਆ ਹੈ। ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਕੋਈ ਜਣਾ ਮੈਨੂੰ ਚੰਗਾ ਆਖੇ ਜਾਂ ਮੰਦਾ ਆਖੇ, ਮੈਂ ਆਪਣੀ ਦੇਹ ਤੇਰੀ ਭੇਟਾ ਕਰ ਦਿੱਤੀ ਹੈ। ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਮੇਰੇ ਸੁਆਮੀ ਮਾਲਕ! ਜੋ ਕੋਈ ਤੇਰੀ ਪਨਾਹ ਲੈਂਦਾ ਹੈ, ਮਿਹਰਬਾਨੀ ਕਰ ਕੇ, ਤੂੰ ਉਸ ਦੀ ਰੱਖਿਆ ਕਰ। ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਮੁਰ ਰਾਖਸ਼ ਮਾਰਨ ਵਾਲੇ, ਮਾਣਨੀਯ ਵਾਹਿਗੁਰੂ! ਤੂੰ ਉਸ ਦੀ ਪੱਤ ਆਬਰੂ ਬਰਕਰਾਰ ਰੱਖ। ਦੇਵਗੰਧਾਰੀ ॥ ਦੇਵ ਗੰਧਾਰੀ। ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ ਮੈਂ ਉਸ ਉਤੋਂ ਸਦਕੇ ਜਾਂਦਾ ਹਾਂ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥ ਮੈਂ ਉਨ੍ਹਾਂ ਸੰਤ ਗੁਰੂ ਜੀ ਦਾ ਦੀਦਾਰ ਇਕਰੱਸ ਵੇਖਣ ਦੁਆਰਾ ਜੀਊਦਾ ਹਾਂ, ਜਿਨ੍ਹਾਂ ਦੇ ਮਨ ਅੰਦਰ ਸੁਆਮੀ ਦਾ ਨਾਮ ਹੈ। ਠਹਿਰਾਉ। ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ ਤੂੰ ਪੁਨੀਤ ਤੇ ਸ਼ੁੱਧ ਸਰਬ-ਸ਼ਕਤੀਵਾਨ ਸੁਆਮੀ ਮਾਲਕ ਹੈ। ਮੈਂ ਅਪਵਿੱਤ੍ਰ, ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥ ਮੇਰੇ ਅੰਤਰ-ਆਤਮੇ ਇਕ ਗੱਲ ਹੈ ਅਤੇ ਮੂੰਹ ਤੋਂ ਹੋਰ ਹੀ ਆਖਦਾ ਹਾਂ। ਮੈਂ ਇਕ ਨਿਕਰਮਣ ਝੂਠਾ ਹਾਂ। ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ ਦੇਖਣ ਵਿੱਚ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਜਪਦਾ ਹਾਂ। ਆਪਣੇ ਹਿਰਦੇ ਅੰਦਰ ਮੈਂ ਪਾਂਬਰਾਂ ਦੀ ਪਾਂਬਰਤਾ ਧਾਰਨ ਕੀਤੀ ਹੋਈ ਹੈ। ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥ ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਸਾਹਿਬ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ। ਦੇਵਗੰਧਾਰੀ ॥ ਦੇਵ ਗੰਧਾਰੀ। ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ ਵਾਹਿਗੁਰੂ ਦੇ ਨਾਮ ਦੇ ਬਾਝੋਂ ਸੁਹਣਾ ਸੁਨੱਖਾ ਪੁਰਸ਼ ਨੱਕ-ਵੱਢਾ ਹੈ। ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ ਜਿਸ ਤਰ੍ਹਾਂ ਇਕ ਵੇਸਵਾ ਦੇ ਗ੍ਰਿਹ ਜੰਮਿਆ ਹੋਇਆ ਪੁੱਤਰ- ਉਸ ਦਾ ਨਾਮ ਧ੍ਰਿਕਾਰ-ਯੋਗ ਪ੍ਰਾਣੀ ਪੈ ਜਾਂਦਾ ਹੈ। ਠਹਿਰਾਉ। ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਵਾਹਿਗੁਰੂ ਮਾਲਕ ਨਹੀਂ, ਉਹ ਬਦ-ਸ਼ਕਲ ਕੋੜ੍ਹੀ ਹੈਨ। ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥ ਉਹ ਗੁਰੂ-ਵਿਹੂਣ ਪੁਰਸ਼ ਦੀ ਮਾਨਿੰਦ ਹਨ, ਜੋ ਬਹੁਤੀਆਂ ਗੱਲਾਂ ਜਾਣਦਾ ਹੈ। ਲਾਨ੍ਹਤ ਮਾਰਿਆ ਹੈ। ਉਹ ਰੱਬ ਦੇ ਦਰਬਾਰ ਅੰਦਰ। ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ ਜਿਨ੍ਹਾਂ ਉਤੇ ਮੇਰਾ ਸਾਹਿਬ ਮਿਹਰਬਾਨ ਹੋ ਜਾਂਦਾ ਹੈ, ਉਹ ਨੇਕ ਪੁਰਸ਼ਾਂ ਦੀ ਪੈਰਾਂ ਦੀ ਤਾਂਘ ਕਰਦੇ ਹਨ। ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧ ਨਾਨਕ, ਸਤਿਸੰਗਤ ਨਾਲ ਜੁੜ ਕੇ ਪਾਪੀ ਪਵਿੱਤਰ ਥੀ ਵੰਞਦੇ ਹਨ। ਵਿਸ਼ਾਲ ਸੱਚੇ ਗੁਰਾਂ ਦੇ ਮਗਰ ਲੱਗਣ ਦੁਆਰਾ ਉਹ ਬੰਦ-ਖਲਾਸ ਹੋ ਜਾਂਦੇ ਹਨ। ਦੇਵਗੰਧਾਰੀ ਮਹਲਾ ੫ ਘਰੁ ੨ ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮਾਈ ਗੁਰ ਚਰਣੀ ਚਿਤੁ ਲਾਈਐ ॥ ਹੇ ਮਾਤਾ! ਮੈਂ ਆਪਣੀ ਬਿਰਤੀ ਗੁਰਾਂ ਦੇ ਪੈਰਾਂ ਨਾਲ ਜੋੜਦਾ ਹਾਂ। ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ ਸਾਹਿਬ ਦੀ ਰਹਿਮਤ ਸਦਕਾ ਮੇਰਾ ਦਿਲ-ਕੰਵਲ ਖਿੜ ਗਿਆ ਹੈ ਅਤੇ ਹਮੇਸ਼ਾਂ ਤੇ ਸਦੀਵ ਹੀ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਠਹਿਰਾਉ। ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥ ਅੰਦਰ ਇਕ ਪ੍ਰਭੂ ਹੈ, ਬਾਹਰ ਇਕ ਪ੍ਰਭੂ ਹੈ ਅਤੇ ਇਕ ਪ੍ਰਭੂ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥ ਦਿਲ ਵਿੱਚ, ਦਿਲ ਤੋਂ ਬਾਹਰ ਅਤੇ ਸਾਰੀਆਂ ਥਾਵਾਂ ਅੰਦਰ ਪਰੀਪੂਰਨ ਪ੍ਰਭੂ ਪ੍ਰਮੇਸ਼ਰ ਰਮਿਆ ਹੋਇਆ ਵੇਖਿਆ ਜਾਂਦਾ ਹੈ। ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ ਤੇਰੇ ਬਹੁਤ ਸਾਰੇ ਗੋਲੇ ਤੇ ਰਿਸ਼ੀ ਤੇਰਾ ਜੱਸ ਗਾਇਨ ਕਰਦੇ ਹਨ, ਪਰ ਕੋਈ ਭੀ ਤੇਰਾ ਓੜਕ ਨਹੀਂ ਜਾਣਦਾ। ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥ ਹੇ ਤੂੰ ਆਰਾਮ ਬਖਸ਼ਣਹਾਰ ਅਤੇ ਤਕਲੀਫ ਦੂਰ ਕਰਨ ਵਾਲੇ ਪ੍ਰਭੂ ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਦੇਵਗੰਧਾਰੀ ॥ ਦੇਵ ਗੰਧਾਰੀ। ਮਾਈ ਹੋਨਹਾਰ ਸੋ ਹੋਈਐ ॥ ਹੇ ਮਾਤਾ! ਜੋ ਕੁਛ ਹੋਣਾ ਹੈ। ਉਹ ਅਵਸ਼ ਹੀ ਹੋਵੇਗਾ। ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥ ਸੁਆਮੀ ਆਪਣੀ ਦੁਨੀਆਂ ਅੰਦਰ ਵਿਆਪਕ ਹੋ ਰਿਹਾ ਹੈ। ਇਨਸਾਨ ਨੂੰ ਕਿਤੇ ਫਾਇਦਾ ਕਿਤੇ ਨੁਕਸਾਨ। ਠਹਿਰਾਉ। ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ ਕਿਸੇ ਵੇਲੇ ਆਦਮੀ ਖੁਸ਼ੀ ਅੰਦਰ ਫੁੱਲਿਆ ਫਿਰਦਾ ਹੈ ਤੇ ਹੋਰਸ ਵੇਲੇ ਉਹ ਪ੍ਰਾਣ ਨਾਸਕ ਮਾਤਮ ਨਾਲ ਦੁੱਖੀ ਹੁੰਦਾ ਹੈ। ਕਦੇ ਉਹ ਹੱਸਦਾ ਹੈ ਅਤੇ ਕਦੇ ਰੋਂਦਾ ਹੈ। ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥ ਕਦੇ ਉਹ ਹੰਕਾਰ ਦੀ ਗੰਦਗੀ ਨਾਲ ਭਰਿਆ ਪਿਆ ਹੁੰਦਾ ਹੈ ਅਤੇ ਕਦੇ ਉਹ ਸਤਿ ਸੰਗਤ ਅੰਦਰ ਇਸ ਨੂੰ ਧੋ ਸੁੱਟਦਾ ਹੈ। ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥ ਸਾਹਿਬ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ। ਮੈਨੂੰ ਉਸ ਵਰਗਾ ਹੋਰ ਕੋਈ ਦਿਸ ਨਹੀਂ ਆਉਂਦਾ। ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥ ਗੁਰੂ ਜੀ ਆਖਦੇ ਹਨ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਦਇਆ ਦੁਆਰਾ ਮੈਂ ਆਰਾਮ ਨਾਲ ਸੌਂਦਾ ਹਾਂ। copyright GurbaniShare.com all right reserved. Email |