ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥
ਤੂੰ ਸੁਆਮੀ ਦੇ ਸਮੁੰਦਰ ਵਿਚੋਂ ਅੰਮ੍ਰਿਤ ਪਾਨ ਕਰ ਅਤੇ ਤੂੰ ਪ੍ਰਭੂ ਪ੍ਰਮੇਸ਼ਰ ਦੇ ਨਾਮ ਨੂੰ ਉਚਾਰ।ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥ ਸਤਿ ਸੰਗਤ ਅੰਦਰ ਸੁਆਮੀ ਮਿਲ ਪੈਦਾ ਹੈ ਉਸ ਦਾ ਸਿਮਰਨ ਕਰਨ ਦੁਆਰਾ ਕਾਰਜ ਰਾਸ ਹੋ ਜਾਂਦੇ ਹਨ।ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥ ਮਾਲਕ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ ਅਤੇ ਕਲੇਸ਼-ਹਰਤਾ ਹੈ। ਆਪਣੇ ਚਿੱਤ ਅੰਦਰ ਇਕ ਮੁਹਤ ਲਈ ਭੀ ਉਸ ਨੂੰ ਨਾਂ ਭੁਲਾ।ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥ ਉਹ ਹਮੇਸ਼ਾਂ ਪ੍ਰਸੰਨ ਅਤੇ ਸਦੀਵੀ ਸਤਿ ਹੈ। ਸਾਰੀਆਂ ਖੁਬੀਆਂ ਸ੍ਰਿਸ਼ਟੀ ਦੇ ਸੁਆਮੀ ਵਿੱਚ ਹਨ।ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥ ਬੇ-ਅੰਦਾਜ, ਬੁਲੰਦ ਅਤੇ ਹਦਬੰਨਾ-ਰਹਿਤ ਹੈ ਸਾਹਿਬ, ਪਹੁੰਚ ਤੋਂ ਪਰੇ ਹੈ ਜਿਸ ਦਾ ਘਰ।ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥ ਨਾਨਕ ਬੇਨਤੀ ਕਰਦਾ ਹੈ ਕਿ ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਉਤਕ੍ਰਿਸ਼ਟਤਾ ਦੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ।ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥ ਪ੍ਰਭੂ ਦੀ ਕੀਰਤੀ ਸੁਨਣ ਅਤੇ ਗਾਉਣ ਵਾਲਿਆਂ ਨੂੰ ਅਨੇਕਾਂ ਕ੍ਰੋੜ ਪਵਿੱਤ੍ਰ ਯਗਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੀਵ ਸੁੰਦਰ ਲਗਦਾ ਹੈ। ਉਸ ਦੀ ਉਪਮਾ ਮੈਂ ਕਿੰਨੀ ਕੁ ਵਰਨਣ ਕਰਾ।ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥ ਮੈਂ ਤੈਨੂੰ ਨਹੀਂ ਭੁਲਾਉਂਦਾ, ਹੇ ਮੇਰੇ ਭਗਵਾਨ! ਤੂੰ ਮੇਰੀ ਜਿੰਦ ਜਾਨ ਵਰਗਾ ਲਾਡਲਾ ਹੈਂ ਮੇਰੀ ਜਿੰਦੜੀ ਸਦੀਵ ਹੀ ਤੇਰੇ ਦੀਦਾਰ ਨੂੰ ਲੋਚਦੀ ਹੈ।ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥ ਮੁਬਾਰਕ ਹੈ ਉਹ ਦਿਹਾੜਾ ਜਦ ਬੁਲੰਦ, ਪਹੁੰਚ ਤੋਂ ਪਰੇ ਅਤੇ ਅਨੰਤ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥ ਨਾਨਕ ਬਿਨੇ ਕਰਦਾ ਹੈ, ਹਰ ਸ਼ੈ ਲਾਭਦਾਇਤ ਹੋ ਗਈ ਹੈ। ਮੈਂ ਆਪਣੇ ਪਰਮ ਪ੍ਰੀਤਵਾਨ ਪ੍ਰਭੂ ਨੂੰ ਮਿਲ ਪਿਆ ਹਾਂ।ਬਿਹਾਗੜਾ ਮਹਲਾ ੫ ਛੰਤ ॥ ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਤੂੰ ਕਿਉਂ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈਂ? ਬਿਖੜਾ ਹੈ ਤੇਰਾ ਮਾਰਗ।ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਹੇ ਪਾਪ ਕਮਾਉਣ ਵਾਲਿਆ, ਕੋਈ ਭੀ ਤੇਰਾ ਯਾਰ ਨਹੀਂ।ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਕੋਈ ਭੀ ਤੇਰਾ ਸਹਾਇਕ ਨਹੀਂ ਹੋਣਾ। ਤੂੰ ਆਪਣੇ ਅਮਲਾਂ ਤੇ ਹਮੇਸ਼ਾਂ ਹੀ ਪਸਚਾਤਾਪ ਕਰੇਗਾ।ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਆਪਣੀ ਜੀਭ ਨਾਲ ਤੂੰ ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਉਚਾਰਨ ਨਹੀਂ ਕਰਦਾ। ਇਹ ਦਿਨ ਮੁੜ ਕੇ ਕਦੋ ਆਉਣਗੇ?ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਸ਼ਰੀਰ ਬ੍ਰਿਛ ਨਾਲੋਂ ਵਿਛੜਿਆ ਹੋਇਆ ਪੱਤਾ, ਮੁੜ ਇਸ ਨਾਲ ਨਹੀਂ ਜੁੜਦਾ। ਕੱਲਮਕੱਲਾ ਇਹ ਮੌਤ ਦੇ ਰਾਹੇ ਜਾਂਦਾ ਹੈ।ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥ ਨਾਨਕ ਅਰਜ਼ ਕਰਦਾ ਹੈ, ਵਾਹਿਗੁਰੂ ਦੇ ਨਾਮ ਦੇ ਬਾਝੋਂ ਆਤਮਾ, ਹਮੇਸ਼ਾਂ ਹੀ ਕਲੇਸ਼ ਅੰਦਰ ਭਟਕਦੀ ਹੈ।ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥ ਤੂੰ ਵਲਛਲ ਲੁਕ ਕੇ ਕਮਾਉਂਦਾ ਹੈਂ ਪ੍ਰੰਤੂ ਅੰਦਰ ਦੀਆਂ ਜਾਨਣਹਾਰ, ਸਾਹਿਬ ਸਾਰਾ ਕੁਝ ਜਾਣਦਾ ਹੈ।ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ ਜਦ ਧਰਮਰਾਜ ਨੇ ਤੇਰਾ ਹਿਸਾਬ ਕਿਤਾਬ ਕੀਤਾ, ਤਦ ਤੂੰ ਕੋਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾਵੇਗਾ।ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥ ਹੇ ਜੀਵ! ਕੀਤੇ ਹੋਏ ਕਰਮ ਦੀ ਖਾਤਰ ਤੈਨੂੰ ਸਜ਼ਾ ਭੁਗਤਣੀ ਪਉਗੀ ਅਤੇ ਤੂੰ ਬਹੁਤੀਆਂ ਜੂਨੀਆਂ ਅੰਦਰ ਧਕਿਆ ਜਾਵੇਗਾ।ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥ ਪਰਮ ਠਗਣੀ ਦੇ ਮੋਹ ਨਾਲ ਰੰਗੀਜ ਕੇ ਤੂੰ ਆਪਣੇ ਮਨੁਖੀ ਜੀਵਨ ਦੇ ਹੀਰੇ ਨੂੰ ਵੰਞਾ ਲਵੇਗਾ।ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥ ਇਕ ਰੱਬ ਦੇ ਨਾਮ ਦੇ ਬਗੈਰ, ਤੂੰ ਹੋਰ ਸਾਰਿਆਂ ਕੰਮਾਂ ਵਿੱਚ ਚਤੁਰ ਹੈਂ।ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥੨॥ ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਦੀ ਭਾਵੀ ਇਸ ਤਰ੍ਹਾਂ ਲਿਖੀ ਹੋਈ ਹੈ, ਉਹ ਸੰਦੇਹ ਤੇ ਸੰਸਾਰੀ ਮਮਤਾ ਨਾਲ ਲੰਪਟ ਹੁੰਦੇ ਹਨ।ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥ ਨਾਂ-ਸ਼ੁਕਰਾ ਪੁਰਸ਼ ਪ੍ਰਭੂ ਨਾਲੋ ਵੱਖਰਾ ਹੋ ਜਾਂਦਾ ਹੈ। ਕੋਈ ਭੀ ਉਸ ਦੀ ਵਿਚੋਲਗੀ ਨਹੀਂ ਕਰਦਾ।ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥ ਮੌਤ ਦੇ ਪਰਮ ਕਠੋਰ ਫਰੇਸ਼ਤੇ ਆ ਕੇ ਊਸ ਨੂੰ ਫੜ ਲੈਂਦੇ ਹਨ।ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥ ਉਸ ਦੇ ਮੰਦੇ ਅਮਲਾਂ ਦੀ ਖਾਤਿਰ ਫੜ ਕੇ ਉਹ ਉਸ ਨੂੰ ਅਗੇ ਲਾ ਲੈਂਦੇ ਹਨ ਕਿਉਂਕਿ ਉਹ ਪਰਮ ਠਗਣੀ ਮਾਇਆ ਨਾਲ ਜੁੜਿਆ ਹੋਇਆ ਸੀ।ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ਹ੍ਹ ਗਲਿ ਲਾਤਿਆ ॥ ਉਸ ਨੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗੁਰਾਂ ਦੇ ਉਪਦੇਸ਼ ਤਾਬੇ ਉਚਾਰਨ ਨਹੀਂ ਕੀਤੀ, ਇਸ ਲਈ ਉਸ ਦੀ ਛਾਤੀ ਤੱਤਿਆਂ ਥਮਲਿਆਂ ਨਾਲ ਲਾਈ ਜਾਂਦੀ ਹੈ।ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥ ਵਿਸ਼ੇ ਭੋਗ ਗੁੱਸੇ ਅਤੇ ਹੰਕਾਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਬ੍ਰਹਮ ਬੋਧ ਤੋਂ ਸਖਣਾ ਹੋ ਉਹ ਪਸਚਾਤਾਪ ਕਰਦਾ ਹੈ।ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥੩॥ ਨਾਨਕ ਬੇਨਤੀ ਕਰਦਾ ਹੈ ਮੰਦ ਭਾਵੀ ਕਾਰਨ ਉਹ ਕੁਰਾਹੇ ਪਿਆ ਹੋਇਆ ਹੈ। ਆਪਣੀ ਜੀਭ ਦੁਆਰਾ ਉਹ ਰਾਮ ਦੇ ਨਾਮ ਦਾ ਜਾਪ ਨਹੀਂ ਕਰਦਾ।ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥ ਤੇਰੇ ਬਾਝੋਂ ਹੇ ਪ੍ਰਭੂ ਪ੍ਰਮੇਸ਼ਰ! ਬੰਦੇ ਨੂੰ ਕੋਈ ਭੀ ਬਚਾਉਣ ਵਾਲਾ ਨਹੀਂ।ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥ ਪਾਪੀਆਂ ਨੂੰ ਪਾਰ ਉਤਾਰਨਾ ਤੇਰਾ ਨਿਤ-ਕ੍ਰਮ ਹੈ, ਹੇ ਸੁਆਮੀ ਵਾਹਿਗੁਰੂ!ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਅਤੇ ਰਹਿਮਤ ਦੇ ਸਮੁੰਦਰ, ਮਿਹਰਬਾਨ ਮਾਲਕ, ਮੈਂ ਤੇਰੀ ਪਨਾਹ ਲਈ ਹੈ।ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥ ਹੇ ਸਾਰਿਆਂ ਦਿਲਾਂ, ਦੇ ਪਾਲਣ-ਪੋਸਣਹਾਰ, ਸਿਰਜਣਹਾਰ ਮੈਨੂੰ ਸੰਸਾਰ ਦੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ।ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਮੇਰੀਆਂ ਭਾਰੀਆਂ ਜ਼ੰਜੀਰਾਂ ਨੂੰ ਵੱਢ ਸੁਟ ਅਤੇ ਮੈਨੂੰ ਕੇਵਲ ਆਪਣੇ ਨਾਮ ਦਾ ਆਸਰਾ ਬਖਸ਼। copyright GurbaniShare.com all right reserved. Email |